AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਕਪਿਲ ਸ਼ਰਮਾ ਸ਼ੋਅ ਦੇ 5 ਸਭ ਤੋਂ HIT ਐਪੀਸੋਡ, ਰਣਬੀਰ-ਐਸ਼ਵਰਿਆ ਨੂੰ ਮਿਲੇ 9 ਕਰੋੜ ਵਿਊਜ਼, ਸਲਮਾਨ ਨੂੰ ਕਿੰਨੇ ਲੋਕਾਂ ਨੇ ਦੇਖਿਆ?

Kapil Sharma Show Hit Episode: ਕਪਿਲ ਸ਼ਰਮਾ ਆਪਣੀ ਸ਼ਾਨਦਾਰ ਕਾਮਿਕ ਟਾਈਮਿੰਗ ਨਾਲ ਲੋਕਾਂ ਨੂੰ ਖੂਬ ਹਸਾਉਂਦੇ ਹਨ। ਅੱਜ ਇੱਥੇ ਗੱਲ ਕਰਾਂਗੇ ਦਿ ਕਪਿਲ ਸ਼ਰਮਾ ਸ਼ੋਅ ਦੇ 5 ਸਭ ਤੋਂ ਪਾਪੁਲਰ ਐਪੀਸੋਡਜ਼ ਦੀ।

ਕਪਿਲ ਸ਼ਰਮਾ ਸ਼ੋਅ ਦੇ 5 ਸਭ ਤੋਂ HIT ਐਪੀਸੋਡ, ਰਣਬੀਰ-ਐਸ਼ਵਰਿਆ ਨੂੰ ਮਿਲੇ 9 ਕਰੋੜ ਵਿਊਜ਼, ਸਲਮਾਨ ਨੂੰ ਕਿੰਨੇ ਲੋਕਾਂ ਨੇ ਦੇਖਿਆ?
5 HIT ਐਪੀਸੋਡ
tv9-punjabi
| Updated On: 23 Sep 2026 14:46 PM IST
Share

Kapil Sharma Show Hit Episode: ਕਪਿਲ ਸ਼ਰਮਾ ਅੱਜ ਦੇ ਸਮੇਂ ਵਿੱਚ ਭਾਰਤ ਦੇ ਸਭ ਤੋਂ ਵੱਡੇ ਕਾਮੇਡੀਅਨਾਂ ਵਿੱਚੋਂ ਇੱਕ ਹਨ। ਉਹ ਪਿਛਲੇ 19 ਸਾਲਾਂ ਤੋਂ ਲੋਕਾਂ ਨੂੰ ਹਸਾਉਂਦੇ ਆ ਰਹੇ ਹਨ। ਸਾਲ 2007 ਵਿੱਚ ਉਨ੍ਹਾਂ ਨੇ ਕਾਮੇਡੀ ਸ਼ੋਅ ਦਿ ਗ੍ਰੇਟ ਇੰਡਿਅਨ ਲਾਫਟਰ ਚੈਲੇਂਜ ਦੇ ਸੀਜ਼ਨ 3 ਦਾ ਖਿਤਾਬ ਜਿੱਤਿਆ ਸੀ। ਇਸ ਤੋਂ ਬਾਅਦ ਲੋਕਾਂ ‘ਤੇ ਉਨ੍ਹਾਂ ਦੀ ਕਾਮੇਡੀ ਦਾ ਅਜਿਹਾ ਜਾਦੂ ਚੜ੍ਹਿਆ ਕਿ ਉਹ ਹਰ ਪਾਸੇ ਛਾ ਗਏ। ਪਿਛਲੇ 13 ਸਾਲਾਂ ਤੋਂ ਕਪਿਲ ਆਪਣੇ ਕਾਮੇਡੀ ਸ਼ੋਅ ਰਾਹੀਂ ਲੋਕਾਂ ਦਾ ਮਨੋਰੰਜਨ ਕਰਦੇ ਹੋਏ ਉਨ੍ਹਾਂ ਨੂੰ ਹਸਾ ਰਹੇ ਹਨ।

ਸਾਲ 2013 ਵਿੱਚ ਉਹ Colors TV ‘ਤੇ Comedy Nights with Kapil ਦੇ ਨਾਮ ਨਾਲ ਆਪਣਾ ਸ਼ੋਅ ਲੈ ਕੇ ਆਏ। ਸਾਲ 2016 ਵਿੱਚ ਕਪਿਲ ਨੇ Colors TV ਤੋਂ Sony ਦਾ ਰੁਖ ਕੀਤਾ ਅਤੇ ਉਸੇ ਫਾਰਮੈਟ ਵਿੱਚ The Kapil Sharma Show ਲੈ ਕੇ ਆਏ। ਉੱਥੇ ਹੀ 2024 ਤੋਂ ਉਨ੍ਹਾਂ ਦਾ ਸ਼ੋਅ The Great Indian Kapil Show ਦੇ ਨਾਮ ਨਾਲ Netflix ‘ਤੇ ਆ ਰਿਹਾ ਹੈ। ਚਲੋ, ਅੱਜ The Kapil Sharma Show ਦੇ ਪੰਜ HIT ਜਾਂ ਸਭ ਤੋਂ ਪਾਪੁਲਰ ਐਪੀਸੋਡਜ਼ ‘ਤੇ ਇੱਕ ਨਜ਼ਰ ਮਾਰਦੇ ਹਾਂ।

ਐਸ਼ਵਰਿਆ, ਰਣਬੀਰ ਅਤੇ ਅਨੁਸ਼ਕਾ ਵਾਲਾ ਐਪੀਸੋਡ

ਦਿ ਕਪਿਲ ਸ਼ਰਮਾ ਸ਼ੋਅ ਦੇ ਐਪੀਸੋਡ ਨੰਬਰ-53 ਵਿੱਚ ਰਣਬੀਰ ਕਪੂਰ, ਅਨੁਸ਼ਕਾ ਸ਼ਰਮਾ ਅਤੇ ਐਸ਼ਵਰਿਆ ਰਾਏ ਸ਼ਾਮਲ ਹੋਏ ਸਨ। ਇਹ ਤਿੰਨੇ ਸਿਤਾਰੇ ਫ਼ਿਲਮ ਐ ਦਿਲ ਹੈ ਮੁਸ਼ਕਿਲ ਦੇ ਪ੍ਰਮੋਸ਼ਨ ਲਈ ਸ਼ੋਅ ਵਿੱਚ ਪਹੁੰਚੇ ਸਨ। ਇਸ ਐਪੀਸੋਡ ਦੀਆਂ ਕਲਿੱਪਸ ਅੱਜ ਵੀ YouTube ‘ਤੇ ਸਕ੍ਰੋਲ ਕਰਦੇ ਸਮੇਂ ਨਜ਼ਰ ਆ ਜਾਂਦੀਆਂ ਹਨ। YouTube ‘ਤੇ ਇਸ ਐਪੀਸੋਡ ਨੂੰ 92 ਮਿਲੀਅਨ ਯਾਨੀ 9.2 ਕਰੋੜ ਵਿਊਜ਼ ਮਿਲ ਚੁੱਕੇ ਹਨ।

ਸਲਮਾਨ ਖਾਨ ਅਤੇ ਅਨੁਸ਼ਕਾ ਸ਼ਰਮਾ ਵਾਲਾ ਐਪੀਸੋਡ

Sony TV ‘ਤੇ ਆਉਣ ਵਾਲੇ ਇਸ ਸ਼ੋਅ ਦੇ ਐਪੀਸੋਡ ਨੰਬਰ-53 ਵਿੱਚ ਸਲਮਾਨ ਖਾਨ ਅਤੇ ਅਨੁਸ਼ਕਾ ਸ਼ਰਮਾ ਇਕੱਠੇ ਸੁਲਤਾਨ ਦੇ ਪ੍ਰਮੋਸ਼ਨ ਲਈ ਪਹੁੰਚੇ ਸਨ। ਇਹ ਐਪੀਸੋਡ ਵੀ ਦਰਸ਼ਕਾਂ ਨੂੰ ਕਾਫ਼ੀ ਪਸੰਦ ਆਇਆ ਸੀ। YouTube ‘ਤੇ ਇਸ ਐਪੀਸੋਡ ਨੂੰ 67 ਮਿਲੀਅਨ (6.7 ਕਰੋੜ) ਵਿਊਜ਼ ਮਿਲ ਚੁੱਕੇ ਹਨ। ਸਲਮਾਨ ਕਈ ਹੋਰ ਮੌਕਿਆਂ ‘ਤੇ ਵੀ ਕਪਿਲ ਦੇ ਸ਼ੋਅ ਦਾ ਹਿੱਸਾ ਬਣ ਚੁੱਕੇ ਹਨ।

ਅਜੇ ਦੇਵਗਨ ਅਤੇ ਕਾਜੋਲ ਵਾਲਾ ਐਪੀਸੋਡ

ਦਿ ਕਪਿਲ ਸ਼ਰਮਾ ਸ਼ੋਅ ਦੇ ਐਪੀਸੋਡ ਨੰਬਰ-55 ਵਿੱਚ ਕਾਜੋਲ ਅਤੇ ਅਜੇ ਦੇਵਗਨ, ਦੋਵੇਂ ਪਤੀ-ਪਤਨੀ ਇਕੱਠੇ ਨਜ਼ਰ ਆਏ ਸਨ। ਇਨ੍ਹਾਂ ਦੋਵਾਂ ਨਾਲ ਕਪਿਲ ਨੇ ਖੂਬ ਮਜ਼ਾਕ-ਮਸਤੀ ਕੀਤੀ ਸੀ। ਦਰਸ਼ਕਾਂ ਨੇ ਵੀ ਇਸ ਐਪੀਸੋਡ ਨੂੰ ਕਾਫ਼ੀ ਪਸੰਦ ਕੀਤਾ ਸੀ। ਇਸ ਐਪੀਸੋਡ ਨੂੰ 57 ਮਿਲੀਅਨ (5.7 ਕਰੋੜ) ਵਿਊਜ਼ ਮਿਲ ਚੁੱਕੇ ਹਨ।

ਸ਼ਾਹਰੁਖ ਖਾਨ ਅਤੇ ਆਲੀਆ ਭੱਟ ਵਾਲਾ ਐਪੀਸੋਡ

ਸ਼ਾਹਰੁਖ ਖਾਨ ਵੀ ਕਈ ਵਾਰ ਕਪਿਲ ਦੇ ਸ਼ੋਅ ਵਿੱਚ ਨਜ਼ਰ ਆ ਚੁੱਕੇ ਹਨ। ਫ਼ਿਲਮ ਡੀਅਰ ਜ਼ਿੰਦਗੀ ਦੇ ਪ੍ਰਮੋਸ਼ਨ ਲਈ ਉਹ ਆਲੀਆ ਭੱਟ ਨਾਲ ਕਪਿਲ ਦੇ ਸ਼ੋਅ ਵਿੱਚ ਪਹੁੰਚੇ ਸਨ। ਐਪੀਸੋਡ ਨੰਬਰ-62 ਨੂੰ YouTube ‘ਤੇ 37 ਮਿਲੀਅਨ ਯਾਨੀ 3.7 ਕਰੋੜ ਲੋਕ ਦੇਖ ਚੁੱਕੇ ਹਨ।

ਪ੍ਰਿਯੰਕਾ ਚੋਪੜਾ ਵਾਲਾ ਐਪੀਸੋਡ

ਦਿ ਕਪਿਲ ਸ਼ਰਮਾ ਸ਼ੋਅ ਦੇ ਐਪੀਸੋਡ ਨੰਬਰ-80 ਵਿੱਚ ਪ੍ਰਿਯੰਕਾ ਚੋਪੜਾ ਨਜ਼ਰ ਆਈ ਸੀ। ਇਹ ਵੀ ਕਪਿਲ ਦੇ ਸ਼ੋਅ ਦੇ ਪਾਪੁਲਰ ਐਪੀਸੋਡਜ਼ ਵਿੱਚੋਂ ਇੱਕ ਹੈ। YouTube ‘ਤੇ ਇਸ ਐਪੀਸੋਡ ਨੂੰ 25 ਮਿਲੀਅਨ (2.5 ਕਰੋੜ) ਵਿਊਜ਼ ਮਿਲ ਚੁੱਕੇ ਹਨ।

ਇੱਥੇ ਇਹ ਸਪੱਸ਼ਟ ਕਰ ਦਈਏ ਕਿ ਇਨ੍ਹਾਂ 5 ਐਪੀਸੋਡਜ਼ ਦੀ ਸੂਚੀ ਕਿਸੇ ਖ਼ਾਸ ਜਾਂ ਅਧਿਕਾਰਤ ਰੈਂਕਿੰਗ ਦੇ ਆਧਾਰ ‘ਤੇ ਨਹੀਂ ਹੈ। ਇਹ ਉਹ ਐਪੀਸੋਡ ਹਨ ਜੋ ਕਾਫ਼ੀ ਮਸ਼ਹੂਰ ਹਨ ਅਤੇ ਜਿਨ੍ਹਾਂ ਦੇ ਸੀਨ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ। ਫਿਲਹਾਲ, ਹੁਣ ਕਪਿਲ Netflix ‘ਤੇ The Great Indian Kapil Show ਦਾ ਪੰਜਵਾਂ ਸੀਜ਼ਨ ਲੈ ਕੇ ਆ ਰਹੇ ਹਨ। ਇਹ ਸੀਜ਼ਨ 26 ਸਤੰਬਰ ਤੋਂ ਸ਼ੁਰੂ ਹੋਵੇਗਾ।

Source:TV9Hindi.com

Follow Us
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼...
Houthi-Saudi War: ਹੂਤੀ-ਸਾਊਦੀ ਟਕਰਾਅ ਵਿੱਚ ਵਧਿਆ ਤਣਾਅ , ਭਾਰਤੀਆਂ ਲਈ ਅਲਰਟ ਜਾਰੀ
Houthi-Saudi War: ਹੂਤੀ-ਸਾਊਦੀ ਟਕਰਾਅ ਵਿੱਚ ਵਧਿਆ ਤਣਾਅ , ਭਾਰਤੀਆਂ ਲਈ ਅਲਰਟ ਜਾਰੀ...
ਲੁਧਿਆਣਾ ਵਿੱਚ ਮੁੜ ਤੇਜ਼ ਰਫ਼ਤਾਰ ਦਾ ਕਹਿਰ, ਨੌਜਵਾਨ ਦੀ ਮੌਕੇ 'ਤੇ ਹੀ ਮੌਤ
ਲੁਧਿਆਣਾ ਵਿੱਚ ਮੁੜ ਤੇਜ਼ ਰਫ਼ਤਾਰ ਦਾ ਕਹਿਰ, ਨੌਜਵਾਨ ਦੀ ਮੌਕੇ 'ਤੇ ਹੀ ਮੌਤ...
ਗੋਲਡਨ ਟੈਂਪਲ 'ਚ ਟ੍ਰੈਵਲ ਵਲੌਗਰ ਨਾਲ ਬਦਸਲੂਕੀ! ਇਲਜ਼ਾਮਾਂ 'ਤੇ ਕੀ ਬੋਲੀ SGPC? ਜਾਣੋ...
ਗੋਲਡਨ ਟੈਂਪਲ 'ਚ ਟ੍ਰੈਵਲ ਵਲੌਗਰ ਨਾਲ ਬਦਸਲੂਕੀ! ਇਲਜ਼ਾਮਾਂ 'ਤੇ ਕੀ ਬੋਲੀ SGPC? ਜਾਣੋ......
UPI ਪੇਮੈਂਟ ਤੇ ਚਾਰਜ ਦੀਵਾਲੀ ਤੱਕ ਟਲਿਆ, ਵਪਾਰੀਆਂ ਅਤੇ ਗਾਹਕਾਂ ਨੂੰ ਮਿਲੀ ਰਾਹਤ
UPI ਪੇਮੈਂਟ ਤੇ ਚਾਰਜ ਦੀਵਾਲੀ ਤੱਕ ਟਲਿਆ, ਵਪਾਰੀਆਂ ਅਤੇ ਗਾਹਕਾਂ ਨੂੰ ਮਿਲੀ ਰਾਹਤ...
ਮਾਂ ਚੰਦਰਘੰਟਾ ਦੀ ਪੂਜਾ ਵਿੱਚ ਘੰਟੀ ਅਤੇ ਪੀਲੇ ਫੁੱਲਾਂ ਦਾ ਕੀ ਹੈ ਮਹੱਤਵ? ਜਾਣੋ...
ਮਾਂ ਚੰਦਰਘੰਟਾ ਦੀ ਪੂਜਾ ਵਿੱਚ ਘੰਟੀ ਅਤੇ ਪੀਲੇ ਫੁੱਲਾਂ ਦਾ ਕੀ ਹੈ ਮਹੱਤਵ? ਜਾਣੋ......
'ਸ਼ਿਵਜੀ ਦੀ ਬਰਾਤ' ਵਾਲੇ ਬਿਆਨ 'ਤੇ ਮੱਚ ਗਿਆ ਹੰਗਾਮਾ, ਹਮਲਾਵਰ ਹੋਈ BJP
'ਸ਼ਿਵਜੀ ਦੀ ਬਰਾਤ' ਵਾਲੇ ਬਿਆਨ 'ਤੇ ਮੱਚ ਗਿਆ ਹੰਗਾਮਾ, ਹਮਲਾਵਰ ਹੋਈ BJP...
ਅਮਰੀਕਾ ਲਈ ਕਿੰਨਾ ਅਹਿਮ H-1B ਵੀਜ਼ਾ... JD ਵੈਂਸ ਨੇ ਭਾਰਤੀ ਕਾਮਿਆਂ ਬਾਰੇ ਅਜਿਹਾ ਕੀ ਕਿਹਾ, ਛਿੜ ਗਈ ਬਹਿਸ?
ਅਮਰੀਕਾ ਲਈ ਕਿੰਨਾ ਅਹਿਮ H-1B ਵੀਜ਼ਾ... JD ਵੈਂਸ ਨੇ ਭਾਰਤੀ ਕਾਮਿਆਂ ਬਾਰੇ ਅਜਿਹਾ ਕੀ ਕਿਹਾ, ਛਿੜ ਗਈ ਬਹਿਸ?...
ਫਾਜ਼ਿਲਕਾ ਦੀ ਅਨਾਜ ਮੰਡੀ 'ਚ ਆ ਗਿਆ ਹੜ੍ਹ, ਪਾਣੀ 'ਚ ਤੈਰਦਾ ਨਜ਼ਰ ਆਇਆ ਝੋਨਾ
ਫਾਜ਼ਿਲਕਾ ਦੀ ਅਨਾਜ ਮੰਡੀ 'ਚ ਆ ਗਿਆ ਹੜ੍ਹ, ਪਾਣੀ 'ਚ ਤੈਰਦਾ ਨਜ਼ਰ ਆਇਆ ਝੋਨਾ...