Shocking Video: ਬੱਚੇ ਦੇ ਖਿਡੌਣੇ ਦੇ ਹੇਠਾਂ ਲੁਕਿਆ ਹੋਇਆ ਸੀ ਜ਼ਹਿਰੀਲਾ ਸੱਪ,ਪਰਿਵਾਰ ਦੇ ਸੁੱਕੇ ਸਾਹ
Shocking Video: ਬੱਚੇ ਦੇ ਖਿਡੌਣੇ ਦੇ ਹੇਠਾਂ ਲੁੱਕ ਕੇ ਬੈਠੇ ਸੱਪ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਘਰ ਵਿੱਚ ਇੱਕ ਖ਼ਤਰਨਾਕ ਟਾਈਗਰ ਸੱਪ ਇੱਕ ਬੱਚੇ ਦੇ ਖਿਡੌਣੇ ਵਾਲੀ ਕੁਰਸੀ ਦੇ ਹੇਠਾਂ ਲੁਕਿਆ ਹੋਇਆ ਸੀ। ਤੁਸੀਂ ਦੇਖ ਸਕਦੇ ਹੋ ਕਿ ਮਾਹਰ ਧਿਆਨ ਨਾਲ ਜ਼ਹਿਰੀਲੇ ਸੱਪ ਨੂੰ ਉਥੋਂ ਹਟਾ ਰਿਹਾ ਹੈ।
ਮੈਲਬੌਰਨ ਦੇ ਇੱਕ ਘਰ ਵਿੱਚ ਇੱਕ ਖ਼ਤਰਨਾਕ ਟਾਈਗਰ ਸੱਪ ਇੱਕ ਬੱਚੇ ਦੇ ਖਿਡੌਣੇ ਵਾਲੀ ਕੁਰਸੀ ਦੇ ਹੇਠਾਂ ਲੁਕਿਆ ਹੋਇਆ ਸੀ। ਜਿਵੇਂ ਹੀ ਪਰਿਵਾਰਕ ਮੈਂਬਰਾਂ ਨੇ ਦੇਖਿਆ ਤਾਂ ਉਨ੍ਹਾਂ ਨੇ ਤੁਰੰਤ ਆਸਟ੍ਰੇਲੀਅਨ ਸੱਪ ਫੜਨ ਵਾਲੇ ਨੂੰ ਬੁਲਾਇਆ।
ਘਟਨਾ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਕਿ ਸਨੇਕ ਹੰਟਰ ਧਿਆਨ ਨਾਲ ਜ਼ਹਿਰੀਲੇ ਸੱਪ ਨੂੰ ਉਥੋਂ ਹਟਾ ਰਿਹਾ ਹੈ। ਇਹ ਵੀਡੀਓ snakehunteraus ਨਾਂਅ ਦੇ ਯੂਜ਼ਰ ਵੱਲੋਂ ਇਨਸਟਾਗ੍ਰਾਮ ਤੇ ਪੋਸਟ ਕੀਤਾ ਗਿਆ ਹੈ। ਇਹ ਵੀਡੀਓ ਦੇਖ ਕੇ ਤੁਸੀ ਵੀ ਹੈਰਾਨ ਰਹਿ ਜਾਉਗੇ।
View this post on Instagram
ਮਾਰਕ ਪੇਲੇ, ਉਰਫ਼ ਦ ਸਨੇਕ ਹੰਟਰ, ਕੈਪਸ਼ਨ ਵਿੱਚ ਕਹਿੰਦੇ ਹਨ “ਇਹ ਕ੍ਰਿਸਮਸ ਦੀ ਰਾਤ ਹੈ, ਅਤੇ ਇਸ ਘਰ ਵਿੱਚ ਸਭ ਕੁਝ ਸ਼ਾਂਤ ਹੈ – ਇੱਕ ਟਾਈਗਰ ਸੱਪ ਨੂੰ ਛੱਡ ਕੇ ਜੋ ਇੱਕ ਬੱਚੇ ਦੇ ਬਾਊਂਸਰ ਦੇ ਹੇਠਾਂ ਬੈਠਾ ਸੀ,” । ਉਸ ਨੇ ਅੱਗੇ ਲਿਖਿਆ, “ਜਦੋਂ ਮਾਂ ਅਤੇ ਪਿਤਾ ਨੇ ਦੇਰ ਰਾਤ ਇੱਕ ਟਾਈਗਰ ਸੱਪ ਨੂੰ ਲਾਉਂਜ ਵਿੱਚ ਘੁੰਮਦੇ ਹੋਏ ਅਤੇ ਇੱਕ ਬੱਚੇ ਦੇ ਬਾਊਂਸਰ ਦੇ ਹੇਠਾਂ ਲੁਕਦੇ ਦੇਖਿਆ, ਤਾਂ ਪਹਿਲਾਂ ਤਾਂ ਉਨ੍ਹਾਂ ਨੂੰ ਆਪਣੀਆਂ ਅੱਖਾਂ ‘ਤੇ ਵਿਸ਼ਵਾਸ ਨਹੀਂ ਹੋਇਆ।”
ਇਹ ਵੀ ਪੜ੍ਹੋ
ਇਹ ਵੀ ਪੜ੍ਹੌਂ- ਲਾੜੀ ਨੇ ਬੱਬਲ ਵਿੱਚ ਕੀਤੀ ਅਨੌਖੀ ਐਂਟਰੀ, ਡਾਂਸਰਾਂ ਦਾ ਲੁੱਕ ਦੇਖ ਯੂਜ਼ਰਸ ਨੇ ਕੀਤਾ ਟ੍ਰੋਲ
ਸੱਪ ਨੂੰ ਸਹੀ ਸਲਾਮਤ ਲਿਜਾਇਆ ਗਿਆ ਸੀ ਅਤੇ ਨਾ ਹੀ ਇਨਸਾਨਾਂ ਨੂੰ ਕੋਈ ਸੱਟ ਲੱਗੀ ਹੈ ਅਤੇ ਨਾ ਹੀ ਸੱਪਾਂ ਨੂੰ, ਅਜੋਕੇ ਸਮੇਂ ਵਿੱਚ ਜਨਤਕ ਥਾਵਾਂ ‘ਤੇ ਮਿਲਣ ਦੀ ਇਹ ਇਕੱਲੀ ਘਟਨਾ ਨਹੀਂ ਹੈ। ਕੁਝ ਦਿਨ ਪਹਿਲਾਂ ਮੁੰਬਈ ਦੇ ਇਕ ਕੋਰਟ ਰੂਮ ‘ਚ ਫਾਈਲਾਂ ਦੇ ਢੇਰ ‘ਤੇ ਇਕ ਸੱਪ ਦੇਖਿਆ ਗਿਆ ਸੀ, ਜਿਸ ਨਾਲ ਕਰੀਬ ਇਕ ਘੰਟੇ ਤੱਕ ਕੋਰਟ ਦੀ ਕਾਰਵਾਈ ਵਿੱਚ ਵਿਘਨ ਪਿਆ ਸੀ।