‘Instagram ਵਾਲੀ ਨੂੰਹ’ ਵਾਲਾ ਗਾਣਾ ਸੋਸ਼ਲ ਮੀਡੀਆ ‘ਤੇ ਹੋਇਆ ਵਾਇਰਲ, ਲੋਕ ਬੋਲੇ- “Vibe ਹੈ ਭਰਾ”
ਸੋਸ਼ਲ ਮੀਡੀਆ 'ਤੇ ਅੱਜਕਲ੍ਹ ਇੱਕ ਨਵਾਂ ਗਾਣਾ ਵਾਇਰਲ ਹੋ ਰਿਹਾ ਹੈ। ਇਸ ਗਾਣੇ ਨੂੰ ਇੰਸਟਾਗ੍ਰਾਮ ਚਲਾਉਣ ਵਾਲੀ ਨੂੰਹ ਨੂੰ ਧਿਆਨ ਵਿੱਚ ਰੱਖਕੇ ਲਿਖਿਆ ਗਿਆ ਹੈ। ਵੀਡੀਓ ਵਿੱਚ ਇੱਕ ਕਾਪੀ ਦੇ ਪੇਜ 'ਤੇ ਗੀਤ ਲਿਖਿਆ ਹੋਇਆ ਹੈ। ਗੀਤ ਵਿੱਚ ਲਿਖਿਆ ਹੈ ਕਿਵੇਂ ਅੱਜਕਲ੍ਹ ਦੀਆਂ ਨੂੰਹਾਂ ਦਾ ਧਿਆਨ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਬੀਜ਼ੀ ਰਹਿੰਦੀਆਂ ਹਨ। ਦੋ ਕੁੜੀਆਂ ਢੋਲਕੀ ਦੀ ਥਾਪ ਤੇ ਇਸ ਗੀਤ ਨੂੰ ਗਾ ਰਹੀਆਂ ਹਨ। ਇਹ ਖ਼ਬਰ ਸੋਸ਼ਲ ਮੀਡੀਆ 'ਤੇ ਖੂਬ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਸੋਸ਼ਲ ਮੀਡੀਆ ਦੀ ਦੁਨੀਆ ਵੀ ਬਹੁਤ ਅਜੀਬ ਹੈ। ਇੱਥੇ ਕਦੋਂ ਕੀ ਵਾਇਰਲ ਹੋ ਜਾਵੇ… ਕਿਹਾ ਨਹੀਂ ਜਾ ਸਕਦਾ ਹੈ। ਥੋੜੇ ਦਿਨ ਪਹਿਲਾਂ ਹੀ ਠੰਡ ‘ਤੇ ਲਿਖਿਆ ਹੋਇਆ ਇੱਕ ਪੈਰੋਡੀ ਗੀਤ ਵਾਇਰਲ ਹੋਇਆ ਸੀ। ਗੀਤ ਇਨ੍ਹਾਂ ਵਾਇਰਲ ਹੋਇਆ ਕਿ ਲੋਕਾਂ ਨੇ ਕੁਮੈਂਟਸ ਦੀ ਝੜੀ ਲਗਾ ਦਿੱਤੀ ਸੀ। ਅਜੇ ਇਹ ਗੀਤ ਪੁਰਾਣਾ ਨਹੀਂ ਹੋਇਆ ਸੀ ਕਿ ਹੁਣ ਇੰਸਟਾਗ੍ਰਾਮ ‘ਤੇ ਨੂੰਹ ਵਾਲਾ ਇੱਕ ਨਵਾਂ ਗੀਤ ਆ ਗਿਆ ਹੈ। ਇਸ ਨੂੰ ਲੋਕ ਖੂਬ ਸੁਣ ਰਹੇ ਹਨ ਅਤੇ ਮਜ਼ੇਦਾਰ ਕੁਮੈਂਟਸ ਕਰ ਰਹੇ ਹਨ।
ਵਾਇਰਲ ਹੋ ਰਹੇ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੇਜ ‘ਤੇ ਗਾਣਾ ਲਿਖਿਆ ਹੈ ਜਿਸਦਾ ਟਾਈਟਲ ਇੰਸਟਾਗ੍ਰਾਮ ਵਾਲੀ ਨੂੰਹ ਲਿਖਿਆ ਹੋਇਆ ਹੈ। ਵੀਡੀਓ ਵਿੱਚ ਦੋ ਕੁੜੀਆਂ ਢੋਲਕ ਦੀ ਤਾਲ ‘ਤੇ ਇਸ ਗੀਤ ਨੂੰ ਗਾ ਰਹੀਆਂ ਹਨ। ਪੂਰੇ ਗਾਣੇ ਵਿੱਚ ਇਸ ਗੱਲ ਦਾ ਧਿਆਨ ਰੱਖਿਆ ਗਿਆ ਹੈ ਕਿ ਬੰਨੀ ਮਤਲਬ ਨੂੰਹ ਦਾ ਪੂਰਾ ਧਿਆਨ ਸਿਰਫ਼ ਇੰਸਟਾਗ੍ਰਾਮ ‘ਤੇ ਰੀਲਸ ਬਨਾਉਣ ਵਿੱਚ ਹੈ। ਇਸ ਕਾਰਨ ਕਦੇ ਸੱਸ ਨੂੰ ਸੱਟ ਵਜਦੀ ਹੈ ਤਾਂ ਕਦੇ ਸਮਾਨ ਨੂੰ ਨੁਕਸਾਨ ਹੁੰਦਾ ਹੈ। ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ।
ਲੋਕਾਂ ਨੇ ਦਿੱਤੇ ਮਜ਼ੇਦਾਰ ਕੁਮੈਂਟਸ?
ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ nehachauhan14581 ਨਾਂ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਵੀਡੀਓ ਨੂੰ 2 ਲੱਖ 37 ਹਜ਼ਾਰ ਤੋਂ ਵੱਧ ਲੋਕਾਂ ਨੇ ਲਾਇਕ ਕੀਤਾ ਹੈ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਕਿੰਨੇ ਸਮਝਦਾਰ ਲੋਕ ਹਨ ਜੋ ਸ਼ਾਨਦਾਰ ਵਿਚਾਰ ਰੱਖਦੇ ਹਨ। ਦੂਜੇ ਯੂਜ਼ਰ ਨੇ ਲਿਖਿਆ- ਆਪਣੇ ਵਿਆਹ ਵਿੱਚ ਇਹ ਗਾਣਾ ਚਲਾਉਣਾ। ਇੱਕ ਯੂਜ਼ਰ ਨੇ ਲਿਖਿਆ- ਗੀਤ ਵਿੱਚ Vibe ਹੈ ਭਰਾ। ਇੱਕ ਹੋਰ ਨੇ ਲਿਖਿਆ- ਸਿਸਟਮ ਹੈ।
View this post on Instagram


