Viral Video: ਖਤਰਨਾਕ ਐਨਾਕਾਂਡਾ ਨਾਲ ਬਿਸਤਰ ‘ਤੇ Book ਪੜ੍ਹਦਾ ਨਜ਼ਰ ਆਇਆ ਸ਼ਖਸ, ਵਾਇਰਲ ਵੀਡੀਓ ਦੇਖ ਲੋਕ ਰਹਿ ਗਏ ਹੈਰਾਨ
Shocking Video Viral: ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਆਪਣੇ ਬੈੱਡ 'ਤੇ ਐਨਾਕਾਂਡਾ ਸੱਪ ਦੇ ਨਾਲ ਸੌਂਦਾ ਨਜ਼ਰ ਆ ਰਿਹਾ ਹੈ। ਉਸ ਦੇ ਨਾਲ ਹੀ ਉਸ ਦਾ ਪਾਲਤੂ ਕੁੱਤਾ ਵੀ ਬੈੱਡ 'ਤੇ ਆਰਾਮ ਨਾਲ ਲੇਟਿਆ ਹੋਇਆ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਦੇਖ ਕੇ ਲੋਕ ਕਾਫੀ ਹੈਰਾਨ ਨਜ਼ਰ ਆ ਰਹੇ ਹਨ।
ਅਸੀਂ ਅਕਸਰ ਸੋਸ਼ਲ ਮੀਡੀਆ ‘ਤੇ ਹੈਰਾਨੀਜਨਕ ਵੀਡੀਓ ਦੇਖਦੇ ਹਾਂ। ਜਿਸ ਨੂੰ ਦੇਖ ਕੇ ਸਾਨੂੰ ਆਪਣੀਆਂ ਅੱਖਾਂ ‘ਤੇ ਯਕੀਨ ਨਹੀਂ ਆਉਂਦਾ। ਹਾਲ ਹੀ ਵਿੱਚ ਅਸੀਂ ਤੁਹਾਡੇ ਸਾਹਮਣੇ ਇੱਕ ਅਜਿਹੀ ਹੀ ਹੈਰਾਨੀਜਨਕ ਅਤੇ ਖਤਰਨਾਕ ਵੀਡੀਓ ਲੈ ਕੇ ਆਏ ਹਾਂ। ਜਿਸ ਵਿੱਚ ਇੱਕ ਵਿਅਕਤੀ ਵਿਸ਼ਾਲ ਐਨਾਕਾਂਡਾ ਨਾਲ ਬੈੱਡ ‘ਤੇ ਆਰਾਮ ਕਰ ਰਿਹਾ ਹੈ। ਇਹ ਵਿਅਕਤੀ ਅਮਰੀਕਾ ਦਾ ਰਹਿਣ ਵਾਲਾ ਹੈ ਅਤੇ ਉਸ ਦਾ ਨਾਂ ਮਾਈਕ ਹੋਲਸਟਨ ਹੈ। ਮਾਈਕ Reptile ਅਤੇ ਜਾਨਵਰ ਪ੍ਰੇਮੀ ਹੈ। ਉਹ ਹਰ ਰੋਜ਼ ਸੋਸ਼ਲ ਮੀਡੀਆ ‘ਤੇ ਖਤਰਨਾਕ ਸੱਪਾਂ ਅਤੇ ਜਾਨਵਰਾਂ ਨਾਲ ਆਪਣੀਆਂ ਵੀਡੀਓਜ਼ ਪੋਸਟ ਕਰਦੇ ਰਹਿੰਦੇ ਹਨ।
ਇਸ ਵਾਇਰਲ ਵੀਡੀਓ ‘ਚ ਮਾਈਕ ਨੂੰ ਆਪਣੇ ਬੈੱਡ ‘ਤੇ ਇਕ ਵਿਸ਼ਾਲ ਐਨਾਕਾਂਡਾ ਸੱਪ ਦੇ ਨਾਲ ਸੌਂਦੇ ਦੇਖਿਆ ਜਾ ਸਕਦਾ ਹੈ। ਉਸ ਦਾ ਕੁੱਤਾ ਵੀ ਬੈੱਡ ‘ਤੇ ਲੇਟਿਆ ਹੋਇਆ ਹੈ। ਜੋ ਬਿਨਾਂ ਕਿਸੇ ਡਰ ਦੇ ਆਰਾਮ ਕਰ ਰਿਹਾ ਹੈ। ਇਸ ਦੇ ਨਾਲ ਹੀ ਮਾਈਕ ਹੋਲਸਟਨ ਦੇ ਸਿਰ ਦੇ ਕੋਲ ਐਨਾਕਾਂਡਾ ਸੱਪ ਬੈਠਾ ਹੈ ਅਤੇ ਮਾਈਕ ਉਸ ਨੂੰ ਕਿਤਾਬ ਵਿਚ ਦਿੱਤੀਆਂ ਫੋਟੋਆਂ ਦਿਖਾ ਰਿਹਾ ਹੈ। ਵੀਡੀਓ ਦੇਖ ਕੇ ਲੱਗਦਾ ਹੈ ਕਿ ਇਨ੍ਹਾਂ ਤਿੰਨਾਂ ਵਿਚਾਲੇ ਡਰ ਦਾ ਮਾਹੌਲ ਨਹੀਂ ਹੈ।
View this post on Instagram
View this post on Instagramਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਵਰਮਾਲਾ ਤੋਂ ਬਾਅਦ ਲਾੜੀ ਨੇ ਸਟੇਜ ਤੇ ਕੀਤੀ ਅਜਿਹੀ ਹਰਕਤ, ਦੇਖ ਕੇ ਲਾੜੇ ਨੂੰ ਆਇਆ ਗੁੱਸਾ
ਇਸ ਤੋਂ ਪਹਿਲਾਂ ਵੀ ਮਾਈਕ ਨੇ ਇਸੇ ਐਨਾਕਾਂਡਾ ਸੱਪ ਨਾਲ ਆਪਣੀ ਇਕ ਹੋਰ ਵੀਡੀਓ ਸ਼ੇਅਰ ਕੀਤੀ ਸੀ। ਜਿਸ ‘ਚ ਉਹ ਸੱਪ ਨੂੰ ਪ੍ਰੀਨਸੈੱਸ ਟ੍ਰੀਟਮੈਂਟ ਦਿੰਦੇ ਹੋਏ ਨਜ਼ਰ ਆ ਰਹੇ ਸੀ। ਉਹ ਆਪਣੇ ਨਾਲ ਸੱਪ ਨੂੰ ਲੈ ਕੇ ਬਾਥਟਬ ਵਿੱਚ ਦਾਖਲ ਹੋਏ ਸੀ ਅਤੇ ਦੋਵੇਂ ਇਕੱਠੇ ਨਹਾ ਰਹੇ ਸਨ। ਮਾਈਕ ਨੇ ਇਹ ਸਾਰੇ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ @therealtarzann ਤੋਂ ਸ਼ੇਅਰ ਕੀਤੇ ਹਨ। ਉਸ ਦੀ ਹਰ ਵੀਡੀਓ ਨੂੰ ਲੱਖਾਂ ਲੋਕ ਦੇਖ ਚੁੱਕੇ ਹਨ ਅਤੇ ਹਜ਼ਾਰਾਂ ਲੋਕਾਂ ਨੇ ਲਾਈਕ ਕੀਤਾ ਹੈ। ਮਾਈਕ ਹੋਲਸਟਨ ਨੂੰ ਲੋਕ ਰੀਅਲ ਟਾਰਜ਼ਨ ਦੇ ਨਾਂ ਨਾਲ ਵੀ ਜਾਣਦੇ ਹਨ। ਮਾਈਕ ਹਰ ਰੋਜ਼ ਖਤਰਨਾਕ ਜਾਨਵਰਾਂ ਨਾਲ ਆਪਣੇ ਖਤਰਨਾਕ ਕਲਿੱਪ ਸ਼ੇਅਰ ਕਰਦਾ ਰਹਿੰਦਾ ਹੈ।