ਬੰਦੇ ਨੇ ਸਿਖਾਈ ਕਿੰਗ ਕੋਬਰਾ ਫੜਨ ਦੀ ਨਿੰਜਾ ਤਕਨੀਕ, ਦੇਖੋ ਸੱਪ ਨੂੰ ਕਿਵੇਂ ਕੀਤਾ ਜਾਂਦਾ ਹੈ ਕਾਬੂ
Ninja Technique to Catch King Cobra: ਵੀਡਿਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਆਦਮੀ ਕਿੰਗ ਕੋਬਰਾ ਦੇ ਸਾਹਮਣੇ ਖੜ੍ਹਾ ਹੁੰਦਾ ਹੈ ਅਤੇ ਆਪਣੇ ਹੱਥ ਆਪਣੀ ਪਿੱਠ ਪਿੱਛੇ ਰੱਖ ਕੇ ਉਸ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ, ਪਰ ਫਿਰ ਸੱਪ ਹਮਲਾ ਕਰਨ ਦੇ ਮੂਡ ਵਿੱਚ ਆ ਜਾਂਦਾ ਹੈ, ਜਿਸ ਕਾਰਨ ਉਹ ਆਦਮੀ ਬਹੁਤ ਡਰ ਜਾਂਦਾ ਹੈ ਅਤੇ ਪਿੱਛੇ ਹਟ ਜਾਂਦਾ ਹੈ।
Image Credit source: X/@abhinav3096
ਕਿੰਗ ਕੋਬਰਾ ਨੂੰ ਦੁਨੀਆ ਦੇ 10 ਸਭ ਤੋਂ ਜ਼ਹਿਰੀਲੇ ਸੱਪਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜੇਕਰ ਇਹ ਡੰਗ ਲਵੇ ਤਾਂ ਬਚਣਾ ਮੁਸ਼ਕਲ ਹੋ ਜਾਂਦਾ ਹੈ। ਭਾਵੇਂ ਕੋਈ ਇਸ ਸੱਪ ਦੇ ਨੇੜੇ ਜਾਣ ਦੀ ਹਿੰਮਤ ਵੀ ਨਹੀਂ ਕਰਦਾ, ਪਰ ਕੁਝ ਵਿਅਕਤੀ ਅਜਿਹੇ ਹਨ ਜੋ ਆਪਣੀ ਹਿੰਮਤ ਅਤੇ ਤਕਨੀਕ ਨਾਲ ਇਸ ਖ਼ਤਰਨਾਕ ਸੱਪ ਨੂੰ ਵੀ ਫੜਨ ਵਿੱਚ ਕਾਮਯਾਬ ਹੋ ਜਾਂਦੇ ਹਨ। ਇਸ ਨਾਲ ਸਬੰਧਤ ਇੱਕ ਵੀਡਿਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਸਿਰਫ ਹੈਰਾਨ ਹੀ ਹੋ ਸਕਦੇ ਹੋ। ਇਸ ਵੀਡਿਓ ਵਿੱਚ, ਇੱਕ ਆਦਮੀ ਕਿੰਗ ਕੋਬਰਾ ਨੂੰ ਫੜਨ ਦੀ ਤਕਨੀਕ ਸਿਖਾਉਂਦਾ ਦਿਖਾਈ ਦੇ ਰਿਹਾ ਹੈ, ਜੋ ਕਿ ਕਾਫ਼ੀ ਹੈਰਾਨੀਜਨਕ ਹੈ।
ਵੀਡਿਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਆਦਮੀ ਕਿੰਗ ਕੋਬਰਾ ਦੇ ਸਾਹਮਣੇ ਖੜ੍ਹਾ ਹੁੰਦਾ ਹੈ ਅਤੇ ਆਪਣੇ ਹੱਥ ਆਪਣੀ ਪਿੱਠ ਪਿੱਛੇ ਰੱਖ ਕੇ ਉਸ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ, ਪਰ ਫਿਰ ਸੱਪ ਹਮਲਾ ਕਰਨ ਦੇ ਮੂਡ ਵਿੱਚ ਆ ਜਾਂਦਾ ਹੈ, ਜਿਸ ਕਾਰਨ ਉਹ ਆਦਮੀ ਬਹੁਤ ਡਰ ਜਾਂਦਾ ਹੈ ਅਤੇ ਪਿੱਛੇ ਹਟ ਜਾਂਦਾ ਹੈ। ਇਸ ਤੋਂ ਬਾਅਦ, ਨੇੜੇ ਖੜ੍ਹਾ ਇੱਕ ਵਿਅਕਤੀ ਉਸ ਨੂੰ ਕਿੰਗ ਕੋਬਰਾ ਫੜਨ ਦੀ ਤਕਨੀਕ ਦੱਸਣਾ ਸ਼ੁਰੂ ਕਰ ਦਿੰਦਾ ਹੈ।
ਇੱਕ ਹੱਥ ਵਿੱਚ ਸੱਪ ਦੇ ਆਕਾਰ ਦੀ ਸੋਟੀ ਅਤੇ ਮੂੰਹ ਵਿੱਚ ਸਿਗਰਟ ਫੜ ਕੇ, ਉਹ ਆਦਮੀ ਆਪਣੇ ਦੂਜੇ ਹੱਥ ਨਾਲ ਕਿੰਗ ਕੋਬਰਾ ਨੂੰ ਫੜਨ ਦੀ ਤਕਨੀਕ ਸਮਝਾਉਂਦਾ ਹੈ। ਉਹ ਪਹਿਲਾਂ ਆਪਣਾ ਹੱਥ ਕਿੰਗ ਕੋਬਰਾ ਦੇ ਮੂੰਹ ਅੱਗੇ ਵਧਾਉਂਦਾ ਹੈ ਅਤੇ ਫਿਰ ਹੌਲੀ-ਹੌਲੀ ਆਪਣਾ ਹੱਥ ਪਿੱਛੇ ਹਿਲਾਉਂਦਾ ਹੈ ਅਤੇ ਉਸ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ।
ਸੱਪ ਨੂੰ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਾਬੂ
ਇਸ ਹੈਰਾਨ ਕਰਨ ਵਾਲੀ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ @abhinav3096 ਨਾਮਕ ਯੂਜ਼ਰ ਨੇ ਕੈਪਸ਼ਨ ਦੇ ਨਾਲ ਸਾਂਝਾ ਕੀਤਾ ਹੈ, “ਇੱਕ ਜ਼ਹਿਰੀਲੇ ਕਿੰਗ ਕੋਬਰਾ ਨਾਲ ਛੇੜ-ਖਾਣੀ । ਪਹਿਲਾ ਵਿਅਕਤੀ ਸੱਪ ਦਾ ਧਿਆਨ ਭਟਕਾਉਂਦਾ ਹੈ, ਪਰ ਸੱਪ ਬਹੁਤ ਐਕਟਿੰਵ ਹੁੰਦਾ ਹੈ ਅਤੇ ਤੁਰੰਤ ਹਮਲਾ ਕਰਦਾ ਹੈ। ਫਿਰ ਦੂਜਾ ਵਿਅਕਤੀ, ਸਿਗਰਟ ਪੀਂਦੇ ਹੋਏ, ਪਿੱਛੇ ਤੋਂ ਸੱਪ ਨੂੰ ਫੜ ਲੈਂਦਾ ਹੈ ਅਤੇ ਉਸ ਨੂੰ ਕਾਬੂ ਕਰਦਾ ਹੈ। ਇਹ ਕਲਾ ਹੈ ਜਾਂ ਜਾਦੂ?”
ਇਸ ਇੱਕ ਮਿੰਟ ਦੇ ਵੀਡੀਓ ਨੂੰ 70,000 ਤੋਂ ਵੱਧ ਵਾਰ ਦੇਖਿਆ ਗਿਆ ਹੈ, ਅਤੇ ਸੈਂਕੜੇ ਲੋਕਾਂ ਨੇ ਇਸਨੂੰ ਪਸੰਦ ਕੀਤਾ ਹੈ ਅਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇੱਕ ਨੇ ਲਿਖਿਆ, “ਇਸ ਤਰ੍ਹਾਂ ਸੱਪਾਂ ਨਾਲ ਖੇਡਣਾ ਬਹੁਤ ਖ਼ਤਰਨਾਕ ਹੋ ਸਕਦਾ ਹੈ,” ਜਦੋਂ ਕਿ ਦੂਜੇ ਨੇ ਕਿਹਾ, “ਇਹਨਾਂ ਸਟੰਟਾਂ ਨੇ ਕਈ ਵਾਰ ਲੋਕਾਂ ਦੀਆਂ ਜਾਨਾਂ ਲੈ ਲਈਆਂ ਹਨ। ਬਿਨਾਂ ਜਾਣੇ ਪੰਗਾ ਨਹੀਂ ਲੈਣਾ ਚਾਹੀਦਾ।”
ਇਹ ਵੀ ਪੜ੍ਹੋ
किंग कोबरा जैसे जहरीले सांप से छेड़खानी.. पहला व्यक्ति सांप का ध्यान दूसरी तरफ आकर्षित करता है,लेकिन सांप बहुत एक्टिव है,तुरंत वार कर देता है..👾 दूसरा व्यक्ति सिगरेट पीते हुए सांप को पीछे की तरफ से पकड़ता है,सांप को अपने काबू में कर लेता है,यह कला है या जादू? pic.twitter.com/3COI5JpVyp
— Abhinav MDL🐦 (@abhinav3096) October 22, 2025
ਇਸੇ ਤਰ੍ਹਾਂ, ਇੱਕ ਹੋਰ ਉਪਭੋਗਤਾ ਨੇ ਲਿਖਿਆ, “ਇਹ ਨਾ ਤਾਂ ਕਲਾ ਹੈ ਅਤੇ ਨਾ ਹੀ ਜਾਦੂ, ਸਗੋਂ ਇੱਕ ਘਾਤਕ ਜੋਖਮ ਹੈ। ਕਿੰਗ ਕੋਬਰਾ ਨੂੰ ਛੇੜਨਾ ਕੋਈ ਖੇਡ ਨਹੀਂ ਹੈ, ਥੋੜ੍ਹੀ ਜਿਹੀ ਗਲਤੀ ਘਾਤਕ ਹੋ ਸਕਦੀ ਹੈ। ਸੁਰੱਖਿਅਤ ਦੂਰੀ ਬਣਾਈ ਰੱਖਣਾ ਹੀ ਸੱਚੀ ਸਿਆਣਪ ਹੈ।
