OMG: ਕਾਂ ਦੀ ‘ਕਾਂ-ਕਾਂ’ ਤੋਂ ਤੰਗ ਆ ਕੇ ਸ਼ਖਸ ਨੇ ਰੱਸੀ ਨਾਲ ਬੰਨ੍ਹਿਆ, ਤਾਂ ਬਚਾਉਣ ਲਈ ਆਈ ਕਾਂਵਾਂ ਦੀ ਫੌਜ, ਵੀਡੀਓ ਵਾਇਰਲ
OMG: ਇਹ ਹੈਰਾਨ ਕਰਨ ਵਾਲੀ ਘਟਨਾ ਆਂਧਰਾ ਪ੍ਰਦੇਸ਼ ਦੇ ਅੰਬੇਡਕਰ ਕੋਨਾਸੀਮਾ ਜ਼ਿਲ੍ਹੇ ਦੇ ਤਾਤੀਪਾਕਾ ਵਿੱਚ ਵਾਪਰੀ, ਜਿੱਥੇ ਇੱਕ ਦੁਕਾਨਦਾਰ ਨੇ ਕਾਂ ਦੀ ਆਵਾਜ਼ ਤੋਂ ਤੰਗ ਆ ਕੇ ਗੁੱਸੇ ਵਿੱਚ ਉਸ ਨੂੰ ਰੱਸੀ ਨਾਲ ਬੰਨ੍ਹ ਦਿੱਤਾ। ਪਰ ਇਸ ਤੋਂ ਬਾਅਦ ਜੋ ਹੋਇਆ, ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ। ਇਸ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਇੱਕ ਦੁਕਾਨਦਾਰ ਕਾਂ ਦੇ ਕਾਂ-ਕਾਂ ਤੋਂ ਇੰਨਾ ਤੰਗ ਆ ਗਿਆ ਕਿ ਉਸ ਨੇ ਪੰਛੀ ਨੂੰ ਰੱਸੀ ਨਾਲ ਬੰਨ੍ਹ ਦਿੱਤਾ। ਪਰ ਇਸ ਤੋਂ ਬਾਅਦ ਜੋ ਹੋਇਆ, ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ। ਕੁਝ ਹੀ ਦੇਰ ‘ਚ ਸੈਂਕੜੇ ਕਾਂ ਉੱਥੇ ਮੰਡਰਾਉਣ ਲੱਗੇ ਅਤੇ ਆਪਣੇ ਸਾਥੀ ਨੂੰ ਛੁਡਾਉਣ ਲਈ ਇੰਨਾ ਰੌਲਾ ਪਾ ਦਿੱਤਾ ਕਿ ਸਾਰੇ ਬਾਜ਼ਾਰ ਦੇ ਲੋਕ ਪਰੇਸ਼ਾਨ ਹੋ ਗਏ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ।
ਇਹ ਹੈਰਾਨ ਕਰਨ ਵਾਲੀ ਘਟਨਾ ਆਂਧਰਾ ਪ੍ਰਦੇਸ਼ ਦੇ ਅੰਬੇਡਕਰ ਕੋਨਾਸੀਮਾ ਜ਼ਿਲ੍ਹੇ ਦੇ ਤਾਤੀਪਾਕਾ ਦੇ ਦੈਨਿਕ ਬਾਜ਼ਾਰ ਵਿੱਚ ਵਾਪਰੀ, ਜਿੱਥੇ ਇੱਕ ਮੀਟ ਸ਼ਾਪ ਦੀ ਦੁਕਾਨ ਦੇ ਮਾਲਕ ਨੇ ਕਾਂ ਦੀ ਆਵਾਜ਼ ਤੋਂ ਪ੍ਰੇਸ਼ਾਨ ਹੋ ਕੇ ਉਸ ਨੂੰ ਰੱਸੀ ਨਾਲ ਬੰਨ੍ਹਣ ਦਾ ਫੈਸਲਾ ਕੀਤਾ। ਪਰ ਕੁਝ ਹੀ ਦੇਰ ਵਿੱਚ, ਸੈਂਕੜੇ ਕਾਂ ਬਜ਼ਾਰ ਵਿੱਚ ਘੁੰਮਣ ਲੱਗ ਪਏ, ਅਤੇ ਫਿਰ ਬਹੁਤ ਤੇਜ਼ ਰੌਲਾ ਪਾਉਣ ਲੱਗ ਪਏ।
కాకి అరిచి విసిగిస్తుందని తాడుతో కట్టేసిన ఓ చికెన్ షాప్ యజమాని
అంబేద్కర్ కోనసీమ జిల్లా తాటిపాక డైలీ మార్కెట్లో ఒక కాకి అరిచి విసిగిస్తుందని దాన్ని ఓ చికెన్ షాప్ యజమాని తాడుతో కట్టేశాడు.. అయితే కాకిని బంధించడంతో అక్కడకు వందలాది కాకులు చేరుకుని అరవడం మొదలెట్టాయి. కాకుల గోలను pic.twitter.com/08GzAC94px — Telugu Scribe (@TeluguScribe) July 17, 2024
ਇਹ ਵੀ ਪੜ੍ਹੋ- ਬੈੱਡ ਤੇ ਸੌਂ ਰਹੇ ਮੁੰਡੇ ਦੀ ਪੈਂਟ ਚ ਵੜਿਆ ਜ਼ਹਿਰੀਲਾ ਸੱਪ, ਪ੍ਰਾਈਵੇਟ ਪਾਰਟ ਤੇ ਡੰਗਿਆ
ਫਿਰ ਕੀ ਸੀ ਕਾਂਵਾਂ ਦੇ ਰੌਲੇ ਨਾਲ ਹੋਰ ਦੁਕਾਨਦਾਰ ਵੀ ਪ੍ਰੇਸ਼ਾਨ ਹੋ ਗਏ। ਇਸ ਤੋਂ ਬਾਅਦ ਸਾਰਿਆਂ ਨੇ ਮਿਲ ਕੇ ਮੀਟ ਸ਼ਾਪ ਦੇ ਮਾਲਕ ਨੂੰ ਕਾਂ ਨੂੰ ਛੱਡਣ ਦੀ ਬੇਨਤੀ ਕੀਤੀ, ਜਿਸ ਨੂੰ ਉਸ ਨੇ ਰੱਸੀ ਨਾਲ ਬੰਨ੍ਹਿਆ ਹੋਇਆ ਸੀ। ਮਜ਼ੇਦਾਰ ਗੱਲ ਇਹ ਹੈ ਕਿ ਜਿਵੇਂ ਹੀ ਕਾਂ ਨੂੰ ਅਜ਼ਾਦ ਕੀਤਾ ਗਿਆ, ਉਥੇ ਮਾਹੌਲ ਪਹਿਲਾਂ ਵਰਗਾ ਹੋ ਗਿਆ।
ਇਹ ਵੀ ਪੜ੍ਹੋ
ਇਸ ਘਟਨਾ ਨੂੰ ਦੇਖਣ ਤੋਂ ਬਾਅਦ ਸਥਾਨਕ ਅਧਿਕਾਰੀਆਂ ਅਤੇ ਜੰਗਲੀ ਜੀਵ ਮਾਹਿਰਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਜੰਗਲੀ ਜਾਨਵਰ ਨਾਲ ਅਜਿਹਾ ਸਲੂਕ ਨਾ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਨਜਿੱਠਣ ਲਈ ਮਨੁੱਖੀ ਤਰੀਕੇ ਅਪਣਾਇਆ ਜਾਵੇ। ਵੀਡੀਓ ਦੇਖਣ ਤੋਂ ਬਾਅਦ ਕਈ ਯੂਜ਼ਰਸ ਨੇ ਕਮੈਂਟ ਕਰ ਕੇ ਆਪਣੀ ਰਾਏ ਵੀ ਦਿੱਤੀ ਹੈ, ਇਕ ਨੇ ਲਿਖਿਆ- ਇਸ ਨੂੰ ਕਹਿੰਦੇ ਹਨ ਏਕਤਾ। ਜਦੋਂ ਕਿ ਦੂਸਰੇ ਕਹਿੰਦੇ ਹਨ ਕਿ ਕਿਸੇ ਨਾਲ ਵੀ ਅਣਮਨੁੱਖੀ ਵਿਵਹਾਰ ਨਾ ਕਰੋ, ਭਾਵੇਂ ਉਹ ਜਾਨਵਰ ਜਾਂ ਪੰਛੀ ਕਿਉਂ ਨਾ ਹੋਵੇ। ਇਕ ਹੋਰ ਯੂਜ਼ਰ ਨੇ ਲਿਖਿਆ, ਏਕਤਾ ਵਿਚ ਤਾਕਤ ਹੁੰਦੀ ਹੈ।