AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Shocking News: ਬੈੱਡ ‘ਤੇ ਸੌਂ ਰਹੇ ਮੁੰਡੇ ਦੀ ਪੈਂਟ ‘ਚ ਵੜਿਆ ਜ਼ਹਿਰੀਲਾ ਸੱਪ, ਪ੍ਰਾਈਵੇਟ ਪਾਰਟ ‘ਤੇ ਡੰਗਿਆ

Shocking News:ਯੂਪੀ ਦੇ ਦੇਵਾਸ ਵਿੱਚ ਇਕ ਘਰ 'ਚ ਸੌਂ ਰਹੇ ਚੰਦਨ ਨੂੰ ਜ਼ਹਿਰੀਲੇ ਸੱਪ ਨੇ ਡੰਗ ਲਿਆ। ਪਰਿਵਾਰ ਵਾਲੇ ਉਸ ਨੂੰ ਦੇਰ ਰਾਤ ਜ਼ਿਲ੍ਹਾ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਨੌਜਵਾਨ ਦੀ ਮੌਤ ਕਾਰਨ ਪਰਿਵਾਰ ਵਿੱਚ ਦੁੱਖ ਦਾ ਮਾਹੌਲ ਹੈ।

Shocking News: ਬੈੱਡ 'ਤੇ ਸੌਂ ਰਹੇ ਮੁੰਡੇ ਦੀ ਪੈਂਟ 'ਚ ਵੜਿਆ ਜ਼ਹਿਰੀਲਾ ਸੱਪ, ਪ੍ਰਾਈਵੇਟ ਪਾਰਟ 'ਤੇ ਡੰਗਿਆ
ਜ਼ਹਿਰੇਲੇ ਸੱਪ ਨੇ ਮੁੰਡੇ ਦੇ ਪ੍ਰਾਈਵੇਟ ਪਾਰਟ ‘ਤੇ ਡੰਗਿਆ, ਤੜਪ-ਤੜਪ ਕੇ ਹੋਈ ਮੌਤ
tv9-punjabi
| Updated On: 19 Jul 2024 17:44 PM IST
ਮੀਂਹ ਦੇ ਮੌਸਮ ਦੌਰਾਨ ਸੱਪਾਂ ਅਤੇ ਹੋਰ ਜਾਨਵਰ ਆਲੇ-ਦੁਆਲੇ ਬਹੁਤ ਦੇਖਣ ਨੂੰ ਮਿਲਦੇ ਹਨ। ਇਨ੍ਹੀਂ ਦਿਨੀਂ ਸੱਪਾਂ ਦੇ ਡੰਗਣ ਦੀਆਂ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਮਾਮਲਾ ਹਾਲ ਹੀ ਵਿੱਚ ਉੱਤਰ ਪ੍ਰਦੇਸ਼ ਦੇ ਦੇਵਾਸ ਤੋਂ ਵੀ ਸਾਹਮਣੇ ਆਈ ਹੈ। ਜਿੱਥੇ ਇਕ 15 ਸਾਲ ਦੇ ਮੁੰਡੇ ਨੂੰ ਜ਼ਹਿਰੀਲੇ ਸੱਪ ਨੇ ਡੰਗ ਲਿਆ। ਉਸ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਪਰ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਡਾਕਟਰਾਂ ਨੇ ਨੌਜਵਾਨ ਨੂੰ ਹਸਪਤਾਲ ਮ੍ਰਿਤਕ ਐਲਾਨ ਕਰ ਦਿੱਤਾ ਸੀ। ਘਟਨਾ ਕਾਨਕੁੰਡ ਖਟਾਂਬਾ ਇਲਾਕੇ ਦੀ ਹੈ। ਜਾਣਕਾਰੀ ਮੁਤਾਬਕ 15 ਸਾਲਾ ਚੰਦਨ ਮਾਲਵੀਆ ਬੁੱਧਵਾਰ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜਦੋਂ ਸੌਣ ਲਈ ਗਿਆ। ਨਾ ਤਾਂ ਉਸ ਨੂੰ ਅਤੇ ਨਾ ਹੀ ਪਰਿਵਾਰ ਨੂੰ ਇਸ ਗੱਲ ਦੀ ਭਨਕ ਸੀ ਕਿ ਕੁਝ ਸਮੇਂ ਬਾਅਦ ਉਸ ਨਾਲ ਕੀ ਹੋਣ ਵਾਲਾ ਹੈ। ਦੇਰ ਰਾਤ ਅਚਾਨਕ ਚੰਦਨ ਨੇ ਰੌਲਾ ਪਾਉਣਾ ਸ਼ੁਰੂ ਕੀਤਾਕਿਹਾ- ਮੇਰੀ ਪੈਂਟ ਵਿੱਚ ਸੱਪ ਵੜ ਗਿਆ ਹੈ। ਚੰਦਨ ਦੀ ਚੀਕ ਸੁਣ ਕੇ ਉਸ ਦਾ ਤਾਇਆ ਉਸ ਕੋਲ ਪਹੁੰਚਿਆ। ਉਸ ਦੇ ਤਾਏ ਨੇ ਤੁਰੰਤ ਉਸ ਦੀ ਪੈਂਟ ਵਿੱਚੋਂ ਸੱਪ ਕੱਢਿਆ ਅਤੇ ਮਾਰ ਦਿੱਤਾ। ਚੰਦਨ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਪਰ ਉਦੋਂ ਤੱਕ ਸੱਪ ਦਾ ਜ਼ਹਿਰ ਪੂਰੇ ਸ਼ਰੀਰ ਵਿੱਚ ਫੈਲ ਚੁੱਕਾ ਸੀ। ਜਿਸ ਕਾਰਨ ਚੰਦਨ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ।

ਪਿਤਾ ਦੀ ਮੌਤ ਹੋ ਗਈ, ਮਾਂ ਉਸਨੂੰ ਛੱਡ ਗਈ

ਪਰਿਵਾਰਕ ਮੈਂਬਰਾਂ ਦੀ ਦਿੱਤੀ ਜਾਣਕਾਰੀ ਮੁਤਾਬਕ ਮ੍ਰਿਤਕ ਦੇ ਪਿਤਾ ਦਾ ਕਰੀਬ ਡੇਢ ਸਾਲ ਪਹਿਲਾਂ ਹੀ ਮੌਤ ਹੋ ਗਈ ਸੀ। ਪਿਤਾ ਦੀ ਮੌਤ ਤੋਂ ਬਾਅਦ ਚਾਰ ਮਹੀਨੇ ਪਹਿਲਾਂ ਹੀ ਚੰਦਨ ਦੀ ਮਾਂ ਆਪਣੀ ਧੀ ਨੂੰ ਲੈ ਕੇ ਘਰ ਛੱਡ ਕੇ ਚਲੀ ਗਈ ਸੀ। ਜਿਸ ਤੋਂ ਬਾਅਦ ਚੰਦਨ ਆਪਣੇ ਤਾਇਆ ਕੋਲ ਰਹਿ ਰਿਹਾ ਸੀ। ਉਹ ਪਿੰਡ ਦੇ ਸਰਕਾਰੀ ਸਕੂਲ ਵਿੱਚ ਨੌਵੀਂ ਜਮਾਤ ਵਿੱਚ ਪੜ੍ਹਦਾ ਸੀ। ਇਹ ਵੀ ਪੜ੍ਹੋ- ਕਤੂਰਿਆਂ ਦੀ ਲੜਾਈ ‘ਚ ਕੁੱਕੜ ਬਣੇ ਰੈਫਰੀ, ਮਜ਼ੇਦਾਰ Video

ਪ੍ਰਾਈਵੇਟ ਪਾਰਟ ‘ਤੇ ਡੰਗਿਆ

ਡਾਕਟਰਾਂ ਨੇ ਦੱਸਿਆ ਕਿ ਚੰਦਨ ਨੂੰ ਜਿਸ ਸੱਪ ਨੇ ਡੰਗਿਆ ਉਹ ਬਹੁਤ ਜ਼ਹਿਰੀਲਾ ਸੀ। ਜਿਸ ਕਾਰਨ ਸੱਪ ਦੇ ਡੰਗਣ ਤੋਂ ਤੁਰੰਤ ਬਾਅਦ ਉਸ ਦੀ ਮੌਤ ਹੋ ਗਈ। ਬੇਸ਼ੱਕ ਪਰਿਵਾਰਕ ਮੈਂਬਰ ਤੁਰੰਤ ਉਸ ਨੂੰ ਇਲਾਜ ਲਈ ਹਸਪਤਾਲ ਲੈ ਗਏ। ਪਰ ਉਸਦੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ। ਸਰੀਰ ਨੀਲਾ ਹੋ ਗਿਆ ਸੀ। ਹਸਪਤਾਲ ਲਿਆਉਣ ਤੋਂ ਪਹਿਲਾਂ ਹੀ ਮੁੰਡੇ ਦੀ ਮੌਤ ਹੋ ਚੁੱਕੀ ਸੀ। ਡਾਕਟਰਾਂ ਦੀ ਜਿੱਤੀ ਜਾਣਕਾਰੀ ਮੁਤਾਬਕ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਸੀ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Follow Us
ਮੁਹਾਲੀ ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਦੀ ਸ਼ੁਰੂਆਤ, ਸੀਐਮ ਬੋਲੇ - ਮਿਲੇਗੀ ਹਰ ਸਹੂਲਤ
ਮੁਹਾਲੀ ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਦੀ ਸ਼ੁਰੂਆਤ, ਸੀਐਮ ਬੋਲੇ - ਮਿਲੇਗੀ ਹਰ ਸਹੂਲਤ...
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ...
ਪੰਜਾਬ ਵਿਧਾਨਸਭਾ 'ਚ ਉੱਠੇ UPSC 'ਤੇ ਸਵਾਲ, MLA ਗਿਆਸਪੁਰਾ ਨੇ ਲਗਾਏ ਨੰਬਰਾਂ 'ਚ ਹੇਰਾਫੇਰੀ ਦੇ ਇਲਜਾਮ
ਪੰਜਾਬ ਵਿਧਾਨਸਭਾ 'ਚ ਉੱਠੇ UPSC 'ਤੇ ਸਵਾਲ, MLA ਗਿਆਸਪੁਰਾ ਨੇ ਲਗਾਏ ਨੰਬਰਾਂ 'ਚ ਹੇਰਾਫੇਰੀ ਦੇ ਇਲਜਾਮ...
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ...
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?...
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ...
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ...
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ...
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ...