Viral : ਸਰਕਸ ਵਿੱਚ ‘ਮੌਤ ਦਾ ਤਾਂਡਵ’; ਪਿੰਜਰਾ ਤੋੜ ਕੇ ਦਰਸ਼ਕਾਂ ‘ਤੇ ਝਪਟਿਆ ਬਾਘ, ਰੂਹ ਕੰਬਾ ਦੇਵੇਗਾ ਇਹ Video!

Published: 

24 Apr 2026 12:10 PM IST

Shocking Video: ਇਸ ਵਾਇਰਲ ਵੀਡੀਓ ਵਿੱਚ ਤਿੰਨ ਬਾਘ ਆਪਣੇ ਟ੍ਰੇਨਰਾਂ ਦੇ ਕਹਿਣ 'ਤੇ ਸਰਕਸ ਰਿੰਗ ਵਿੱਚ ਕਰਤੱਬ ਦਿਖਾਉਂਦੇ ਹੋਏ ਦਿਖਾਈ ਦੇ ਰਹੇ ਹਨ। ਸਭ ਕੁਝ ਠੀਕ ਚੱਲ ਰਿਹਾ ਸੀ, ਉਸੇ ਵੇਲ੍ਹੇ ਕੁਝ ਅਜਿਹਾ ਹੋਇਆ, ਜਿਸਦੀ ਕਿਸੇ ਨੇ ਉਮੀਦ ਨਹੀਂ ਕੀਤੀ ਸੀ। ਰਿੰਗ ਅਤੇ ਦਰਸ਼ਕਾਂ ਵਿਚਕਾਰ ਲੱਗਿਆ ਸੇਫਟੀ ਬੈਰੀਅਰ ਅਚਾਨਕ ਭਰਭਰਾ ਕੇ ਡਿੱਗ ਗਿਆ ਅਤੇ ਫੇਰ ਜੋ ਹੋਇਆ, ਤੁਸੀਂ ਵੀ ਦੇਖੋ।

Viral : ਸਰਕਸ ਵਿੱਚ ਮੌਤ ਦਾ ਤਾਂਡਵ; ਪਿੰਜਰਾ ਤੋੜ ਕੇ ਦਰਸ਼ਕਾਂ ਤੇ ਝਪਟਿਆ ਬਾਘ, ਰੂਹ ਕੰਬਾ ਦੇਵੇਗਾ ਇਹ Video!

Image Credit source: X/@nypost

Circus Viral Video: ਕਲਪਨਾ ਕਰੋ ਕਿ ਤੁਸੀਂ ਆਪਣੇ ਪਰਿਵਾਰ ਨਾਲ ਸਰਕਸ ਦਾ ਆਨੰਦ ਮਾਣ ਰਹੇ ਹੋ, ਅਤੇ ਉਸੇ ਵੇਲ੍ਹੇ ਇੱਕ ਭਿਆਨਕ ਬਾਘ ਤੁਹਾਡੇ ‘ਤੇ ਹਮਲਾ ਕਰ ਦੇਵੇ। ਸੋਚੋ ਕੀ ਹੋਵੇਗਾ? ਹਾਲ ਹੀ ਵਿੱਚ, ਰੂਸ ਦੇ ਰੋਸਟੋਵ-ਆਨ-ਡੌਨ ਵਿੱਚ ਇੱਕ ਸਰਕਸ ਵਿੱਚ ਇੱਕ ਅਜਿਹੀ ਹੀ ਘਟਨਾ ਵਾਪਰੀ ਹੈ, ਅਤੇ ਇਸ ਭਿਆਨਕ ਵੀਡੀਓ ਨੇ ਇੰਟਰਨੈੱਟ ‘ਤੇ ਸਨਸਨੀ ਮਚਾ ਦਿੱਤੀ ਹੈ।

ਇਸ ਵਾਇਰਲ ਵੀਡੀਓ ਵਿੱਚ ਤਿੰਨ ਬਾਘ ਆਪਣੇ ਟ੍ਰੇਨਰਾਂ ਦੇ ਕਹਿਣ ‘ਤੇ ਸਰਕਸ ਰਿੰਗ ਵਿੱਚ ਕਰਤੱਬ ਦਿਖਾਉਂਦੇ ਹੋਏ ਦਿਖਾਈ ਦੇ ਰਹੇ ਹਨ। ਸਭ ਕੁਝ ਠੀਕ ਚੱਲ ਰਿਹਾ ਸੀ, ਪਰ ਅਚਾਨਕ ਹੀ ਬਾਘਾਂ ਅਤੇ ਦਰਸ਼ਕਾਂ ਵਿਚਾਲੇ ਲੱਗਾ ਸੇਫਟੀ ਬੈਰੀਅਰ ਅਚਾਨਕ ਢਹਿ ਢੇਰੀ ਹੋ ਗਿਆ।

ਵੀਡੀਓ ਵਿੱਚ, ਤੁਸੀਂ ਦੇਖੋਗੇ ਕਿ ਜਿਵੇਂ ਹੀ ਬੈਰੀਅਰ ਡਿੱਗਿਆ, ਇੱਕ ਬਾਘ ਦਰਸ਼ਕਾਂ ਦੀ ਗੈਲਰੀ ਵਿੱਚ ਛਾਲ ਮਾਰ ਗਿਆ, ਅਤੇ ਇੱਕ ਮਿੰਟ ਵਿੱਚ ਖੁਸ਼ੀ ਦਾ ਮਾਹੌਲ ਤੁਰੰਤ ਚੀਕ-ਚਿਹਾਟੇ ਵਿੱਚ ਬਦਲ ਗਿਆ। ਲੋਕ, ਆਪਣੇ ਬੱਚਿਆਂ ਨੂੰ ਫੜ ਕੇ, ਬਦਹਵਾਸ ਹੋ ਕੇ ਇੱਧਰ-ਉੱਧਰ ਭੱਜ ਰਹੇ ਸਨ। ਬੈਕਗ੍ਰਾਉਂਡਰ ਵਿੱਚ ਅਨਾਉਂਸਰ ਲੋਕਾਂ ਸ਼ਾਂਤੀ ਬਣਾਈ ਰੱਖਣ ਲਈ ਬੇਨਤੀ ਕਰ ਰਿਹਾ ਸੀ। ਪਰ ਸਾਹਮਣੇ ਮੌਤ ਵੇਖ ਕੇ ਭਲਾ ਕੌਣ ਸ਼ਾਂਤੀ ਨਾਲ ਬਹਿ ਸਕਦਾ ਹੈ?

ਜਾਂਚ ਦੇ ਘੇਰੇ ਵਿੱਚ ਸਰਕਸ ਪ੍ਰਸ਼ਾਸਨ

ਸ਼ੁਕਰ ਹੈ, ਟ੍ਰੇਨਰਾਂ ਨੇ ਤੁਰੰਤ ਕਾਰਵਾਈ ਕੀਤੀ ਅਤੇ ਬਾਘ ਨੂੰ ਵਾਪਸ ਉਸਦੇ ਪਿੰਜਰੇ ਵਿੱਚ ਧੱਕਣ ਵਿੱਚ ਕਾਮਯਾਬ ਹੋ ਗਏ। ਘਟਨਾ ਵਿੱਚ ਕਿਸੇ ਦੇ ਵੀ ਜਖ਼ਮੀ ਹੋਣ ਦੀ ਰਿਪੋਰਟ ਨਹੀਂ ਮਿਲੀ। ਇਸ ਘੋਰ ਲਾਪਰਵਾਹੀ ਤੋਂ ਬਾਅਦ, ਰੂਸੀ ਅਧਿਕਾਰੀਆਂ ਨੇ ਸੁਰੱਖਿਆ ਉਲੰਘਣਾਵਾਂ ਲਈ ਸਰਕਸ ਵਿਰੁੱਧ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪੜ੍ਹੋ: ਵਾਇਰਲ: ਸਮੁੰਦਰ ਦੀ ਡੂੰਘਾਈ ਵਿੱਚ ਵ੍ਹੇਲ ਆਪਣੇ ਬੱਚੇ ਨੂੰ ਪਿਆਇਆ ਦੁੱਧ, VIDEO ਦੇਖ ਕੇ ਹੈਰਾਨ ਰਹਿ ਗਏ ਲੋਕ!

ਜਿਵੇਂ ਹੀ ਵੀਡੀਓ ਵਾਇਰਲ ਹੋਇਆ, ਨੇਟੀਜ਼ਨ ਦੋ ਗੁਟਾਂ ਵਿੱਟ ਵੰਡ ਗਏ। ਲੋਕ ਸੁਰੱਖਿਆ ਪ੍ਰਬੰਧਾਂ ਅਤੇ ਜਾਨਵਰਾਂ ਦੇ ਇਲਾਜ ‘ਤੇ ਸਵਾਲ ਉਠਾ ਰਹੇ ਹਨ। ਇੱਕ ਨੇ ਲਿਖਿਆ, “ਇਹ ਜੰਗਲੀ ਜਾਨਵਰ ਹਨ, ਖਿਡੌਣੇ ਨਹੀਂ।” ਇੱਕ ਹੋਰ ਨੇ ਕਿਹਾ, “ਮਨੋਰੰਜਨ ਲਈ ਜਾਨਵਰਾਂ ਨੂੰ ਬੰਦੀ ਬਣਾਉਣਾ ਸ਼ਰਮਨਾਕ ਹੈ।” ਇੱਕ ਹੋਰ ਯੂਜਰ ਨੇ ਟਿੱਪਣੀ ਕੀਤੀ, “ਇਹ ਮਨੋਰੰਜਨ ਨਹੀਂ, ਇਹ ਬੇਰਹਿਮੀ ਹੈ।” ਇਹ ਵੀ ਪੜ੍ਹੋ: ਵਾਇਰਲ ਵੀਡੀਓ: ਅਬੋਹਰ ਦੇ ਹਸਪਤਾਲ ਚ ਬਾਂਦਰ ਦਾ ਤਾਂਡਵ, ਮਰੀਜ਼ਾਂ ਅਤੇ ਡਾਕਟਰਾਂ ਚ ਪਈਆਂ ਭਾਜੜਾਂ; ਕਈਆਂ ਨੂੰ ਕੀਤਾ ਜ਼ਖ਼ਮੀ

ਇੱਥੇ ਦੇਖੋ ਵੀਡੀਓ

Follow Us