ਵੀਡੀਓ ਦੇਖ ਕੇ ਤੁਸੀਂ ਪੀਜ਼ਾ ਖਾਣਾ ਬੰਦ ਕਰ ਦਿਓਗੇ, ਡੋਮੀਨੋਜ਼ ਨੂੰ ਮੰਗਣੀ ਪਈ ਮਾਫੀ
Dominos Pizza: ਇਹ ਵੀਡੀਓ ਪੀਜ਼ਾ ਪ੍ਰੇਮੀਆਂ ਲਈ ਕਿਸੇ ਝਟਕੇ ਤੋਂ ਘੱਟ ਨਹੀਂ ਹੈ। ਇਸ ਮਾਮਲੇ ਵਿੱਚ ਡੋਮੀਨੋਜ਼ ਨੇ ਆਪਣੇ ਸਟਾਫ ਦੇ 2 ਮੈਂਬਰਾਂ ਨੂੰ ਬਰਖਾਸਤ ਕਰ ਦਿੱਤਾ ਹੈ। ਇਸਦੇ ਨਾਲ ਹੀ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ ਡੋਮੀਨੋਜ਼ ਨੇ ਆਪਣੇ ਸਟਾਫ ਦੀ ਇਸ ਹਰਕਤ ਲਈ ਜਨਤਕ ਤੌਰ 'ਤੇ ਮੁਆਫੀ ਵੀ ਮੰਗੀ ਹੈ।
ਜੇਕਰ ਤੁਸੀਂ ਇਹ ਸੋਚ ਕੇ ਵੱਡਿਆਂ ਹੋਟਲਾਂ ਜਾਂ ਮਹਿੰਗੇ ਰੈਸਟੋਰੈਂਟਾਂ ‘ਚ ਜਾਂਦੇ ਹੋ ਕਿ ਉੱਥੇ ਬੇਸਿਕ ਹਾਈਜੀਨ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ, ਤਾਂ ਇਹ ਖਬਰ ਯਕੀਨੀ ਤੌਰ ‘ਤੇ ਤੁਹਾਡੇ ਲਈ ਹੋ ਸਕਦੀ ਹੈ। ਕਿਉਂਕਿ ਹਾਲ ਹੀ ‘ਚ ਇਕ ਡੋਮਿਨੋਜ਼ ਕਿਚਨ ਦਾ ਇਕ ਵੀਡੀਓ ਸੋਸਲ ਮੀਡੀਆ ਤੇ ਵਾਇਰਲ ਹੋਇਆ ਹੈ, ਜਿਸ ਨੇ ਪੀਜ਼ਾ ਖਾਣ ਦੇ ਸੌਂਕੀਨਾਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਡੋਮਿਨੋ ਦਾ ਸਟਾਫ਼ ਪੀਜ਼ਾ ਆਟੇ ਨਾਲ ਅਜਿਹੀ ਹਰਕਤ ਕਰਦਾ ਕੈਮਰੇ ‘ਚ ਕੈਦ ਹੋ ਗਿਆ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਲਾਜ਼ਮੀ ਹੈਰਾਨ ਹੋ ਜਾਓਗੇ।
ਵਾਇਰਲ ਹੋਇਆ ਵੀਡੀਓ ਜਾਪਾਨ ਦੇ ਇੱਕ ਡੋਮੀਨੋਜ ਸਟੋਰ ਦਾ ਹੈ। ਇਸ ਵੀਡੀਓ ਵਿੱਚ, ਇੱਕ ਡੋਮਿਨੋਜ਼ ਦਾ ਮੁਲਾਜ਼ਮ ਪੀਜ਼ਾ ਵਾਲੇ ਆਟੇ ਨੂੰ ਤਿਆਰ ਕਰਦੇ ਸਮੇਂ ਆਪਣੇ ਨੱਕ ਵਿੱਚ ਵਾਰ-ਵਾਰ ਉਂਗਲੀ ਪਾਉਣ ਤੋਂ ਬਾਅਦ ਆਟੇ ਨਾਲ ਮਿਲਾਉਂਦਾ ਦਿਖਾਈ ਦੇ ਰਿਹਾ ਹੈ। ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਉਸ ਦਾ ਸਾਥੀ ਉਸ ਨੂੰ ਅਜਿਹੀ ਹਰਕਤ ਕਰਦਿਆਂ ਫਿਲਮਾ ਰਿਹਾ ਸੀ ਤਾਂ ਆਦਮੀ ਕੈਮਰੇ ਵੱਲ ਮੁਸਕਰਾਉਂਦੇ ਹੋਏ ਆਪਣੀ ਉਂਗਲ ਉਸ ਦੇ ਨੱਕ ‘ਤੇ ਰੱਖਦਾ ਹੈ। ਫਿਰ ਉਹ ਉਹ ਇਹ ਹਰਕਤ ਕਰਦਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੀਜ਼ਾ ਬਣਾਉਣ ਵਾਲੀ ਕੰਪਨੀ ਡੋਮਿਨੋਜ਼ ਨੂੰ ਜਨਤਕ ਤੌਰ ‘ਤੇ ਮੁਆਫੀ ਮੰਗਣੀ ਪਈ।
ਵਾਇਰਲ ਵੀਡੀਓ
Domino’s Japan has apologized after someone uploaded a video that appears to show one of its employees picking his nose whole kneading pizza dough. The branch in question (in Amagasaki) was swiftly closed and the people involved may face legal action.pic.twitter.com/oeiqmMp6fY
— Jeffrey J. Hall 🇯🇵🇺🇸 (@mrjeffu) February 12, 2024
ਇਹ ਵੀ ਪੜ੍ਹੋ
ਜਾਪਾਨੀ ਅਖਬਾਰ ਦੇ ਅਨੁਸਾਰ, ਡੋਮਿਨੋਜ਼ ਕੰਪਨੀ ਨੇ ਕਿਹਾ ਹੈ ਕਿ ਇਸ ਵੀਡੀਓ ਪਿਛਲੇ ਸੋਮਵਾਰ ਦੁਪਹਿਰ ਕਰੀਬ 2 ਵਜੇ ਦੇ ਕਰੀਬ ਅਮਾਗਾਸਾਕੀ ਸ਼ਹਿਰ ਦੇ ਇੱਕ ਸਟੋਰ ਵਿੱਚ ਬਣਾਇਆ ਗਿਆ ਸੀ। ਵੀਡੀਓ ‘ਚ ਦਿਖਾਈ ਦੇਣ ਵਾਲਾ ਸਟਾਫ ਪਾਰਟ ਟਾਈਮਰ ਸੀ ਜਿਸ ਤੇ ਕੰਪਨੀ ਨੇ ਕਾਰਵਾਈ ਕੀਤੀ ਹੈ। ਕੰਪਨੀ ਨੇ ਭਰੋਸਾ ਦਵਾਇਆ ਹੈ ਕਿ ਉਸ ਖ਼ਰਾਬ ਹੋਏ ਪੀਜ਼ਾ ਵਾਲੇ ਆਟੇ ਦੀ ਵਰਤੋਂ ਨਹੀਂ ਕੀਤੀ ਗਈ ਸੀ। ਇਸ ਘਟਨਾ ਤੋਂ ਬਾਅਦ ਅਗਲੇ ਹੁਕਮਾਂ ਤੱਕ ਸਟੋਰ ਉਸੇ ਦਿਨ ਬੰਦ ਕਰ ਦਿੱਤਾ ਗਿਆ ਹੈ। ਕੰਪਨੀ ਨੇ ਦੋਵੇਂ ਸਟਾਫ਼ ਨੂੰ ਬਰਖ਼ਾਸਤ ਕਰ ਦਿੱਤਾ ਹੈ।
ਡੋਮੀਨੋਜ਼ ਨੇ ਕਿਹਾ ਕਿ ਵੀਡੀਓ ਵਿੱਚ ਸ਼ਾਮਲ ਕਰਮਚਾਰੀਆਂ ਨੂੰ ਰੁਜ਼ਗਾਰ ਨਿਯਮਾਂ ਦੇ ਅਨੁਸਾਰ ਸਜ਼ਾ ਦਿੱਤੀ ਜਾਵੇਗੀ। ਇਸਦੇ ਨਾਲ ਹੀ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।