ਖਜੂਰ ਵੇਚਣ ਵਾਲੇ ਨੇ ਗਾਣਾ ਗਾ ਕੇ ਵੇਚੀਆਂ ਖਜੂਰਾਂ ਤਾਂ ਟੈਲੇਂਟ ਵੇਖ ਹੈਰਾਨ ਰਹਿ ਗਏ ਲੋਕ, ਵੀਡੀਓ ਵਾਇਰਲ
'ਬਹਾਰੋ ਫੁਲ ਬਰਸਾਓ' ਗੀਤ ਦੇ ਮਿਊਜ਼ੀਕ 'ਤੇ ਆਪਣੇ ਲਿਰਿਕਸ ਤਿਆਰ ਕਰ ਸੜਕ ਕਿਨਾਰੇ ਖਜੂਰ ਵੇਚਣ ਵਾਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਖਜੂਰ ਵੇਚਣ ਵਾਲੇ ਦੇ ਇਸ ਅੰਦਾਜ਼ ਨੂੰ ਕਾਫੀ ਪਸੰਦ ਕਰ ਰਹੇ ਹਨ। ਵੀਡੀਓ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

ਤੁਸੀਂ ਆਪਣੀ ਜ਼ਿੰਦਗੀ ਵਿੱਚ ਕੁੱਝ ਹਾਸਿਲ ਕਰਨ ਦੀ ਸੋਚ ਲਵੋ ਤਾਂ ਫੇਰ ਮਜ਼ਿੰਲ ਤੱਕ ਪਹੁੰਚਣ ਤੋਂ ਵੱਡੀ ਤੋਂ ਵੱਡੀ ਤਾਕਤ ਵੀ ਤੁਹਾਨੂੰ ਨਹੀਂ ਰੋਕ ਸਕਦੀ। ਇਹ ਗੱਲ ਭੋਪਾਲ ਦੇ ਰਹਿਣ ਵਾਲੇ ਇੱਕ ਖਜੂਰ ਵੇਚਣ ਵਾਲੇ ਸ਼ਖ਼ਸ ਤੇ ਬਿੱਲਕੁੱਲ ਫਿੱਟ ਬੈਠ ਰਹੀ ਹੈ। ਭਾਵੇਂ ਠੇਲੇ ‘ਤੇ ਹੀ ਸਹੀ ਪਰ ਆਪਣੇ ਟੈਲੇਂਟ ਨਾਲ ਖ਼ਜੂਰ ਵਾਲੇ ਇਸ ਸ਼ਖਸ ਨੇ ਮਾਰਕੀਟ ਵਿੱਚ ਆਪਣੀ ਵੱਖਰੀ ਪਛਾਣ ਕਮਾਈ ਹੈ। ਇਨ੍ਹਾਂ ਦੇ ਫੈਮਸ ਹੋਣ ਦਾ ਕਾਰਨ ਇਨ੍ਹਾਂ ਦੇ ਖਜੂਰ ਨਹੀਂ, ਸਗੋਂ ਇਨ੍ਹਾਂ ਦਾ ਅਣਮੁੱਲਾ ਟੈਲੇਂਟ ਹੈ। ਇਸ ਟੈਲੇਂਟ ਰਾਹੀਂ ਖ਼ਜੂਰ ਵੇਚਣ ਵਾਲੇ ਇਸ ਸ਼ਖਸ ਨੇ ਹਜ਼ਾਰਾ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ।
ਸੋਸ਼ਲ ਮੀਡੀਆ ਉਨ੍ਹਾਂ ਲੋਕਾਂ ਲਈ ਵਰਦਾਨ ਸਾਬਿਤ ਹੋਇਆ ਹੈ। ਜੋ ਆਪਣੇ ਟੈਲੇਂਟ ਨੂੰ ਪੈਸਿਆਂ ਦੀ ਤੰਗੀ ਕਾਰਨ ਜ਼ਾਂ ਹੋਰ ਕਮੀਆਂ ਦੇ ਚੱਲਦੇ ਲੋਕਾਂ ਦੇ ਸਾਹਮਣੇ ਨਹੀਂ ਦਿਖਾ ਪਾਉਂਦੇ ਸਨ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪਾਪੁਲਰ ਸੋਸ਼ਲ ਮੀਡੀਆ ਸਾਈਟਸ ਦੇ ਕਾਰਨ ਇਨ੍ਹਾਂ ਲੋਕਾਂ ਨੂੰ ਕਾਫੀ ਨੇਮ, ਫੇਮ ਅਤੇ ਸ਼ੋਹਰਤ ਵੀ ਮਿਲੀ ਹੈ। ਕੱਚਾ ਬਾਦਾਮ ਵਾਲੇ ਭਾਈ ਤੋਂ ਬਾਅਦ ਹੁਣ ਖਜੂਰ ਵੇਚਣ ਵਾਲੇ ਇਸ ਭਰਾ ਨੇ ਵੀ ਆਪਣੇ ਟੈਲੇਂਟ ਦੇ ਚੱਲਦੇ ਸੋਸ਼ਲ ਮੀਡੀਆ ‘ਤੇ ਕਾਫੀ ਨਾਮ ਕਮਾ ਲਿਆ ਹੈ।
ਭੋਪਾਲ ਦਾ ਫੈਮਸ ਖਜੂਰ ਵੇਚਣ ਵਾਲਾ
ਖ਼ਜੂਰ ਵੇਚਣ ਵਾਲੇ ਇਸ ਭਰਾ ਦਾ ਵੀਡੀਓ (bhopal_ki_baatein) ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਜਿਸ ਤੋਂ ਇਹ ਪਤਾ ਚਲਦਾ ਹੈ ਕਿ ਇਹ ਵੀਡੀਓ ਭੋਪਾਲ ਦਾ ਹੈ। ਕੈਪਸ਼ਨ ਵਿੱਚ ਲਿਖਿਆ ਹੋਇਆ ਹੈ ਕਿ- ਚਲੋ ਆਓ,ਖ਼ਜੂਰ ਖਾਓ। ਵੀਡੀਓ ਨੂੰ ਕੁੱਝ ਹੀ ਘੰਟਿਆ ਪਹਿਲਾਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਨੂੰ ਹੁਣ ਤੱਕ 4 ਹਜ਼ਾਰ ਤੋਂ ਜ਼ਿਆਦਾ ਲਾਇਕਸ ਮਿਲ ਚੁੱਕੇ ਹਨ ਅਤੇ ਯੂਜ਼ਰਸ ਕੁਮੈਂਟ ਕਰ ਆਪਣੇ ਰਿਏਕਸ਼ਨ ਵੀ ਦੇ ਰਹੇ ਹਨ।
ਸੋਸ਼ਲ ਮੀਡੀਆ ਸੈਂਸੇਸ਼ਨ
ਵੀਡੀਓ ਵਿੱਚ ਖਜੂਰ ਵੇਚਣ ਵਾਲਾ ਭਰਾ ਆਪਣੀ ਸੁਰੀਲੀ ਆਵਾਜ਼ ਵਿੱਚ ਬਾਲੀਵੁੱਡ ਦਾ ਫੈਮਸ ਗੀਤ ‘ਬਹਾਰੋ ਫੁਲ ਬਰਸਾਓ’ ਆਪਣੇ ਅੰਦਾਜ਼ ਵਿੱਚ ਗਾਉਂਦਾ ਨਜ਼ਰ ਆ ਰਿਹਾ ਹੈ। ਉਸ ਨੇ ਗੀਤ ਦੇ ਲਿਰਿਕਸ ਵਿੱਚ ਲਿਖਿਆ ਹੈ- “ਆਓ ਖਜੂਰ ਖਾਓ,ਸਾਊਦੀ ਦਾ ਹੈ ਇਹ ਮੇਵਾ। ਚਲੋ ਆਓ ਖਜੂਰ ਖਾਓ, ਖਜੂਰ ਦਾ ਇਹ ਠੇਲਾ ਹੈ। ਖਜੂਰ ਖਾਓ,ਤਾਕਤ ਵਧਾਓ।”