ਕੂੜੇ ਦੇ ਢੇਰ 'ਤੇ ਪਈ ਲਾਸ਼ ਨੂੰ ਨੋਚ ਰਹੇ ਸਨ ਕੁੱਤੇ, ਜਦੋਂ ਖੇਡਣ ਜਾ ਰਹੇ ਬੱਚੇ ਨੇ ਦੇਖਿਆ ਤਾਂ ਨਿਕਲੀ ਚੀਕ, ਭੀੜ ਹੋਈ ਇਕੱਠੀ | Dogs were scratching the dead body lying on the garbage heap Know full detail in punjabi Punjabi news - TV9 Punjabi

ਕੂੜੇ ਦੇ ਢੇਰ ‘ਤੇ ਪਈ ਲਾਸ਼ ਨੂੰ ਨੋਚ ਰਹੇ ਸਨ ਕੁੱਤੇ, ਜਦੋਂ ਖੇਡਣ ਜਾ ਰਹੇ ਬੱਚੇ ਨੇ ਦੇਖਿਆ ਤਾਂ ਨਿਕਲੀ ਚੀਕ, ਭੀੜ ਹੋਈ ਇਕੱਠੀ

Published: 

14 Oct 2023 22:39 PM

Dead Body In Garbage Heap: ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਦਿਓਲ ਨਗਰ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇੱਕ ਵਿਅਕਤੀ ਦੀ ਲਾਸ਼ ਕੂੜੇ ਦੇ ਢੇਰ ਵਿੱਚੋਂ ਮਿਲੀ। ਲਾਸ਼ ਮਿਲਣ ਤੋਂ ਬਾਅਦ ਪੂਰੇ ਇਲਾਕੇ 'ਚ ਸਨਸਨੀ ਦਾ ਮਾਹੌਲ ਬਣ ਗਿਆ। ਇਸ ਦੀ ਜਾਣਕਾਰੀ ਕੂੜੇ ਦੇ ਢੇਰ ਵਿੱਚ ਖੇਡ ਰਹੇ ਇੱਕ ਬੱਚੇ ਨੇ ਲਾਸ਼ ਨੂੰ ਵੇਖਿਆ ਤਾਂ ਉਸਦੀ ਚੀਕ ਨਿਕਲ ਗਈ, ਜਿਸ ਤੋਂ ਬਾਅਦ ਲੋਕ ਉੱਥੇ ਜਮ੍ਹਾਂ ਹੋ ਗਏ।

ਕੂੜੇ ਦੇ ਢੇਰ ਤੇ ਪਈ ਲਾਸ਼ ਨੂੰ ਨੋਚ ਰਹੇ ਸਨ ਕੁੱਤੇ, ਜਦੋਂ ਖੇਡਣ ਜਾ ਰਹੇ ਬੱਚੇ ਨੇ ਦੇਖਿਆ ਤਾਂ ਨਿਕਲੀ ਚੀਕ, ਭੀੜ ਹੋਈ ਇਕੱਠੀ
Follow Us On

ਪੰਜਾਬ ਨਿਊਜ। ਪੰਜਾਬ ਦੇ ਜਲੰਧਰ (Jalandhar) ਜ਼ਿਲ੍ਹੇ ਦੇ ਦਿਓਲ ਨਗਰ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇੱਕ ਵਿਅਕਤੀ ਦੀ ਲਾਸ਼ ਕੂੜੇ ਦੇ ਢੇਰ ਵਿੱਚੋਂ ਮਿਲੀ। ਲਾਸ਼ ਮਿਲਣ ਤੋਂ ਬਾਅਦ ਪੂਰੇ ਇਲਾਕੇ ‘ਚ ਸਨਸਨੀ ਦਾ ਮਾਹੌਲ ਬਣ ਗਿਆ। ਇਸ ਦੀ ਜਾਣਕਾਰੀ ਕੂੜੇ ਦੇ ਢੇਰ ਵਿੱਚ ਖੇਡ ਰਹੇ ਇੱਕ ਬੱਚੇ ਨੇ ਦਿੱਤੀ। ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਪਾਰਟੀ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ।

ਜਾਣਕਾਰੀ ਮੁਤਾਬਕ ਫਿਲਹਾਲ ਲਾਸ਼ ਦੀ ਪਛਾਣ ਨਹੀਂ ਹੋ ਸਕੀ ਹੈ ਪਰ ਪੁਲਿਸ (Police) ਮੁਤਾਬਕ ਮ੍ਰਿਤਕ ਦੀ ਉਮਰ 28 ਤੋਂ 30 ਸਾਲ ਦੇ ਵਿਚਕਾਰ ਹੋ ਸਕਦੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਕਿਹਾ ਜਾ ਸਕਦਾ ਹੈ ਇਸ ਵਿਅਕਤੀ ਦਾ ਕਤਲ ਹੋਇਆ ਜਾਂ ਇਸਦੀ ਮੌਤ ਕਿਸੇ ਹੋਰ ਕਾਰਨ ਕਰਕੇ ਹੋਈ ਹੈ।

ਬੱਚੇ ਨੇ ਲਾਸ਼ ਦੇਖੀ

ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਸ਼ਾਮ ਨੂੰ ਕੂੜੇ ਦੇ ਢੇਰ ‘ਤੇ ਕੁਝ ਕੁੱਤੇ ਇਕੱਠੇ ਹੋ ਗਏ, ਜਿਸ ਨੂੰ ਦੇਖ ਕੇ ਇਕ ਬੱਚਾ ਉਥੇ ਗਿਆ। ਬੱਚੇ ਨੇ ਦੇਖਿਆ ਕਿ ਕੂੜੇ ਵਿੱਚ ਇੱਕ ਵਿਅਕਤੀ ਦੀ ਲਾਸ਼ ਪਈ ਸੀ। ਇਹ ਦੇਖ ਕੇ ਬੱਚੇ ਦੀ ਚੀਕ ਨਿਕਲ ਗਈ ਅਤੇ ਆਵਾਜ਼ ਸੁਣ ਕੇ ਤੁਰੰਤ ਇਲਾਕੇ ਦੇ ਲੋਕ ਇਕੱਠੇ ਹੋ ਗਏ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਲੋਕਾਂ ਮੁਤਾਬਕ ਇਹ ਕਤਲ ਦਾ ਮਾਮਲਾ ਜਾਪਦਾ ਹੈ।

ਕ੍ਰਾਈਮ ਸੀਨ ਤੋਂ ਕਈ ਸੈਂਪਲ ਲਏ ਗਏ

ਲਾਸ਼ ਸਬੰਧੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੇ ਥਾਣਾ ਬਸਤੀ ਬਾਵਾ ਖੇਲ ਦੇ ਐਸਐਚਓ ਰਾਜੇਸ਼ ਠਾਕੁਰ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ 5.30 ਵਜੇ ਦੇ ਕਰੀਬ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨਖਾਂ ਵਾਲੇ ਬਾਗ ਨੇੜੇ ਇੱਕ ਵਿਅਕਤੀ ਦੀ ਲਾਸ਼ ਪਈ ਹੈ। ਸੂਚਨਾ ਦੇ ਆਧਾਰ ‘ਤੇ ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫੋਰੈਂਸਿਕ ਟੀਮ ਨੇ ਘਟਨਾ ਵਾਲੀ ਥਾਂ ਤੋਂ ਕਈ ਨਮੂਨੇ ਲਏ ਹਨ। ਪੋਸਟਮਾਰਟਮ (The autopsy) ‘ਚ ਕਤਲ ਦਾ ਖੁਲਾਸਾ ਹੋਣ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

Exit mobile version