ਗੁਰਪ੍ਰੀਤ ਸਿੰਘ ਹਰੀਨੌ ਕਤਲ ਮਾਮਲੇ ‘ਚ ਪੁਲਿਸ ਦੀ ਕਾਰਵਾਈ ਤੇਜ਼, ਡੇਟਿੰਗ ਐਪ ਤੋਂ ਮੰਗੀ ਡਿਟੇਲ
Gurpreet Singh Hari Nau: ਮ੍ਰਿਤਕ 'ਹਰੀਨੌ ਟਾਕਸ' ਨਾਮ ਦਾ ਇੱਕ ਫੇਸਬੁੱਕ ਪੇਜ ਚਲਾਉਂਦਾ ਸੀ। ਜਿਸ ਦੇ ਰਾਹੀਂ ਉਹ ਅੰਮ੍ਰਿਤਪਾਲ ਸਿੰਘ ਵਿਰੁੱਧ ਆਵਾਜ਼ ਚੁੱਕਦਾ ਸੀ। ਪੁਲਿਸ ਨੇ ਆਪਣੇ ਪੱਤਰ ਵਿੱਚ ਸਪੱਸ਼ਟ ਕੀਤਾ ਹੈ ਕਿ ਜਾਂਚ ਦੌਰਾਨ ਮਿਲੇ ਇਸ ਟਿੰਡਰ ਅਕਾਊਂਟ ਦਾ ਲਿੰਕ ਅਤੇ ਡੇਟਾ ਵਿਸ਼ਲੇਸ਼ਣ ਨਾਲ ਜਾਂਚ ਏਜੰਸੀ ਨੂੰ ਮਾਮਲੇ ਨੂੰ ਸੁਲਝਾਉਣ ਵਿੱਚ ਮਦਦ ਮਿਲ ਸਕਦੀ ਹੈ।

Gurpreet Singh Hari Nau: ਫਰੀਦਕੋਟ ਵਿੱਚ ਮਾਰੇ ਗਏ ਸਮਾਜ ਸੇਵਕ ਗੁਰਪ੍ਰੀਤ ਸਿੰਘ ਹਰੀਨੌ ਦੇ ਕਤਲ ਮਾਮਲੇ ਵਿੱਚ ਵੱਡਾ ਅਪਡੇਟ ਆਇਆ ਹੈ। ਪੰਜਾਬ ਪੁਲਿਸ ਨੇ ਡੇਟਿੰਗ ਐਪ ਟਿੰਡਰ ਤੋਂ ਅਕਾਊਂਟ ਦੀ ਡਿਟੇਲ ਮੰਗੀ ਹੈ। ਪੁਲਿਸ ਨੇ ਇਹ ਸ਼ੱਕ ਜਤਾਇਆ ਹੈ ਹੈ ਕਿ ਇਹ ਟਿੰਡਰ ਅਕਾਉਂਟ ਖਡੂਰ ਸਾਹਿਬ ਤੋਂ ਮੌਜ਼ੂਦਾ ਐਮਪੀ ਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਨਾਲ ਜੁੜਿਆ ਹੋਇਆ ਹੈ।
ਫਰੀਦਕੋਟ ਪੁਲਿਸ ਨੇ ਟਿੰਡਰ ਨੂੰ ਭੇਜੇ ਇੱਕ ਪੱਤਰ ਵਿੱਚ ਕਿਹਾ ਹੈ ਕਿ ਉਹ ਸਿੱਖ ਕਾਰਕੁਨ ਗੁਰਪ੍ਰੀਤ ਸਿੰਘ ਹਰੀਨੌ ਦੇ ਕਤਲ ਮਾਮਲੇ ਦੀ ਜਾਂਚ ਕਰ ਰਹੇ ਹਨ। ਹਰੀਨੌ ਦੀ 9 ਅਕਤੂਬਰ, 2024 ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਸਮੇਂ ਉਹ ਉਹ ਪਿੰਡ ਦੇ ਗੁਰਦੁਆਰੇ ਤੋਂ ਆਪਣੇ ਮੋਟਰਸਾਈਕਲ ‘ਤੇ ਘਰ ਪਰਤ ਰਿਹਾ ਸੀ। ਹਰੀਨੌ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੇ ਵੱਖਵਾਦੀ ਸੰਗਠਨ ‘ਵਾਰਿਸ ਪੰਜਾਬ ਦੇ’ ਦਾ ਮੈਂਬਰ ਵੀ ਸੀ।
ਜਾਂਚ ਦੌਰਾਨ ਪੰਜਾਬ ਪੁਲਿਸ ਨੂੰ ‘ਅੰਮ੍ਰਿਤ ਸੰਧੂ’ ਨਾਮ ਦਾ ਇੱਕ ਟਿੰਡਰ ਅਕਾਊਂਟ ਮਿਲਿਆ ਹੈ। ਇਸ ਦਾ ਸਬੰਧ ਅੰਮ੍ਰਿਤਪਾਲ ਸਿੰਘ ਨਾਲ ਹੋਣ ਦਾ ਸ਼ੱਕ ਹੈ। 26 ਮਈ ਨੂੰ ਟਿੰਡਰ ਨੂੰ ਭੇਜੇ ਗਏ ਇੱਕ ਪੱਤਰ ਭੇਜਿਆ ਹੈ। ਪੁਲਿਸ ਨੇ ਇਸ ਵਿੱਚ ਦੱਸਿਆ ਕਿ 9 ਅਕਤੂਬਰ, 2024 ਨੂੰ ਗੁਰਪ੍ਰੀਤ ਸਿੰਘ ਨਾਮ ਦੇ ਇੱਕ ਮਸ਼ਹੂਰ ਔਨਲਾਈਨ ਯੂਜ਼ਰ ਸੀ, ਜਿਸ ਦੀ ਮੋਟਰਸਾਈਕਲ ‘ਤੇ ਸਵਾਰ 2 ਹਮਲਾਵਰਾਂ ਨੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ।
ਅੰਮ੍ਰਿਤਪਾਲ ਸਿੰਘ ਖਿਲਾਫ਼ ਚੁੱਕਦਾ ਸੀ ਆਵਾਜ਼
ਮ੍ਰਿਤਕ ‘ਹਰੀਨੌ ਟਾਕਸ’ ਨਾਮ ਦਾ ਇੱਕ ਫੇਸਬੁੱਕ ਪੇਜ ਚਲਾਉਂਦਾ ਸੀ। ਜਿਸ ਦੇ ਰਾਹੀਂ ਉਹ ਅੰਮ੍ਰਿਤਪਾਲ ਸਿੰਘ ਵਿਰੁੱਧ ਆਵਾਜ਼ ਚੁੱਕਦਾ ਸੀ। ਪੁਲਿਸ ਨੇ ਆਪਣੇ ਪੱਤਰ ਵਿੱਚ ਸਪੱਸ਼ਟ ਕੀਤਾ ਹੈ ਕਿ ਜਾਂਚ ਦੌਰਾਨ ਮਿਲੇ ਇਸ ਟਿੰਡਰ ਅਕਾਊਂਟ ਦਾ ਲਿੰਕ ਅਤੇ ਡੇਟਾ ਵਿਸ਼ਲੇਸ਼ਣ ਨਾਲ ਜਾਂਚ ਏਜੰਸੀ ਨੂੰ ਮਾਮਲੇ ਨੂੰ ਸੁਲਝਾਉਣ ਵਿੱਚ ਮਦਦ ਮਿਲ ਸਕਦੀ ਹੈ।
ਜਾਣਕਾਰੀ ਦਿੰਦੇ ਹੋਏ ਡੀਐਸਪੀ ਜਤਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਕੁਝ ਡਿਜੀਟਲ ਸਬੂਤ ਮਿਲੇ ਹਨ, ਜਿਸ ਕਾਰਨ ਇਹ ਜਾਣਕਾਰੀ ਮੰਗੀ ਗਈ ਹੈ। ਇਸ ਬਾਰੇ ਬਹੁਤੀ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ।