AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਅਬੋਹਰ ਦੇ ਹਸਪਤਾਲ ‘ਚ ਬਾਂਦਰ ਦਾ ਤਾਂਡਵ, ਮਰੀਜ਼ਾਂ ਅਤੇ ਡਾਕਟਰਾਂ ‘ਚ ਪਈਆਂ ਭਾਜੜਾਂ; ਕਈਆਂ ਨੂੰ ਕੀਤਾ ਜ਼ਖ਼ਮੀ

ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਅੱਜ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਇੱਕ ਖ਼ੂੰਖਾਰ ਬਾਂਦਰ ਨੇ ਹਸਪਤਾਲ ਦੇ ਅੰਦਰ ਵੜ ਕੇ ਜੰਮ ਕੇ ਉਤਪਾਤ ਮਚਾਇਆ। ਬਾਂਦਰ ਦੇ ਡਰ ਕਾਰਨ ਨਾ ਸਿਰਫ਼ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਹਿਮ ਗਏ, ਸਗੋਂ ਸਥਿਤੀ ਇੰਨੀ ਗੰਭੀਰ ਹੋ ਗਈ ਕਿ ਡਾਕਟਰਾਂ ਅਤੇ ਡਿਊਟੀ ਸਟਾਫ਼ ਨੂੰ ਆਪਣੀਆਂ ਕੁਰਸੀਆਂ ਅਤੇ ਕਮਰੇ ਛੱਡ ਕੇ ਬਾਹਰ ਭੱਜਣਾ ਪਿਆ। ਦੱਸਿਆ ਜਾ ਰਿਹਾ ਹੈ ਕਿ ਇਸ ਬਾਂਦਰ ਨੇ ਕਈ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਹਮਲਾ ਕਰਕੇ ਜ਼ਖ਼ਮੀ ਵੀ ਕਰ ਦਿੱਤਾ ਹੈ।

ਅਬੋਹਰ ਦੇ ਹਸਪਤਾਲ 'ਚ ਬਾਂਦਰ ਦਾ ਤਾਂਡਵ, ਮਰੀਜ਼ਾਂ ਅਤੇ ਡਾਕਟਰਾਂ 'ਚ ਪਈਆਂ ਭਾਜੜਾਂ; ਕਈਆਂ ਨੂੰ ਕੀਤਾ ਜ਼ਖ਼ਮੀ
arvinder-taneja-fazilka
| Updated On: 23 Apr 2026 12:47 PM IST
Share

ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਅੱਜ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਇੱਕ ਖ਼ੂੰਖਾਰ ਬਾਂਦਰ ਨੇ ਹਸਪਤਾਲ ਦੇ ਅੰਦਰ ਵੜ ਕੇ ਜੰਮ ਕੇ ਉਤਪਾਤ ਮਚਾਇਆ। ਬਾਂਦਰ ਦੇ ਡਰ ਕਾਰਨ ਨਾ ਸਿਰਫ਼ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਹਿਮ ਗਏ, ਸਗੋਂ ਸਥਿਤੀ ਇੰਨੀ ਗੰਭੀਰ ਹੋ ਗਈ ਕਿ ਡਾਕਟਰਾਂ ਅਤੇ ਡਿਊਟੀ ਸਟਾਫ਼ ਨੂੰ ਆਪਣੀਆਂ ਕੁਰਸੀਆਂ ਅਤੇ ਕਮਰੇ ਛੱਡ ਕੇ ਬਾਹਰ ਭੱਜਣਾ ਪਿਆ। ਦੱਸਿਆ ਜਾ ਰਿਹਾ ਹੈ ਕਿ ਇਸ ਬਾਂਦਰ ਨੇ ਕਈ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਹਮਲਾ ਕਰਕੇ ਜ਼ਖ਼ਮੀ ਵੀ ਕਰ ਦਿੱਤਾ ਹੈ।

ਵਾਰਡਾਂ ਅੰਦਰ ਵੜ ਕੇ ਕੀਤੀ ਭੰਨ-ਤੋੜ

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬਾਂਦਰ ਅੱਜ ਸਵੇਰ ਤੋਂ ਹੀ ਹਸਪਤਾਲ ਦੀ ਇਮਾਰਤ ਦੇ ਆਲੇ-ਦੁਆਲੇ ਘੁੰਮ ਰਿਹਾ ਸੀ। ਦੇਖਦੇ ਹੀ ਦੇਖਦੇ ਉਹ ਉਛਲ-ਕੂਦ ਕਰਦਾ ਹੋਇਆ ਕਦੇ ਪਰਚੀ ਕੱਟਣ ਵਾਲੀ ਖਿੜਕੀ ‘ਤੇ ਜਾ ਚੜ੍ਹਿਆ ਅਤੇ ਕਦੇ ਵਾਰਡਾਂ ਦੇ ਅੰਦਰ ਦਾਖ਼ਲ ਹੋ ਗਿਆ। ਹੱਦ ਤਾਂ ਉਦੋਂ ਹੋ ਗਈ ਜਦੋਂ ਇਹ ਬਾਂਦਰ ਐਮਰਜੈਂਸੀ ਵਾਰਡ ਅਤੇ ਮੈਟਰਨਿਟੀ ਵਾਰਡ ਦੇ ਅੰਦਰ ਵੜ ਗਿਆ। ਉੱਥੇ ਉਸ ਨੇ ਮਰੀਜ਼ਾਂ ਨੂੰ ਲਗਾਈਆਂ ਗਈਆਂ ਡ੍ਰਿਪ ਵਾਲੀਆਂ ਬੋਤਲਾਂ ਅਤੇ ਖੂਨ ਦੀ ਇੱਕ ਬੋਤਲ ਨੂੰ ਪਾੜ ਕੇ ਨੁਕਸਾਨ ਪਹੁੰਚਾਇਆ। ਇਹ ਖ਼ੌਫ਼ਨਾਕ ਮੰਜ਼ਰ ਦੇਖ ਕੇ ਵਾਰਡ ਵਿੱਚ ਇਲਾਜ ਅਧੀਨ ਮਰੀਜ਼ ਆਪਣੀਆਂ ਜਾਨਾਂ ਬਚਾਉਣ ਲਈ ਬਾਹਰ ਵੱਲ ਦੌੜੇ।

ਕਈ ਲੋਕਾਂ ਨੂੰ ਕੀਤਾ ਜ਼ਖ਼ਮੀ

ਬਾਂਦਰ ਦੇ ਇਸ ਹਮਲੇ ਵਿੱਚ ਇਲਾਜ ਕਰਵਾਉਣ ਆਈ ਇੰਦਰਾ ਨਗਰੀ ਦੀ ਰਹਿਣ ਵਾਲੀ ਨੀਲਮ ਰਾਣੀ ਅਤੇ ਚਾਰ ਹੋਰ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਜ਼ਖ਼ਮੀ ਹੋ ਗਏ ਹਨ। ਹਸਪਤਾਲ ਸਟਾਫ਼ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਜ਼ਖ਼ਮੀਆਂ ਦਾ ਟੀਕਾਕਰਨ ਕੀਤਾ ਗਿਆ ਅਤੇ ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਬਾਂਦਰ ਇੰਨਾ ਹਿੰਸਕ ਸੀ ਕਿ ਕੋਈ ਵੀ ਵਿਅਕਤੀ ਉਸ ਨੂੰ ਭਜਾਉਣ ਦੀ ਹਿੰਮਤ ਨਹੀਂ ਜੁਟਾ ਸਕ ਰਿਹਾ ਸੀ। ਹਸਪਤਾਲ ਦੇ ਸਟਾਫ਼ ਨੇ ਇਸ ਘਟਨਾ ਦੀ ਸੂਚਨਾ ਤੁਰੰਤ ਐਸ.ਐਮ.ਓ. (SMO) ਨੂੰ ਦਿੱਤੀ, ਜਿਨ੍ਹਾਂ ਨੇ ਅੱਗੇ ਜੰਗਲੀ ਜੀਵ ਰੱਖਿਆ ਵਿਭਾਗ ਨੂੰ ਸੂਚਿਤ ਕਰ ਦਿੱਤਾ ਹੈ।

Follow Us
ਨੇਪਾਲ 'ਚ ਖੌਫਨਾਕ ਹਾਦਸਾ, ਦੋ ਹੈਲਕਾਪਟਰਾਂ ਦੇ ਰੋਟਰ ਆਪਸ 'ਚ ਟਕਰਾਏ, 1 ਦੀ ਮੌਤ
ਨੇਪਾਲ 'ਚ ਖੌਫਨਾਕ ਹਾਦਸਾ, ਦੋ ਹੈਲਕਾਪਟਰਾਂ ਦੇ ਰੋਟਰ ਆਪਸ 'ਚ ਟਕਰਾਏ, 1 ਦੀ ਮੌਤ...
ਪਰਾਲੀ ਸਾੜਨ 'ਤੇ ਕਿਧਰੇ ਜੁਰਮਾਨਾ ਤਾਂ ਕਿਧਰੇ ਪਰਚੇ, ਜ਼ਮੀਨੀ ਰਿਕਾਰਡ 'ਚ ਰੈੱਡ ਐਂਟਰੀ ਦਰਜ
ਪਰਾਲੀ ਸਾੜਨ 'ਤੇ ਕਿਧਰੇ ਜੁਰਮਾਨਾ ਤਾਂ ਕਿਧਰੇ ਪਰਚੇ, ਜ਼ਮੀਨੀ ਰਿਕਾਰਡ 'ਚ ਰੈੱਡ ਐਂਟਰੀ ਦਰਜ...
Ludhiana Murder Case: ਲੁਧਿਆਣਾ ਵਿੱਚ ਆਸਟ੍ਰੇਲੀਆ ਤੋਂ ਪਰਤੀ ਪਤਨੀ ਦਾ ਬੇਰਹਿਮੀ ਨਾਲ ਕਤਲ
Ludhiana Murder Case: ਲੁਧਿਆਣਾ ਵਿੱਚ ਆਸਟ੍ਰੇਲੀਆ ਤੋਂ ਪਰਤੀ ਪਤਨੀ ਦਾ ਬੇਰਹਿਮੀ ਨਾਲ ਕਤਲ...
ਔਨਲਾਈਨ ਫਰਾਡ ਹੋਇਆ ਤਾਂ 2 ਘੰਟਿਆਂ ਵਿੱਚ ਕਰੋ ਇਹ ਕੰਮ, ਵਾਪਸ ਮਿਲੇਗਾ ਪੈਸਾ!
ਔਨਲਾਈਨ ਫਰਾਡ ਹੋਇਆ ਤਾਂ 2 ਘੰਟਿਆਂ ਵਿੱਚ ਕਰੋ ਇਹ ਕੰਮ, ਵਾਪਸ ਮਿਲੇਗਾ ਪੈਸਾ!...
ਦਿੱਲੀ ਵਿੱਚ ਪ੍ਰਦੂਸ਼ਣ ਅਲਰਟ! ਕਿਹੜੀਆਂ ਗੱਡੀਆਂ ਨਹੀਂ ਕਰ ਪਾਉਣਗੀਆਂ ਐਂਟਰੀ?
ਦਿੱਲੀ ਵਿੱਚ ਪ੍ਰਦੂਸ਼ਣ ਅਲਰਟ! ਕਿਹੜੀਆਂ ਗੱਡੀਆਂ ਨਹੀਂ ਕਰ ਪਾਉਣਗੀਆਂ ਐਂਟਰੀ?...
ਪੰਜਾਬ ਦੀ ਸਿਆਸਤ 'ਚ ਵੱਡਾ ਫੇਰਬਦਲ, AAP ਦੇ 3 ਵਿਧਾਇਕ BJP 'ਚ ਸ਼ਾਮਲ
ਪੰਜਾਬ ਦੀ ਸਿਆਸਤ 'ਚ ਵੱਡਾ ਫੇਰਬਦਲ, AAP ਦੇ 3 ਵਿਧਾਇਕ BJP 'ਚ ਸ਼ਾਮਲ...
ਨਿਤਿਨ ਨਵੀਨ ਨੇ ਵਿਰੋਧੀ ਧਿਰ 'ਤੇ ਹਮਲਾ, ਬੋਲੇ- ਚੋਣਾਂ ਹਾਰਨ ਵਾਲੇ ਦਲ ਅਰਾਜਕਤਾ ਫੈਲਾਉਣਾ ਚਾਹੁੰਦੇ
ਨਿਤਿਨ ਨਵੀਨ ਨੇ ਵਿਰੋਧੀ ਧਿਰ 'ਤੇ ਹਮਲਾ, ਬੋਲੇ- ਚੋਣਾਂ ਹਾਰਨ ਵਾਲੇ ਦਲ ਅਰਾਜਕਤਾ ਫੈਲਾਉਣਾ ਚਾਹੁੰਦੇ...
ਪਰਾਲੀ ਸਾੜਣ ਤੇ ਸਾਡੀ ਸਰਕਾਰ ਨੇ ਪਾਇਆ ਕਾਬੂ, ਹਵਾ ਪ੍ਰਦੂਸ਼ਣ 'ਤੇ ਸਿਆਸਤ ਕਰ ਰਹੇ ਆਗੂਆਂ ਨੂੰ AAP ਦਾ ਕਰਾਰਾ ਜਵਾਬ
ਪਰਾਲੀ ਸਾੜਣ ਤੇ ਸਾਡੀ ਸਰਕਾਰ ਨੇ ਪਾਇਆ ਕਾਬੂ, ਹਵਾ ਪ੍ਰਦੂਸ਼ਣ 'ਤੇ ਸਿਆਸਤ ਕਰ ਰਹੇ ਆਗੂਆਂ ਨੂੰ AAP ਦਾ ਕਰਾਰਾ ਜਵਾਬ...
ਮਾਨਸਾ ਦੇ ਦਲਜੀਤ ਮੌਤ ਮਾਮਲੇ 'ਚ ਅਹਿਮ ਖੁਲਾਸਾ, ਪੰਜਾਬ ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਮਾਨਸਾ ਦੇ ਦਲਜੀਤ ਮੌਤ ਮਾਮਲੇ 'ਚ ਅਹਿਮ ਖੁਲਾਸਾ, ਪੰਜਾਬ ਪੁਲਿਸ ਨੇ ਕੀਤੀ ਵੱਡੀ ਕਾਰਵਾਈ...