Viral Video: ਸੜਕ ਵਿਚਾਲੇ ਅਜੀਬ ਹਰਕਤਾਂ ਕਰਨ ਲਗਾ ਸ਼ਰਾਬੀ, ਲੋਕਾਂ ਨੇ ਰੀਲ ਬਣਾ ਕੇ ਲਏ ਰੱਜ ਕੇ ਮਜੇ

tv9-punjabi
Updated On: 

10 Apr 2025 10:48 AM

Pune Viral Video: ਇਹ ਅਜੀਬ ਘਟਨਾ 5 ਅਪ੍ਰੈਲ ਨੂੰ ਪੁਣੇ ਦੇ ਸਵਾਰਗੇਟ ਇਲਾਕੇ ਵਿੱਚ ਵਾਪਰੀ, ਜਿਸਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਇੰਝ ਲੱਗੇਗਾ ਜਿਵੇਂ ਸ਼ਰਾਬੀ ਨੇ ਸੜਕ ਨੂੰ ਆਪਣਾ ਨਿੱਜੀ ਜਿੰਮ ਸਮਝ ਲਿਆ ਹੋਵੇ।

Viral Video: ਸੜਕ ਵਿਚਾਲੇ ਅਜੀਬ ਹਰਕਤਾਂ ਕਰਨ ਲਗਾ ਸ਼ਰਾਬੀ, ਲੋਕਾਂ ਨੇ ਰੀਲ ਬਣਾ ਕੇ ਲਏ ਰੱਜ ਕੇ ਮਜੇ
Follow Us On

ਤੁਸੀਂ ਅਕਸਰ ਸ਼ਰਾਬੀ ਲੋਕਾਂ ਨੂੰ ਅਜੀਬੋ-ਗਰੀਬ ਹਰਕਤਾਂ ਕਰਦੇ ਦੇਖਿਆ ਹੋਵੇਗਾ। ਕਈ ਵਾਰ ਉਹ ਬਿਜਲੀ ਦੇ ਖੰਭਿਆਂ ‘ਤੇ ਚੜ੍ਹ ਕੇ ਹੰਗਾਮਾ ਕਰਦੇ ਹਨ, ਅਤੇ ਕਈ ਵਾਰ ਉਹ ਸੜਕਾਂ ‘ਤੇ ਹਾਈ ਵੋਲਟੇਜ ਡਰਾਮਾ ਕਰਦੇ ਹਨ। ਅਜਿਹੀ ਹੀ ਇੱਕ ਵੀਡੀਓ ਨੇ ਸੋਸ਼ਲ ਮੀਡੀਆ ‘ਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਜਿਸ ਵਿੱਚ ਇੱਕ ਸ਼ਰਾਬੀ ਨੂੰ ਸੜਕ ਦੇ ਵਿਚਕਾਰ ਇੱਕ ਹੱਥ ਨਾਲ ਪੁਸ਼ਅੱਪ ਕਰਦੇ ਦੇਖਿਆ ਜਾ ਸਕਦਾ ਹੈ। ਇਸ ਅਜੀਬ ਘਟਨਾ ਨੇ ਇੰਟਰਨੈੱਟ ਦੀ ‘ਦੁਨੀਆ’ ਵਿੱਚ ਹਲਚਲ ਮਚਾ ਦਿੱਤੀ ਹੈ।

ਵਾਇਰਲ ਹੋਈ ਵੀਡੀਓ ਵਿੱਚ ਇੱਕ ਆਦਮੀ ਨੂੰ ਸੜਕ ਦੇ ਵਿਚਕਾਰ ਸ਼ਰਾਬੀ ਹਾਲਤ ਵਿੱਚ ਪੁਸ਼ਅੱਪ ਕਰਦੇ ਦੇਖਿਆ ਜਾ ਸਕਦਾ ਹੈ ਜਦੋਂ ਕਿ ਕਈ ਵਾਹਨ ਉੱਥੋਂ ਲੰਘ ਰਹੇ ਹਨ। ਤੁਸੀਂ ਵੀਡੀਓ ਵਿੱਚ ਦੇਖੋਗੇ ਕਿ ਨਸ਼ੇੜੀ ਨੂੰ ਅਜਿਹਾ ਕਰਨ ਤੋਂ ਕੋਈ ਨਹੀਂ ਰੋਕਦਾ ਅਤੇ ਲੋਕ ਬਸ ਖੜ੍ਹੇ ਹੋ ਕੇ ਉਸਦੀ ਵੀਡੀਓ ਰਿਕਾਰਡ ਕਰ ਰਹੇ ਹਨ।

ਇਹ ਅਜੀਬ ਘਟਨਾ 5 ਅਪ੍ਰੈਲ ਨੂੰ ਪੁਣੇ ਦੇ ਸਵਾਰਗੇਟ ਇਲਾਕੇ ਵਿੱਚ ਵਾਪਰੀ, ਜਿਸਦੀ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ਦੇਖਣ ਤੋਂ ਬਾਅਦ, ਤੁਹਾਨੂੰ ਇੰਝ ਲੱਗੇਗਾ ਜਿਵੇਂ ਸ਼ਰਾਬੀ ਨੇ ਸੜਕ ਨੂੰ ਆਪਣਾ Personal Gym ਸਮਝ ਲਿਆ ਹੋਵੇ।

The drunken master (Swargate apr 5, 2025)
byu/Impossible-Repair-37 inpune

ਇੱਕ ਯੂਜ਼ਰ ਨੇ ਇਸ ਵੀਡੀਓ ਨੂੰ Reddit ‘ਤੇ ਸ਼ੇਅਰ ਕੀਤਾ ਅਤੇ ਇਸਨੂੰ ਕੈਪਸ਼ਨ ਦਿੱਤਾ,’ਦ ਡ੍ਰੰਕਨ ਮਾਸਟਰ’। ਇਸ ਦੇ ਨਾਲ ਹੀ ਯੂਜ਼ਰ ਨੇ ਮਜ਼ਾਕ ਵਿੱਚ ਲਿਖਿਆ ਉਹ ਅੰਡਾਭੂਰਜੀ ਖਾਣ ਆਇਆ ਸੀ, ਪਰ ਫਿਟਨੈਸ ‘ਤੇ ਮਾਸਟਰ ਕਲਾਸ ਦੇ ਕੇ ਚਲਾ ਗਿਆ। ਜਿਵੇਂ ਹੀ ਇਹ Reddit ਪੋਸਟ ਵਾਇਰਲ ਹੋਈ, ਲੋਕਾਂ ਨੇ ਸ਼ਰਾਬੀ ਦੀ ਹਰਕਤ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ- Gold Plated Ice Cream ਦੀ ਵੀਡੀਓ ਹੋ ਰਹੀ Viral, ਕੀਮਤ ਸੁਣ ਹੋ ਜਾਓਗੇ ਹੈਰਾਨ

ਇਕ ਯੂਜ਼ਰ ਨੇ ਮਜ਼ੇਦਾਰ ਕਮੈਂਟ ਕੀਤਾ- ਉਹ ਮੁੰਡਾ ਪੁਸ਼ਅੱਪ ਨਹੀਂ ਕਰ ਰਿਹਾ ਹੈ ਸਗੋਂ ਸੜਕ ਨੂੰ ਹੇਠਾਂ ਧੱਕ ਰਿਹਾ ਹੈ। ਇੱਕ ਹੋਰ ਯੂਜ਼ਰ ਨੇ ਕਿਹਾ, ਸਾਡਾ ਜਿਮ ਇੱਥੋਂ ਸ਼ੁਰੂ ਹੋਵੇਗਾ। ਇੱਕ ਹੋਰ ਯੂਜ਼ਰ ਨੇ ਲਿਖਿਆ, ਲੋਕਾਂ ਨੂੰ ਇਹ ਮਜ਼ਾਕੀਆ ਲੱਗ ਰਿਹਾ ਹੈ, ਪਰ ਇਹ ਇੱਕ ਗੰਭੀਰ ਹਾਦਸੇ ਨੂੰ ਸੱਦਾ ਦੇਣ ਵਰਗਾ ਹੈ। ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ- ਅਜਿਹੇ ਲੋਕਾਂ ਕਾਰਨ ਹੀ ਦੂਸਰੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ।