28-12- 2024
TV9 Punjabi
Author: Rohit
ਨਿਤੀਸ਼ ਕੁਮਾਰ ਰੈੱਡੀ ਆਸਟ੍ਰੇਲੀਆ ਦੌਰੇ 'ਤੇ ਟੀਮ ਇੰਡੀਆ ਦੀ ਨਵੀਂ ਖੋਜ ਸਾਬਤ ਹੋਏ ਹਨ। ਉਹ ਹਰ ਮੈਚ ਵਿੱਚ ਟੀਮ ਲਈ ਦਮਦਾਰ ਪ੍ਰਦਰਸ਼ਨ ਕਰ ਰਹੇ ਹਨ। Pic Credit: Instagram/PTI/GETTY
ਨਿਤੀਸ਼ ਕੁਮਾਰ ਰੈੱਡੀ ਨੇ ਇਸ ਸਾਲ ਬੰਗਲਾਦੇਸ਼ ਦੇ ਖਿਲਾਫ ਟੀ-20 ਸੀਰੀਜ਼ 'ਚ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਆਸਟ੍ਰੇਲੀਆ ਸੀਰੀਜ਼ 'ਚ ਟੈਸਟ ਲਈ ਸਿੱਧਾ ਮੌਕਾ ਮਿਲਿਆ।
ਨਿਤੀਸ਼ ਕੁਮਾਰ ਰੈੱਡੀ ਨੇ ਬਾਰਡਰ-ਗਾਵਸਕਰ ਟਰਾਫੀ 2024-25 ਵਿੱਚ ਹੁਣ ਤੱਕ 200 ਤੋਂ ਵੱਧ ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਉਹਨਾਂ ਨੇ ਗੇਂਦ ਨਾਲ ਵੀ ਚੰਗਾ ਯੋਗਦਾਨ ਪਾਇਆ ਹੈ।
ਸਨਰਾਈਜ਼ਰਸ ਹੈਦਰਾਬਾਦ ਦੀ ਮਾਲਕਣ ਕਾਵਿਆ ਮਾਰਨ ਨੇ ਨਿਤੀਸ਼ ਕੁਮਾਰ ਰੈੱਡੀ ਨੂੰ ਟੀਮ ਇੰਡੀਆ 'ਚ ਲਿਆਉਣ 'ਚ ਵੱਡੀ ਭੂਮਿਕਾ ਨਿਭਾਈ ਹੈ।
ਕਾਵਿਆ ਮਾਰਨ ਨੇ ਆਈਪੀਐਲ 2023 ਦੀ ਨਿਲਾਮੀ ਵਿੱਚ ਨਿਤੀਸ਼ ਕੁਮਾਰ ਰੈੱਡੀ ਨੂੰ 20 ਲੱਖ ਰੁਪਏ ਵਿੱਚ ਖਰੀਦਿਆ ਸੀ। ਉਦੋਂ ਤੋਂ ਉਨ੍ਹਾਂ ਦੇ ਕਰੀਅਰ 'ਚ ਵੱਡਾ ਮੋੜ ਆਇਆ।
ਕਾਵਿਆ ਮਾਰਨ ਦੇਸ਼ ਦੀ ਸਭ ਤੋਂ ਅਮੀਰ ਸ਼ਖਸੀਅਤਾਂ ਵਿੱਚੋਂ ਇੱਕ ਸਨ ਗਰੁੱਪ ਦੇ ਮਾਲਕ ਕਲਾਨਿਧੀ ਮਾਰਨ ਦੀ ਇਕਲੌਤੀ ਧੀ ਹੈ। ਖਬਰਾਂ ਮੁਤਾਬਕ ਕਾਵਿਆ ਦੀ ਕੁੱਲ ਜਾਇਦਾਦ ਲਗਭਗ 400 ਕਰੋੜ ਰੁਪਏ ਹੈ।
ਨਿਤੀਸ਼ ਨੇ IPL 2023 'ਚ 2 ਮੈਚ ਖੇਡੇ ਸਨ। ਪਰ ਉਹ 2024 ਵਿੱਚ ਕਾਫ਼ੀ ਕਾਮਯਾਬ ਰਹੇ। ਉਹਨਾਂ ਨੇ 13 ਮੈਚਾਂ ਵਿੱਚ 303 ਦੌੜਾਂ ਬਣਾਈਆਂ ਅਤੇ 3 ਵਿਕਟਾਂ ਵੀ ਲਈਆਂ।
ਨਿਤੀਸ਼ ਰੈੱਡੀ ਨੇ ਆਈਪੀਐਲ 2024 ਵਿੱਚ ਆਪਣੇ ਦਮਦਾਰ ਪ੍ਰਦਰਸ਼ਨ ਤੋਂ ਬਾਅਦ ਹੀ ਟੀਮ ਇੰਡੀਆ ਵਿੱਚ ਪ੍ਰਵੇਸ਼ ਕੀਤਾ। ਹੁਣ ਉਹ ਹੌਲੀ-ਹੌਲੀ ਆਪਣੀ ਜਗ੍ਹਾ ਪੱਕੀ ਕਰਦੇ ਜਾ ਰਹੇ ਹਨ।