OMG! ਬਿੱਲੀ ਦੀ ਆਵਾਜ਼ ਕੱਢ ਲੈਂਦਾ ਹੈ ਇਹ ਤੋਤਾ, ਯਕੀਨ ਨਾ ਹੋਵੇ ਤਾਂ ਆਪ ਹੀ ਦੇਖੋ ਇਹ Viral Video
Viral Video: ਪਸ਼ੂ-ਪੰਛੀਆਂ ਵਿੱਚ ਵੀ ਟੈਲੈਂਟ ਦੀ ਕੋਈ ਕਮੀ ਨਹੀਂ ਹੁੰਦੀ। ਕਈ ਵਾਰ ਉਹਨਾਂ ਦਾ ਹੁਨਰ ਇਨਸਾਨਾਂ ਨਾਲੋਂ ਵੀ ਵਧੇਰੇ ਮਨੋਰੰਜਕ ਨਿਕਲਦਾ ਹੈ। ਹੁਣ ਇਸ ਤੋਤੇ ਨੂੰ ਹੀ ਦੇਖ ਲਓ। ਇਹ ਬਿੱਲੀ ਦੀ ਆਵਾਜ਼ ਕੱਢ ਲੈਂਦਾ ਹੈ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਤੋਤੇ ਨੇ ਇੰਟਰਨੈੱਟ 'ਤੇ ਸਭ ਦਾ ਦਿਲ ਜਿੱਤ ਲਿਆ ਹੈ।
ਤੋਤਿਆਂ ਦੇ ਅੰਦਰ ਕਮਾਲ ਦੀ ਕਾਬਲੀਅਤ ਹੁੰਦੀ ਹੈ। ਜੇ ਉਹਨਾਂ ਨੂੰ ਸਿਖਾਇਆ ਜਾਵੇ ਤਾਂ ਉਹ ਨਾ ਸਿਰਫ਼ ਇਨਸਾਨਾਂ ਦੀ ਆਵਾਜ਼ ਕੱਢ ਲੈਂਦੇ ਹਨ, ਸਗੋਂ ਵੱਖ-ਵੱਖ ਜਾਨਵਰਾਂ ਦੀਆਂ ਆਵਾਜ਼ਾਂ ਦੀ ਨਕਲ ਕਰਨ ਵਿੱਚ ਵੀ ਮਾਹਿਰ ਹੁੰਦੇ ਹਨ। ਅਜਿਹਾ ਹੀ ਇੱਕ ਵੀਡੀਓ ਇਨ੍ਹਾਂ ਦਿਨਾਂ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਤਰੀਕੇ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੇ ਇੰਟਰਨੈੱਟ ‘ਤੇ ਧਮਾਲ ਮਚਾ ਦਿੱਤੀ ਹੈ। ਇਸ ਵੀਡੀਓ ਵਿੱਚ ਇੱਕ ਤੋਤਾ ਅਜਿਹਾ ਕਮਾਲ ਕਰਦਾ ਨਜ਼ਰ ਆਉਂਦਾ ਹੈ ਕਿ ਦੇਖਣ ਵਾਲੇ ਹੈਰਾਨ ਰਹਿ ਜਾਂਦੇ ਹਨ। ਇਹ ਤੋਤਾ ਨਾ ਸਿਰਫ਼ ਇਨਸਾਨਾਂ ਦੀ ਆਵਾਜ਼ ਦੀ ਨਕਲ ਕਰਦਾ ਹੈ, ਸਗੋਂ ਬਿੱਲੀ ਦੀ ਮਿਆਉਂ ਵਰਗੀ ਆਵਾਜ਼ ਕੱਢ ਕੇ ਵੀ ਸਭ ਨੂੰ ਹੈਰਾਨ ਕਰ ਦਿੰਦਾ ਹੈ।
ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲਾਲ ਰੰਗ ਦਾ ਇੱਕ ਤੋਤਾ ਅਤੇ ਬਿੱਲੀ ਆਮਨੇ-ਸਾਮਨੇ ਬੈਠੇ ਹੋਏ ਹਨ। ਫਿਰ ਜਿਵੇਂ ਹੀ ਬਿੱਲੀ ਮਿਆਉਂ ਕਰਦੀ ਹੈ, ਤੋਤਾ ਤੁਰੰਤ ਉਸ ਦੀ ਆਵਾਜ਼ ਦੀ ਨਕਲ ਕਰ ਲੈਂਦਾ ਹੈ ਅਤੇ ਉਹ ਵੀ ਮਿਆਉਂ ਕਹਿੰਦਾ ਹੈ। ਇਸ ਤੋਂ ਬਾਅਦ ਜਿੰਨੀ ਵਾਰ ਬਿੱਲੀ ਨੇ ਮਿਆਉਂ ਕੀਤੀ, ਤੋਤੇ ਨੇ ਵੀ ਉਨੀਂ ਵਾਰ ਉਸ ਦੀ ਆਵਾਜ਼ ਕਾਪੀ ਕੀਤੀ। ਪਹਿਲਾਂ ਤਾਂ ਲੋਕਾਂ ਨੂੰ ਯਕੀਨ ਨਹੀਂ ਹੁੰਦਾ ਕਿ ਇਹ ਆਵਾਜ਼ ਤੋਤੇ ਦੇ ਮੂੰਹ ਤੋਂ ਨਿਕਲੀ ਹੈ, ਕਿਉਂਕਿ ਉਸ ਦੀ ਆਵਾਜ਼ ਇੰਨੀ ਸਹੀ ਤੇ ਅਸਲੀ ਲੱਗਦੀ ਹੈ ਕਿ ਜੇ ਅੱਖਾਂ ਬੰਦ ਕਰ ਲਈਆਂ ਜਾਣ ਤਾਂ ਕਿਸੇ ਨੂੰ ਵੀ ਲੱਗੇਗਾ ਕਿ ਇਹ ਅਸਲੀ ਬਿੱਲੀ ਬੋਲ ਰਹੀ ਹੈ। ਇਹ ਵੀਡੀਓ ਸਭ ਦਾ ਧਿਆਨ ਖਿੱਚ ਰਹੀ ਹੈ।
ਲੱਖਾਂ ਵਾਰ ਦੇਖਿਆ ਗਿਆ ਵੀਡੀਓ
ਇਸ ਮਜ਼ੇਦਾਰ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ X (ਟਵਿੱਟਰ) ‘ਤੇ @Rainmaker1973 ਨਾਮ ਦੀ ਆਈਡੀ ਤੋਂ ਸ਼ੇਅਰ ਕੀਤਾ ਗਿਆ ਹੈ। ਸਿਰਫ਼ 10 ਸਕਿੰਟ ਦੇ ਇਸ ਵੀਡੀਓ ਨੂੰ ਹੁਣ ਤੱਕ 2 ਲੱਖ 28 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ 8 ਹਜ਼ਾਰ ਤੋਂ ਵੱਧ ਲੋਕਾਂ ਨੇ ਇਸਨੂੰ ਲਾਈਕ ਕੀਤਾ ਹੈ ਅਤੇ ਵੱਖ-ਵੱਖ ਮਜ਼ੇਦਾਰ ਰਿਐਕਸ਼ਨਸ ਦਿੱਤੇ ਹਨ।
ਕਿਸੇ ਨੇ ਕਿਹਾ, ਦੋਵੇਂ ਇੱਕ-ਦੂਜੇ ਨੂੰ ਸਮਝਦੇ ਹਨ ਅਤੇ ਕਿਸੇ ਨੇ ਲਿਖਿਆ, ਕੁਦਰਤ ਵੀ ਰੀਮਿਕਸ ਕਰਦੀ ਹੈ, ਤੋਤੇ ਸਭ ਕੁਝ ਸੁਣ ਕੇ ਸਿੱਖ ਜਾਂਦੇ ਹਨ। ਇੱਕ ਯੂਜ਼ਰ ਨੇ ਕਿਹਾ, ਇਹ ਤੋਤਾ ਦਿਖਾਉਂਦਾ ਹੈ ਕਿ ਪੰਛੀਆਂ ਦੀ ਨਕਲ ਕਰਨ ਦੀ ਸਮਰੱਥਾ ਕਿੰਨੀ ਅਦਭੁਤ ਹੁੰਦੀ ਹੈ। ਕਈਆਂ ਨੇ ਤਾਂ ਇਸਨੂੰ ਅੱਜ ਤੱਕ ਦਾ ਸਭ ਤੋਂ ਫਨੀ ਵੀਡੀਓ ਕਰਾਰ ਦਿੱਤਾ ਹੈ।
ਇਥੇ ਦੇਖੋ ਵੀਡੀਓ
Parrot copies cats meowpic.twitter.com/GxpLcGOs3f
— Massimo (@Rainmaker1973) November 1, 2025ਇਹ ਵੀ ਪੜ੍ਹੋ


