OMG: ਪੜਾਈ ਕਰਦੇ ਸਮੇਂ ਮੋਬਾਇਲ ਲੁਕਾਉਣ ਲਈ ਬੱਚੇ ਨੇ ਲਗਾਇਆ ਅਨੋਖਾ ਜੁਗਾੜ, ਮਾਂ ਵੀ ਖਾ ਗਈ ਧੋਖਾ, ਲੋਕ ਬੋਲੇ- ਸਮਾਰਟ ਬੁਆਏ
ਪੜ੍ਹਦੇ ਸਮੇਂ ਇਸ ਬੱਚੇ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਡਰ ਕਾਰਨ ਆਪਣਾ ਮੋਬਾਈਲ ਛੁਪਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਇਸ ਵੀਡੀਓ ਨੂੰ ਐਕਸ ਟਵਿੱਟਰ ਤੇ @TheFigen_ ਨਾਮ ਦੇ ਪੇਜ ਤੋਂ ਸਾਂਝਾ ਕੀਤਾ ਗਿਆ। ਵੀਡੀਓ ਨੂੰ ਹੁਣ ਤੱਕ 3.6 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
Jugaad Video: ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਸੋਸ਼ਲ ਮੀਡੀਆ (Social media) ‘ਤੇ ਕਦੋਂ ਅਤੇ ਕੀ ਵਾਇਰਲ ਹੋਵੇਗਾ। ਕਦੇ ਕੋਈ ਕਾਰ ਨੂੰ ਹੈਲੀਕਾਪਟਰ ਬਣਾ ਦਿੰਦਾ ਹੈ ਤੇ ਕਦੇ ਕੋਈ ਜੁਗਾੜ ਨਾਲ ਇੱਟ ਦਾ ਕੂਲਰ ਬਣਾ ਦਿੰਦਾ ਹੈ। ਹੁਣ ਅਜਿਹਾ ਹੀ ਇੱਕ ਨਵਾਂ ਜੁਗਾੜ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।
ਇਸ ਵੀਡੀਓ ‘ਚ ਇਕ ਬੱਚੇ ਨੇ ਜੁਗਾੜ ਨਾਲ ਅਜਿਹਾ ਕੰਮ ਕੀਤਾ ਹੈ, ਜਿਸ ਨੂੰ ਦੇਖ ਕੇ ਹਰ ਕੋਈ ਬੱਚੇ ਨੂੰ ਸਮਾਰਟ ਕਹਿ ਰਿਹਾ ਹੈ। ਅੱਜ ਦੇ ਬੱਚੇ ਮੋਬਾਈਲ ਵਿੱਚ ਇੰਨੇ ਰੁੱਝੇ ਹੋਏ ਹਨ ਕਿ ਉਹ ਇੱਕ ਮਿੰਟ ਲਈ ਵੀ ਮੋਬਾਈਲ ਨੂੰ ਆਪਣੇ ਤੋਂ ਦੂਰ ਨਹੀਂ ਰੱਖਦੇ। ਅਜਿਹੇ ‘ਚ ਇਸ ਬੱਚੇ ਨੂੰ ਪੜ੍ਹਾਈ ਦੌਰਾਨ ਪਰਿਵਾਰ ਵਾਲਿਆਂ ਦਾ ਕੋਈ ਡਰ ਨਹੀਂ ਸੀ।
Smart boy 😂pic.twitter.com/lXKoy7ZVK6
— Figen (@TheFigen_) August 24, 2023ਇਹ ਵੀ ਪੜ੍ਹੋ


