Shocking Video: ਮਗਰਮੱਛ ਦੇ ਪਿੱਛੇ ਪੈ ਗਿਆ ਸ਼ੇਰਨੀਆਂ ਦਾ ਝੁੰਡ, ਫੇਰ ਜੋ ਹੋਇਆ, ਵੇਖ ਕੇ ਉੱਡ ਜਾਣਗੇ ਹੋਸ਼ – VIDEO
Lion & Crocodile Fight: ਕੀ ਤੁਸੀਂ ਮਗਰਮੱਛ ਅਤੇ ਸ਼ੇਰਨੀਆਂ ਦੀ ਲੜਾਈ ਦੀ ਇਹ ਵੀਡੀਓ ਵੇਖਿਆ ਹੈ? ਸ਼ੇਰਨੀਆਂ ਨੇ ਮਗਰਮੱਛ ਦੀ ਹਾਲਤ ਖਰਾਬ ਕਰ ਦਿੱਤੀ ਸੀ। ਉਹ ਉਸ ਦਾ ਸ਼ਿਕਾਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ, ਜਦਕਿ ਮਗਰਮੱਛ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ।
ਜੰਗਲ ਵਿੱਚ ਜਾਨਵਰਾਂ ਵਿਚਕਾਰ ਅਕਸਰ ਲੜਾਈਆਂ ਅਤੇ ਭੱਜਦੋੜ ਹੁੰਦੀ ਹੀ ਰਹਿੰਦੀ ਹੈ। ਕਈ ਵਾਰ ਸ਼ੇਰ ਹਿਰਨ ਜਾਂ ਮੱਝ ਵਰਗੇ ਜਾਨਵਰਾਂ ਦਾ ਸ਼ਿਕਾਰ ਕਰਨ ਲਈ ਭੱਜਦੇ ਰਹਿੰਦੇ ਹਨ ਅਤੇ ਕਈ ਵਾਰ ਮਗਰਮੱਛ ਪਾਣੀ ਦੇ ਜੀਵਾਂ ਜਾਂ ਹੋਰ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਦੇ ਦੇਖੇ ਜਾਂਦੇ ਹਨ। ਹਾਲਾਂਕਿ ਅਜਿਹਾ ਘੱਟ ਹੀ ਦੇਖਣ ਨੂੰ ਮਿਲਦਾ ਹੈ ਜਦੋਂ ਸ਼ੇਰ ਅਤੇ ਮਗਰਮੱਛ ਆਪਸ ਵਿੱਚ ਭਿੜ ਗਏ ਹੋਣ, ਪਰ ਇਹ ਸੋਚ ਕੇ ਹੈਰਾਨੀ ਹੁੰਦੀ ਹੈ ਕਿ ਜੇਕਰ ਇਹ ਦੋਵੇਂ ਭਿਆਨਕ ਜਾਨਵਰ ਆਪਸ ਵਿੱਚ ਟਕਰਾ ਜਾਂਦੇ ਹਨ ਤਾਂ ਕਿਹੋ ਜਿਹਾ ਨਜ਼ਾਰਾ ਹੋਵੇਗਾ। ਫਿਲਹਾਲ ਸੋਸ਼ਲ ਮੀਡੀਆ ‘ਤੇ ਅਜਿਹਾ ਹੀ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।
ਦਰਅਸਲ, ਇਸ ਵੀਡੀਓ ਵਿੱਚ ਮਗਰਮੱਛ ਅਤੇ ਸ਼ੇਰਨੀਆਂ ਦੀ ਲੜਾਈ ਦੇਖੀ ਜਾ ਸਕਦੀ ਹੈ। ਹਾਲਾਂਕਿ ਮਗਰਮੱਛ ਇਕੱਲੇ ਹੁੰਦਾ ਹੈ, ਜਦਕਿ ਸ਼ੇਰਨੀਆਂ ਪੰਜ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਇੰਨੀਆਂ ਸ਼ੇਰਨੀਆਂ ‘ਚ ਮਗਰਮੱਛ ਕਿਵੇਂ ਫਸਿਆ ਹੋਇਆ ਹੈ। ਸ਼ੇਰਨੀਆਂ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਹੀਆਂ ਹਨ, ਜਦਕਿ ਉਹ ਉਨ੍ਹਾਂ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਹੀ ਹੈ। ਮਗਰਮੱਛ ਆਪਣੀ ਜਾਨ ਬਚਾਉਣ ਲਈ ਭੱਜ ਕੇ ਪਾਣੀ ਵਿਚ ਜਾਣ ਦੀ ਕੋਸ਼ਿਸ਼ ਕਰਦਾ ਹੈ, ਪਰ ਸ਼ੇਰਨੀਆਂ ਨੇ ਉਸ ਨੂੰ ਜਾਣ ਨਹੀਂ ਦਿੱਤਾ। ਉਹ ਉਸਦੀ ਪੂਛ ਨੂੰ ਫੜ ਕੇ ਖਿੱਚ ਲੈਂਦੀਆਂ ਹਨ। ਇਕ ਸ਼ੇਰਨੀ ਨੇ ਸ਼ਿਕਾਰ ਕਰਨ ਦੇ ਇਰਾਦੇ ਨਾਲ ਉਸਦੀ ਪੂਛ ਫੜ ਲਈ ਅਤੇ ਦੂਜੀਆਂ ਸ਼ੇਰਨੀਆਂ ਉਸ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀਆਂ ਸਨ, ਪਰ ਮਗਰਮੱਛ ਉਨ੍ਹਾਂ ਨੂੰ ਅਜਿਹਾ ਕਰਨ ਦਾ ਮੌਕਾ ਹੀ ਨਹੀਂ ਦਿੰਦਾ ਹੈ।
ਵੀਡੀਓ ਦੇਖੋ
— The Brutal Side Of Nature (@TheBrutalNature) September 24, 2023
ਇਹ ਵੀ ਪੜ੍ਹੋ
ਲੂ-ਕੰਡੇ ਖੜੇ ਕਰ ਦੇਣ ਵਾਲੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ @TheBrutalNature ਨਾਮ ਦੀ ਆਈਡੀ ਨਾਲ ਸ਼ੇਅਰ ਕੀਤਾ ਗਿਆ ਹੈ। ਮਹਿਜ਼ 34 ਸੈਕਿੰਡ ਦੇ ਇਸ ਵੀਡੀਓ ਨੂੰ ਹੁਣ ਤੱਕ 1 ਲੱਖ 35 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ ਸੈਂਕੜੇ ਲੋਕ ਇਸ ਵੀਡੀਓ ਨੂੰ ਪਸੰਦ ਕਰ ਚੁੱਕੇ ਹਨ ਅਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੀ ਦੇ ਚੁੱਕੇ ਹਨ।
ਕੋਈ ਪੁੱਛ ਰਿਹਾ ਹੈ ਕਿ ਦੋਵਾਂ ਵਿੱਚੋਂ ਕੌਣ ਜਿੱਤਿਆ, ਜਦੋਂ ਕਿ ਕੋਈ ਕਹਿ ਰਿਹਾ ਹੈ ਕਿ ਮੈਂ ਇਹ ਵੀਡੀਓ ਦੇਖ ਕੇ ਬਹੁਤ ਖੁਸ਼ ਹੋਇਆ, ਕਿਉਂਕਿ ਮੈਨੂੰ ਮਗਰਮੱਛਾਂ ਤੋਂ ਨਫ਼ਰਤ ਹੈ। ਇਸੇ ਤਰ੍ਹਾਂ ਇਕ ਯੂਜ਼ਰ ਨੇ ਲਿਖਿਆ ਹੈ ਕਿ ‘ਮਗਰਮੱਛ ਜਾਂ ਸ਼ੇਰ, ਅਸਲੀ ਰਾਜਾ ਕੌਣ ਹੈ, ਇਹ ਉਸ ਦੀ ਲੜਾਈ ਹੈ’।