Funny Video: ਗਜਬ ਹੋ ਗਿਆ! ਡਾਇਪਰ ਪਾ ਕੇ ਬੱਕਰੀ ਨੂੰ ਮਾਲ ਘੁਮਾਉਣ ਲਿਆਇਆ ਸ਼ਖਸ, ਵਾਇਰਲ ਹੋਇਆ ਮਜੇਦਾਰ Video
Viral Video: ਲੋਕ ਆਮ ਤੌਰ 'ਤੇ ਦੋਸਤਾਂ, ਪਰਿਵਾਰ ਜਾਂ ਬੱਚਿਆਂ ਨਾਲ ਮਾਲਾਂ ਵਿੱਚ ਜਾਂਦੇ ਦੇਖੇ ਜਾਂਦੇ ਹਨ। ਕੁਝ ਲੋਕ ਆਪਣੇ ਪਾਲਤੂ ਕੁੱਤਿਆ ਨੂੰ ਵੀ ਲਿਆਉਂਦੇ ਹਨ, ਕੀ ਤੁਸੀਂ ਕਦੇ ਕਿਸੇ ਨੂੰ ਪਾਲਤੂ ਬੱਕਰੀ ਨਾਲ ਮਾਲ ਵਿੱਚ ਘੁੰਮਦੇ ਦੇਖਿਆ ਹੈ? ਹਾਂ, ਇਹ ਵੀਡੀਓ ਅਜਿਹਾ ਹੀ ਇੱਕ ਦ੍ਰਿਸ਼ ਦਿਖਾਉਂਦਾ ਹੈ ਅਤੇ ਇਹ ਕਾਫ਼ੀ ਹੈਰਾਨ ਕਰਨ ਵਾਲਾ ਵੀਡੀਓ ਹੈ।
Image Credit source: Instagram/135sapan135
ਕੁੱਤੇ ਰੱਖਣ ਵਾਲਿਆਂ ਲਈ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਉਹ ਇਨ੍ਹਾਂ ਨੂੰ ਛੱਡ ਕੇ ਕਿਤੇ ਵੀ ਬਾਹਰ ਨਹੀਂ ਜਾ ਸਕਦੇ। ਅਜਿਹੀ ਸਥਿਤੀ ਵਿੱਚ ਉਹ ਜਿੱਥੇ ਵੀ ਜਾਂਦੇ ਹਨ, ਉਹ ਪਾਲਤੂ ਕੁੱਤਿਆਂ ਨੂੰ ਆਪਣੇ ਨਾਲ ਲੈ ਕੇ ਜਾਂਦੇ ਹਨ, ਭਾਵੇਂ ਉਹ ਮਾਲ ਵਿੱਚ ਹੀ ਕਿਉਂ ਨਾ ਜਾਣ। ਪਰ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਵੱਖਰਾ ਹੀ ਮਾਮਲਾ ਦੇਖਣ ਨੂੰ ਮਿਲ ਰਿਹਾ ਹੈ। ਇਹ ਵੀਡੀਓ ਅਜਿਹਾ ਹੈ ਕਿ ਲੋਕ ਇਸਨੂੰ ਦੇਖ ਕੇ ਹੈਰਾਨ ਹਨ ਅਤੇ ਹੱਸ ਵੀ ਰਹੇ ਹਨ। ਦਰਅਸਲ, ਇੱਕ ਸ਼ਖਸ ਮਾਲ ਘੁੰਮਣ ਆਇਆ ਤਾਂ ਆਪਣੇ ਨਾਲ ਆਪਣੀ ਪਾਲਤੂ ਬੱਕਰੀ ਲੈ ਕੇ ਆਇਆ…. ਉਹ ਵੀ ਡਾਇਪਰ ਪਾ ਕੇ। ਤੁਸੀਂ ਆਪਣੀ ਜ਼ਿੰਦਗੀ ਵਿੱਚ ਅਜਿਹਾ ਨਜ਼ਾਰਾ ਸ਼ਾਇਦ ਹੀ ਦੇਖਿਆ ਹੋਵੇਗਾ।
ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਆਦਮੀ ਅੱਗੇ ਚੱਲ ਰਿਹਾ ਹੈ। ਉਸ ਦੇ ਪਿੱਛੇ ਉਸ ਦੀ ਪਾਲਤੂ ਬੱਕਰੀ ਹੈ, ਜਿਸਨੂੰ ਉਸ ਨੇ ਤਿਆਰ ਕੀਤਾ ਹੋਇਆ ਹੈ। ਜਿਵੇਂ ਹੀ ਉਹ ਬੱਕਰੀ ਦੇ ਨਾਲ ਮਾਲ ਵਿੱਚ ਆਉਂਦਾ ਹੁੰਦਾ ਹੈ, ਇੱਕ ਔਰਤ ਦਾ ਪਾਲਤੂ ਕੁੱਤਾ ਉਸ ‘ਤੇ ਭੌਂਕਣਾ ਸ਼ੁਰੂ ਕਰ ਦਿੰਦਾ ਹੈ। ਹਾਲਾਂਕਿ, ਉਹ ਬੰਨ੍ਹਿਆ ਹੋਇਆ ਸੀ, ਇਸਲਈ ਬੱਕਰੀ ਨੂੰ ਨੁਕਸਾਨ ਨਹੀਂ ਪਹੁੰਚਾ ਸਕਿਆ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਬੱਕਰੀ ਵੀ ਆਪਣੇ ਮਾਲਕ ਦੇ ਪਿੱਛੇ-ਪਿੱਛੇ ਐਸਕੇਲੇਟਰ ‘ਤੇ ਚੜ੍ਹਦੀ ਹੈ। ਸ਼ੁਰੂ ਵਿੱਚ ਐਸਕੇਲੇਟਰ ‘ਤੇ ਚੜ੍ਹਨ ਤੋਂ ਡਰਦੀ ਸੀ, ਪਰ ਫਿਰ ਉਸਨੇ ਹਿੰਮਤ ਕੀਤੀ ਅਤੇ ਉਸ ‘ਤੇ ਚੜ੍ਹ ਕੇ ਆਪਣੇ ਮਾਲਕ ਤੱਕ ਪਹੁੰਚ ਗਈ। ਇਹ ਹੈਰਾਨ ਕਰ ਦੇਣ ਵਾਲਾ ਨਜ਼ਾਰਾ ਹੈ।
ਲੱਖਾਂ ਵਾਰ ਦੇਖਿਆ ਗਿਆ ਵੀਡੀਓ
ਇਸ ਫਨੀ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ 135sapan135 ਨਾਮ ਦੀ ਆਈਡੀ ਵਲੋਂ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਹੁਣ ਤੱਕ 10 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਜਦੋਂ ਕਿ 46 ਹਜ਼ਾਰ ਤੋਂ ਵੱਧ ਲੋਕਾਂ ਨੇ ਵੀਡੀਓ ਨੂੰ ਲਾਈਕ ਵੀ ਕੀਤਾ ਹੈ ਅਤੇ ਕਈ ਤਰ੍ਹਾਂ ਦੇ ਫਨੀ ਰਿਐਕਸ਼ਨਸ ਵੀ ਦਿੱਤੇ ਹਨ।
ਵੀਡੀਓ ਇੱਥੇ ਦੇਖੋ
ਇੱਕ ਯੂਜ਼ਰ ਨੇ ਮਜ਼ਾਕ ਵਿੱਚ ਕਮੈਂਟ ਕੀਤਾ “ਭਰਾ, ਕੀ ਇਹ ਬੱਕਰੀ ਸ਼ੋਪਿੰਗ ਕਰਨ ਬਾਹਰ ਆਇਆ ਹੈ” ? ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ,”ਮੈਂ ਕਿਸੇ ਦਿਨ ਆਪਣੀ ਮੱਝ ਨੂੰ ਮਾਲ ਲੈ ਕੇ ਜਾਵਾਂਗਾ ” ਤੇ ਕਿਸੇ ਨੇ ਕਿਹਾ “ਬੱਕਰੀ ਦਾ ਮਾਲ ਟੂਰ”, ਤੇ ਕੋਈ ਕਿਹੇ, “ਇਹ ਸੀਜ਼ਨ ਦਾ ਸਭ ਤੋਂ ਮਜ਼ੇਦਾਰ ਵੀਡੀਓ ਹੈ”।
