ਦਿਲ ਦਾ ਰੌਲਾ, ਦਿਲ ਵਾਪਿਸ ਲੈਣ ਲਈ ਅਦਾਲਤ ਚ ਹੋਈ ਸੁਣਵਾਈ… ਜਾਣੋਂ ਮਾਮਲਾ

Published: 

11 Jan 2024 16:45 PM

ਅਮਰੀਕਾ ਦੇ ਅਲਬਾਮਾ ਸੂਬੇ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਮ੍ਰਿਤਕ ਕੈਦੀਆਂ ਦੇ ਪਰਿਵਾਰ ਵਾਲਿਆਂ ਨੇ ਅਲਾਬਾਮਾ ਡਿਪਾਰਟਮੈਂਟ ਆਫ ਕਰੈਕਸ਼ਨਜ਼ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਪਰਿਵਾਰ ਦੇ ਮੈਂਬਰਾਂ ਨੇ ਦਿਲ ਵਾਪਿਸ ਦੇਣ ਦੀ ਮੰਗ ਕੀਤੀ ਗਈ ਹੈ। ਪਟੀਸ਼ਨ 'ਚ ਪੁੱਛਿਆ ਗਿਆ ਹੈ ਕਿ ਲਾਸ਼ ਦੇ ਅੰਦਰੋਂ ਦਿਲ ਕਿਉਂ ਬਾਹਰ ਕੱਢਿਆ ਗਿਆ। ਪਿਛਲੇ ਹਫ਼ਤੇ ਇਸ ਮਾਮਲੇ ਵਿੱਚ ਸੁਣਵਾਈ ਹੋਈ ਸੀ ਪਰ ਪਰਿਵਾਰ ਨੂੰ ਦਿਲ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।

ਦਿਲ ਦਾ ਰੌਲਾ, ਦਿਲ ਵਾਪਿਸ ਲੈਣ ਲਈ ਅਦਾਲਤ  ਚ ਹੋਈ ਸੁਣਵਾਈ... ਜਾਣੋਂ ਮਾਮਲਾ

ਸੰਕੇਤਕ ਤਸਵੀਰ.

Follow Us On

ਅਮਰੀਕਾ ਦੇ ਅਲਬਾਮਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੀ ਜੇਲ੍ਹ ਵਿੱਚ ਬੰਦ ਕੈਦੀਆਂ ਦੀ ਮੌਤ ਹੋ ਚੁੱਕੀ ਸੀ। ਜਦੋਂ ਉਨ੍ਹਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਵਾਪਸ ਭੇਜੀਆਂ ਗਈਆਂ ਤਾਂ ਲਾਸ਼ਾਂ ਵਿੱਚੋਂ ਦਿਲ ਸਮੇਤ ਕਈ ਅੰਗ ਗਾਇਬ ਸਨ। ਇਸ ਤੋਂ ਬਾਅਦ ਕੈਦੀਆਂ ਦੇ ਪਰਿਵਾਰਕ ਮੈਂਬਰਾਂ ਨੇ ਅਲਬਾਮਾ ਜੇਲ੍ਹ ਵਿਭਾਗ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਜਦੋਂ ਉਨ੍ਹਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਵਾਪਸ ਕੀਤੀਆਂ ਗਈਆਂ ਤਾਂ ਦਿਲ ਗਾਇਬ ਸੀ ਅਤੇ ਪੂਰਾ ਸਰੀਰ ਸੜਿਆ ਹੋਇਆ ਸੀ।

ਮ੍ਰਿਤਕ ਕੈਦੀ ਬ੍ਰੈਂਡਨ ਕਲੇ ਡੌਟਸਨ ਦੇ ਪਰਿਵਾਰ ਨੇ ਪਿਛਲੇ ਮਹੀਨੇ ਅਲਾਬਾਮਾ ਜੇਲ੍ਹ ਵਿਭਾਗ ਅਤੇ ਹੋਰਾਂ ਦੇ ਖਿਲਾਫ ਮੁਕੱਦਮਾ ਦਾਇਰ ਕੀਤਾ ਸੀ। ਡੌਟਸਨ ਦੀ ਨਵੰਬਰ ਵਿੱਚ ਅਲਬਾਮਾ ਜੇਲ੍ਹ ਵਿੱਚ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਪਿਛਲੇ ਹਫਤੇ ਅਦਾਲਤ ‘ਚ ਦਾਇਰ ਪਟੀਸ਼ਨ ‘ਚ ਇਕ ਹੋਰ ਮ੍ਰਿਤਕ ਕੈਦੀ ਚਾਰਲਸ ਐਡਵਰਡ ਸਿੰਗਲਟਨ ਦੀ ਬੇਟੀ ਨੇ ਕਿਹਾ ਕਿ ਜਦੋਂ 2021 ‘ਚ ਉਸ ਦੇ ਪਿਤਾ ਦੀ ਲਾਸ਼ ਵਾਪਸ ਆਈ ਤਾਂ ਉਸ ਦੇ ਸਰੀਰ ਦੇ ਸਾਰੇ ਅੰਗ ਗਾਇਬ ਸਨ।

ਪਰਿਵਾਰ ਨੂੰ ਖ਼ਦਸ਼ਾ

ਡੌਟਸਨ ਦੀ ਉਮਰ 43 ਸਾਲ ਸੀ। ਉਹ 16 ਨਵੰਬਰ ਨੂੰ ਵੈਂਟਰੇਸ ਕਰੈਕਸ਼ਨਲ ਫੈਸਿਲਿਟੀ ਵਿਖੇ ਮ੍ਰਿਤਕ ਪਾਇਆ ਗਿਆ ਸੀ। ਕੇਸ ਮੁਤਾਬਕ ਉਸ ਦੇ ਪਰਿਵਾਰ ਨੂੰ ਸ਼ੱਕ ਹੈ ਕਿ ਉਸ ਦੀ ਮੌਤ ਪਿੱਛੇ ਕੋਈ ਸਾਜ਼ਿਸ਼ ਰਚੀ ਗਈ ਹੈ। ਉਹਨਾਂ ਨੇ ਸਰੀਰ ਦੀ ਜਾਂਚ ਕਰਨ ਲਈ ਇੱਕ ਪੈਥੋਲੋਜਿਸਟ ਨੂੰ ਹਾਇਰ ਕੀਤਾ ਸੀ। ਇਸ ਦੌਰਾਨ ਪਤਾ ਲੱਗਾ ਕਿ ਮ੍ਰਿਤਕ ਦੇਹ ਵਿੱਚੋਂ ਦਿਲ ਗਾਇਬ ਸੀ। ਡੌਟਸਨ ਦੇ ਪਰਿਵਾਰ ਨੇ ਇਹ ਪਤਾ ਲਗਾਉਣ ਲਈ ਕੇਸ ਦਾਇਰ ਕੀਤਾ ਹੈ ਕਿ ਉਸਦਾ ਦਿਲ ਕਿਉਂ ਕੱਢਿਆ ਗਿਆ ਸੀ ਅਤੇ ਉਹਨਾਂ ਨੂੰ ਦਿਲ ਵਾਪਸ ਕੀਤਾ ਜਾਵੇ।

ਦਾਇਰ ਕੀਤੇ ਗਏ ਮਾਮਲੇ ਵਿੱਚ ਕਿਹਾ ਗਿਆ ਹੈ ਕਿ ਲਾਸ਼ਾਂ ਨਾਲ ਛੇੜਛਾੜ ਕੀਤੀ ਗਈ ਹੈ ਅਤੇ ਅਜਿਹਾ ਕਰਨਾ ਮਨੁੱਖਤਾ ਦੇ ਘਾਣ ਕਰਨ ਦੇ ਬਰਾਬਰ ਹੈ। ਪਰਿਵਾਰ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਜਦੋਂ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਇਹ ਜਾਣਨ ਦੀ ਕੋਸ਼ਿਸ ਕੀਤੀ ਕਿ ਦਿਲ ਕਿਉਂ ਕੱਢਿਆ ਗਿਆ ਹੈ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

ਪਿਛਲੇ ਹਫਤੇ ਡੌਟਸਨ ਮਾਮਲੇ ‘ਚ ਸੁਣਵਾਈ ਹੋਈ ਸੀ। ਮੀਡੀਆ ਰਿਪੋਰਟਾਂ ਮੁਤਾਬਕ ਦਿਲ ਕਿਵੇਂ ਗਾਇਬ ਹੋਇਆ ਅਤੇ ਉਹ ਕਿੱਥੇ ਹੈ, ਇਸ ਬਾਰੇ ਸੁਣਵਾਈ ਦੌਰਾਨ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਡੌਟਸਨ ਦੇ ਪਰਿਵਾਰ ਨੇ ਮਾਮਲੇ ‘ਚ ਦਲੀਲ ਦਿੱਤੀ ਸੀ ਕਿ ਹਰਟ ਨੂੰ ਖੋਜ ਦੇ ਉਦੇਸ਼ਾਂ ਲਈ ਬਰਮਿੰਘਮ ਯੂਨੀਵਰਸਿਟੀ ਆਫ ਅਲਾਬਾਮਾ ਦੇ ਮੈਡੀਕਲ ਸਕੂਲ ਨੂੰ ਦਿੱਤਾ ਗਿਆ ਸੀ। ਪਰ ਯੂਨੀਵਰਸਿਟੀ ਦੇ ਵਕੀਲਾਂ ਨੇ ਇਨ੍ਹਾਂ ਅਟਕਲਾਂ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਉਹਨਾਂ ਦੇ ਕਾਲਜ ਨੇ ਮ੍ਰਿਤਕ ਦੇਹ ਦੀ ਕੋਈ ਜਾਂਚ ਨਹੀਂ, ਨਾ ਉਹਨਾਂ ਕੋਲ ਉਸਦਾ ਦਿਲ ਹੈ।