AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

OMG! ਮਗਰਮੱਛ ਨੇ ਭਰਿਆ ਸ਼ੇਰ ਦੇ ਟੱਬਰ ਦਾ ਢਿੱਡ, ਵੀਡੀਓ ਵੇਖ ਉੱਡੇ ਲੋਕਾਂ ਦੇ ਹੋਸ਼

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਇੱਕ ਸ਼ੇਰ ਦੇ ਪਰਿਵਾਰ ਨੇ ਮਗਰਮੱਛ ਨੂੰ ਆਪਣਾ ਸ਼ਿਕਾਰ ਬਣਾਇਆ ਅਤੇ ਢਿੱਡ ਭਰਿਆ। ਮਗਰਮੱਛ ਨੇ ਆਪਣੇ ਆਖਿਰੀ ਸਾਹ ਤੱਕ ਸ਼ੇਰਾਂ ਤੋਂ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ। ਹੁਣ ਤੱਕ ਜਿਸ ਨੇ ਵੀ ਇਸ ਵੀਡੀਓ ਨੂੰ ਦੇਖਿਆ ਹੈ ਉਹ ਸ਼ੇਰਾਂ ਦੀ ਇਸ ਹਿੰਮਤ ਨੂੰ ਵੇਖ ਕੇ ਹੈਰਾਨ ਹੈ।

OMG! ਮਗਰਮੱਛ ਨੇ ਭਰਿਆ ਸ਼ੇਰ ਦੇ ਟੱਬਰ ਦਾ ਢਿੱਡ, ਵੀਡੀਓ ਵੇਖ ਉੱਡੇ ਲੋਕਾਂ ਦੇ ਹੋਸ਼
Photo Credit: Youtube- Latest Sightings
isha-sharma
| Updated On: 23 Nov 2023 13:14 PM IST
Share
ਅਸੀਂ ਸਾਰੇ ਜਾਣਦੇ ਹਾਂ ਕਿ ਸ਼ੇਰ ਮੌਕਾ ਵੇਖ ਕੇ ਸ਼ਿਕਾਰ ਕਰਦਾ ਹੈ। ਜੰਗਲ ਦੇ ਸਾਰੇ ਜਾਨਵਰਾਂ ਦਾ ਸ਼ੇਰ ਸ਼ਿਕਾਰ ਕਰਦੇ ਹਨ ਪਰ ਆਮਤੌਰ ‘ਤੇ ਜੋਖਿਮ ਦੇ ਕਾਰਨ ਮਗਰਮੱਛਾਂ ਦਾ ਸ਼ਿਕਾਰ ਨਹੀਂ ਕਰਦੇ ਹਨ। ਪਰ ਇਸਦਾ ਮਤਲਬ ਇਹ ਬਿਲਕੁੱਲ ਨਹੀਂ ਹੈ ਕਿ ਸ਼ੇਰ ਮਗਰਮੱਛ ਦਾ ਸ਼ਿਕਾਰ ਨਹੀਂ ਕਰਦੇ। ਜਦੋਂ ਗੱਲ ਹੁੰਦੀ ਹੈ ਢਿੱਡ ਭਰਣ ਦੀ ਤਾਂ ਸ਼ੇਰ ਮਗਰਮੱਛ ਨੂੰ ਵੀ ਨਹੀਂ ਛੱਡਦੇ। ਉਹ ਕਿਸੇ ਵੀ ਜਾਨਵਰ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਹਨ। ਜੰਗਲ ਦਾ ਰਾਜਾ ਸ਼ੇਰ ਜਿਸ ਦੀ ਇੱਕ ਦਹਾੜ ਸੁਣ ਕੇ ਸਾਰੇ ਜਾਨਵਰ ਜਾਨ ਬਚਾ ਕੇ ਭੱਜਦੇ ਹਨ। ਉਹ ਕਿਸਮਤ ਵਾਲਾ ਹੀ ਹੁੰਦਾ ਹੈ ਉਹ ਜੋ ਸ਼ੇਰਾਂ ਦੇ ਸ਼ਿੰਕਜੇ ਤੋਂ ਬਚ ਜਾਵੇ। ਕਿਉਂਕਿ ਉਨ੍ਹਾਂ ਦਾ ਨਿਸ਼ਾਨਾ ਅਤੇ ਦਬੌਚਣ ਦਾ ਤਰੀਕਾ ਬਹੁਤ ਮਜ਼ਬੂਤ ਹੁੰਦਾ ਹੈ। ਇਸੇ ਨਾਲ ਜੁੜੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਜੇਬਰਾ, ਹਿਰਣ ਅਤੇ ਹੋਰ ਛੋਟੇ ਜਾਨਵਰਾਂ ਨੂੰ ਤਾਂ ਸ਼ੇਰ ਬਹੁਤ ਛੇਤੀ ਹੀ ਆਪਣਾ ਸ਼ਿਕਾਰ ਬਣਾ ਲੈਂਦੇ ਹਨ, ਪਰ ਜਦੋਂ ਗੱਲ ਮਗਰਮੱਛ ਵਰਗ੍ਹੇ ਵੱਡੇ ਅਤੇ ਖਤਰਨਾਕ ਜਾਨਵਰ ਦੀ ਆਵੇ ਤਾਂ ਸ਼ੇਰਾਂ ਨੂੰ ਵੀ ਬਹੁਤ ਚੌਕਸੀ ਵਰਤਨੀ ਪੈਂਦੀ ਹੈ। ਪਰ ਉਹ ਇਸ ਚੁਣੌਤੀ ਨੂੰ ਸਵੀਕਰ ਕਰਕੇ ਉਹ ਆਪਣੇ ਪੂਰੇ ਟੱਬਰ ਦੀ ਪਾਰਟੀ ਦਾ ਪ੍ਰਬੰਦ ਕਰ ਹੀ ਲੈਂਦੇ ਹਨ। ਇਸ ਵੀਡੀਓ ਵਿੱਚ ਵੀ ਸ਼ੇਰ ਦੇ ਪੂਰੇ ਟੱਬਰ ਨੇ ਇੱਕ ਮਗਰਮੱਛ ਦਾ ਸ਼ਿਕਾਰ ਕੀਤਾ ਅਤੇ ਫੇਰ ਮਜ਼ੇ ਨਾਲ ਸਾਰਿਆਂ ਨੇ ਉਸਦੇ ਮਾਂਸ ਦਾ ਆਨੰਦ ਮਾਣਿਆ।

ਮਗਰਮੱਛ ਨੂੰ 1 ਮਿੰਟ ਦੇ ਅੰਦਰ ਨਿਪਟਾ ਦਿੱਤਾ

ਵੀਡੀਓ ਜਾੰਬਿਆ ਦੇ ਕਾਫਿਊ ਨੈਸ਼ਨਲ ਪਾਰਕ ਦੇ ਬੁਸਾਂਗਾ ਮੈਦਾਨਾਂ ਵਿੱਚੋਂ ਇੱਕ ਦਾ ਹੈ। ਜਿੱਥੇ ਸ਼ੇਰਾਂ ਦੇ ਇੱਕ ਝੁੰਡ ਨੇ ਵੱਡੇ ਮਗਰਮੱਛ ਨੂੰ 1 ਮਿੰਟ ਦੇ ਅੰਦਰ ਨਿਪਟਾ ਦਿੱਤਾ। ਇਸ ਪੂਰੀ ਘਟਨਾ ਨੂੰ ਨਿਊਟਨ ਮੁਲੇਂਗਾ ਨਾਮ ਦੇ ਟੂਰ ਗਾਇਡ ਨੇ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ। ਜਿਸ ਦਾ ਕਲਿੱਪ ਹੁਣ ਸੋਸ਼ਲ ਮੀਡੀਆ ਵਾਇਰਲ ਹੋ ਰਿਹਾ ਹੈ।

ਮਗਰਮੱਛ ਬਣਿਆ ਸ਼ੇਰਾਂ ਦਾ ਸ਼ਿਕਾਰ

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸ਼ੇਰਾਂ ਦੇ ਇੱਕ ਝੁੰਡ ਨੇ ਮਗਰਮੱਛ ਨੂੰ ਦਬੋਚਿਆ ਹੋਇਆ ਹੈ। ਮਗਰਮੱਛ ਖੁੱਦ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕਰ ਰਿਹਾ ਹੈ ਪਰ ਇਨ੍ਹੇ ਸਾਰੇ ਸ਼ੇਰਾਂ ਦੇ ਸਾਹਮਣੇ ਉਸਦੀ ਕੋਸ਼ਿਸ਼ ਦਾ ਕੋਈ ਅਸਰ ਨਹੀਂ ਹੁੰਦਾ, ਆਖਿਰਕਾਰ ਸ਼ੇਰ ਉਸਤੇ ਭਾਰੀ ਪੈ ਜਾਂਦੇ ਹਨ ਅਤੇ ਉਸਨੂੰ ਮਾਰ ਕੇ ਮਜੇ ਨਾਲ ਉਸਦਾ ਮਾਂਸ ਖਾਣ ਲੱਗਦੇ ਹਨ। ਇਸ ਵੀਡੀਓ ਨੂੰ 14 ਨਵੰਬਰ ਨੂੰ ਯੂਟਿਊਬ ਚੈਨਲ Latest Sightings ਵੱਲੋਂ ਪੋਸਟ ਕੀਤਾ ਗਿਆ ਹੈ।

ਵੀਡੀਓ ਵੇਖ ਉੱਡੇ ਲੋਕਾਂ ਦੇ ਹੋਸ਼

ਦੱਸ ਦਈਏ ਕਿ ਵੀਡੀਓ ਨੂੰ ਹੁਣ ਤੱਕ ਲੱਖਾਂ ਤੋਂ ਵੱਧ ਯੂਜਰਸ ਦੇਖ ਚੁੱਕੇ ਹਨ। ਇਸ ਵੀਡੀਓ ਨੂੰ ਲੋਕ ਕਾਫੀ ਲਾਇਕ ਅਤੇ ਸ਼ੇਅਰ ਵੀ ਕਰ ਰਹੇ ਹਨ। ਕਾਫੀ ਯੂਜਰਸ ਨੇ ਇਸ ਤੇ ਕੁਮੈਂਟ ਵੀ ਕੀਤੇ ਹਨ। ਇੱਕ ਨੇ ਲਿਖਿਆ ਹੈ- ਹੁਣ ਮਗਰਮੱਛ ਨੂੰ ਪਤਾ ਚਲੇਗਾ ਕਿ ਜੇਬਰਾ ਅਤੇ ਹੋਰ ਜਾਨਵਰਾਂ ਨੂੰ ਕਿਵੇਂ ਲੱਗਦਾ ਹੋਵੇਗਾ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...