shocking Video: ਟੇਲਰ ਦੇ ਜੁਗਾੜ ਨੇ ਉੱਡਾਏ ਹੋਸ਼, ਕੰਮ ਦੇ ਨਾਲ ਫੋਨ ਤੇ ਗੱਲ ਕਰਨ ਲਈ ਲੱਗਾਇਆ ਸੌਲਿਡ ਆਈਡਿਆ

Published: 

31 Oct 2025 13:55 PM IST

Jugad Video Viral: ਇੱਕ ਟੇਲਰ ਦਾ ਵੀਡੀਓ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਵਿੱਚ ਹੈ। ਇਸ ਵੀਡੀਓ ਵਿੱਚ ਉਸਨੇ ਅਜਿਹਾ ਜੁਗਾੜ ਲਾਇਆ ਕਿ ਲੋਕ ਹੈਰਾਨ ਵੀ ਹਨ ਤੇ ਹੱਸਣ ਲਈ ਮਜਬੂਰ ਵੀ। ਇਸ ਦੁਨੀਆਂ ਵਿੱਚ ਚਾਹੇ ਕਿਸੇ ਚੀਜ਼ ਦੀ ਕਮੀ ਹੋ ਜਾਵੇ, ਪਰ ਜੁਗਾੜ ਦੀ ਕਮੀ ਕਦੇ ਨਹੀਂ ਹੁੰਦੀ। ਇਨਸਾਨ ਵਿੱਚ ਇੱਕ ਖ਼ਾਸ ਕਲਾ ਹੁੰਦੀ ਹੈ ਕਿ ਉਹ ਹਰ ਮੁਸ਼ਕਲ ਹਾਲਾਤ ਵਿੱਚ ਕੋਈ ਨਾ ਕੋਈ ਹੱਲ ਲੱਭ ਹੀ ਲੈਂਦਾ ਹੈ। ਜੁਗਾੜ ਅਜਿਹਾ ਜੋ ਕੰਮ ਕਰਦੇ ਵਕਤ ਫੋਨ ਤੇ ਆਰਾਮ ਗੱਲਾਂ ਵੀ ਕਰ ਸਕੇ । ਇਸ ਵਿੱਚ ਟੇਲਰ ਦਾ ਜੁਗਾੜ ਸਭ ਦਾ ਧਿਆਨ ਖਿੱਚ ਰਿਹਾ ਹੈ।

shocking Video: ਟੇਲਰ ਦੇ ਜੁਗਾੜ ਨੇ ਉੱਡਾਏ ਹੋਸ਼, ਕੰਮ ਦੇ ਨਾਲ ਫੋਨ ਤੇ ਗੱਲ ਕਰਨ ਲਈ ਲੱਗਾਇਆ ਸੌਲਿਡ ਆਈਡਿਆ

ਟੇਲਰ ਦਾ ਸੌਲਿਡ ਜੁਗਾੜ

Follow Us On

ਇਸ ਦੁਨੀਆਂ ਵਿੱਚ ਚਾਹੇ ਕਿਸੇ ਚੀਜ਼ ਦੀ ਕਮੀ ਹੋ ਜਾਵੇ, ਪਰ ਜੁਗਾੜ ਦੀ ਕਮੀ ਕਦੇ ਨਹੀਂ ਹੁੰਦੀ। ਇਨਸਾਨ ਵਿੱਚ ਇੱਕ ਖ਼ਾਸ ਕਲਾ ਹੁੰਦੀ ਹੈ ਕਿ ਉਹ ਹਰ ਮੁਸ਼ਕਲ ਹਾਲਾਤ ਵਿੱਚ ਕੋਈ ਨਾ ਕੋਈ ਹੱਲ ਲੱਭ ਹੀ ਲੈਂਦਾ ਹੈ। ਜੇਕਰ ਸਾਧਨ ਨਹੀਂ ਵੀ ਹਨ, ਤਾਂ ਉਹ ਆਪਣੇ ਦਿਮਾਗ ਨਾਲ ਹੀ ਨਵਾਂ ਤਰੀਕਾ ਕੱਢ ਲੈਂਦਾ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਜੁਗਾੜ ਅੱਜ ਦੇ ਸਮੇਂ ਚ ਸਿਰਫ਼ ਲੋੜ ਨਹੀਂ ਰਹੀ, ਇਹ ਤਾਂ ਇੱਕ ਕਲਾ ਬਣ ਚੁੱਕੀ ਹੈ। ਸੋਸ਼ਲ ਮੀਡੀਆ ਦੇ ਇਸ ਦੌਰ ਵਿੱਚ ਤਾਂ ਲੋਕਾਂ ਦੇ ਜੁਗਾੜ ਇੰਨੇ ਵਾਇਰਲ ਹੋ ਰਹੇ ਹਨ ਕਿ ਕੁਝ ਘੰਟਿਆਂ ਵਿੱਚ ਹੀ ਉਹ ਵੀਡੀਓ ਪੂਰੇ ਇੰਟਰਨੈੱਟ ਤੇ ਛਾ ਜਾਂਦੇ ਹਨ।

ਅਜਿਹਾ ਹੀ ਇੱਕ ਵੀਡੀਓ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਇਸ ਵਿੱਚ ਇੱਕ ਟੇਲਰ ਦਾ ਜੁਗਾੜ ਸਭ ਦਾ ਧਿਆਨ ਖਿੱਚ ਰਿਹਾ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਟੇਲਰ ਦਾ ਜੁਗਾੜ ਕੀ ਹੋ ਸਕਦਾ ਹੈ? ਦਰਅਸਲ ਇਹ ਮਾਮਲਾ ਫੋਨ ਤੇ ਗੱਲ ਕਰਨ ਦਾ ਹੈ। ਜਦੋਂ ਕੋਈ ਵਿਅਕਤੀ ਆਪਣੇ ਕੰਮ ਵਿੱਚ ਪੂਰੀ ਤਰ੍ਹਾਂ ਡੁੱਬਿਆ ਹੋਇਆ ਹੁੰਦਾ ਹੈ, ਉਸਦੇ ਕੋਲ ਫੋਨ ਤੇ ਗੱਲ ਕਰਨ ਦਾ ਸਮਾਂ ਨਹੀਂ ਹੁੰਦਾ। ਅਜਿਹੇ ਵਿੱਚ ਜਾਂ ਤਾਂ ਉਹ ਕਾਲ ਕੱਟ ਦਿੰਦਾ ਹੈ ਜਾਂ ਫਿਰ ਹੇਡਫੋਨ ਲਗਾ ਕੇ ਗੱਲ ਕਰਦਾ ਹੈ। ਪਰ ਹਰ ਕਿਸੇ ਕੋਲ ਈਅਰਫੋਨ ਜਾਂ ਬਲੂਟੂਥ ਨਹੀਂ ਹੁੰਦਾ।

ਕਿਵੇਂ ਕੀਤਾ ਇਹ ਕੰਮ?

ਹੁਣ ਸੋਚੋ, ਜੇ ਕਿਸੇ ਨੂੰ ਸਿਲਾਈ ਦਾ ਕੰਮ ਵੀ ਕਰਨਾ ਹੋਵੇ ਤੇ ਨਾਲ ਹੀ ਫੋਨ ਤੇ ਗੱਲ ਵੀ ਕਰਨੀ ਹੋਵੇ, ਤਾਂ ਉਹ ਕੀ ਕਰੇ? ਇੱਥੇ ਹੀ ਕੰਮ ਆਉਂਦਾ ਹੈ ਭਾਰਤੀ ਜੁਗਾੜ । ਵੀਡੀਓ ਵਿੱਚ ਨਜਰ ਆ ਰਿਹਾ ਹੈ ਕਿ ਇੱਕ ਟੇਲਰ ਨੇ ਇਸ ਸਮੱਸਿਆ ਦਾ ਬਹੁਤ ਹੀ ਅਨੋਖਾ ਹੱਲ ਕੱਢਿਆ। ਉਸਨੇ ਇੱਕ ਛੋਟੀ ਜਿਹੀ ਪੌਕੇਟ ਲਈ, ਉਸ ਵਿੱਚ ਇਲਾਸਟਿਕ ਲਗਾਈ ਅਤੇ ਇਸ ਤਰ੍ਹਾਂ ਤਿਆਰ ਕੀਤਾ ਕਿ ਉਹ ਸਿਰ ਤੇ ਪਹਿਨ ਸਕੇ। ਫਿਰ ਉਸਨੇ ਉਸ ਪੌਕੇਟ ਵਿੱਚ ਆਪਣਾ ਮੋਬਾਈਲ ਫੋਨ ਰੱਖ ਲਿਆ। ਹੁਣ ਫੋਨ ਉਸਦੇ ਕੰਨ ਦੇ ਕੋਲ ਹੈ ਅਤੇ ਉਹ ਬਿਨਾ ਹੱਥ ਵਿੱਚ ਫੋਨ ਫੜੇ ਆਰਾਮ ਨਾਲ ਗੱਲਾਂ ਕਰ ਪਾ ਰਿਹਾ ਹੈ ।

ਸਭ ਤੋਂ ਦਿਲਚਸਪ ਗੱਲ ਇਹ ਸੀ ਕਿ ਉਸਨੇ ਆਪਣਾ ਕੰਮ ਵੀ ਨਹੀਂ ਰੋਕਿਆ। ਸਿਲਾਈ ਮਸ਼ੀਨ ਚੱਲ ਰਹੀ ਹੈ, ਸੂਈ-ਧਾਗਾ ਕੰਮ ਕਰ ਰਿਹਾ ਹੈ ਅਤੇ ਫੋਨ ਤੇ ਗੱਲਬਾਤ ਵੀ ਜਾਰੀ ਹੈ। ਇਹ ਨਜ਼ਾਰਾ ਵੇਖ ਕੇ ਲੋਕਾਂ ਨੂੰ ਹਾਸਾ ਵੀ ਆਇਆ ਤੇ ਅਕਲਮੰਦੀ ਦਾ ਅਹਿਸਾਸ ਵੀ ਹੋਇਆ। ਆਖ਼ਿਰਕਾਰ, ਇਹੀ ਤਾਂ ਅਸਲੀ ਜੁਗਾੜ ਹੈ, ਜਿੱਥੇ ਦਿਮਾਗ ਅਤੇ ਲੋੜ ਮਿਲ ਕੇ ਨਵਾਂ ਤਰੀਕਾ ਪੈਦਾ ਕਰ ਦਿੰਦੇ ਹਨ।

ਇੱਥੇ ਦੇਖੋ ਵੀਡੀਓ

ਵੀਡੀਓ ਦੇਖਣ ਤੋਂ ਬਾਅਦ ਲੋਕਾਂ ਨੇ ਉਸ ਟੇਲਰ ਦੀ ਰੱਜ ਕੇ ਤਾਰੀਫ਼ ਕੀਤੀ ਹੈ। ਸੱਚ ਪੁੱਛੋ ਤਾਂ ਭਾਰਤ ਵਰਗੇ ਦੇਸ਼ ਵਿੱਚ ਜੁਗਾੜ ਹਰ ਗਲੀ-ਮੁਹੱਲੇ ਦੀ ਕਹਾਣੀ ਹੈ। ਇੱਥੇ ਲੋਕ ਤਕਨੀਕ ਦੀ ਉਡੀਕ ਨਹੀਂ ਕਰਦੇ, ਸਗੋਂ ਆਪਣੀ ਸਮਝ ਨਾਲ ਹੀ ਹੱਲ ਕੱਢ ਲੈਂਦੇ ਹਨ ਚਾਹੇ ਖੇਤ ਦਾ ਟੁੱਟਿਆ ਪੰਪ ਹੋਵੇ ਜਾਂ ਘਰ ਦਾ ਖਰਾਬ ਪੱਖਾ, ਲੋਕ ਹਰ ਚੀਜ਼ ਨੂੰ ਠੀਕ ਕਰਨ ਦਾ ਰਸਤਾ ਲੱਭ ਹੀ ਲੈਂਦੇ ਹਨ। ਇਸੇ ਲਈ ਇੰਡਿਅਨ ਜੁਗਾੜ ਅੱਜ ਪੂਰੀ ਦੁਨੀਆ ਵਿੱਚ ਇੱਕ ਮਸ਼ਹੂਰ ਸ਼ਬਦ ਬਣ ਚੁੱਕਾ ਹੈ।