ਬਜ਼ੁਰਗ ਨੇ ਸਟੰਟ ਕਰਕੇ ਪਾਈ ਪੈਂਟ ਤਾਂ ਉਸ ਦੇ ਚਿਹਰੇ ‘ਤੇ ਇੱਕ ਵੱਖਰੀ ਹੀ ਖੁਸ਼ੀ ਦੇਖਣ ਨੂੰ ਮਿਲੀ
ਇਨ੍ਹੀਂ ਦਿਨੀਂ ਇਕ ਬਜ਼ੁਰਗ ਸ਼ਖਸ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ 'ਚ ਉਹ ਆਪਣੀ ਪੈਂਟ ਪਾ ਕੇ ਮਸਤੀ ਨਾਲ ਸਟੰਟ ਕਰਦੇ ਹੋਏ ਪੈਂਟ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਜਿਸਨੂੰ ਦੇਖਣ ਤੋਂ ਬਾਅਦ ਤੁਸੀਂ ਆਪਣਾ ਹਾਸਾ ਨਹੀਂ ਰੋਕ ਪਾਓਗੇ

ਜੇਕਰ ਤੁਸੀ ਸਹੀ ਮਾਇਨੇ ਵਿੱਚ ਵੋਖੇ ਤਾਂ ਲੋਕਾਂ ਦੇ ਉੱਤੇ ਸਟੰਟ ਦਾ ਕ੍ਰੇਜ਼ ਸਿਰ ਚੜ੍ਹ ਕੇ ਬੋਲ ਰਿਹਾ ਹੈ। ਹਰ ਕੋਈ ਮਸ਼ਹੂਰ ਹੋਣ ਦੀ ਇਸ ਅੰਨ੍ਹੀ ਦੌੜ ਵਿੱਚ ਸ਼ਾਮਲ ਹੋਣ ਲਈ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕਰ ਰਿਹਾ। ਨੌਜਵਾਨਾਂ ਵਿਚ ਇਹ ਕ੍ਰੇਜ਼ ਵਾਇਰਸ ਵਾਂਗ ਫੈਲ ਰਿਹਾ ਹੈ। ਉਹ ਸੋਚਦੇ ਹਨ ਕਿ ਜੇਕਰ ਅਸੀਂ ਸਟੰਟ ਵੀਡੀਓਜ਼ ਕਰਾਂਗੇ ਤਾਂ ਬਹੁਤ ਜਲਦੀ ਮਸ਼ਹੂਰ ਹੋ ਜਾਵਾਂਗੇ ਪਰ ਅਜਿਹਾ ਹੈ ਨਹੀਂ। ਹੁਣ ਇਨ੍ਹਾਂ ਲੋਕਾਂ ਦੀ ਦੇਖਾ-ਦੇਖੀ ਬਜ਼ੁਰਗ ਵੀ ਸਟੰਟਬਾਜ਼ੀ ਦੀ ਖੇਡ ਵਿੱਚ ਆ ਚੁੱਕੇ ਹਨ।
ਇਕ ਬਜ਼ੁਰਗ ਵਿਅਕਤੀ ਦਾ ਸਟੰਟ ਕਰਦੇ ਹੋਏ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ‘ਚ ਮਜ਼ੇ ਨਾਲ ਹਵਾ ਵਿੱਚ ਉਛਲ ਕੇ ਪੈਂਟ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਜੇਕਰ ਤੁਸੀਂ ਕਿਸੇ ਬਜ਼ੁਰਗ ਵਿਅਕਤੀ ਨੂੰ ਅਜਿਹਾ ਕਰਦੇ ਹੋਏ ਦੇਖਗੇ ਤਾਂ ਤੁਸੀਂ ਵੀ ਉਨ੍ਹਾਂ ਨੂੰ ਇਸ ਸਟੰਟ ਲਈ 10 ਵਿੱਚੋਂ 10 ਨੰਬਰ ਹੀ ਦਿਓਗੇ। ਇਸ ਸਟੰਟ ਦੌਰਾਨ ਉਨ੍ਹਾਂ ਦੇ ਚਿਹਰੇ ‘ਤੇ ਇਕ ਵੱਖਰੀ ਹੀ ਐਨਰਜੀ ਦਿਖਾਈ ਦੇ ਰਹੀ ਸੀ।
ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਇਕ ਬਜ਼ੁਰਗ ਵਿਅਕਤੀ ਪੀਂਘ ਤੇ ਝੂਲਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਅੰਕਲ ਹਵਾ ਵਿੱਚ ਐਕਰੋਬੈਟਿਕਸ ਕਰਦੇ ਹਨ ਅਤੇ ਸਿੱਧਾ ਆਪਣੀ ਪੈਂਟ ਵਿੱਚ ਆ ਜਾਂਦੇ ਹਨ। ਉਸ ਪੈਂਟ ਨੂੰ ਦੋ ਲੋਕਾਂ ਨੇ ਫੜਿਆ ਹੋਇਆ ਹੈ। ਜਿਵੇਂ ਹੀ ਅੰਕਲ ਲੈਂਡ ਹੁੰਦੇ ਹਨ ਉਹ ਆਪਣੀਆਂ ਲੱਤਾਂ ਨੂੰ ਆਪਣੀ ਪੈਂਟ ਵਿੱਚ ਫਸਾ ਲੈਂਦੇ ਹਨ ਅਤੇ ਹੱਸਦੇ ਖੇਡਦੇ ਸਟੰਟ ਪੂਰਾ ਕਰ ਲੈਂਦੇ ਹਨ।
ਇੱਥੇ ਵੀਡੀਓ ਦੇਖੋ
View this post on Instagram
ਇਸ ਵੀਡੀਓ ਨੂੰ ਇੰਸਟਾ ‘ਤੇ ਕਾਜ਼ੇਮ ਗਾਸੇਮੀ (Kazem Ghasemi) ਨਾਂ ਦੇ ਅਕਾਊਂਟ ਵੱਲੋਂ ਸ਼ੇਅਰ ਕੀਤਾ ਗਿਆ ਹੈ। ਜਿਸ ਦੇ ਨਾਲ ਸਪੈਨਿਸ਼ ਵਿੱਚ ‘ UNA NUEVA FORMA DE USAR PANTALONES EN 2023 ਲਿਖਿਆ ਹੋਇਆ ਹੈ। ਜੇਕਰ ਤੁਸੀਂ ਇਸਦਾ ਅਨੁਵਾਦ ਕਰੋ, ਤਾਂ ਇਸਦਾ ਮਤਲਬ ਹੁੰਦਾ ਹੈ ‘2023 ਵਿੱਚ ਪੈਂਟ ਪਹਿਨਣ ਦਾ ਇੱਕ ਨਵਾਂ ਤਰੀਕਾ’। ਵੈਸੇ ਅੰਕਲ ਦਾ ਇਹ ਸਟੰਟ ਕਿੱਦਾਂ ਲੱਗਾ, ਕਮੈਂਟ ਕਰਕੇ ਜ਼ਰੂਰ ਦੱਸਿਓ