Shocking News: 5 ਸਾਲਾਂ ਬਾਅਦ ਐਕਸਪ੍ਰੈਸ ਵੇਅ ਖੋਦ ਕੇ ਕੱਢਿਆ ਕੰਕਾਲ, ਐਂਕਰ ਸਲਮਾ ਦੇ ਚਾਲਾਕ ਕਾਤਲ ਨੇ ਰਚੀ ਦ੍ਰਿਸ਼ਯਮ ਤੋਂ ਵੀ ਵੱਡੀ ਸਾਜ਼ਿਸ਼
ਛੱਤੀਸਗੜ੍ਹ ਦੇ ਕੋਰਬਾ ਦੀ ਰਹਿਣ ਵਾਲੀ ਨਿਊਜ਼ ਐਂਕਰ ਸਲਮਾ ਸੁਲਤਾਨਾ ਦੀ 5 ਸਾਲ ਪਹਿਲਾਂ ਹੱਤਿਆ ਕਰ ਦਿੱਤੀ ਗਈ ਸੀ, ਪੁਲਿਸ ਨੇ ਇਸ ਮਾਮਲੇ 'ਚ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦਾ ਪਿੰਜਰ ਜ਼ਮੀਨ 'ਚੋਂ ਪੁੱਟਿਆ ਸੀ।
ਨਿਊਜ਼ ਐਂਕਰ ਸਲਮਾ ਸੁਲਤਾਨਾ ਕਰੀਬ 5 ਸਾਲ ਪਹਿਲਾਂ ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਤੋਂ ਲਾਪਤਾ ਹੋ ਗਈ ਸੀ। ਮਾਮਲਾ ਪੁਲਿਸ ਕੋਲ ਪੁੱਜਾ, ਪੁਲਿਸ ਨੇ ਡੁੰਘਾਈ ਨਾਲ ਜਾਂਚ ਕੀਤੀ, ਪਰ ਉਸਨੂੰ ਐਂਕਰ ਦੇ ਲਾਪਤਾ ਹੋਣ ਦਾ ਕੋਈ ਸੁਰਾਗ ਨਹੀਂ ਮਿਲਿਆ। ਕਰੀਬ ਇੱਕ ਹਫ਼ਤਾ ਪਹਿਲਾਂ ਪੁਲਿਸ ਬੈਂਕ ਲੈਣ-ਦੇਣ ਰਾਹੀਂ ਉਸ ਦੇ ਕਾਤਲ ਤੱਕ ਪਹੁੰਚੀ। ਪੁਲਿਸ ਨੇ ਜਦੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਅਜਿਹਾ ਵੱਡਾ ਖੁਲਾਸਾ ਕੀਤਾ ਕਿ ਪੁਲਿਸ ਵੀ ਦੰਗ ਰਹਿ ਗਈ। ਦ੍ਰਿਸ਼ਯਮ ਫਿਲਮ ਦੀ ਤਰਜ਼ ‘ਤੇ ਮੁਲਜ਼ਮ ਨੇ ਐਂਕਰ ਦਾ ਕਤਲ ਕਰਕੇ ਹਾਈਵੇ ਦੇ ਹੇਠਾਂ ਦੱਬ ਦਿੱਤਾ।
ਦਰਅਸਲ ਨਿਊਜ਼ ਐਂਕਰ ਸਲਮਾ ਸੁਲਤਾਨਾ 2018 ਵਿੱਚ ਲਾਪਤਾ ਹੋ ਗਈ ਸੀ। ਜਦੋਂ ਜਨਵਰੀ 2019 ਵਿੱਚ ਸਲਮਾ ਦੇ ਪਿਤਾ ਦਾ ਦੇਹਾਂਤ ਹੋ ਗਿਆ ਅਤੇ ਉਹ ਨਹੀਂ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੋਇਆ ਕਿ ਉਨ੍ਹਾਂ ਦੀ ਧੀ ਨਾਲ ਕੁਝ ਅਣਸੁਖਾਵਾਂ ਹੋ ਗਿਆ ਹੈ। ਰਿਸ਼ਤੇਦਾਰਾਂ ਨੇ ਕੁਸਮੁੰਡਾ ਥਾਣੇ ‘ਚ ਸਲਮਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਜਦੋਂ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ ਤਾਂ ਪਤਾ ਲੱਗਾ ਕਿ ਸਲਮਾ ਨੇ ਇਕ ਪ੍ਰਾਈਵੇਟ ਬੈਂਕ ਤੋਂ ਲੋਨ ਲਿਆ ਸੀ, ਜਿਸ ਦੀ ਈਐੱਮਆਈ ਹਾਲੇ ਵੀ ਜਾ ਰਹੀ ਹੈ। ਪੁੱਛਗਿੱਛ ਕਰਨ ‘ਤੇ ਪਤਾ ਲੱਗਾ ਕਿ ਗੰਗਾਸ਼੍ਰੀ ਜਿਮ ਦਾ ਮਾਲਕ ਮਧੁਰ ਸਾਹੂ ਅਜੇ ਵੀ ਇਸ ਵਿਚ ਟ੍ਰਾਂਜੈਕਸ਼ਨ ਕਰ ਰਿਹਾ ਹੈ।
ਇੰਝ ਫੜੇ ਗਏ ਮੁਲਜ਼ਮ
ਜਦੋਂ ਪੁਲਿਸ ਨੇ ਛਾਪਾ ਮਾਰਿਆ ਤਾਂ ਮੁਲਜ਼ਮ ਫ਼ਰਾਰ ਹੋ ਗਿਆ। ਪਿਛਲੇ ਹਫਤੇ ਸੂਤਰਾਂ ਦੀ ਜਾਣਕਾਰੀ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਕਤਲ ਦੇ ਮਾਸਟਰ ਮਾਈਂਡ ਮਧੁਰ ਸਾਹੂ ਅਤੇ ਉਸ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ। ਜਦੋਂ ਉਨ੍ਹਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਪੁਲਿਸ ਨੂੰ ਸਲਮਾ ਦੇ ਕਤਲ ਬਾਰੇ ਪਤਾ ਲੱਗਾ। ਕਾਤਲ ਇੰਨੇ ਚਲਾਕ ਸਨ ਕਿ ਉਨ੍ਹਾਂ ਨੇ ਸਲਮਾ ਨੂੰ ਦ੍ਰਿਸ਼ਯਮ ਫਿਲਮ ਦੀ ਤਰ੍ਹਾਂ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਉਸ ਥਾਂ ‘ਤੇ ਦਫਨ ਕਰ ਦਿੱਤਾ, ਜਿੱਥੇ ਉਨ੍ਹਾਂ ਨੂੰ ਪਤਾ ਸੀ ਕਿ ਫੋਰਲੇਨ ਐਕਸਪ੍ਰੈਸ ਵੇਅ ਬਣਨ ਵਾਲਾ ਹੈ।
ਗਲਾ ਘੁੱਟ ਕੇ ਕੀਤਾ ਕਤਲ
ਕਾਤਲਾਂ ਨੇ ਐਲਆਈਜੀ 17 ਸ਼ਾਰਦਾ ਬਿਹਾਰ ਵਿੱਚ 21 ਅਕਤੂਬਰ 2018 ਨੂੰ ਸਲਮਾ ਸੁਲਤਾਨਾ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਲਮਾ ਦੀ ਲਾਸ਼ ਨੂੰ ਭਵਾਨੀ ਮੰਦਰ ਦੇ ਸਾਹਮਣੇ ਕੋਹੜੀਆ ਪੁਲ ਦੇ ਆਸ-ਪਾਸ ਦਫ਼ਨ ਕਰ ਦਿੱਤਾ। ਦੱਸ ਦੇਈਏ ਕਿ ਮੁਲਜ਼ਮਾਂ ਦੇ ਇਸ ਖੁਲਾਸੇ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਤੋਂ ਸਲਮਾ ਦੀ ਲਾਸ਼ ਨੂੰ ਦਫ਼ਨਾਉਣ ਵਾਲੀ ਜਗ੍ਹਾ ਬਾਰੇ ਜਾਣਕਾਰੀ ਲਈ। ਮੁਲਜ਼ਮਾਂ ਨੇ ਪੁਲਿਸ ਨੂੰ ਜਿਹੜੀ ਥਾਂ ਦੱਸੀ, ਉਸ ਤੇ ਹੁਣ ਐਕਸਪ੍ਰੈਸ ਵੇਅ ਬਣਾਇਆ ਹੋਇਆ ਹੈ।
15 ਫੁੱਟ ਖੋਦਣ ਤੋਂ ਬਾਅਦ ਮਿਲਿਆ ਕੰਕਾਲ
ਮੁਲਜ਼ਮਾਂ ਨੇ ਸਲਮਾ ਦੀ ਲਾਸ਼ ਨੂੰ ਦਫ਼ਨਾਉਣ ਲਈ ਪਹਿਲਾਂ ਦੱਸੀ ਥਾਂ ਤੇ ਪੁਲਿਸ ਨੇ ਖੁਦਾਈ ਕਰਵਾਈ, ਪਰ ਉਸ ਨੂੰ ਕੁਝ ਨਹੀਂ ਮਿਲਿਆ। ਇਸ ਤੋਂ ਬਾਅਦ ਦੁਬਾਰਾ ਪੁੱਛਗਿੱਛ ਕਰਨ ‘ਤੇ ਪਤਾ ਲੱਗਾ ਕਿ ਜਿੱਥੇ ਉਹ ਦੱਸ ਰਿਹਾ ਹੈ, ਉੱਥੇ ਤਾਂ ਸੜਕ ਬਣੀ ਹੋਈ ਹੈ। ਕਰੋੜਾਂ ਦੀ ਲਾਗਤ ਨਾਲ ਬਣੀ ਸੜਕ ਨੂੰ ਨੁਕਸਾਨ ਨਾ ਪਹੁੰਚਾਉਣ ਲਈ ਵਿਸ਼ੇਸ਼ ਸਕਰੀਨਿੰਗ ਕਰਵਾਈ ਗਈ ਅਤੇ 15 ਫੁੱਟ ਪੁੱਟ ਕੇ ਸਲਮਾ ਦਾ ਪਿੰਜਰ ਬਰਾਮਦ ਕੀਤਾ ਗਿਆ।