Viral Video: ਲਹਿੰਗਾ ਪਾ ਕੇ ਲੰਡਨ ਦੀਆਂ ਗਲੀਆਂ ‘ਚ ਨਿਕਲੀ ਭਾਰਤੀ ਕੁੜੀ, ਦੇਖੋ ਲੋਕਾਂ ਦਾ ਰਿਐਕਸ਼ਨ
Viral Video: ਲੰਡਨ 'ਚ ਰਹਿਣ ਵਾਲੇ ਕਈ ਭਾਰਤੀ ਆਪਣੀ ਸੱਭਿਆਚਾਰਕ ਪਹਿਚਾਣ ਨੂੰ ਕਾਇਮ ਰੱਖਦੇ ਹੋਏ ਵਾਰ-ਵਾਰ ਭਾਰਤੀ ਪਰੰਪਰਾਗਤ ਪਹਿਰਾਵੇ ਪਹਿਨਦੇ ਹਨ। ਅਜਿਹਾ ਹੀ ਇੱਕ ਵੀਡੀਓ ਇਸ ਵੇਲੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਭਾਰਤੀ ਕੁੜੀ ਲਹਿੰਗਾ ਪਾ ਕੇ ਲੰਡਨ ਦੀਆਂ ਗਲੀਆਂ 'ਚ ਘੁੰਮਦੀ ਨਜ਼ਰ ਆ ਰਹੀ ਹੈ।
ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਕੁੜੀ ਨੇ ਰਵਾਇਤੀ ਭਾਰਤੀ ਲਹਿੰਗਾ ਪਾਇਆ ਹੋਇਆ ਹੈ, ਜੋ ਕਾਫ਼ੀ ਚਮਕਦਾਰ ਹੈ। ਉਸ ਦੇ ਮੱਥੇ ‘ਤੇ ਛੋਟੀ ਬਿੰਦੀ, ਕੰਨਾਂ ‘ਚ ਝੁਮਕੇ ਅਤੇ ਹੱਥਾਂ ਚ ਕੰਗਣ ਉਸ ਦੀ ਖੂਬਸੂਰਤੀ ਨੂੰ ਹੋਰ ਨਿਖਾਰ ਰਹੇ ਹਨ। ਚਿਹਰੇ ਤੇ ਮੁਸਕਾਨ ਅਤੇ ਵਿਸ਼ਵਾਸ ਨੇ ਰਾਹਗੀਰਾਂ ਦਾ ਧਿਆਨ ਖਿੱਚ ਲਿਆ। ਕਈ ਵਿਦੇਸ਼ੀਆਂ ਨੇ ਉਸ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਭਾਰਤੀ ਪਹਿਰਾਵੇ ਦੀ ਸ਼ਾਨ ਵਾਕਈ ਬੇਮਿਸਾਲ ਹੈ। ਲੰਡਨ ਦੀਆਂ ਗਲੀਆਂ ‘ਚ ਇਸ ਕੁੜੀ ਨੇ ਇਹ ਸਾਬਤ ਕਰ ਦਿੱਤਾ ਕਿ ਭਾਵੇਂ ਫੈਸ਼ਨ ਦੇ ਟ੍ਰੈਂਡ ਬਦਲਦੇ ਰਹਿੰਦੇ ਹਨ, ਪਰ ਪਰੰਪਰਾ ਦੀ ਰੌਣਕ ਕਦੇ ਮਿੱਟਦੀ ਨਹੀਂ।
ਇਸ ਵੀਡੀਓ ਵਿੱਚ ਦਿੱਖ ਰਹੀ ਕੁੜੀ ਦਾ ਨਾਮ ਵ੍ਰਿਤਿਕਾ ਪਾਰੇਖ (Vritika Parekh) ਦੱਸਿਆ ਜਾ ਰਿਹਾ ਹੈ। ਇਹ ਵੀਡੀਓ ਉਸ ਦੀ Instagram ID @vritika.parekh ‘ਤੇ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ 30 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ ਅਤੇ ਲਗਭਗ 2 ਲੱਖ ਲੋਕਾਂ ਨੇ ਇਸ ਨੂੰ ਪਸੰਦ ਕੀਤਾ ਹੈ।
ਕਮੈਂਟ ਸੈਕਸ਼ਨ ਵਿੱਚ ਲੋਕਾਂ ਨੇ ਉਸ ਦੀ ਖੂਬਸੂਰਤੀ ਅਤੇ ਸਾਦਗੀ ਦੀ ਖੂਬ ਤਾਰੀਫ਼ ਕੀਤੀ ਹੈ। ਕਿਸੇ ਯੂਜਰ ਨੇ ਲਿਖਿਆ ਭਾਰਤੀ ਸੱਭਿਆਚਾਰ ਦੀ ਖੂਬਸੂਰਤੀ ਹੁਣ ਸਾਰੀ ਦੁਨੀਆ ‘ਚ ਛਾ ਰਹੀ ਹੈ ਤੇ ਕਿਸੇ ਹੋਰ ਨੇ ਕਿਹਾ ਕਿੰਨੀ ਗ੍ਰੇਸਫੁਲ ਲੱਗ ਰਹੀ ਹੈ, ਆਪਣੀ ਪਰੰਪਰਾ ‘ਤੇ ਗਰਵ ਹੁੰਦਾ ਹੈ ।
ਇਹ ਵੀਡੀਓ ਨਾ ਸਿਰਫ਼ ਭਾਰਤੀ ਸੱਭਿਆਚਾਰ ਦੀ ਮਹਿਮਾ ਦਰਸਾ ਰਿਹਾ ਹੈ, ਸਗੋਂ ਇਹ ਵੀ ਸਾਬਤ ਕਰ ਰਿਹਾ ਹੈ ਕਿ ਭਾਰਤੀ ਪਹਿਰਾਵੇ ਦੀ ਕਦਰ ਹੁਣ ਸਿਰਫ਼ ਭਾਰਤ ਤੱਕ ਸੀਮਿਤ ਨਹੀਂ ਰਹੀ, ਸਗੋਂ ਪੂਰੀ ਦੁਨੀਆ ਉਸ ਦੀ ਸ਼ਾਨ ਦੇ ਅੱਗੇ ਝੁਕ ਰਹੀ ਹੈ।


