Fact Check: ਨਾ ਪੌੜੀ, ਨਾ ਲਿਫਟ…ਕੀ ਸੱਚਮੁੱਚ ਫਲਾਈਓਵਰ ਦੇ ਪਿੱਲਰ ‘ਤੇ ਵੱਸ ਗਿਆ ਪੂਰਾ ਪਰਿਵਾਰ? ਜਾਣੋ ਇਸ ਵਾਇਰਲ ਵੀਡੀਓ ਦਾ ਸੱਚ

Updated On: 

25 Aug 2026 10:24 AM IST

Viral Video: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਪਰਿਵਾਰ ਫਲਾਈਓਵਰ ਦੇ ਪਿੱਲਰ 'ਤੇ ਟੀਵੀ ਅਤੇ ਪੂਰੇ ਸਾਮਾਨ ਸਮੇਤ ਰਹਿੰਦਾ ਦਿਖਾਈ ਦੇ ਰਿਹਾ ਹੈ। ਜਾਣੋ ਇਸ ਵਾਇਰਲ ਕਲਿੱਪ ਦੀ ਅਸਲ ਸੱਚਾਈ।

Fact Check: ਨਾ ਪੌੜੀ, ਨਾ ਲਿਫਟ...ਕੀ ਸੱਚਮੁੱਚ ਫਲਾਈਓਵਰ ਦੇ ਪਿੱਲਰ ਤੇ ਵੱਸ ਗਿਆ ਪੂਰਾ ਪਰਿਵਾਰ? ਜਾਣੋ ਇਸ ਵਾਇਰਲ ਵੀਡੀਓ ਦਾ ਸੱਚ

ਫਲਾਈਓਵਰ ਦੇ ਪਿੱਲਰ 'ਤੇ ਵੱਸ ਗਿਆ ਪਰਿਵਾਰ

ਇੰਟਰਨੈੱਟ ਦੀ ਦੁਨੀਆ ਵਿੱਚ ਅਕਸਰ ਅਜਿਹੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਜਾਂਦੀਆਂ ਹਨ। ਹਾਲ ਹੀ ਵਿੱਚ ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਜੰਗਲ ਦੀ ਅੱਗ ਵਾਂਗ ਫੈਲ ਰਹੀ ਹੈ, ਜਿਸ ਵਿੱਚ ਇੱਕ ਪਰਿਵਾਰ ਫਲਾਈਓਵਰ ਦੇ ਬੇਹੱਦ ਉੱਚੇ ਕੰਕਰੀਟ ਦੇ ਪਿੱਲਰ ‘ਤੇ ਪੂਰਾ ਘਰ ਵਸਾ ਕੇ ਰਹਿੰਦਾ ਨਜ਼ਰ ਆ ਰਿਹਾ ਹੈ। ਬਿਨਾਂ ਕਿਸੇ ਪੌੜੀ ਜਾਂ ਲਿਫਟ ਦੇ ਇਸ ਥਾਂ ‘ਤੇ ਟੀਵੀ, ਕੱਪੜੇ ਅਤੇ ਪਾਣੀ ਦੇ ਕੈਨ ਦੇਖ ਕੇ ਹਰ ਕੋਈ ਹੈਰਾਨ ਹੈ। ਕੁਝ ਲੋਕ ਇਸ ਨੂੰ ਗਰੀਬੀ ਦਾ ਦਰਦ ਦੱਸ ਰਹੇ ਹਨ, ਜਦਕਿ ਕੁਝ ਲੋਕ ਇਸ ਨੂੰ ਭਾਰਤ ਦੀ ਘਟਨਾ ਦੱਸ ਕੇ ਸ਼ੇਅਰ ਕਰ ਰਹੇ ਹਨ। ਪਰ ਕੀ ਇਸ ਵੀਡੀਓ ਵਿੱਚ ਕੀਤਾ ਜਾ ਰਿਹਾ ਦਾਅਵਾ ਵਾਕਈ ਸੱਚ ਹੈ? ਆਓ ਕਰਦੇ ਹਾਂ ਇਸ ਵਾਇਰਲ ਕਲਿੱਪ ਦਾ ਪੂਰਾ ਫੈਕਟ ਚੈੱਕ।

ਵਾਇਰਲ ਵੀਡੀਓ ਵਿੱਚ ਕੀ ਦਿਖਾਈ ਦੇ ਰਿਹਾ ਹੈ?

ਵਾਇਰਲ ਹੋ ਰਹੀ 15 ਸਕਿੰਟ ਦੀ ਇਸ ਕਲਿੱਪ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਉੱਚੇ ਫਲਾਈਓਵਰ ਦੇ ਪਿੱਲਰ ‘ਤੇ ਇੱਕ ਔਰਤ ਕੱਪੜੇ ਸੁਕਾ ਰਹੀ ਹੈ ਅਤੇ ਦੋ ਪੁਰਸ਼ ਨੇੜੇ ਬੈਠੇ ਹਨ। ਉੱਥੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਜਿਵੇਂ ਟੈਲੀਵਿਜ਼ਨ, ਪਾਣੀ ਦੇ ਕੰਟੇਨਰ ਅਤੇ ਕੱਪੜੇ ਰੱਖੇ ਹੋਏ ਹਨ। ਕੈਪਸ਼ਨ ਵਿੱਚ ਇਸ ਨੂੰ ਬੜੇ ਹੀ ਮਜ਼ਾਕੀਆ ਅੰਦਾਜ਼ ਵਿੱਚ ਲਿਫਟ ਤੋਂ ਬਿਨਾਂ ਫਰਸਟ ਫਲੋਰ ਫਲੈਟ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਇਹ ਵੀਡੀਓ ਭਾਰਤ ਜਾਂ ਨਾਈਜੀਰੀਆ ਦੀ ਹੈ?

ਸ਼ੁਰੂਆਤ ਵਿੱਚ ਇਸ ਵੀਡੀਓ ਨੂੰ ਭਾਰਤ ਦਾ ਦੱਸ ਕੇ ਸ਼ੇਅਰ ਕੀਤਾ ਗਿਆ, ਪਰ ਯੂਜ਼ਰਜ਼ ਨੇ ਜਲਦ ਹੀ ਗੱਡੀਆਂ ਦੇ ਮਾਡਲ ਅਤੇ ਉੱਥੇ ਮੌਜੂਦ ਲੋਕਾਂ ਦੇ ਪਹਿਰਾਵੇ ‘ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਆਰਟੀਫਿਸ਼ੀਅਲ ਇੰਟੈਲੀਜੈਂਸ ਟੂਲ Grok ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਜਾਣ ਲੱਗਾ ਕਿ ਇਹ ਨਾਈਜੀਰੀਆ ਦੇ ਲਾਗੋਸ ਸ਼ਹਿਰ ਦਾ ਦ੍ਰਿਸ਼ ਹੈ, ਜਿੱਥੇ ਹਾਊਸਿੰਗ ਕ੍ਰਾਈਸਿਸ ਕਾਰਨ ਲੋਕਾਂ ਨੂੰ ਇਸ ਤਰ੍ਹਾਂ ਰਹਿਣ ਲਈ ਮਜਬੂਰ ਹੋਣਾ ਪੈਂਦਾ ਹੈ। ਹਾਲਾਂਕਿ, ਨਾਈਜੀਰੀਆ ਦੇ ਸਥਾਨਕ ਸੋਸ਼ਲ ਮੀਡੀਆ ਯੂਜ਼ਰਜ਼ ਨੇ ਵੀ ਅਜਿਹੀ ਕਿਸੇ ਘਟਨਾ ਤੋਂ ਸਾਫ਼ ਇਨਕਾਰ ਕੀਤਾ ਅਤੇ ਇਸ ਨੂੰ ਪੂਰੀ ਤਰ੍ਹਾਂ ਮਨਘੜੰਤ ਦੱਸਿਆ।

ਜਾਣੋ ਕੀ ਹੈ ਵੀਡੀਓ ਦੀ ਅਸਲ ਸੱਚਾਈ?

ਜਦੋਂ ਇਸ ਵਾਇਰਲ ਵੀਡੀਓ ਦੀ ਪੜਤਾਲ ਕੀਤੀ ਗਈ ਤਾਂ ਇਸ ਦੀ ਅਸਲ ਸੱਚਾਈ ਕੁਝ ਹੋਰ ਹੀ ਨਿਕਲੀ। ਜਦੋਂ ਇਸ ਕਲਿੱਪ ਨੂੰ ਏਆਈ ਡਿਟੈਕਸ਼ਨ ਟੂਲਜ਼ ਨਾਲ ਚੈੱਕ ਕੀਤਾ ਗਿਆ ਤਾਂ ਨਤੀਜੇ ਹੈਰਾਨ ਕਰਨ ਵਾਲੇ ਸਨ। ਟੂਲ ਦੇ ਮੁਤਾਬਕ, ਇਹ ਵੀਡੀਓ 97% AI Generated ਹੈ। ਯਾਨੀ ਇਸ ਨੂੰ ਕੰਪਿਊਟਰ ਸੌਫਟਵੇਅਰ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ।

ਜੇਕਰ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖੋਗੇ ਤਾਂ ਪਿੱਲਰ ਦੇ ਬੈਕਗ੍ਰਾਊਂਡ ਵਿੱਚ ਗੱਡੀਆਂ ਇੱਕ-ਦੂਜੇ ਦੇ ਆਰ-ਪਾਰ ਹੁੰਦੀਆਂ ਜਾਂ ਪਿੱਲਰ ਦੇ ਵਿਚਕਾਰੋਂ ਲੰਘਦੀਆਂ ਹੋਈਆਂ ਦਿਖਾਈ ਦਿੰਦੀਆਂ ਹਨ, ਜੋ ਸਾਫ਼ ਇਸ਼ਾਰਾ ਕਰਦੀਆਂ ਹਨ ਕਿ ਵੀਡੀਓ ਫਰਜ਼ੀ ਹੈ। ਉੱਥੇ ਹੀ ਬਿਨਾਂ ਕਿਸੇ ਪੌੜੀ, ਰੱਸੀਆਂ ਜਾਂ ਲਿਫਟ ਦੇ ਇੰਨੀ ਉਚਾਈ ‘ਤੇ ਇੰਨਾ ਭਾਰੀ-ਭਰਕਮ ਸਮਾਨ ਲੈ ਕੇ ਜਾਣਾ ਵਿਹਾਰਕ ਤੌਰ ‘ਤੇ ਨਾਮੁਮਕਿਨ ਹੈ।

ਨਤੀਜਾ

ਸਾਡੀ ਪੜਤਾਲ ਤੋਂ ਇਹ ਸਾਫ਼ ਹੁੰਦਾ ਹੈ ਕਿ ਫਲਾਈਓਵਰ ਦੇ ਪਿੱਲਰ ‘ਤੇ ਪਰਿਵਾਰ ਦੇ ਰਹਿਣ ਵਾਲੀ ਇਹ ਵੀਡੀਓ ਪੂਰੀ ਤਰ੍ਹਾਂ ਫਰਜ਼ੀ ਅਤੇ ਏਆਈ ਜਨਰੇਟਿਡ ਹੈ। ਇਸ ਦਾ ਨਾ ਤਾਂ ਭਾਰਤ ਨਾਲ ਕੋਈ ਲੈਣਾ-ਦੇਣਾ ਹੈ ਅਤੇ ਨਾ ਹੀ ਇਹ ਨਾਈਜੀਰੀਆ ਦੀ ਕੋਈ ਅਸਲੀ ਘਟਨਾ ਹੈ। ਸੋਸ਼ਲ ਮੀਡੀਆ ‘ਤੇ ਵਿਊਜ਼ ਹਾਸਲ ਕਰਨ ਲਈ AI ਦੀ ਮਦਦ ਨਾਲ ਇਹ ਫਰਜ਼ੀ ਵੀਡੀਓ ਤਿਆਰ ਕਰਕੇ ਅਫ਼ਵਾਵਾਂ ਫੈਲਾਇਆ ਜਾ ਰਹੀਆਂ ਹਨ।

ਇੱਥੇ ਦੇਖੋ ਵੀਡੀਓ

Loading...
Unable to load recommendations.
Follow Us