Shocking News: ਸਕੂਲ ਜਾ ਰਹੀ ਸੀ ਟੀਚਰ, ਸਨਕੀ ਆਸ਼ਿਕ ਨੇ ਪੈਟਰੋਲ ਪਾ ਕੇ ਜ਼ਿੰਦਾ ਸਾੜਿਆ; ਹੋਈ ਮੌਤ
Lover's Brunt Female Teacher Viral News: ਯੂਪੀ ਦੇ ਪ੍ਰਤਾਪਗੜ੍ਹ ਵਿੱਚ ਇੱਕ ਸਨਕੀ ਆਸ਼ਿਕ ਨੇ ਇੱਕ ਔਰਤ ਨੂੰ ਵਿਚਕਾਰ ਸੜਕ ਦੇ ਜ਼ਿੰਦਾ ਸਾੜ ਦਿੱਤਾ। ਮ੍ਰਿਤਕਾਂ ਪਿੰਡ ਦੇ ਨੇੜੇ ਇੱਕ ਸਕੂਲ ਵਿੱਚ ਅਧਿਆਪਕਾ ਸੀ। ਘਟਨਾ ਵਾਲੇ ਦਿਨ ਉਹ ਸਕੂਲ ਜਾ ਰਹੀ ਸੀ। ਇਸ ਦੌਰਾਨ ਆਰੋਪੀ ਨੌਜਵਾਨ ਨੇ ਉਸ 'ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ।

ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਪਾਗਲ ਪ੍ਰੇਮੀ ਨੇ ਇੱਕ ਔਰਤ ਨੂੰ ਸੜਕ ਦੇ ਵਿਚਕਾਰ ਜ਼ਿੰਦਾ ਸਾੜ ਦਿੱਤਾ, ਜਿਸ ਕਾਰਨ ਉਸਦੀ ਦਰਦਨਾਕ ਮੌਤ ਹੋ ਗਈ। ਘਟਨਾ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਔਰਤ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਔਰਤ ਪਿੰਡ ਦੇ ਸਕੂਲ ਵਿੱਚ ਪੜ੍ਹਾਉਂਦੀ ਸੀ ਅਤੇ 2 ਮਾਰਚ ਨੂੰ ਉਸਦਾ ਵਿਆਹ ਹੋਣ ਵਾਲਾ ਸੀ।
ਪ੍ਰਤਾਪਗੜ੍ਹ ਦੇ ਕੋਹਡੌਰ ਥਾਣਾ ਖੇਤਰ ਦੇ ਲੌਲੀ ਪਿੰਡ ਵਿੱਚ, ਇੱਕ ਸਿਰਫਿਰੇ ਆਸ਼ਿਕ ਨੇ ਇੱਕ ਮਹਿਲਾ ਟੀਚਰ ਨੂੰ ਜ਼ਿੰਦਾ ਸਾੜਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਲੌਲੀ ਪਿੰਡ ਦੀ ਇੱਕ ਕੁੜੀ ਨੀਲੂ ਯਾਦਵ ਉਸੇ ਪਿੰਡ ਦੇ ਸੀਐਲ ਯਾਦਵ ਸਕੂਲ ਵਿੱਚ ਅਧਿਆਪਕਾ ਵਜੋਂ ਕੰਮ ਕਰ ਰਹੀ ਹੈ। ਹਰ ਰੋਜ਼ ਵਾਂਗ, ਘਟਨਾ ਵਾਲੇ ਦਿਨ, ਉਹ ਸਵੇਰੇ ਲਗਭਗ 9.30 ਵਜੇ ਸਕੂਲ ਜਾ ਰਹੀ ਸੀ। ਸਕੂਲ ਪਹੁੰਚਣ ਤੋਂ ਪਹਿਲਾਂ ਰਸਤੇ ਵਿੱਚ ਉਡੀਕ ਕਰ ਰਿਹਾ ਨੀਲੂ ਦੇ ਨਾਨਕੇ ਘਰ ਚੰਦੋਕਾ ਦੇ ਰਹਿਣ ਵਾਲਾ ਵਿਕਾਸ ਯਾਦਵ ਨੇ ਉਸ ‘ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ।
ਸਿਰਫਿਰੇ ਆਸ਼ਿਕ ਨੇ ਕੁੜੀ ਨੂੰ ਜ਼ਿੰਦਾ ਸਾੜਿਆ
ਜਿਸ ਕਾਰਨ ਨੀਲੂ ਅੱਗ ਦੀਆਂ ਲਪਟਾਂ ਵਿੱਚ ਘਿਰ ਗਈ ਅਤੇ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗੀ, ਪਰ ਵਿਕਾਸ ਤੇ ਸਿਰ ਤੇ ਹੈਵਾਨੀਅਤ ਸਵਾਰ ਸੀ ਅਤੇ ਉਸਨੂੰ ਭੱਜਣ ਨਹੀਂ ਦੇ ਰਿਹਾ ਸੀ ਜਿਸ ਕਾਰਨ ਉਹ ਖੁਦ ਵੀ ਝੁਲਸ ਗਿਆ। ਸੜਕ ਦੇ ਕੋਲ ਕਣਕ ਦੇ ਖੇਤ ਵਿੱਚ ਨੀਲੂ ਪੂਰੀ ਤਰ੍ਹਾਂ ਸੜ ਗਈ ਅਤੇ ਉਸਨੇ ਉੱਥੇ ਹੀ ਦੱਮ ਤੋੜ ਦਿੱਤਾ। ਅੱਗ ਦੀਆਂ ਲਪਟਾਂ ਅਤੇ ਚੀਕਾਂ ਸੁਣ ਕੇ ਪਿੰਡ ਵਾਸੀ ਵੀ ਮੌਕੇ ‘ਤੇ ਪਹੁੰਚ ਗਏ, ਪਰ ਉਦੋਂ ਤੱਕ ਸਭ ਕੁਝ ਖਤਮ ਹੋ ਚੁੱਕਾ ਸੀ।
ਪੈਟਰੋਲ ਪਾ ਕੇ ਲਗਾਈ ਅੱਗ
ਮ੍ਰਿਤਕਾ ਦੇ ਭਰਾ ਅਮਨ ਯਾਦਵ ਨੇ ਦੱਸਿਆ ਕਿ ਨੀਲੂ ਪਹਿਲਾਂ ਚੰਦੋਕਾ ਵਿੱਚ ਰਹਿੰਦੀ ਸੀ, ਜੋ ਕਿ ਉਸਦਾ ਨਾਨਕਾ ਘਰ ਸੀ। ਅਮਨ ਨੇ ਪ੍ਰੇਮ ਸਬੰਧਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਅਤੇ ਕਿਹਾ ਕਿ ਨੀਲੂ ਹਰ ਰੋਜ਼ ਵਾਂਗ ਸਕੂਲ ਜਾ ਰਹੀ ਸੀ। ਇਸ ਦੌਰਾਨ ਵਿਕਾਸ ਨੇ ਉਸ ‘ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਹਾਲਾਂਕਿ, ਇਸ ਦੌਰਾਨ ਵਿਕਾਸ ਖੁਦ ਵੀ ਅੱਗ ਦੀ ਲਪੇਟ ਵਿੱਚ ਆ ਗਿਆ। ਘਟਨਾ ਤੋਂ ਬਾਅਦ ਆਰੋਪੀ ਨੌਜਵਾਨ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਫੋਰੈਂਸਿਕ ਟੀਮ ਨੇ ਸਬੂਤ ਇਕੱਠੇ ਕੀਤੇ
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੀਨੀਅਰ ਅਧਿਕਾਰੀਆਂ ਨੂੰ ਵੀ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਜਿਸ ਤੋਂ ਬਾਅਦ ਸੀਓ ਸਿਟੀ ਸ਼ਿਵ ਨਾਰਾਇਣ ਵੈਸ਼ਯ ਫੋਰੈਂਸਿਕ ਟੀਮ ਨਾਲ ਮੌਕੇ ‘ਤੇ ਪਹੁੰਚੇ। ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਸੀਓ ਸ਼ਿਵ ਨਾਰਾਇਣ ਨੇ ਦੱਸਿਆ ਕਿ ਮੌਕੇ ਤੋਂ ਦੋਵਾਂ ਦੇ ਮੋਬਾਈਲ ਫੋਨ, ਜਲਣਸ਼ੀਲ ਪਦਾਰਥ ਵਾਲੀ ਇੱਕ ਬੋਤਲ ਅਤੇ ਲੜਕੇ ਦੀ ਸਾਈਕਲ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ
ਮੁੰਡੇ ਨੂੰ ਇਲਾਜ ਲਈ ਭੇਜਿਆ ਗਿਆ ਹੈ ਅਤੇ ਕੁੜੀ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੁੜੀ ਦਾ ਵਿਆਹ ਮਾਰਚ ਵਿੱਚ ਹੋਣਾ ਤੈਅ ਹੋਇਆ ਸੀ ਜਦੋਂ ਕਿ ਮੁੰਡੇ ਦਾ ਵਿਆਹ ਨਵੰਬਰ ਮਹੀਨੇ ਵਿੱਚ ਹੋਇਆ ਸੀ। ਪਹਿਲੀ ਨਜ਼ਰ ‘ਤੇ, ਇਹ ਪ੍ਰੇਮ ਸੰਬੰਧਾਂ ਦਾ ਮਾਮਲਾ ਜਾਪਦਾ ਹੈ।
ਇਨਪੁਟ- ਮਨੋਜ ਤ੍ਰਿਪਾਠੀ/ਪ੍ਰਤਾਪਗੜ੍ਹ