Bizarre news: 90 ਸਾਲ ਬਾਅਦ ਮੁੜ ਕੈਮਰੇ ‘ਚ ਕੈਦ ਹੋਇਆ ਲੌਚ ਨੇਸ ਮੋਨਸਟਰ, ਸਾਲਾਂ ਤੋਂ ਖੋਜ ‘ਚ ਰੁੱਝੇ ਸਨ ਵਿਗਿਆਨੀ

tv9-punjabi
Published: 

14 Nov 2023 07:29 AM

90 ਸਾਲਾਂ ਤੋਂ ਦੁਨੀਆ ਭਰ ਦੇ ਲੋਕਾਂ ਅਤੇ ਵਿਗਿਆਨੀਆਂ ਲਈ ਰਹੱਸ ਬਣਿਆ ਹੋਇਆ 'ਲੌਚ ਨੇਸ ਮੋਨਸਟਰ' ਇਕ ਵਾਰ ਫਿਰ ਕੈਮਰੇ 'ਚ ਕੈਦ ਹੋ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਣੀ 'ਚ ਤੈਰ ਰਹੀ ਇਸ ਰਹੱਸਮਈ ਸ਼ਕਲ ਦਾ ਸਾਈਜ਼ ਨਿਸ਼ਚਿਤ ਤੌਰ 'ਤੇ 'ਲੋਚ ਨੇਸ ਮੌਨਸਟਰ' ਦੀ ਪਿਛਲੀ ਵਾਰ ਦੇਖੀ ਗਈ ਸ਼ਕਲ ਵਰਗਾ ਹੀ ਹੈ। ਫੋਟੋ ਲੈਣ ਵਾਲੇ ਰਿਚਰਡ ਨਾਂ ਦੇ ਇੱਕ ਵਿਅਕਤੀ ਨੇ ਆਪਣੇ ਯੂਟਿਊਬ ਚੈਨਲ 'ਤੇ ਇਕ ਕਲਿੱਪ ਅਪਲੋਡ ਕੀਤੀ ਹੈ, ਜਿਸ 'ਚ ਇਕ ਰਹੱਸਮਈ ਪਰਛਾਵੇ ਨੂੰ ਪਾਣੀ 'ਚ ਤੈਰਦਿਆਂ ਦੇਖਿਆ ਜਾ ਸਕਦਾ ਹੈ।

Bizarre news: 90 ਸਾਲ ਬਾਅਦ ਮੁੜ ਕੈਮਰੇ ਚ ਕੈਦ ਹੋਇਆ ਲੌਚ ਨੇਸ ਮੋਨਸਟਰ, ਸਾਲਾਂ ਤੋਂ ਖੋਜ ਚ ਰੁੱਝੇ ਸਨ ਵਿਗਿਆਨੀ

Photo: tv9hindi.com

Follow Us On

ਕਈ ਵਾਰ ਅਚਾਨਕ ਕੁਝ ਅਜਿਹੀਆਂ ਚੀਜ਼ਾਂ ਕੈਮਰੇ ‘ਚ ਕੈਦ ਹੋ ਜਾਂਦੀਆਂ ਹਨ, ਜਿਨ੍ਹਾਂ ਬਾਰੇ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਕੀ ਹਨ? ਏਲੀਅਨਜ਼ ਅਤੇ ਯੂਐਫਓ ਨੂੰ ਦੇਖੇ ਜਾਣ ਦੀਆਂ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਹਨ। ਦੁਨੀਆ ਵਿੱਚ ਬਹੁਤ ਸਾਰੀਆਂ ਥਾਵਾਂ ਹਨ ਜਿੱਥੇ ਲੋਕ ਅਕਸਰ ਯੂਐਫਓ ਦੇਖੇ ਜਾਣ ਦਾ ਦਾਅਵਾ ਕਰਦੇ ਹਨ। ਇਸ ਤੋਂ ਇਲਾਵਾ ਲੋਕ ਅਕਸਰ ਸਮੁੰਦਰ ਵਿੱਚ ਰਹਿੰਦੇ ਭਿਆਨਕ ਅਤੇ ਰਹੱਸਮਈ ਜੀਵ-ਜੰਤੂਆਂ ਨੂੰ ਦੇਖਣ ਦਾ ਵੀ ਦਾਅਵਾ ਕਰਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਸਕਾਟਲੈਂਡ ਦੀ ਲੋਚ ਨੇਸ ਝੀਲ ‘ਚ ਵੀ ਅਜਿਹਾ ਹੀ ਭਿਆਨਕ ਜੀਵ ਰਹਿੰਦਾ ਹੈ, ਜਿਸ ਨੂੰ ਲੋਕ ‘ਲੋਚ ਨੇਸ ਮੋਨਸਟਰ’ ਕਹਿੰਦੇ ਹਨ। ਕਈ ਲੋਕਾਂ ਨੇ ਇਸ ਰਹੱਸਮਈ ਜੀਵ ਨੂੰ ਦੇਖਣ ਦਾ ਦਾਅਵਾ ਕੀਤਾ ਹੈ।

ਦਾਅਵਾ ਕੀਤਾ ਜਾ ਰਿਹਾ ਹੈ ਕਿ ‘ਲੋਚ ਨੇਸ ਮੌਨਸਟਰ’ ਨੂੰ ਪਹਿਲੀ ਵਾਰ 1933 ‘ਚ ਕੈਮਰੇ ‘ਚ ਕੈਦ ਕੀਤਾ ਗਿਆ ਸੀ ਪਰ ਹੁਣ 90 ਸਾਲ ਬਾਅਦ ਇਕ ਵਾਰ ਫਿਰ ਇਸ ਭਿਆਨਕ ‘ਦੈਤ’ ਨੂੰ ਡਰੋਨ ਫੁਟੇਜ ‘ਚ ਦੇਖਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਲੇਡਬਿਬਲ ਦੀ ਰਿਪੋਰਟ ਦੇ ਅਨੁਸਾਰ, ਰਿਚਰਡ ਮਾਵੋਰ ਨਾਮ ਦੇ ਇੱਕ ਵਿਅਕਤੀ ਦਾ ਮੰਨਣਾ ਹੈ ਕਿ ਉਸਨੇ ਸਤੰਬਰ ਵਿੱਚ ਲੋਚ ਨੇਸ ਝੀਲ ਉੱਤੇ ਆਪਣਾ ਡਰੋਨ ਉਡਾਉਂਦੇ ਹੋਏ ‘ਮੌਨਸਟਰ’ ਨੂੰ ਪਾਣੀ ਵਿੱਚ ਤੈਰਦਿਆਂ ਦੇਖਿਆ ਸੀ। ਰਿਚਰਡ ਨੇ ਆਪਣੇ ਯੂਟਿਊਬ ਚੈਨਲ ‘ਤੇ ਇਕ ਕਲਿੱਪ ਅਪਲੋਡ ਕੀਤੀ ਹੈ, ਜਿਸ ‘ਚ ਇਕ ਰਹੱਸਮਈ ਪਰਛਾਵੇ ਨੂੰ ਪਾਣੀ ‘ਚ ਤੈਰਦਿਆਂ ਦੇਖਿਆ ਜਾ ਸਕਦਾ ਹੈ।

ਸੋਧਕਰਤਾਵਾਂ ਦਾ ਕੀ ਹੈ ਕਹਿਣਾ?

ਡੇਲੀ ਰਿਕਾਰਡ ਨਾਲ ਗੱਲ ਕਰਦੇ ਹੋਏ, 54 ਸਾਲਾ ਰਿਚਰਡ ਨੇ ਕਿਹਾ, ‘ਮੈਂ ਇਸ ‘ਤੇ ਵਿਸ਼ਵਾਸ ਨਹੀਂ ਕਰ ਸਕਦਾ ਸੀ। ਮੈਨੂੰ ਕਈ ਵਾਰ ਫੁਟੇਜ ਰੀਵਾਇੰਡ ਕਰਨੀ ਪਈ। ਮੈਂ ਇਸ ਫੁਟੇਜ ਨੂੰ ਕਈ ਵਾਰ ਦੇਖਿਆ ਹੈ। ਮੈਨੂੰ ਨਹੀਂ ਪਤਾ ਕਿ ਇਹ ਕੀ ਹੈ, ਇਸਦੀ ਸ਼ਕਲ ਨਿਸ਼ਚਿਤ ਤੌਰ ‘ਤੇ ਪਿਛਲੀ ਵਾਰ ਦੇਖੇ ਗਏ ‘ਲੋਚ ਨੇਸ ਮੌਨਸਟਰ’ ਦੀ ਸ਼ਕਲ ਵਰਗੀ ਹੈ।

ਇਹ ਵੀ ਪੜ੍ਹੋ : ਮੰਗਣੀ ਵਾਲੇ ਦਿਨ ਸੀ ਭਾਰਤ ਦਾ ਮੈਚ, ਕਪਲ ਨੇ ਵੇਖਣ ਲਈ ਲਗਾਈ ਇਹ ਤਰਕੀਬ

ਪਹਿਲੀ ਵਾਰ 90 ਸਾਲ ਪਹਿਲਾਂ ਲਈ ਗਈ ਸੀ ਫੋਟੋ

ਰਿਪੋਰਟਾਂ ਮੁਤਾਬਕ ਹਿਊਗ ਗ੍ਰੇ ਨਾਂ ਦੇ ਵਿਅਕਤੀ ਨੇ 12 ਨਵੰਬਰ 1933 ਨੂੰ ‘ਲੋਚ ਨੇਸ ਮੌਨਸਟਰ’ ਦੀ ਪਹਿਲੀ ਤਸਵੀਰ ਲਈ ਸੀ। ਝੀਲ ਵਿੱਚ ਇੱਕ ਧੁੰਦਲਾ ਜਿਹਾ ਚਿੱਤਰ ਤੈਰਦਾ ਦੇਖਿਆ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਇਸ ਰਹੱਸਮਈ ਜੀਵ ਨੇ ਦੁਨੀਆ ਭਰ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਜੀਵ ਨੇ ਲੋਕਾਂ ਵਿਚ ਇੰਨੀ ਉਤਸੁਕਤਾ ਪੈਦਾ ਕਰ ਦਿੱਤੀ ਹੈ ਕਿ ਅਗਸਤ ਮਹੀਨੇ ਵਿਚ ਇਸ ਦੀ ਖੋਜ ਲਈ ਇਕ ਵੱਡੀ ਮੁਹਿੰਮ ਚਲਾਈ ਗਈ ਸੀ, ਜਿਸ ਵਿਚ 100 ਦੇ ਕਰੀਬ ਲੋਕ ਦਿਨ-ਰਾਤ ਝੀਲ ‘ਤੇ ਨਜ਼ਰ ਰੱਖ ਰਹੇ ਸਨ ਕਿ ਕੀ ਕਿਤੇ ਇਹ ਮਸ਼ਹੂਰ ‘ਪਾਣੀ ਦਾ ਦੈਤ’ ਦਿਖਾਈ ਦੇਵੇ, ਪਰ ਕੋਈ ਫਾਇਦਾ ਨਹੀਂ ਹੋਇਆ।