Viral: 7 ਸਮੁੰਦਰ ਪਾਰ ਗੀਤ ‘ਤੇ ਜ਼ਬਰਦਸਤ ਡਾਂਸ ਕਰਦਾ ਨਜ਼ਰ ਆਇਆ ਸ਼ਖਸ, VIDEO ਹੋਇਆ ਵਾਇਰਲ
Viral Dance Video: ਇਸ ਵੇਲੇ ਇੱਕ ਡਾਂਸ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਉਸ ਵੀਡੀਓ ਨੂੰ ਦੇਖਣ ਤੋਂ ਬਾਅਦ, ਲੋਕਾਂ ਨੇ ਮਜ਼ਾਕੀਆ ਅੰਦਾਜ਼ ਵਿੱਚ ਆਪਣੇ Reactions ਵੀ ਦਿੱਤੇ ਹਨ। ਵਾਇਰਲ ਹੋ ਰਹੀ ਵੀਡੀਓ ਵਿੱਚ ਕੋਈ ਕੁੜੀ ਦਾ ਗਰੂਪ ਨਹੀਂ ਸਗੋਂ ਇਕ ਅੰਕਲ ਬਾਲੀਵੁੱਡ ਦੇ Iconic ਗੀਤ ਸਾਤ ਸਮੁੰਦਰ ਪਾਰ 'ਤੇ ਡਾਂਸ ਕਰਦੇ ਦਿਖਾਈ ਦੇ ਰਹੇ ਹਨ।

ਲੋਕ ਸਵੇਰ ਤੋਂ ਸ਼ਾਮ ਤੱਕ ਸੋਸ਼ਲ ਮੀਡੀਆ ‘ਤੇ ਕੁਝ ਨਾ ਕੁਝ ਪੋਸਟ ਕਰਦੇ ਰਹਿੰਦੇ ਹਨ। ਜੇਕਰ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਆਪਣਾ ਅਕਾਊਂਟ ਬਣਾਇਆ ਹੈ ਅਤੇ ਹਰ ਰੋਜ਼ ਸੋਸ਼ਲ ਮੀਡੀਆ ‘ਤੇ ਸਕ੍ਰੌਲ ਕਰਦੇ ਹੋ, ਤਾਂ ਤੁਹਾਡੀ ਟਾਈਮਲਾਈਨ ‘ਤੇ ਵੀ ਬਹੁਤ ਸਾਰੇ ਵਾਇਰਲ ਵੀਡੀਓ ਦਿਖਦੇ ਰਹਿੰਦੇ ਹੋਣਗੇ। ਕਦੇ ਜੁਗਾੜ ਦੇ ਵੀਡੀਓ ਹੁੰਦੇ, ਕਦੇ ਸਟੰਟ, ਕਦੇ ਅਜੀਬ ਹਰਕਤਾਂ ਅਤੇ ਕਦੇ ਡਾਂਸ ਦੇ। ਜੋ ਵੀਡੀਓ ਇਸ ਵੇਲੇ ਵਾਇਰਲ ਹੋ ਰਿਹਾ ਹੈ, ਉਹ ਵੀ ਇੱਕ ਵਿਅਕਤੀ ਦੇ ਡਾਂਸ ਦਾ ਵੀਡੀਓ ਹੈ। ਵਾਇਰਲ ਹੋ ਰਹੀ ਵੀਡੀਓ ਨੂੰ ਦੇਖ ਕੇ ਲੋਕ ਵਿਅਕਤੀ ਦੇ ਕਾਫੀ ਮਜ਼ੇ ਲੈ ਰਹੇ ਹਨ।
ਇਸ ਵੇਲੇ ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸੇ ਫੰਕਸ਼ਨ ਵਿੱਚ ਇੱਕ ਡੀਜੇ ਵਜਾ ਰਿਹਾ ਹੈ ਅਤੇ ਉਸ ‘ਤੇ ‘ਸਾਤ ਸਮੁੰਦਰੀ ਪਾਰ’ ਗੀਤ ਚੱਲ ਰਿਹਾ ਹੈ। ਇਹ ਅਜਿਹਾ ਗੀਤ ਹੈ ਕਿ ਜਿਸਨੂੰ ਸੁਣ ਕੇ ਹਰ ਕੋਈ ਨੱਚਣ ਲੱਗ ਪੈਂਦਾ ਹੈ। ਇੱਕ ਵਿਅਕਤੀ ਉਸ ਗਾਣੇ ‘ਤੇ ਜ਼ਬਰਦਸਤ ਡਾਂਸ ਕਰਦਾ ਨਜ਼ਰ ਆ ਰਿਹਾ ਹੈ। ਉਸਨੂੰ ਨੱਚਦੇ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਉਹ ਇਸ ਗਾਣੇ ਜਾਂ ਅਜਿਹੇ ਮੌਕੇ ਦੀ ਬਹੁਤ ਸਮੇਂ ਤੋਂ ਉਡੀਕ ਕਰ ਰਿਹਾ ਹੋਵੇ ਅਤੇ ਜਦੋਂ ਉਹ ਪਲ ਆਇਆ ਤਾਂ ਉਹ ਆਪਣੇ ਅੰਦਰਲੇ ਡਾਂਸਰ ਨੂੰ ਬਾਹਰ ਆਉਣ ਤੋਂ ਨਹੀਂ ਰੋਕ ਸਕਿਆ। ਚਾਚੇ ਨੇ ਆਪਣੇ ਡਾਂਸ ਨਾਲ ਅਜਿਹਾ ਮਾਹੌਲ ਬਣਾ ਦਿੱਤਾ ਕਿ ਵੀਡੀਓ ਵਾਇਰਲ ਹੋ ਗਈ।
दादाजी को 7 समुंदर पार जाने से कोई नहीं रोक सकता 🔥😂 pic.twitter.com/U4rybdjsf2
— Toofan Ojha (@RealTofanOjha) April 23, 2025
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਕੁੱਤੇ ਨੇ ਆਪਣੀ ਜਾਨ ਜੋਖਮ ਚ ਪਾ ਕੇ ਨਦੀ ਵਿੱਚ ਵਹਿ ਰਹੇ ਦੂਜੇ ਕੁੱਤੇ ਦੀ ਬਚਾਈ ਜਾਨ, ਲੋਕ ਬੋਲੇ- ਸੱਚੀ ਦੋਸਤੀ
ਜੋ ਵੀਡੀਓ ਤੁਸੀਂ ਹੁਣੇ ਦੇਖਿਆ ਹੈ ਉਹ X ਪਲੇਟਫਾਰਮ ‘ਤੇ @RealTofanOjha ਨਾਮ ਦੇ ਅਕਾਊਂਟ ਤੋਂ ਪੋਸਟ ਕੀਤਾ ਗਿਆ ਹੈ। ਵੀਡੀਓ ਪੋਸਟ ਕਰਦੇ ਸਮੇਂ, ਕੈਪਸ਼ਨ ਲਿਖਿਆ ਹੈ, ‘ਦਾਦਾ ਜੀ ਨੂੰ ਸੱਤ ਸਮੁੰਦਰ ਪਾਰ ਕਰਨ ਤੋਂ ਕੋਈ ਨਹੀਂ ਰੋਕ ਸਕਦਾ।’ ਖ਼ਬਰ ਲਿਖੇ ਜਾਣ ਤੱਕ, 24 ਹਜ਼ਾਰ ਤੋਂ ਵੱਧ ਲੋਕ ਵੀਡੀਓ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ, ਇੱਕ ਯੂਜ਼ਰ ਨੇ ਕਮੈਂਟ ਕੀਤਾ ਅਤੇ ਲਿਖਿਆ- ਦਾਦਾ ਜੀ ਦਾ ਜਨੂੰਨ ਦੇਖੋ, ਹੁਣ ਸਮੁੰਦਰ ਵੀ ਉਨ੍ਹਾਂ ਤੋਂ ਡਰੇਗਾ। ਇੱਕ ਹੋਰ ਯੂਜ਼ਰ ਨੇ ਲਿਖਿਆ – ਦਾਦਾ ਜੀ ਤੁਹਾਡੀ ਚਾਲ ਬਹੁਤ ਸ਼ਾਨਦਾਰ ਹੈ। ਤੀਜੇ ਯੂਜ਼ਰ ਨੇ ਲਿਖਿਆ – ਦਾਦਾ ਜੀ ਹੁਣ ਅੰਤਰਰਾਸ਼ਟਰੀ ਲੇਵਲ ‘ਤੇ ਆਪਣਾ ਜਾਦੂ ਫੈਲਾਉਣ ਲਈ ਨਿਕਲ ਪਏ ਹਨ, ਜੇਕਰ ਕੋਈ ਉਨ੍ਹਾਂ ਨੂੰ ਰੋਕ ਸਕਦਾ ਹੈ ਤਾਂ ਕਿਰਪਾ ਕਰਕੇ ਅਜਿਹਾ ਕਰੋ।