26-12- 2024
TV9 Punjabi
Author: Rohit
ਜਾਣਕਾਰੀ ਅਨੁਸਾਰ ਜੱਗੂ ਭਗਵਾਨਪੁਰੀਆ ਦੇ ਗੁਰਗੇ ਨੂੰ ਪੁਲਿਸ ਨੇ ਮੁਠਭੇੜ ਵਿੱਚ ਕਾਬੂ ਕਰ ਲਿਆ ਹੈ। ਮੁਲਜ਼ਮ ਦੀ ਉਮਰ ਕਰੀਬ 22 ਸਾਲ ਹੈ।
ਬੀਤੇ ਦਿਨ ਪਿੰਡ ਜੰਡਿਆਲਾ ਮਜਕੀ 'ਚ 'ਆਪ' ਵਰਕਰ 'ਤੇ ਗੋਲੀ ਚਲਾਉਣ ਦੇ ਮਾਮਲੇ 'ਚ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਅੱਜ ਜਦੋਂ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਪੁਲਿਸ ਦੀ ਟੀਮ ਮੱਧ ਪ੍ਰਦੇਸ਼ ਤੋਂ ਲਿਆਂਦੇ ਹਥਿਆਰ ਬਰਾਮਦ ਕਰਨ ਲਈ ਪੁੱਜੀ ਤਾਂ ਮੁਲਜ਼ਮ ਨੇ ਪੁਲੀਸ ਪਾਰਟੀ ’ਤੇ ਗੋਲੀਆਂ ਚਲਾ ਦਿੱਤੀਆਂ।
ਇਸ ਮੁਕਾਬਲੇ 'ਚ 15 ਗੋਲੀਆਂ ਚਲਾਈਆਂ ਗਈਆਂ। ਪੁਲਿਸ ਦੀ ਜਵਾਬੀ ਕਾਰਵਾਈ ਦੇ 'ਚ ਮੁਲਜ਼ਮ ਦੀ ਲੱਤ 'ਚ ਲੱਗਣ ਨਾਲ ਉਹ ਜਖ਼ਮੀ ਹੋ ਗਿਆ। ਮੁਲਜ਼ਮ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਮੁਲਜ਼ਮ ਦੇ ਕਬਜ਼ੇ ’ਚੋਂ ਛੇ ਹਥਿਆਰ ਤੇ ਗੋਲੀਆਂ ਦਾ ਸਿੱਕਾ ਬਰਾਮਦ ਹੋਇਆ ਹੈ। ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਮੁਲਜ਼ਮ ਨਸ਼ੀਲੇ ਪਦਾਰਥਾਂ, ਹਥਿਆਰਾਂ ਦੇ ਵਪਾਰ ਅਤੇ ਫਿਰੌਤੀ ਦੇ ਰੈਕੇਟ ਨਾਲ ਜੁੜਿਆ ਹੈ।
ਮੁਲਜ਼ਮ ਜੱਗੂ ਭਗਵਾਨਪੁਰੀਆ ਲਈ ਕੰਮ ਕਰਦਾ ਹੈ। ਮੁਲਜ਼ਮ ਜੰਡਿਆਲਾ ਦਾ ਵਸਨੀਕ ਹੈ ਅਤੇ ਮੁਲਜ਼ਮ ਖ਼ਿਲਾਫ਼ ਕੁੱਲ 11 ਕੇਸ ਦਰਜ ਹਨ। ਮੁਲਜ਼ਮਾ ਨੇ ਆਸ-ਪਾਸ ਦੇ ਜ਼ਿਲ੍ਹਿਆਂ 'ਚ ਵੀ ਕਈ ਵਾਰਦਾਤਾਂ ਕੀਤੀਆਂ ਹਨ, ਜੋ ਰਿਕਾਰਡ 'ਚ ਨਹੀਂ ਹਨ।