Swimming Pool Viral Video: ਸਵਿਮਿੰਗ ਪੂਲ ‘ਚ ਸਟੰਟ ਕਰਨਾ ਪਿਆ ਭਾਰੀ, ਗਲਤ ਟਾਈਮਿੰਗ ਕਾਰਨ ਕਿਨਾਰੇ ਨਾਲ ਟਕਰਾ ਕੇ ਗੰਭੀਰ ਜ਼ਖਮੀ ਹੋਇਆ ਨੌਜਵਾਨ

Published: 

21 Aug 2026 11:45 AM IST

Swimming Pool Viral Video: ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਵਿੱਚ ਇੱਕ ਨੌਜਵਾਨ ਪਹਿਲੀ ਮੰਜ਼ਿਲ ਤੋਂ ਸਵਿਮਿੰਗ ਪੂਲ ਵਿੱਚ ਛਾਲ ਮਾਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਪਾਣੀ ਵਿੱਚ ਡਿੱਗਣ ਤੋਂ ਪਹਿਲਾਂ ਹੀ ਕਿਨਾਰੇ ਨਾਲ ਟਕਰਾ ਕੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਹੈ।

Swimming Pool Viral Video: ਸਵਿਮਿੰਗ ਪੂਲ ਚ ਸਟੰਟ ਕਰਨਾ ਪਿਆ ਭਾਰੀ, ਗਲਤ ਟਾਈਮਿੰਗ ਕਾਰਨ ਕਿਨਾਰੇ ਨਾਲ ਟਕਰਾ ਕੇ ਗੰਭੀਰ ਜ਼ਖਮੀ ਹੋਇਆ ਨੌਜਵਾਨ

ਲਾਈਕਸ-ਵਿਊਜ਼ ਲਈ ਸਟੰਟ ਕਰਨਾ ਪਿਆ ਮਹਿੰਗਾ

ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਇੱਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਕਿਸੇ ਦਾ ਵੀ ਦਿਲ ਦਹਿਲ ਜਾਵੇ। ਵੀਡੀਓ ਵਿੱਚ ਇੱਕ ਨੌਜਵਾਨ ਸਵਿਮਿੰਗ ਪੂਲ ਵਿੱਚ ਉਚਾਈ ਤੋਂ ਛਾਲ ਮਾਰ ਕੇ ਸਟੰਟ ਕਰਨ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ। ਉਸ ਨੂੰ ਸ਼ਾਇਦ ਲੱਗਿਆ ਸੀ ਕਿ ਉਹ ਆਸਾਨੀ ਨਾਲ ਪਾਣੀ ਵਿੱਚ ਉਤਰ ਜਾਵੇਗਾ, ਪਰ ਕੁਝ ਹੀ ਸਕਿੰਟਾਂ ਵਿੱਚ ਪੂਰਾ ਮੰਜ਼ਰ ਖੌਫਨਾਕ ਹਾਦਸੇ ਵਿੱਚ ਬਦਲ ਜਾਂਦਾ ਹੈ।

ਵੀਡੀਓ ਵਿੱਚ ਦਿਖਾਈ ਦਿੰਦਾ ਹੈ ਕਿ ਨੌਜਵਾਨ ਪਹਿਲੀ ਮੰਜ਼ਿਲ ਦੀ ਉਚਾਈ ‘ਤੇ ਬਣੇ ਇੱਕ ਛੱਜੇ ਤੋਂ ਸਵਿਮਿੰਗ ਪੂਲ ਵੱਲ ਛਾਲ ਮਾਰਨ ਦੀ ਤਿਆਰੀ ਕਰਦਾ ਹੈ। ਆਸ-ਪਾਸ ਉਸ ਦੇ ਦੋਸਤ ਵੀ ਮੌਜੂਦ ਹਨ ਅਤੇ ਪੂਰੀ ਘਟਨਾ ਨੂੰ ਕੈਮਰੇ ਵਿੱਚ ਰਿਕਾਰਡ ਕਰ ਰਹੇ ਹਨ। ਅਜਿਹਾ ਲੱਗਦਾ ਹੈ ਕਿ ਇਸ ਸਟੰਟ ਦਾ ਮਕਸਦ ਇੱਕ ਰੋਮਾਂਚਕ ਵੀਡੀਓ ਬਣਾਉਣਾ ਅਤੇ ਉਸ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਨਾ ਸੀ।

ਵਿਗੜ ਗਿਆ ਅੰਦਾਜ਼ਾ ਤੇ ਹੋ ਗਿਆ ਹਾਦਸਾ

ਨੌਜਵਾਨ ਜਿਵੇਂ ਹੀ ਛਾਲ ਮਾਰਦਾ ਹੈ, ਸਭ ਨੂੰ ਉਮੀਦ ਹੁੰਦੀ ਹੈ ਕਿ ਉਹ ਸਿੱਧਾ ਪਾਣੀ ਵਿੱਚ ਡਿੱਗੇਗਾ। ਪਰ ਇੱਥੇ ਉਸ ਦੀ ਟਾਈਮਿੰਗ ਅਤੇ ਜੰਪ ਦਾ ਅੰਦਾਜ਼ਾ ਗਲਤ ਹੋ ਜਾਂਦਾ ਹੈ। ਪਾਣੀ ਤੱਕ ਪਹੁੰਚਣ ਤੋਂ ਪਹਿਲਾਂ ਹੀ ਉਸ ਦਾ ਸਰੀਰ ਪੂਲ ਦੇ ਕਿਨਾਰੇ ਨਾਲ ਜ਼ੋਰਦਾਰ ਤਰੀਕੇ ਨਾਲ ਟਕਰਾ ਜਾਂਦਾ ਹੈ। ਟੱਕਰ ਇੰਨੀ ਭਿਆਨਕ ਹੁੰਦੀ ਹੈ ਕਿ ਉੱਥੇ ਮੌਜੂਦ ਲੋਕ ਵੀ ਘਬਰਾ ਜਾਂਦੇ ਹਨ।

ਇਸ ਤੋਂ ਬਾਅਦ ਨੌਜਵਾਨ ਪਾਣੀ ਵਿੱਚ ਡਿੱਗ ਤਾਂ ਜਾਂਦਾ ਹੈ, ਪਰ ਉਦੋਂ ਤੱਕ ਉਸ ਨੂੰ ਗੰਭੀਰ ਸੱਟਾਂ ਲੱਗ ਚੁੱਕੀਆਂ ਹੁੰਦੀਆਂ ਹਨ। ਰਿਪੋਰਟਾਂ ਮੁਤਾਬਕ, ਇਸ ਹਾਦਸੇ ਵਿੱਚ ਉਸ ਦੀਆਂ ਹੱਡੀਆਂ ਅਤੇ ਪਸਲੀਆਂ ਵਿੱਚ ਫ੍ਰੈਕਚਰ ਹੋ ਗਿਆ। ਵੀਡੀਓ ਵਿੱਚ ਹਾਦਸੇ ਤੋਂ ਬਾਅਦ ਦੋਸਤਾਂ ਦੀ ਘਬਰਾਹਟ ਅਤੇ ਚੀਕ-ਪੁਕਾਰ ਵੀ ਸੁਣਾਈ ਦਿੰਦੀ ਹੈ। ਜਿਸ ਸਟੰਟ ਨੂੰ ਮਜ਼ੇਦਾਰ ਪਲ ਸਮਝ ਕੇ ਰਿਕਾਰਡ ਕੀਤਾ ਜਾ ਰਿਹਾ ਸੀ, ਉਹ ਦੇਖਦੇ ਹੀ ਦੇਖਦੇ ਦਰਦਨਾਕ ਘਟਨਾ ਵਿੱਚ ਬਦਲ ਗਿਆ।

ਇਸ ਤਰ੍ਹਾਂ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਦੇਖਣ ਨੂੰ ਮਿਲਦੇ ਹਨ। ਕੁਝ ਲੋਕ ਲਾਈਕਸ, ਵਿਊਜ਼ ਅਤੇ ਫਾਲੋਅਰਜ਼ ਵਧਾਉਣ ਦੇ ਚੱਕਰ ਵਿੱਚ ਅਜਿਹੇ ਸਟੰਟ ਕਰਨ ਲੱਗ ਜਾਂਦੇ ਹਨ, ਜਿਨ੍ਹਾਂ ਵਿੱਚ ਜ਼ਰਾ ਜਿਹੀ ਗਲਤੀ ਵੀ ਜਾਨਲੇਵਾ ਸਾਬਤ ਹੋ ਸਕਦੀ ਹੈ। ਕਦੇ ਕੋਈ ਉੱਚੀ ਜਗ੍ਹਾ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਕੋਈ ਬਿਨਾਂ ਸਹੀ ਟ੍ਰੇਨਿੰਗ ਦੇ ਖਤਰਨਾਕ ਡਾਈਵ ਜਾਂ ਹੋਰ ਸਟੰਟ ਕਰਦਾ ਨਜ਼ਰ ਆਉਂਦਾ ਹੈ। ਇਹ ਕਲਿੱਪ ਇੰਸਟਾਗ੍ਰਾਮ ‘ਤੇ infolesma ਨਾਮ ਦੇ ਅਕਾਊਂਟ ਵੱਲੋਂ ਸ਼ੇਅਰ ਕੀਤੀ ਗਈ ਹੈ, ਜੋ ਲੋਕਾਂ ਵਿਚਕਾਰ ਆਉਂਦੇ ਹੀ ਵਾਇਰਲ ਹੋ ਗਈ।

ਇੱਥੇ ਦੇਖੋ ਵੀਡੀਓ

Loading...
Unable to load recommendations.
Follow Us