Viral: ਤਾਮਿਲਨਾਡੂ ਦੇ ਸਕੂਲੀ ਬੱਚਿਆਂ ਨੇ ਡਾਂਸ ਨਾਲ ਮਚਾਇਆ ਤੂਫਾਨ, VIDEO ਨੂੰ ਮਿਲੇ 10 ਕਰੋੜ ਤੋਂ ਵਿਊਜ਼
Viral Dance Video: ਤਾਮਿਲਨਾਡੂ ਦੇ ਇੱਕ ਸਰਕਾਰੀ ਸਕੂਲ ਦੇ ਬੱਚਿਆਂ ਨੇ ਵਾਇਰਲ ਥਾਈ ਗੀਤ 'ਤੇ Perform ਕਰਕੇ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਇਸ ਵੀਡੀਓ ਨੂੰ 100 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਲੋਕਾਂ ਵੱਲੋਂ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਤਾਮਿਲਨਾਡੂ ਦੇ ਇੱਕ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦੀ ਵੀਡੀਓ ਨੇ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਹੈ। ਇਸ ਵਿੱਚ, ਸਕੂਲੀ ਬੱਚਿਆਂ ਨੂੰ ਇੱਕ ਥਾਈ ਗਾਣੇ ‘ਤੇ ਗੁਣਗੁਣਾਉਂਦੇ ਅਤੇ ਨੱਚਦੇ ਦੇਖਿਆ ਜਾ ਸਕਦਾ ਹੈ। ਇਹ ਵੀਡੀਓ ਇੰਨਾ ਵਾਇਰਲ ਹੋ ਗਿਆ ਹੈ ਕਿ ਇਸਨੂੰ ਹੁਣ ਤੱਕ 10 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਦਰਅਸਲ, ਗਾਣੇ ਦੇ ਬੋਲ ਤਮਿਲ ਨਾਲ ਬਹੁਤ ਮਿਲਦੇ-ਜੁਲਦੇ ਹਨ, ਇਸੇ ਕਰਕੇ ਇਸ ਵੀਡੀਓ ਨੂੰ ਨੇਟੀਜ਼ਨਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ, ਮੇਲੂਰ ਪੰਚਾਇਤ ਯੂਨੀਅਨ ਕਿੰਡਰਗਾਰਟਨ ਅਤੇ ਮਿਡਲ ਸਕੂਲ, ਥੇਰਕਮੂਰ ਦੇ ਇੱਕ ਅਧਿਆਪਕ ਨੇ ਇਹ ਵੀਡੀਓ ਔਨਲਾਈਨ ਸ਼ੇਅਰ ਕੀਤਾ ਹੈ, ਜਿਸ ਵਿੱਚ ਬੱਚਿਆਂ ਨੂੰ ਹਿੱਟ ਥਾਈ ਟਰੈਕ ‘ਅਨਨ ਤਾ ਪੈਡ ਚਾਏ’ ‘ਤੇ ਗਾਉਂਦੇ ਅਤੇ ਨੱਚਦੇ ਦੇਖਿਆ ਜਾ ਸਕਦਾ ਹੈ। ਇਸ ਗਾਣੇ ਦੇ ਬੋਲ ਤਾਮਿਲ ਵਿੱਚ ‘ਅੰਨਾ ਪਥਿਆ ਆਪਤਾ ਕੇਥਿਆ’ (ਕੀ ਤੁਸੀਂ ਮੇਰੇ ਭਰਾ ਨੂੰ ਦੇਖਿਆ ਹੈ? ਕੀ ਤੁਸੀਂ ਪਿਤਾ ਨੂੰ ਪੁੱਛਿਆ ਹੈ?) ਵਰਗੇ ਸੁਣਾਈ ਦਿੰਦੇ ਹਨ।
ਵਾਇਰਲ ਵੀਡੀਓ ਵਿੱਚ ਬੱਚਿਆਂ ਦੀ ਮਾਸੂਮੀਅਤ ਅਤੇ ਖੁਸ਼ੀ ਦੇਖਣ ਯੋਗ ਹੈ, ਜਿਸ ਨੇ ਇੰਟਰਨੈੱਟ ਯੂਜ਼ਰਸ ਦਾ ਦਿਲ ਜਿੱਤ ਲਿਆ ਹੈ। ਖਾਸ ਕਰਕੇ ਛੋਟੀ ਸ਼ਿਵਦਰਸ਼ਿਨੀ ਦਾ ਸਟਾਈਲ, ਜੋ ਅਣਜਾਣੇ ਵਿੱਚ ਇਸ ਕਲਾਸਰੂਮ ਵਾਇਰਲ ਵੇਵ ਦਾ ਚਿਹਰਾ ਬਣ ਗਈ। ਸ਼ਿਵਦਰਸ਼ਿਨੀ ਦਾ ਇੱਕ ਹੋਰ ਵੀਡੀਓ ਵੀ ਵਾਇਰਲ ਹੋਇਆ, ਜਿਸ ਵਿੱਚ ਉਹ Confidence ਨਾਲ ਭਰੀ ਆਵਾਜ਼ ਵਿੱਚ ਕਹਿੰਦੀ ਹੈ – ਸ਼ਿਵਦਰਸ਼ਿਨੀ ਨੂੰ ਆਪਣੇ ਆਪ ‘ਤੇ ਵਿਸ਼ਵਾਸ ਹੈ।
ਇਹ ਵੀ ਪੜ੍ਹੋ
ਬੱਚਿਆਂ ਦੀ ਇਸ ਪਿਆਰੀ Performance ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਲੋਕਾਂ ਵਿੱਚ ਬਹੁਤ ਉਤਸ਼ਾਹ ਹੈ। ਇੱਕ ਯੂਜ਼ਰ ਨੇ ਕਿਹਾ, ਇਹ ਛੋਟੇ-ਛੋਟੇ ਦਿਖਦੇ ਹਨ। ਇੱਕ ਹੋਰ ਯੂਜ਼ਰ ਨੇ ਕਿਹਾ, ਇਹ ਵੀਡੀਓ ਸੱਚਮੁੱਚ ਪਿਆਰਾ ਹੈ। ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, ਵੀਡੀਓ ਨੇ ਮੈਨੂੰ ਆਪਣੇ ਸਕੂਲ ਦੇ ਦਿਨਾਂ ਦੀ ਯਾਦ ਦਿਵਾ ਦਿੱਤੀ।
ਇਹ ਵੀ ਪੜ੍ਹੋ- ਕਦੇ ਦਿਖ ਜਾਵੇ ਇਹ ਕੀੜਾ ਤਾਂ ਤੁਰੰਤ ਹੋ ਜਾਣਾ ਦੂਰ, ਨਹੀਂ ਤਾਂ ਛੂੰਦੇ ਹੀ ਹੋ ਜਾਵੇਗਾ ਅਧਰੰਗ!
‘ਅਨਨ ਤਾ ਪੈਡ ਚਾਏ’ ਗੀਤ ਥਾਈ ਕਾਮੇਡੀਅਨ ਅਤੇ ਗਾਇਕਾ ਨੋਈ ਚੇਰਨੀਮ ਨੇ ਗਾਇਆ ਹੈ। ਇਹ ਗਾਣਾ ਇੱਕ ਰਵਾਇਤੀ ਥਾਈ ਗਾਇਨ ਦਾ ਹਿੱਸਾ ਹੈ, ਜੋ ਉਦੋਂ ਪ੍ਰਸਿੱਧ ਹੋਇਆ ਜਦੋਂ ਇੰਡੋਨੇਸ਼ੀਆਈ ਕਲਾਕਾਰ ਨਿਕੇਨ ਸਾਲਿੰਡਰੀ ਨੇ 2019 ਵਿੱਚ ਆਪਣੇ ਸ਼ੋਅ ਵਿੱਚ ਇਸਦਾ ਇਸਤੇਮਾਲ ਕੀਤਾ। ਇਸ ਦੇ ਨਾਲ ਹੀ, ਇਹ ਗਾਣਾ ਤਾਮਿਲ ਸ਼ਬਦਾਂ ਨਾਲ ਸਮਾਨਤਾ ਦੇ ਕਾਰਨ ਭਾਰਤ ਵਿੱਚ ਬਹੁਤ ਟ੍ਰੈਂਡ ਕਰ ਰਿਹਾ ਹੈ।