Viral Video: ਇਕ ਹੀ ਝਟਕੇ ਦੇ ਵਿੱਚ ਦਬੋਚਿਆ ਖਤਰਨਾਕ ਅਜਗਰ, ਹੱਥਾਂ ਵਿੱਚ ਰੱਸੀ ਵਾਂਗ ਲਿਪਟਿਆ ਸੱਪ
Shocking Python Video: ਇਨ੍ਹੀਂ ਦਿਨੀਂ ਇੱਕ ਵਿਅਕਤੀ ਦਾ ਵੀਡੀਓ ਬਹੁਤ ਦੇਖਿਆ ਜਾ ਰਿਹਾ ਹੈ। ਜਿਸ ਵਿੱਚ ਵਿਅਕਤੀ ਨੇ ਅਲਗ ਤਰੀਕੇ ਨਾਲ ਸੱਪ ਨੂੰ ਫੜ ਕੇ ਰੱਸੀ ਵਾਂਗ ਬੋਰੀ ਵਿੱਚ ਬੰਨ੍ਹ ਦਿੱਤਾ। ਅਜਗਰ ਨੂੰ ਰੇਸਕਿਉ ਕਰਨ ਲਈ ਉਸ ਨੇ ਪਹਿਲਾਂ ਇਸ ਦਾ ਮੂੰਹ ਫੜਿਆ ਅਤੇ ਫਿਰ ਇਕ ਵਿਸ਼ੇਸ਼ ਤਕਨੀਕ ਨਾਲ ਉਸ ਨੂੰ ਫੜ ਕੇ ਰੇਸਕਿਉ ਕੀਤਾ।
ਇਸ ਸੰਸਾਰ ਵਿੱਚ ਦੋ ਤਰ੍ਹਾਂ ਦੇ ਸੱਪ ਹਨ, ਪਹਿਲਾ ਐਨਾਕਾਂਡਾ (Anaconda) ਅਤੇ ਦੂਜਾ ਅਜਗਰ (Python) ਇਨ੍ਹਾਂ ਦੀ ਲੰਬਾਈ ਅਤੇ ਚੌੜਾਈ ਅਜਿਹੀ ਹੈ ਕਿ ਜਾਨਵਰਾਂ ਨੂੰ ਤਾਂ ਛੱਡੋ, ਇਨਸਾਨ ਵੀ ਇਨ੍ਹਾਂ ਨੂੰ ਦੇਖ ਕੇ ਡਰ ਜਾਂਦਾ ਹੈ। ਇਹਨਾਂ ਕੋਲ ਜ਼ਹਿਰ ਨਹੀਂ ਹੈ ਪਰ ਇਹ ਇੰਨੇ ਖਤਰਨਾਕ ਹਨ ਕਿ ਉਹ ਕਿਸੇ ਨੂੰ ਵੀ ਆਪਣਾ ਸ਼ਿਕਾਰ ਬਣਾ ਸਕਦੇ ਹਨ।
ਇਹੀ ਕਾਰਨ ਹੈ ਕਿ ਮਨੁੱਖ ਵੀ ਇਸ ਤੋਂ ਸਹੀ ਦੂਰੀ ਬਣਾਈ ਰੱਖਣਾ ਹੀ ਆਪਣੇ ਲਈ ਬਿਹਤਰ ਸਮਝਦਾ ਹੈ। ਹਾਲਾਂਕਿ, ਕੁਝ ਲੋਕ ਅਜਿਹੇ ਹਨ ਜੋ ਅਜਿਹੇ ਅਜਗਰਾਂ ਲਈ ਟ੍ਰੇ਼ਡ ਹਨ ਅਤੇ ਇਨ੍ਹਾਂ ਸੱਪਾਂ ਨਾਲ ਅਜਿਹੇ ਕਾਰਨਾਮੇ ਕਰਦੇ ਹਨ। ਜਿਸ ਨੂੰ ਦੇਖ ਕੇ ਲੋਕ ਦੰਗ ਰਹਿ ਜਾਂਦੇ ਹਨ। ਅਜਿਹਾ ਹੀ ਕੁਝ ਅੱਜਕਲ ਲੋਕਾਂ ‘ਚ ਦੇਖਣ ਨੂੰ ਮਿਲਿਆ।
ਜੰਗਲ ਦੇ ਵਿਚਕਾਰੋਂ ਲੰਘਦੀਆਂ ਸੜਕਾਂ ‘ਤੇ ਜਾਨਵਰਾਂ ਦੀ ਆਵਾਜਾਈ ਨੂੰ ਕੰਟਰੋਲ ਕਰਨਾ ਮੁਸ਼ਕਲ ਹੈ। ਇਹੀ ਕਾਰਨ ਹੈ ਕਿ ਸਾਨੂੰ ਉਹ ਜੰਗਲ ਦੇ ਰਸਤੇ ਵਿੱਚ ਦੇਖਣ ਨੂੰ ਮਿਲ ਜਾਂਦੇ ਹਨ। ਅੱਜਕਲ ਅਜਿਹਾ ਹੀ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿੱਥੇ ਇੱਕ ਵਿਅਕਤੀ ਨੇ ਸਭ ਨੂੰ ਹੈਰਾਨ ਕਰ ਦਿੱਤਾ। ਅਸਲ ਵਿੱਚ, ਉਸਨੇ ਅਜਗਰ ਨੂੰ ਰੱਸੀ ਵਾਂਗ ਫੜ ਕੇ ਸਾਇਡ ਕਰ ਦਿੱਤਾ ਅਤੇ ਇੱਕ ਬੋਰੀ ਵਿੱਚ ਬੰਦ ਕਰ ਦਿੱਤਾ। ਇਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।
ਵਾਇਰਲ ਹੋ ਰਹੇ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਇਕ ਪੁਲਿਸ ਕਰਮਚਾਰੀ ਕੁਝ ਲੋਕਾਂ ਦੇ ਨਾਲ ਆਉਂਦਾ ਹੈ ਅਤੇ ਸੜਕ ‘ਤੇ ਪਏ ਇੰਡੀਅਨ ਰਾਕ ਪਾਈਥਨ ਨੂੰ ਰੇਸਕਿਉ ਕਰਦਾ ਹੈ। ਇਸ ਦੌਰਾਨ ਉਨ੍ਹਾਂ ਦੀ ਟੀਮ ‘ਚ ਮੌਜੂਦ ਇਕ ਵਿਅਕਤੀ ਨੇ ਅਜਗਰ ਦਾ ਮੂੰਹ ਕੱਸ ਕੇ ਫੜ ਲਿਆ।
View this post on Instagramਇਹ ਵੀ ਪੜ੍ਹੋ
ਇਸ ਸਮੇਂ ਸੱਪ ਕਿਸੇ ਨਾ ਕਿਸੇ ਤਰ੍ਹਾਂ ਵਿਅਕਤੀ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕਰਦਾ ਹੈ ਪਰ ਜਿਸ ਤਰ੍ਹਾਂ ਵਿਅਕਤੀ ਨੇ ਅਜਗਰ ਨੂੰ ਕਾਬੂ ਕੀਤਾ ਹੈ, ਉਸ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਇਹ ਵਿਅਕਤੀ ਕਾਫੀ ਅਨੁਭਵੀ ਹੈ। ਵਿਅਕਤੀ ਵੱਲੋਂ ਅਜਗਰ ਨੂੰ ਰੇਸਕਿਉ ਕਰਨ ਤੋਂ ਬਾਅਦ ਜੰਗਲ ਵਿਚਾਲੇ ਛੱਡ ਦਿੱਤਾ ਗਿਆ।
ਇਹ ਵੀ ਪੜ੍ਹੌਂ- ਮੌਤ ਦੇ ਨਾਲ 290 KM ਦਾ ਸਫ਼ਰ! ਨੌਜਵਾਨ ਨੇ ਰੇਲ ਗੱਡੀ ਹੇਠਾਂ ਲਟਕ ਕੇ ਕੀਤਾ ਸਫਰ, ਵੀਡੀਓ ਹੋਇਆ ਵਾਇਰਲ
ਇਸ ਵੀਡੀਓ ਨੂੰ razaq.shah.581 ਨਾਂਅ ਦੇ ਅਕਾਊਂਟ ਨੇ ਇੰਸਟਾ ‘ਤੇ ਸ਼ੇਅਰ ਕੀਤਾ ਹੈ। ਇਸ ਨੂੰ ਹਜ਼ਾਰਾਂ ਲੋਕ ਦੇਖ ਚੁੱਕੇ ਹਨ ਅਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਇਸ ਸੱਪ ਨੂੰ ਸਮੇਂ ਸਿਰ ਬਚਾ ਲਿਆ ਗਿਆ, ਨਹੀਂ ਤਾਂ ਜੇਕਰ ਇਹ ਸਥਾਨਕ ਲੋਕਾਂ ਦੇ ਹੱਥ ਆ ਜਾਂਦਾ ਤਾਂ ਇਸ ਨੂੰ ਮਾਰ ਦਿੱਤਾ ਜਾਣਾ ਸੀ। ਕਿਹਾ ਜਾਂਦਾ ਹੈ ਕਿ ਇੰਡੀਅਨ ਰਾਕ ਪਾਈਥਨ ਜੰਗਲਾਂ ਵਿੱਚ ਕਿਸੇ ਵੀ ਦਰੱਖਤ ਜਾਂ ਕਿਸੇ ਚੱਟਾਨ ‘ਤੇ ਚੜ੍ਹਨ ਵਿੱਚ ਮਾਹਰ ਹਨ।