Shocking Video: ਨੂਡਲਜ਼ ਵਾਂਗ ਚਟਨੀ ਨਾਲ ਜ਼ਿੰਦਾ ਕੀੜਾ ਚਬਾ ਗਿਆ ਮੁੰਡਾ, ਵੀਡੀਓ ਦੇਖ ਲੋਕ ਬੋਲੇ- ਅਜਿਹੇ ਲੋਕਾਂ ਲਈ ਨਰਕ ‘ਚ ਵੱਖਰੀ ਸਜ਼ਾ ਹੈ।
Viral VideoL ਵੀਡੀਓ ਦੇ ਕਮੈਂਟ ਸੈਕਸ਼ਨ 'ਚ ਕਈ ਲੋਕ ਲੜਕੇ ਦੀ ਇਸ ਹਰਕਤ ਨੂੰ ਵੇਖ ਕੇ ਉਸਦੀ ਕਰੜੀ ਆਲੋਚਨਾ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ- ਤੁਸੀਂ ਨਰਕ ਦੀ ਅੱਗ 'ਚ ਸੜੋਗੇ। ਇਕ ਹੋਰ ਨੇ ਲਿਖਿਆ- ਚੀਨ ਅਤੇ ਇੰਡੋਨੇਸ਼ੀਆ ਦੇ ਲੋਕਾਂ ਲਈ ਇਹ ਆਮ ਗੱਲ ਹੈ। ਤੀਜੇ ਨੇ ਲਿਖਿਆ- ਅਜਿਹੇ ਲੋਕਾਂ ਲਈ ਨਰਕ ਦੀ ਵੱਖਰੀ ਸਜ਼ਾ ਹੈ।
ਇਸ ਸੰਸਾਰ ਵਿੱਚ ਵੱਖ-ਵੱਖ ਤਰ੍ਹਾਂ ਦੇ ਲੋਕ ਹਨ। ਸਾਰੇ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਵੀ ਵੱਖ-ਵੱਖ ਹੁੰਦੀਆਂ ਹਨ। ਕੁਝ ਲੋਕ ਸ਼ਾਕਾਹਾਰੀ ਭੋਜਨ ਖਾਂਦੇ ਹਨ ਜਦਕਿ ਕੁਝ ਲੋਕ ਮਾਸਾਹਾਰੀ ਹੁੰਦੇ ਹਨ। ਮਾਸਾਹਾਰੀ ਲੋਕ ਆਮ ਤੌਰ ‘ਤੇ ਜਾਨਵਰਾਂ ਨੂੰ ਮਾਰਦੇ ਹਨ, ਉਨ੍ਹਾਂ ਨੂੰ ਪਕਾਉਂਦੇ ਹਨ ਅਤੇ ਖਾਂਦੇ ਹਨ। ਪਰ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਕੀੜੇ ਮਕੌੜੇ ਜੋ ਵੀ ਮਿਲੇ, ਉਨ੍ਹਾਂ ਨੂੰ ਜ਼ਿੰਦਾ ਹੀ ਖਾਂ ਜਾਂਦੇ ਹਨ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਮੁੰਡਾ ਚਟਨੀ ਦੇ ਨਾਲ ਜ਼ਿੰਦਾ ਕੀੜੇ ਖਾ ਰਿਹਾ ਹੈ । ਵੀਡੀਓ ਇੰਨੀ ਘਿਣਾਉਣੀ ਹੈ ਕਿ ਦੇਖ ਕੇ ਤੁਹਾਨੂੰ ਵੀ ਉਲਟੀ ਆਉਣ ਵਾਲੀ ਫੀਲਿੰਗ ਹੋਵੇਗਾ।
ਕੀੜੇ ਨੇ ਜ਼ਿੰਦਾ ਚਬਾ ਗਿਆ ਮੁੰਡਾ
ਵਾਇਰਲ ਹੋ ਰਹੀ ਇਸ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਇਕ ਲੜਕਾ ਆਪਣੀ ਪਲੇਟ ‘ਚ ਕੁਝ ਜ਼ਿੰਦੇ ਕੀੜੇ-ਮਕੌੜੇ ਰੱਖ ਕੇ ਬੈਠਾ ਹੈ। ਪਲੇਟ ਵਿੱਚ ਰੱਖੇ ਗਏ ਕੀੜੇ ਵਿੱਚੋਂ ਕੁਝ ਕੰਨਖਜੂਰੇ ਹਨ ਅਤੇ ਕੁਝ ਬਿੱਛੂ ਹਨ। ਇਸ ਦੇ ਨਾਲ ਹੀ ਲੜਕੇ ਦੇ ਹੱਥ ਵਿੱਚ ਕਟੋਰੀ ਵਿੱਚ ਲਾਲ ਚਟਨੀ ਵੀ ਫੜੀ ਹੋਈ ਹੈ। ਜੋ ਮਸਾਲੇਦਾਰ ਚਟਨੀ ਵਰਗੀ ਲੱਗ ਰਹੀ ਹੈ। ਮੁੰਡਾ ਪਲੇਟ ਵਿੱਚੋਂ ਇੱਕ ਜਿੰਦਾ ਕੀੜਾ ਚੁੱਕਦਾ ਹੈ ਅਤੇ ਕਟੋਰੇ ਵਿੱਚ ਰੱਖੀ ਚਟਨੀ ਵਿੱਚ ਡੁਬੋ ਕੇ ਜਿਉਂਦਾ ਚਬਾ ਲੈਂਦਾ ਹੈ। ਲੜਕਾ ਕੀੜੇ ਨੂੰ ਇਸ ਤਰ੍ਹਾਂ ਚਬਾਉਂਦਾ ਦਿਖਾਈ ਦਿੰਦਾ ਹੈ ਜਿਵੇਂ ਉਹ ਨੂਡਲਜ਼ ਖਾ ਰਿਹਾ ਹੋਵੇ।
ਇੱਥੇ ਵੇਖੋ ਵਾਇਰਲ ਵੀਡੀਓ
ਇਹ ਵੀ ਪੜ੍ਹੋ – 50 ਸਾਲਾ ਔਰਤ ਨੂੰ ਸ਼ਰਾਬੀ ਸਮਝਦੇ ਰਹੇ ਡਾਕਟਰ, ਪਰ ਉਸ ਨੂੰ ਸੀ ਇਹ ਦੁਰਲੱਭ ਬਿਮਾਰੀView this post on Instagram
ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ @save_animals_life__ ਨਾਮ ਦੇ ਪੇਜ ਤੋਂ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਲੱਖਾਂ ਲੋਕਾਂ ਨੇ ਦੇਖਿਆ ਅਤੇ ਹਜ਼ਾਰਾਂ ਲੋਕਾਂ ਨੇ ਪਸੰਦ ਕੀਤਾ। ਅਜਿਹੀ ਘਿਨੌਣੀ ਵੀਡੀਓ ਦੇਖ ਕੇ ਲੋਕ ਭੜਕੇ ਹੋਏ ਹਨ ਨਾਲ ਹੀ ਉਨ੍ਹਾਂ ਨੂੰ ਉਲਟੀ ਆਉਣ ਵਾਲੀ ਫੀਲਿੰਗ ਹੋ ਰਹੀ ਹੈ।


