Shocking Video: ਮੀਂਹ ਨਾਲ ਟੁੱਟੀ ਸੜਕ ਨੂੰ ਬਣਾਉਣ ਲੱਗੇ ਤਾਂ ਅੰਦਰੋਂ ਨਿਕਲੀ ਮਗਰਮੱਛਾਂ ਦੀ ਪੂਰੀ ਫੈਮਿਲੀ, ਵੇਖੋ ਹੈਰਾਨ ਕਰਨ ਵਾਲਾ ਵੀਡੀਓ

Published: 

28 Aug 2023 18:57 PM

Shocking Video of Crocodile Family: ਪੱਕੀ ਸੜਕ ਦੇ ਹੇਠਿਓਂ ਨਿਕਲੀ ਮਗਰਮੱਛਾਂ ਦੀ ਇਸ ਫੈਮਿਲੀ ਦੇ ਵੀਡੀਓ ਨੂੰ ਵੇਖ ਕੇ ਲੋਕ ਹੈਰਾਨ ਵੀ ਹਨ ਅਤੇ ਨਾਲ ਹੀ ਡਰੇ ਹੋਏ ਵੀ ਹਨ।

Shocking Video: ਮੀਂਹ ਨਾਲ ਟੁੱਟੀ ਸੜਕ ਨੂੰ ਬਣਾਉਣ ਲੱਗੇ ਤਾਂ ਅੰਦਰੋਂ ਨਿਕਲੀ ਮਗਰਮੱਛਾਂ ਦੀ ਪੂਰੀ ਫੈਮਿਲੀ, ਵੇਖੋ ਹੈਰਾਨ ਕਰਨ ਵਾਲਾ ਵੀਡੀਓ
Follow Us On

ਮਗਰਮੱਛਾਂ ਨੂੰ ਅਕਸਰ ਅਸੀਂ ਤਲਾਅ, ਨਦੀਆਂ ਜਾਂ ਦਰਿਆਵਾਂ ਵਿੱਚ ਹੀ ਤੈਰਦਿਆਂ ਵੇਖਿਆ ਹੈ, ਪਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਤੇ ਇੱਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸਨੂੰ ਵੇਖ ਹਰ ਕੋਈ ਹੈਰਾਨ ਤਾਂ ਹੈ ਹੀ, ਨਾਲ ਹੀ ਸੋਚਣ ਨੂੰ ਵੀ ਮਜਬੂਰ ਹੋ ਰਿਹਾ ਹੈ ਕਿ ਇੱਕ ਨਹੀਂ, ਦੋ ਨਹੀਂ ਸਗੋਂ ਮਗਰਮੱਛਾਂ ਦੀ ਪੂਰੀ ਫੈਮਿਲੀ ਭਲਾ ਇਸ ਥਾਂ ਤੇ ਕਿਵੇਂ ਆ ਸਕਦੀ ਹੈ।

ਵਾਇਰਲ ਵੀਡੀਓ ਕਿਸੇ ਮੁਹੱਲੇ ਦੀ ਇੱਕ ਗਲੀ ਦਾ ਹੈ, ਜਿਸ ਦਾ ਇੱਕ ਹਿੱਸਾ ਕਾਫੀ ਟੁੱਟਿਆ ਹੋਇਆ ਨਜ਼ਰ ਆ ਰਿਹਾ ਹੈ। ਕੁਝ ਲੋਕ ਉਸ ਟੁੱਟੀ ਹੋਈ ਥਾਂ ਦੇ ਨੇੜੇ ਖੜੇ ਹਨ, ਪਰ ਜਿਵੇਂ ਹੀ ਉਹ ਧਿਆਨ ਨਾਲ ਉਸ ਪੁੱਟੀ ਹੋਈ ਥਾਂ ਨੂੰ ਵੇਖਦੇ ਹਨ ਤਾਂ ਉਨ੍ਹਾਂ ਦੀ ਹੈਰਾਨੀ ਦੀ ਕੋਈ ਹੱਦ ਨਹੀਂ ਰਹਿੰਦੀ। ਸੜਕ ਦੇ ਹੇਠਿਓਂ ਇੱਕ ਤੋਂ ਬਾਅਦ ਇੱਕ ਕਈ ਮਗਰਮੱਛ ਨਿਕਲਣਾ ਸ਼ੁਰੂ ਹੋ ਜਾਂਦੇ ਹਨ।

ਵੇਖੋ ਹੈਰਾਨ ਕਰਨ ਵਾਲਾ ਵੀਡੀਓ

ਸੜਕ ਬਣਾਉਣ ਦੇ ਕਪੜੇ ਪਾ ਕੇ ਖੜਾ ਇੱਕ ਸ਼ਖਸ ਇੱਕ ਮਗਰਮੱਛ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸਦੇ ਹੇਠਿਓਂ ਇੱਕ ਹੋਰ ਮਗਰਮੱਛ ਨਿਕਲ ਕੇ ਭੱਜ ਜਾਂਦਾ ਹੈ। ਇਹੀ ਨਹੀਂ ਤੀਜਾ ਮਗਰਮੱਛ ਵੀ ਉੱਥੇ ਪਹਿਲੇ ਵਾਲੇ ਦੇ ਹੇਠਾਂ ਬੈਠਾ ਹੋਇਆ ਨਜ਼ਰ ਆ ਰਿਹਾ ਹੈ। ਇਹ ਨਜ਼ਾਰਾ ਵੇਖ ਕੇ ਉੱਥੇ ਖੜੇ ਲੋਕ ਹੈਰਾਨ ਹੋ ਰਹੇ ਹਨ ਕਿ ਆਖਿਰ ਸੜਕ ਦੇ ਹੇਠਾਂ ਮਗਰਮੱਛਾਂ ਦੀ ਇਹ ਟੋਲੀ ਭਲਾ ਆਈ ਕਿਵੇਂ। ਜੇਕਰ ਥੱਲੇ ਸੀ ਵੀ ਤਾਂ ਉਹ ਕਿਵੇਂ ਜੀ ਰਹੇ ਸਨ।