28-12- 2024
TV9 Punjabi
Author: Rohit
ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਬਹੁਤ ਪ੍ਰਸਿੱਧ ਸਨ।
ਇਸੇ ਕਰਕੇ ਹੀ ਬਰਤਾਨਵੀ ਦੀ ਇੱਕ ਯੂਨੀਵਰਸਿਟੀ ਵਿੱਚ ਉਹਨਾਂ ਦੇ ਨਾਂਅ ਤੇ ਭਾਰਤੀ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਮਿਲਦੀ ਹੈ। (Pic Credit: Getty/Instagram/cambridgeuniversity)
ਇਸ ਯੂਨੀਵਰਸਿਟੀ ਦਾ ਨਾਂਅ ਕੈਂਬਰਿਜ ਯੂਨੀਵਰਸਿਟੀ ਹੈ, ਜਿਸ ਨੂੰ ਵਿਸ਼ਵ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਮਨਮੋਹਨ ਸਿੰਘ ਦੇ ਸਨਮਾਨ ਵਿੱਚ ਕੈਂਬਰਿਜ ਨੇ 2010 ਵਿੱਚ 'ਡਾ. ਮਨਮੋਹਨ ਸਿੰਘ ਸਕਾਲਰਸ਼ਿਪ ਸਕੀਮ ਦੀ ਸ਼ੁਰੂਆਤ ਕੀਤੀ ਸੀ।
ਇਸ ਸਕਾਲਰਸ਼ਿਪ ਸਕੀਮ ਤਹਿਤ ਭਾਰਤੀ ਵਿਦਿਆਰਥੀ ਸੇਂਟ ਜਾੱਨ ਕਾਲਜ ਵਿੱਚ ਪੜ੍ਹਦੇ ਹਨ। ਮਨਮੋਹਨ ਸਿੰਘ ਨੇ ਵੀ ਇਸੇ ਕਾਲਜ ਤੋਂ ਪੜ੍ਹਾਈ ਕੀਤੀ ਸੀ।
ਇਸ ਸਕੀਮ ਤਹਿਤ ਭਾਰਤੀ ਵਿਦਿਆਰਥੀ ਵਿਗਿਆਨ ਅਤੇ ਤਕਨਾਲੋਜੀ, ਅਰਥ ਸ਼ਾਸਤਰ ਅਤੇ ਸਮਾਜਿਕ ਵਿਗਿਆਨ ਵਿੱਚ ਪੀਐਚਡੀ ਦੀ ਡਿਗਰੀ ਲੈ ਸਕਦੇ ਹਨ।