AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Shocking Video: ਔਰਤ ਨੂੰ ਜਿੰਦਾ ਹੀ ਖਾ ਜਾਂਦਾ ਸ਼ੇਰ, ਗੈਂਡੇ ਨੇ ਇੰਝ ਬਚਾਈ ਜਾਨ; ਹੋਸ਼ ਉਡਾ ਦੇਵੇਗਾ ਵੀਡੀਓ

Jungle Viral Video: ਲੋਕ ਆਮ ਤੌਰ 'ਤੇ ਰੋਮਾਂਚ ਲਈ ਜੰਗਲ ਸਫਾਰੀ 'ਤੇ ਜਾਂਦੇ ਹਨ, ਪਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਔਰਤ ਸਫਾਰੀ ਦੌਰਾਨ ਇੱਕ ਭਿਆਨਕ ਇੰਨੇ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਈ ਕਿ ਉਸਦੀ ਜਾਨ ਜਾਂਦੇ-ਜਾਂਦੇ ਬਚੀ। ਜੇਕਰ ਗੈਂਡਾ ਸਮੇਂ ਸਿਰ ਨਾ ਪਹੁੰਚਦਾ, ਤਾਂ ਔਰਤ ਦੀ ਕਿਸਮਤ ਸ਼ਾਇਦ ਬਹੁਤ ਮਾੜੀ ਹੁੰਦੀ।

Shocking Video: ਔਰਤ ਨੂੰ ਜਿੰਦਾ ਹੀ ਖਾ ਜਾਂਦਾ ਸ਼ੇਰ, ਗੈਂਡੇ ਨੇ ਇੰਝ ਬਚਾਈ ਜਾਨ; ਹੋਸ਼ ਉਡਾ ਦੇਵੇਗਾ ਵੀਡੀਓ
Image Credit source: X/@loveanimal111
tv9-punjabi
| Updated On: 26 Nov 2025 18:56 PM IST

ਜੰਗਲ ਸਫਾਰੀ ਦਾ ਕ੍ਰੇਜ਼ ਅੱਜਕੱਲ੍ਹ ਵਧ ਰਿਹਾ ਹੈ। ਪਹਿਲਾਂ, ਲੋਕ ਜਾਨਵਰਾਂ ਨੂੰ ਦੇਖਣ ਲਈ ਚਿੜੀਆਘਰ ਜਾਂਦੇ ਸਨ, ਪਰ ਹੁਣ ਜ਼ਿਆਦਾਤਰ ਲੋਕ ਜੰਗਲ ਸਫਾਰੀ ਨੂੰ ਤਰਜੀਹ ਦਿੰਦੇ ਹਨ ਕਿਉਂਕਿ ਉਹ ਜਾਨਵਰਾਂ ਦਾ ਸ਼ਿਕਾਰ ਕਰਦੇ ਹੋਏ ਲਾਈਵ ਦੇਖ ਸਕਦੇ ਹਨ। ਹਾਲਾਂਕਿ, ਜੰਗਲ ਸਫਾਰੀ ਦੌਰਾਨ ਕਈ ਵਾਰ ਹਾਦਸੇ ਵੀ ਹੋ ਜਾਂਦੇ ਹਨ। ਅਜਿਹੀ ਹੀ ਇੱਕ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸਨੂੰ ਵੇਖ ਕੇ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਦਰਅਸਲ, ਇਸ ਵੀਡੀਓ ਵਿੱਚ ਔਰਤ ਨਾਲ ਜੋ ਹੋਇਆ ਉਹ ਕਿਸੇ ਡਰਾਉਣੀ ਫਿਲਮ ਵਰਗਾ ਲੱਗਦਾ ਹੈ। ਖੁਸ਼ਕਿਸਮਤੀ ਨਾਲ, ਉਹ ਬਚ ਗਈ।

ਵੀਡੀਓ ਵਿੱਚ, ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਭਿਆਨਕ ਸ਼ੇਰ ਨੇ ਜੰਗਲ ਸਫਾਰੀ ਦੌਰਾਨ ਇੱਕ ਔਰਤ ਨੂੰ ਫੜ ਲਿਆ ਅਤੇ ਉਸਨੂੰ ਨੌਚਣਾ ਸ਼ੁਰੂ ਕਰ ਦਿੱਤਾ। ਘਬਰਾ ਕੇ, ਨੇੜੇ ਮੌਜੂਦ ਲੋਕ ਚੀਕਣ ਲੱਗ ਪੈਂਦੇ ਹਨ ਅਤੇ ਵੀਡੀਓ ਰਿਕਾਰਡ ਕਰਨ ਲੱਗ ਪੈਂਦੇ ਹਨ, ਪਰ ਕਿਸੇ ਨੇ ਵੀ ਔਰਤ ਦੀ ਮਦਦ ਲਈ ਸ਼ੇਰ ਦੇ ਕੋਲ ਜਾਣ ਦੀ ਹਿੰਮਤ ਨਹੀਂ ਕੀਤੀ। ਅਚਾਨਕ, ਇੱਕ ਦ੍ਰਿਸ਼ ਨੇ ਪੂਰੇ ਇੰਟਰਨੈੱਟ ਨੂੰ ਹੈਰਾਨ ਕਰ ਦਿੱਤਾ। ਇੱਕ ਵਿਸ਼ਾਲ ਗੈਂਡਾ ਘਟਨਾ ਸਥਾਨ ‘ਤੇ ਦੌੜ ਕੇ ਆਇਆ ਅਤੇ ਸ਼ੇਰ ਨਾਲ ਮੁਕਾਬਲਾ ਕਰਨ ਲੱਗਾ। ਉਸਨੇ ਸ਼ੇਰ ਨੂੰ ਇੰਨਾ ਡਰਾਇਆ ਕਿ ਜੰਗਲ ਦਾ ਰਾਜਾ ਤੁਰੰਤ ਭੱਜ ਗਿਆ, ਔਰਤ ਦੀ ਜਾਨ ਬੱਚ ਗਈ। ਹਾਲਾਂਕਿ ਇਹ ਘਟਨਾ ਕੁਝ ਲੋਕਾਂ ਨੂੰ ਸੱਚ ਲੱਗ ਸਕਦੀ ਹੈ, ਸੱਚਾਈ ਇਹ ਹੈ ਕਿ ਇਹ ਇੱਕ AI-ਜੇਨਰੇਟੇਡ ਵੀਡੀਓ ਹੈ।

ਲੱਖਾਂ ਵਾਰ ਦੇਖਿਆ ਗਿਆ ਵੀਡੀਓ

ਇਸ ਹੈਰਾਨ ਕਰਨ ਵਾਲੇ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @loveanimal111 ਯੂਜ਼ਰਨੇਮ ਦੁਆਰਾ ਸੇਅਰ ਕੀਤਾ ਗਿਆ ਸੀ। ਇਸ 15-ਸਕਿੰਟ ਦੇ ਵੀਡੀਓ ਨੂੰ 6 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ, ਜਿਸ ਨੂੰ 60,000 ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ ਅਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਹਨ।

ਵੀਡੀਓ ਦੇਖ ਕੇ, ਕਿਸੇ ਨੇ ਕਿਹਾ, “ਜੇ ਇਹ ਗੈਂਡਾ ਨਾ ਹੁੰਦਾ, ਤਾਂ ਔਰਤ ਅੱਜ ਜ਼ਿੰਦਾ ਨਾ ਹੁੰਦੀ।” ਇੱਕ ਹੋਰ ਨੇ ਕਿਹਾ, “ਕੁਦਰਤ ਜਿੰਨੀ ਖ਼ਤਰਨਾਕ ਹੁੰਦੀ ਹੈ, ਕਈ ਵਾਰ ਓਨੀ ਹੀ ਚਮਤਕਾਰੀ ਵੀ ।” ਕੁਝ ਯੂਜਪਲ ਨੇ ਗ੍ਰੋਕ ਨੂੰ ਪੁੱਛਿਆ ਹੈ ਕਿ ਕੀ ਇਹ ਘਟਨਾ ਸੱਚ ਹੈ, ਜਿਸ ‘ਤੇ ਗ੍ਰੋਕ ਨੇ ਜਵਾਬ ਦਿੱਤਾ ਕਿ ਵੀਡੀਓ AI ਦੁਆਰਾ ਬਣਾਈ ਗਈ ਜਾਪਦੀ ਹੈ।

ਇੱਥੇ ਦੇਖੋ ਵੀਡੀਓ

Follow Us
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ...
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ...
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ...
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ...
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration...
ਪੰਜਾਬ ਸਰਕਾਰ ਦੀ ਮਹਿਲਾਵਾਂ ਨੂੰ ਸੌਗਾਤ, 1000 ਮਹੀਨਾ ਦੇਣ ਦਾ ਕੀਤਾ ਐਲਾਨ
ਪੰਜਾਬ ਸਰਕਾਰ ਦੀ ਮਹਿਲਾਵਾਂ ਨੂੰ ਸੌਗਾਤ, 1000 ਮਹੀਨਾ ਦੇਣ ਦਾ ਕੀਤਾ ਐਲਾਨ...
ਕਿਸਾਨ ਦੀ ਧੀ ਸਿਮਰਨਦੀਪ ਕੌਰ IAS ਬਣੀ, ਆਲ ਇੰਡੀਆ 15ਵਾਂ ਰੈਂਕ
ਕਿਸਾਨ ਦੀ ਧੀ ਸਿਮਰਨਦੀਪ ਕੌਰ IAS ਬਣੀ, ਆਲ ਇੰਡੀਆ 15ਵਾਂ ਰੈਂਕ...
ਪੰਜਾਬ ਬਜਟ ਸੈਸ਼ਨ ਦੌਰਾਨ ਕਾਂਗਰਸ ਨੇ ਕੀਤਾ ਹੰਗਾਮਾ ਤਾਂ AAP ਨੇ ਇੰਝ ਸੁਣਾਈਆਂ ਖਰੀਆਂ-ਖਰੀਆਂ
ਪੰਜਾਬ ਬਜਟ ਸੈਸ਼ਨ ਦੌਰਾਨ ਕਾਂਗਰਸ ਨੇ ਕੀਤਾ ਹੰਗਾਮਾ ਤਾਂ AAP ਨੇ ਇੰਝ ਸੁਣਾਈਆਂ ਖਰੀਆਂ-ਖਰੀਆਂ...
ਹਮਲੇ ਤੋਂ ਪਹਿਲਾਂ ਜੰਗੀ ਜਹਾਜ਼ ਨੇ ਭਾਰਤ ਦੇ ਇੰਟਰਨੈਸ਼ਨਲ ਫਲੀਟ ਰਿਵਿਊ ਵਿੱਚ ਸ਼ਾਮਲ ਹੋਇਆ ਸੀ ਈਰਾਨ ਦੇ IRIS Dena ਜਹਾਜ਼, ਦੇਖੋ ਵੀਡੀਓ
ਹਮਲੇ ਤੋਂ ਪਹਿਲਾਂ ਜੰਗੀ ਜਹਾਜ਼ ਨੇ ਭਾਰਤ ਦੇ ਇੰਟਰਨੈਸ਼ਨਲ ਫਲੀਟ ਰਿਵਿਊ ਵਿੱਚ ਸ਼ਾਮਲ ਹੋਇਆ ਸੀ ਈਰਾਨ ਦੇ IRIS Dena ਜਹਾਜ਼, ਦੇਖੋ ਵੀਡੀਓ...