Viral Video: ਸਕੂਲ ਜਾਣ ਤੋਂ ਪਹਿਲਾਂ ਬੱਚੀ ਨੇ ਲਿਆ ਗਾਂ ਦਾ ਆਸ਼ੀਰਵਾਦ, ਕਹੀ ਅਜਿਹੀ ਗੱਲ ਸੁਣ ਕੇ ਦਿਲ ਹੋ ਜਾਵੇਗਾ ਖੁਸ਼

Published: 

29 Oct 2025 10:45 AM IST

Viral Video: ਇੱਕ ਬੱਚੀ ਦਾ ਦਿਲ ਛੂਹ ਲੈਣ ਵਾਲਾ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ 'ਚ ਉਹ ਸਕੂਲ ਜਾਣ ਤੋਂ ਪਹਿਲਾਂ ਗਾਂ ਤੋਂ ਆਸ਼ੀਰਵਾਦ ਲੈਂਦੀ ਨਜ਼ਰ ਆ ਰਹੀ ਹੈ। ਇਹ ਵੀਡੀਓ ਇੰਨਾ ਕਿਊਟ ਹੈ ਕਿ ਲੋਕ ਇਸ ਨੂੰ ਦੇਖ ਕੇ ਹੀ ਨਹੀਂ, ਬਲਕਿ ਇੱਕ-ਦੂਜੇ ਨਾਲ ਸ਼ੇਅਰ ਕਰਦੇ ਵੀ ਨਹੀਂ ਥੱਕ ਰਹੇ।

Viral Video: ਸਕੂਲ ਜਾਣ ਤੋਂ ਪਹਿਲਾਂ ਬੱਚੀ ਨੇ ਲਿਆ ਗਾਂ ਦਾ ਆਸ਼ੀਰਵਾਦ, ਕਹੀ ਅਜਿਹੀ ਗੱਲ ਸੁਣ ਕੇ ਦਿਲ ਹੋ ਜਾਵੇਗਾ ਖੁਸ਼

ਬੱਚੀ ਨੇ ਲਿਆ ਗਾਂ ਦਾ ਆਸ਼ੀਰਵਾਦ

Follow Us On

ਸੋਸ਼ਲ ਮੀਡੀਆ ਤੇ ਚੱਲ ਰਿਹਾ ਇਹ ਵੀਡੀਓ ਲੋਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ। ਇਸ ‘ਚ ਇੱਕ ਨਿੱਕੀ ਬੱਚੀ ਸਕੂਲ ਜਾਣ ਤੋਂ ਪਹਿਲਾਂ ਆਪਣੀ ਗਾਂ ਕੋਲ ਜਾਂਦੀ ਹੈ। ਉਹ ਪਿਆਰ ਨਾਲ ਉਸ ਨੂੰ ਸਹਲਾਉਂਦੀ ਹੈ, ਉਸ ਨਾਲ ਗੱਲਾਂ ਕਰਦੀ ਹੈ ਤੇ ਉਸਦੇ ਚਰਨ ਛੂਹ ਕੇ ਆਸ਼ੀਰਵਾਦ ਲੈਂਦੀ ਹੈ। ਇਹ ਦ੍ਰਿਸ਼ ਜਿੰਨਾ ਸਾਧਾਰਣ ਲੱਗਦਾ ਹੈ, ਉਨ੍ਹਾਂ ਹੀ ਭਾਵੁਕ ਹੈ। ਬੱਚੀ ਦੀ ਮਾਸੂਮਿਯਤ ਤੇ ਗਾਂ ਪ੍ਰਤੀ ਉਸ ਦਾ ਪਿਆਰ ਤੇ ਆਦਰ ਦੇਖ ਕੇ ਹਰ ਕਿਸੇ ਦਾ ਦਿਲ ਪਿਘਲ ਜਾਂਦਾ ਹੈ।

ਭਾਰਤ ‘ਚ ਗਾਂ ਨੂੰ ਹਮੇਸ਼ਾ ਤੋਂ ਮਾਂ ਦਾ ਦਰਜਾ ਮਿਲਿਆ ਹੈ। ਸਾਡੀ ਸੰਸਕ੍ਰਿਤੀ ‘ਚ ਗਾਂ ਸਿਰਫ਼ ਇੱਕ ਪਸ਼ੂ ਨਹੀਂ, ਬਲਕਿ ਸ਼ਰਧਾ, ਸਨੇਹ ਤੇ ਦਇਆ ਦਾ ਪ੍ਰਤੀਕ ਹੈ। ਇਸ ਵੀਡੀਓ ‘ਚ ਉਹੀ ਭਾਰਤੀ ਭਾਵਨਾ ਪੂਰੀ ਤਰ੍ਹਾਂ ਨਜ਼ਰ ਆਉਂਦੀ ਹੈ। ਬੱਚੀ ਦੇ ਗਾਂ ਨੂੰ ਲੈ ਕੇ ਪਿਆਰ ਤੋਂ ਇਹ ਸਾਫ਼ ਹੈ ਕਿ ਸਮਾਂ ਭਾਵੇਂ ਕਿਵੇਂ ਵੀ ਬਦਲੇ, ਸਾਡੇ ਸੰਸਕਾਰ ਅੱਜ ਵੀ ਜਿਉਂਦੇ ਹਨ।

ਚਿਹਰੇ ‘ਤੇ ਆ ਗਈ ਸਮਾਇਲ

ਵੀਡੀਓ ‘ਚ ਵੇਖਿਆ ਜਾ ਸਕਦਾ ਹੈ ਕਿ ਬੱਚੀ ਸਕੂਲ ਯੂਨੀਫਾਰਮ ‘ਚ ਤਿਆਰ ਹੈ। ਉਸ ਦੇ ਮੋਢੇ ‘ਤੇ ਸਕੂਲ ਬੈਗ ਹੈ ਤੇ ਚਿਹਰੇ ਤੇ ਪਿਆਰੀ ਮੁਸਕਾਨ। ਪਰ ਘਰੋਂ ਨਿਕਲਣ ਤੋਂ ਪਹਿਲਾਂ ਉਸ ਦੀ ਇੱਕ ਖਾਸ ਰੀਤ ਹੈ— ਆਪਣੀ ਗਾਂ ਨੂੰ ਮਿਲਣ ਦੀ। ਉਹ ਹੌਲੀ-ਹੌਲੀ ਗਾਂ ਕੋਲ ਜਾਂਦੀ ਹੈ, ਉਸ ਦੇ ਸਿਰ ‘ਤੇ ਹੱਥ ਫੇਰਦੀ ਹੈ ਤੇ ਬੜੇ ਪਿਆਰ ਨਾਲ ਉਸ ਨੂੰ ਕੁਝ ਕਹਿੰਦੀ ਹੈ, ਜਿਵੇਂ ਆਪਣੀ ਸਾਰੀ ਗੱਲ ਉਸ ਨੂੰ ਸੁਣਾ ਰਹੀ ਹੋਵੇ। ਬੱਚੀ ਦੀ ਇਹ ਸਾਦਗੀ ਤੇ ਪਿਆਰ ਦੇਖ ਕੇ ਦੇਖਣ ਵਾਲਾ ਆਪੇ ਹੀ ਮੁਸਕੁਰਾ ਪੈਂਦਾ ਹੈ।

ਕੁੱਝ ਪਲਾਂ ਬਾਅਦ ਬੱਚੀ ਗਾਂ ਦੇ ਚਰਨ ਛੂਹ ਲੈਂਦੀ ਹੈ, ਬਿਲਕੁਲ ਇਸੇ ਤਰ੍ਹਾਂ ਜਿਵੇਂ ਅਸੀਂ ਆਪਣੇ ਵੱਡਿਆਂ ਤੋਂ ਆਸ਼ੀਰਵਾਦ ਲੈਂਦੇ ਹਾਂ। ਇਹ ਦ੍ਰਿਸ਼ ਸਿਰਫ਼ ਸ਼ਰਧਾ ਹੀ ਨਹੀਂ, ਸਾਂਝ ਤੇ ਰਿਸ਼ਤਿਆਂ ਦੀ ਖ਼ੂਬਸੂਰਤੀ ਦਾ ਅਹਿਸਾਸ ਵੀ ਕਰਾਉਂਦਾ ਹੈ। ਗਾਂ ਵੀ ਬੜੇ ਪਿਆਰ ਨਾਲ ਉਸ ਬੱਚੀ ਨੂੰ ਦੇਖਦੀ ਰਹਿੰਦੀ ਹੈ, ਮਾਨੋ ਉਹ ਉਸ ਦੀ ਮਾਸੂਮ ਭਾਵਨਾ ਨੂੰ ਸਮਝ ਰਹੀ ਹੋਵੇ।

ਇਥੇ ਵੇਖੋ ਵੀਡੀਓ

ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਲੱਖਾਂ ਲੋਕ ਦੇਖ ਚੁੱਕੇ ਹਨ ਤੇ ਕਮੈਂਟ ਸੈਕਸ਼ਨ ‘ਚ ਹਰ ਕੋਈ ਇਸ ਬੱਚੀ ਦੇ ਸੰਸਕਾਰਾਂ ਦੀ ਤਾਰੀਫ਼ ਕਰ ਰਿਹਾ ਹੈ। ਕਿਸੇ ਨੇ ਲਿਖਿਆ — ਇਹ ਹੈ ਭਾਰਤ ਦੀ ਅਸਲੀ ਸੰਸਕ੍ਰਿਤੀ, ਤਾਂ ਕਿਸੇ ਨੇ ਕਿਹਾ — ਇਹੋ ਜਿਹੇ ਸੰਸਕਾਰ ਹੀ ਸਾਡੇ ਦੇਸ਼ ਦੀ ਪਛਾਣ ਹਨ। ਬਹੁਤ ਸਾਰੇ ਲੋਕਾਂ ਨੇ ਇਹ ਵੀ ਕਿਹਾ ਕਿ ਇਹ ਵੀਡੀਓ ਨਾਲ ਉਹਨਾਂ ਦੀਆਂ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਗਈਆਂ, ਜਦੋਂ ਦਾਦੀ-ਨਾਨੀ ਕਹਿੰਦੇ ਸਨ ਕਿ — ਦਿਨ ਦੀ ਸ਼ੁਰੂਆਤ ਗਾਂ ਮਾਤਾ ਨੂੰ ਪ੍ਰਣਾਮ ਕਰਕੇ ਹੀ ਕਰਨੀ ਚਾਹੀਦੀ ਹੈ।