Shocking News: ਵਿਆਹ ‘ਚ ਰੋਟੀ ਪਾਉਣ ‘ਚ ਹੋਈ ਦੇਰੀ, ਲਾੜੇ ਨੇ ਤੋੜਿਆ ਵਿਆਹ, ਜਾਣੋਂ ਕੀ ਹੈ ਪੂਰਾ ਮਾਮਲਾ
Shocking News: ਯੂਪੀ ਦੇ ਚੰਦੌਲੀ 'ਚ ਇੱਕ ਹੈਰਾਨ ਕਰਨ ਵਾਲੀ ਘਟਨਾ ਨੇ ਪੁਲਿਸ ਵਾਲਿਆਂ ਨੂੰ ਵੀ ਹੈਰਾਨ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਚੰਦੌਲੀ ਦੇ ਹਮੀਦਪੁਰ 'ਚ ਲਾੜੇ ਨੇ ਇਸੇ ਕਾਰਨ ਵਿਆਹ ਤੋੜ ਦਿੱਤਾ। ਕਿਉਂਕਿ ਰੋਟੀ ਦੇ ਆਉਣ 'ਚ ਦੇਰੀ ਹੋ ਗਈ ਸੀ। ਹੁਣ ਇਹ ਮਾਮਲਾ ਥਾਣੇ ਪਹੁੰਚ ਗਿਆ ਹੈ ਅਤੇ ਸਾਰਾ ਸੱਚ ਸਾਹਮਣੇ ਆ ਗਿਆ ਹੈ।
ਉੱਤਰ ਪ੍ਰਦੇਸ਼ ਦੇ ਚੰਦੌਲੀ ਜ਼ਿਲੇ ‘ਚ ਸਥਿਤ ਹਮੀਦਪੁਰ ਪਿੰਡ ‘ਚ ਵਿਆਹ ਦੀ ਖੁਸ਼ੀ ਦਾ ਮੌਕਾ ਉਸ ਸਮੇਂ ਬੁਰੇ ਸੁਪਨੇ ‘ਚ ਬਦਲ ਗਿਆ, ਜਦੋਂ ਲਾੜੇ ਨੇ ਰੋਟੀ ਮਿਲਣ ‘ਚ ਦੇਰੀ ਹੋਣ ਕਾਰਨ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਅਜੀਬੋ-ਗਰੀਬ ਘਟਨਾ ਨੇ ਤਿਆਰ ਬੈਠੀ ਲਾੜੀ ਦਾ ਦਿਲ ਤੋੜ ਕੇ ਰੱਖ ਦਿੱਤਾ ਅਤੇ ਉਹ ਵਿਆਹ ਵਾਲੀ ਥਾਂ ‘ਤੇ ਉਡੀਕ ਕਰਦੀ ਹੀ ਰਹਿ ਗਈ। ਜਦੋਂ ਕਿ ਕਥਿਤ ਤੌਰ ‘ਤੇ ਲਾੜੇ ਨੇ ਕੁਝ ਸਮੇਂ ਬਾਅਦ ਕਿਸੇ ਹੋਰ ਨਾਲ ਵਿਆਹ ਕਰ ਲਿਆ।
ਜਿਸ ਕਾਰਨ ਲਾੜੀ ਦਾ ਪਰਿਵਾਰ ਵੀ ਕਾਫੀ ਦੁਖੀ ਹੋ ਗਿਆ। 22 ਦਸੰਬਰ ਨੂੰ ਹੋਣ ਵਾਲਾ ਇਹ ਵਿਆਹ 7 ਮਹੀਨੇ ਪਹਿਲਾਂ ਤੈਅ ਹੋਇਆ ਸੀ। ਜਦੋਂ ਵਿਆਹ ਦੀ ਬਾਰਾਤ ਲਾੜੀ ਦੇ ਦਰਵਾਜ਼ੇ ‘ਤੇ ਪਹੁੰਚੀ ਤਾਂ ਪਰਿਵਾਰ ਨੇ ਵਿਆਹ ਦੇ ਮਹਿਮਾਨਾਂ ਦਾ ਮਠਿਆਈਆਂ ਨਾਲ ਨਿੱਘਾ ਸਵਾਗਤ ਕੀਤਾ ਅਤੇ ਰਾਤ ਦੇ ਖਾਣੇ ਦੀ ਸੇਵਾ ਕੀਤੀ। ਇਸ ਦੌਰਾਨ ਲਾੜੇ ਦੇ ਪੱਖ ਦੇ ਇੱਕ ਮੈਂਬਰ ਨੇ ਲਾੜੀ ਦੇ ਪੱਖ ‘ਤੇ ਰੋਟੀ ‘ਚ ਦੇਰੀ ਦਾ ਦੋਸ਼ ਲਾ ਦਿੱਤਾ।
ਇਸ ਘਟਨਾ ਨੂੰ ਲੈ ਕੇ ਲਾੜਾ ਕਾਫੀ ਗੁੱਸੇ ‘ਚ ਆ ਗਿਆ। ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰ ਵਾਲੇ ਉਸਨੂੰ ਅਤੇ ਉਸਦੇ ਰਿਸ਼ਤੇਦਾਰਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਰਹੇ। ਪਰ ਮਾਮਲਾ ਵਿਗੜ ਗਿਆ। ਲਾੜਾ ਮਹਿਤਾਬ ਅਚਾਨਕ ਹੀ ਵਿਆਹ ਵਾਲੀ ਜਗਹਾਂ ਤੋਂ ਭੱਜ ਗਿਆ। ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰ ‘ਚ ਤਣਾਅ ਹੋਰ ਵਧ ਗਿਆ। ਮੀਡੀਆ ਰਿਪੋਰਟ ਅਨੁਸਾਰ ਲੜਕੇ ਨੇ ਕਥਿਤ ਤੌਰ ‘ਤੇ ਜਲਦੀ ਹੀ ਆਪਣੇ ਕਿਸੇ ਰਿਸ਼ਤੇਦਾਰ ਨਾਲ ਵਿਆਹ ਕਰਵਾ ਲਿਆ।
ਜਿਸ ਕਾਰਨ ਲਾੜੀ ਅਤੇ ਉਸਦੇ ਪਰਿਵਾਰ ਦੀ ਬੇਇੱਜ਼ਤੀ ਹੋਈ। ਜਦੋਂ ਇਹ ਘਟਨਾ ਪੁਲੀਸ ਕੋਲ ਪੁੱਜੀ ਤਾਂ ਪੁਲੀਸ ਨੇ ਵੀ ਇਸ ਮਾਮਲੇ ‘ਚ ਕੋਈ ਖਾਸ ਕਾਰਵਾਈ ਨਹੀਂ ਕੀਤੀ। ਜਦੋਂ ਮਾਮਲਾ 24 ਦਸੰਬਰ ਨੂੰ ਚੰਦੌਲੀ ਦੇ ਐਸਪੀ ਕੋਲ ਪਹੁੰਚਿਆ ਤਾਂ ਉਨ੍ਹਾਂ ਕਾਰਵਾਈ ਦਾ ਭਰੋਸਾ ਦਿੱਤਾ।
ਵਿਆਹ ‘ਚ ਕਿਨ੍ਹਾ ਹੋਇਆ ਖਰਚ
ਇਸ ਘਟਨਾ ਤੋਂ ਦੁਖੀ ਹੋ ਕੇ ਲਾੜੀ ਦੇ ਪਰਿਵਾਰ ਨੇ ਨਜ਼ਦੀਕੀ ਪੁਲਿਸ ਸਟੇਸ਼ਨ ‘ਚ ਰਿਪੋਰਟ ਦਰਜ ਕਰਵਾਈ ਹੈ। ਲਾੜੀ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਵਿਆਹ ‘ਚ ਡੇਢ ਲੱਖ ਰੁਪਏ ਦਾਜ ਵਜੋਂ ਦਿੱਤੇ ਗਏ ਸਨ। ਨਾਲ ਹੀ ਤਿਆਰੀਆਂ ‘ਤੇ ਕੁੱਲ 7 ਲੱਖ ਰੁਪਏ ਖਰਚ ਕੀਤੇ ਗਏ ਸਨ।
ਇਹ ਵੀ ਪੜ੍ਹੋ
ਇਹ ਵੀ ਪੜ੍ਹੌਂ- ਬਿਨਾਂ ਬਿਜਲੀ ਦੇ ਕੱਪੜੇ ਪ੍ਰੈੱਸ ਕਰਨ ਦਾ ਨਵਾਂ ਜੁਗਾੜ , ਵਿਅਕਤੀ ਨੇ ਦੁਨੀਆ ਨੂੰ ਦਿੱਤੀ ਨਿੰਜਾ ਤਕਨੀਕ,Video ਦੇਖ ਲੋਕ ਹੈਰਾਨ
ਕੀਤੀ ਹੈ ਇਹ ਮੰਗ
ਲਾੜੀ ਦੇ ਪਰਿਵਾਰ ਨੇ ਲਾੜੇ ਦੇ ਪਰਿਵਾਰ ਦੇ 5 ਮੈਂਬਰਾਂ ਖਿਲਾਫ ਐਫਆਈਆਰ ਦਰਜ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ। ਲਾੜੀ ਦੇ ਭਰਾ ਰਾਜੂ ਨੇ ਐਸਪੀ ਦੇ ਭਰੋਸੇ ਦੇ ਬਾਵਜੂਦ ਕਾਰਵਾਈ ਨਾ ਕਰਨ ਲਈ ਪੁਲਿਸ ਦੀ ਆਲੋਚਨਾ ਕੀਤੀ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਵੀ ਪੁਲਿਸ ਥਾਣੇ ਦੇ ਅੰਦਰ ਮਹਿਲਾਵਾਂ ਲਈ ਹੈਲਪ ਡੈਸਕ ਸਥਾਪਤ ਕਰਨ ਦੀ ਮੰਗ ਕੀਤੀ ਗਈ ਹੈ।