Punjab Flood: ਕਪੂਰਥਲਾ ਦਾ ਨੌਜਵਾਨ ਬਿਆਸ ਦਰਿਆ ‘ਚ ਰੁੜਿਆ, ਪਾਣੀ ਦੇ ਤੇਜ਼ ਵਹਾਅ ‘ਚ ਸੰਭਲ ਨਹੀਂ ਸਕਿਆ, 9 ਘੰਟੇ ਬਾਅਦ ਮਿਲੀ ਲਾਸ਼

Updated On: 

20 Aug 2023 21:21 PM

ਪੰਜਾਬ ਵਿੱਚ ਹੜ੍ਹਾਂ ਨੇ ਹਾਲਾਤ ਖਰਾਬ ਕਰ ਦਿੱਤੇ ਹਨ। ਇਸ ਕਾਰਨ ਸੂਬੇ ਵਿੱਚ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਤੇ ਕਈ ਲੋਕਾਂ ਦੀ ਜਾਨ ਵੀ ਗਈ ਹੈ। ਕਪੂਰਥਲਾ ਦਾ ਵੀ ਇੱਕ ਨੌਜਵਾਨ ਬਿਆਸ ਨਦੀ ਵਿੱਚ ਤੇਜ ਪਾਣੀ ਦੇ ਵਹਾਅ ਕਾਰਨ ਰੁੜ ਗਿਆ, ਜਿਸਦੀ ਹੁਣ ਲਾਸ਼ ਬਰਾਮਦ ਹੋਈ ਹੈ।

Punjab Flood: ਕਪੂਰਥਲਾ ਦਾ ਨੌਜਵਾਨ ਬਿਆਸ ਦਰਿਆ ਚ ਰੁੜਿਆ, ਪਾਣੀ ਦੇ ਤੇਜ਼ ਵਹਾਅ ਚ ਸੰਭਲ ਨਹੀਂ ਸਕਿਆ, 9 ਘੰਟੇ ਬਾਅਦ ਮਿਲੀ ਲਾਸ਼
Follow Us On

ਕਪੂਰਥਲਾ। ਕਪੂਰਥਲਾ ਦੇ ਪਿੰਡ ਧਾਰੀਵਾਲ ਦਾ ਇੱਕ ਨੌਜਵਾਨ ਬਿਆਸ ਦਰਿਆ (Beas river) ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ। ਇਸ ਦਾ ਪਤਾ ਲੱਗਦਿਆਂ ਹੀ ਆਸ-ਪਾਸ ਰਹਿੰਦੇ ਕੁਝ ਗੋਤਾਖੋਰਾਂ ਨੇ 9 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਉਸ ਦੀ ਲਾਸ਼ ਨੂੰ ਬਾਹਰ ਕੱਢਿਆ। ਜਿਸ ਦੀ ਪਛਾਣ 35 ਸਾਲਾ ਹਰਜੀਤ ਸਿੰਘ ਉਰਫ ਹਰੀ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਧਾਲੀਵਾਲ ਬੇਟ ਵਜੋਂ ਹੋਈ ਹੈ।

ਚਸ਼ਮਦੀਦ ਸਰਬਣ ਸਿੰਘ ਅਨੁਸਾਰ ਜਿਵੇਂ ਹੀ ਹਰਜੀਤ ਸਿੰਘ ਆਪਣੇ ਡੇਰੇ ਜਾਣ ਲਈ ਬਿਆਸ ਦਰਿਆ ਵਿੱਚ ਵੜਿਆ ਤਾਂ ਤੇਜ਼ ਕਰੰਟ ਕਾਰਨ ਉਹ ਰੁੜ੍ਹ ਗਿਆ। ਉਸ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

ਘਟਨਾ ਸਮੇਂ ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ ਪੁਲਿਸ (Police) ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਥਾਣਾ ਢਿਲਵਾਂ ਦੇ ਐੱਸਐੱਚਓ ਬਲਵੀਰ ਸਿੰਘ ਤੁਰੰਤ ਪੁਲਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ ਅਤੇ ਉਸ ਦੀ ਕਾਫੀ ਭਾਲ ਕੀਤੀ, ਪਰ ਉਹ ਨਹੀਂ ਮਿਲਿਆ। ਜਿਸ ਤੋਂ ਬਾਅਦ ਹੁਣ ਉਸ ਦੀ ਲਾਸ਼ ਮਿਲੀ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version