ਲੰਚ ਚੋਰ ਤੋਂ ਵਿਅਕਤੀ ਨੇ ਲਿਆ ਅਜਿਹਾ ਬਦਲਾ, ਚੋਰ ਨੂੰ ਯਾਦ ਆਈ ਨਾਨੀ
ਸੋਸ਼ਲ ਮੀਡੀਆ ਸਾਈਟ ਰੈਡਿਟ ਤੇ ਇੱਕ ਵਿਅਕਤੀ ਨੇ ਆਪਣੇ ਆਫਿਸ ਦੀ ਹੈਰਾਨ ਕਰ ਦੇਣ ਵਾਲੀ ਕਹਾਣੀ ਦੱਸੀ। ਉਸਦਾ ਕਹਿਣਾ ਹੈ ਕਿ ਆਫਿਸ ਵਿੱਚ ਉਸਦਾ ਲੰਚ ਰੋਜ ਹੀ ਚੋਰੀ ਹੋ ਜਾਂਦਾ ਸੀ। ਜਿਸਦਾ ਬਦਲਾ ਲੈਣ ਲਈ ਉਸ ਨੇ ਬੜਾ ਗਜ਼ਬ ਦਾ ਤਰੀਕਾ ਅਪਣਾਇਆ।
ਟ੍ਰੈਡਿੰਗ ਨਿਊਜ। ਰੋਜ਼ਾਨਾ ਆਫਿਸ ਜਾਣ ਵਾਲੇ ਲੋਕਾਂ ਦੇ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ ਆਪਣੇ ਨਾਲ ਲੰਚ ਲੈ ਕੇ ਜਾਣਾ। ਕਿਉਂਕਿ ਖਾਣੇ ਦੇ ਬਿੰਨ੍ਹਾਂ ਤੋਂ ਕੰਮ ਨਹੀਂ ਚੱਲ ਸਕਦਾ ਹੈ। ਆਮਤੌਰ ਤੇ ਇਹ ਦੇਖਿਆ ਜਾਂਦਾ ਹੈ ਕਿ ਸਾਰੇ ਮਲਾਜ਼ਮ ਕੈਫੇਟੇਰੀਆ ਵਿੱਚ ਬੈਠ ਜਾਂਦੇ ਹਨ ਅਤੇ ਮਿਲ-ਵੰਡ ਕੇ ਇੱਕ ਦੂਜੇ ਦੇ ਨਾਲ ਖਾਣਾ ਖਾਂਦੇ ਹਨ। ਪਰ ਕੀ ਤੁਸੀਂ ਜਾਂਦੇ ਹੋ ਕਿ ਆਫਿਸ ਵਿੱਚ ਵੀ ਸਕੂਲ (School) ਦੀ ਤਰ੍ਹਾਂ ਲੰਚ ਚੋਰ ਹੁੰਦੇ ਹਨ ਜੋ ਹੋਰਾਂ ਦਾ ਖਾਣਾ ਚੁਰਾ ਕੇ ਖਾ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਕਾਫੀ ਚਰਚਾ ਵਿੱਚ ਹੈ। ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਦਰਅਸਲ ਲੰਚ ਚੋਰ ਤੋਂ ਦੁਖੀ ਵਿਅਕਤੀ ਨੇ ਉਸ ਤੋਂ ਅਜਿਹਾ ਬਦਲਾਅ ਲਿਆ ਕਿ ਉਸਦੀ ਹਾਲਤ ਖ਼ਰਾਬ ਕਰ ਦਿੱਤੀ।
ਸਿਰਰ ਦੀ ਰਿਪੋਰਟ ਦੇ ਮੁਤਾਬਕ ਇੱਕ ਵਿਅਕਤੀ ਦਾ ਲੰਚ (Lunch) ਉਸਦੇ ਆਫਿਸ ਵਿੱਚੋਂ ਰੋਜ਼ ਹੀ ਚੋਰੀ ਹੋ ਜਾਂਦਾ ਸੀ। ਜਿਸ ਕਾਰਨ ਉਹ ਪਰੇਸ਼ਾਨ ਹੋ ਗਿਆ ਸੀ। ਉਸ ਨੇ ਇਹ ਨਹੀਂ ਪਤਾ ਚੱਲ ਰਿਹਾ ਸੀ ਕੀ ਉਸ ਦਾ ਲੰਚ ਕੌਣ ਚੁਰਾ ਕੇ ਖਾ ਰਿਹਾ ਹੈ। ਵਿਅਕਤੀ ਨੇ ਸੋਸ਼ਲ ਮੀਡੀਆ ਸਾਈਟ ਰੈਡੀਟ ਤੇ ਆਪਣੀ ਪੂਰੀ ਕਹਾਣੀ ਦੱਸੀ। ਉਸ ਨੇ ਖੁਲਾਸਾ ਕਰ ਦੱਸਿਆ ਕਿ ਉਸਦੇ ਆਫਿਸ ਵਿੱਚ ਕੋਈ ਵਿਅਕਤੀ ਉਸਦਾ ਖਾਣਾ ਹਫਤੇ ਤੋਂ ਚੁਰਾ ਰਿਹਾ ਹੈ। ਜਿਸ ਬਾਰੇ ਉਸ ਨੇ ਐਚਆਰ ਨੂੰ ਸ਼ਿਕਾਈਤ ਵੀ ਕੀਤੀ ਪਰ ਉਸਦਾ ਕੋਈ ਫਾਇਦਾ ਨਹੀਂ ਹੋਇਆ। ਇਸ ਲਈ ਵਿਅਕਤੀ ਨੇ ਖੁੱਦ ਹੀ ਲੰਚ ਚੋਰ ਦਾ ਪਤਾ ਲਗਾਉਣ ਅਤੇ ਉਸ ਤੋਂ ਬਦਲਾ ਲੈਣ ਦਾ ਸੋਚਿਆ ਅਤੇ ਵੱਖਰਾ ਤਰੀਕਾ ਲਭਿਆ।
ਖਾਣੇ ਵਿੱਚ ਮਿਲਾ ਦਿੱਤਾ ਜੁਲਾਬ
ਵਿਅਕਤੀ ਨੇ ਦੱਸਿਆ ਕਿ ਇੱਕ ਦਿਨ ਉਸ ਨੇ ਆਪਣੇ ਖਾਣੇ ਵਿੱਚ ਜੁਲਾਬ ਮਿਲਾ ਦਿੱਤਾ ਅਤੇ ਫਿਰ ਆਪਣੇ ਕੰਮ ਵਿੱਚ ਲੱਗ ਗਿਆ। ਬਾਅਦ ਵਿੱਚ ਦੁਪਿਹਰ ਨੂੰ ਖਾਣਾ ਖਾਣ ਦੇ ਇੱਕ ਘੰਟੇ ਬਾਅਦ ਐਚਆਰ ਦੇ ਕੋਲ ਗਿਆ ਅਤੇ ਦੱਸਿਆ ਕਿ ਉਸਦਾ ਲੰਚ ਫਿਰ ਤੋਂ ਚੋਰੀ ਹੋ ਗਿਆ ਹੈ ਅਤੇ ਨਾਲ ਹੀ ਉਸਦੀ ਇਕ ਦਵਾਈ ਵੀ ਚੋਰੀ ਹੋ ਗਈ ਹੈ। ਵਿਅਕਤੀ ਨੇ ਐਚਆਰ ਨੂੰ ਅੱਗੇ ਦੱਸਿਆ ਕਿ ਉਸ ਨੂੰ ਪਾਚਨ ਸੰਬੰਧੀ ਕੁੱਝ ਸਮੱਸਿਆ ਹੈ ਅਤੇ ਡਾਕਟਰ ਨੇ ਉਸ ਨੂੰ ਦਵਾਈ ਦਿੱਤੀ ਸੀ ਅਤੇ ਦੁਪਿਹਰ ਦੇ ਖਾਣੇ ਵਿੱਚ ਮਿਲਾ ਕੇ ਖਾਣ ਦੀ ਸਲਾਹ ਦਿੱਤੀ ਸੀ।
ਆਰੋਪੀ ਨੇ ਖਾਣੇ ਵਿੱਚ ਜਹਿਰ ਦੇਣ ਦਾ ਲਗਾਇਆ ਆਰੋਪ
ਵਿਅਕਤੀ ਨੇ ਦੱਸਿਆ ਕਿ ਦਵਾਈ ਬਦੌਲਤ ਉਸ ਨੂੰ ਲੰਚ ਚੌਰ ਮਿਲ ਗਿਆ। ਜੋ ਉਸ ਤੇ ਕਾਫੀ ਭੜਕਿਆ ਹੋਇਆ ਸੀ। ਉਸ ਨੇ ਵਿਅਕਤੀ ਤੇ ਜਹਿਰ ਦੇਕੇ ਮਾਰਨ ਦਾ ਆਰੋਪ ਵੀ ਲਗਾਇਆ। ਹਾਲਾਂਕਿ ਜਦੋਂ ਵਿਅਕਤੀ ਨੇ ਜਦੋਂ ਉਸ ਨੂੰ ਕਿਹਾ ਕਿ ਉਹ ਖਾਣਾ ਉਸਦਾ ਨਹੀਂ ਹੈ ਤਾਂ ਉਹ ਤੁਰੰਤ ਹੀ ਚੁੱਪ ਕਰ ਗਿਆ ਪਰ ਉਸ ਇੰਨ੍ਹੇ ਗੁੱਸੇ ਵਿੱਚ ਸੀ ਕਿ ਉਸ ਨੇ ਮਾਮਲਾ ਕੋਰਟ ਵਿੱਚ ਪਹੁੰਚਾਉਣ ਦਾ ਸੋਚ ਲਿਆ ਅਤੇ ਵਕੀਲ ਵੀ ਹਾਇਰ ਕਰ ਲਿਆ। ਹਾਲਾਂਕਿ ਬਾਅਦ ਵਿੱਚ ਮਾਮਲੇ ਨੂੰ ਰਫਾ-ਦਫਾ ਕਰ ਦਿੱਤਾ। ਹੁਣ ਵਿਅਕਤੀ ਦਾ ਕਹਿਣਾ ਹੈ ਕਿ ਹੁਣ ਉਸਦਾ ਲੰਚ ਚੋਰੀ ਨਹੀਂ ਹੁੰਦਾ ਅਤੇ ਉਹ ਆਰਾਮ ਨਾਲ ਆਪਣਾ ਲੰਚ ਕਰਦਾ ਹੈ।