ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪੰਜਾਬ ਯੂਨੀਵਰਸਿਟੀ ਦੀ 30 ਦਸੰਬਰ ਨੂੰ ਹੋਣ ਵਾਲੀ ਪ੍ਰੀਖਿਆ ਮੁਲਤਵੀ, ਕਿਸਾਨਾਂ ਦੇ ਪੰਜਾਬ ਬੰਦ ਸਬੰਧੀ ਫੈਸਲਾ

Punjab University Exam Postponed: 30 ਦਸੰਬਰ ਨੂੰ ਪੰਜਾਬ ਬੰਦ ਦੇ ਐਲਾਨ ਕਾਰਨ ਪੰਜਾਬ ਯੂਨੀਵਰਸਿਟੀ ਨੇ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ। ਕਿਸਾਨ ਆਗੂਆਂ ਦੀ ਮੀਟਿੰਗ ਤੋਂ ਬਾਅਦ ਅੰਦੋਲਨਕਾਰੀ ਕਿਸਾਨ ਜਥੇਬੰਦੀਆਂ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਵੱਲੋਂ ਸੋਮਵਾਰ 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀ।

ਪੰਜਾਬ ਯੂਨੀਵਰਸਿਟੀ ਦੀ 30 ਦਸੰਬਰ ਨੂੰ ਹੋਣ ਵਾਲੀ ਪ੍ਰੀਖਿਆ ਮੁਲਤਵੀ, ਕਿਸਾਨਾਂ ਦੇ ਪੰਜਾਬ ਬੰਦ ਸਬੰਧੀ ਫੈਸਲਾ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ
Follow Us
tv9-punjabi
| Published: 28 Dec 2024 20:17 PM

ਕਿਸਾਨਾਂ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦੇ ਐਲਾਨ ਕਾਰਨ ਪੰਜਾਬ ਯੂਨੀਵਰਸਿਟੀ ਨੇ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ। ਪੰਜਾਬ ਯੂਨੀਵਰਸਿਟੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਬੰਦ ਕਾਰਨ ਜਿਹੜੀ ਪ੍ਰੀਖਿਆ 30 ਦਸੰਬਰ ਨੂੰ ਹੋਣੀ ਸੀ, ਉਹ ਹੁਣ ਮੰਗਲਵਾਰ 31 ਦਸੰਬਰ ਨੂੰ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਸੋਮਵਾਰ ਨੂੰ ਪੰਜਾਬ ਯੂਨੀਵਰਸਿਟੀ ਅਤੇ ਇਸ ਨਾਲ ਜੁੜੇ ਕਈ ਕਾਲਜਾਂ ਵਿੱਚ ਪ੍ਰੀਖਿਆਵਾਂ ਹੋਈਆਂ। ਪਰ ਹੁਣ ਉਕਤ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ।

30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ

ਦੱਸ ਦੇਈਏ ਕਿ ਹਾਲ ਹੀ ਵਿੱਚ ਹੋਈ ਕਿਸਾਨ ਆਗੂਆਂ ਮੀਟਿੰਗ ਤੋਂ ਬਾਅਦ ਅੰਦੋਲਨਕਾਰੀ ਕਿਸਾਨ ਜਥੇਬੰਦੀਆਂ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਵੱਲੋਂ ਸੋਮਵਾਰ 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀ। ਇਸ ਦੌਰਾਨ ਬੱਸਾਂ ਅਤੇ ਰੇਲ ਗੱਡੀਆਂ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹਿਣਗੀਆਂ। ਇਸ ਦੌਰਾਨ ਸਾਰੇ ਸਰਕਾਰੀ ਤੇ ਪ੍ਰਾਈਵੇਟ ਅਦਾਰੇ ਵੀ ਬੰਦ ਰਹਿਣਗੇ।

ਮੀਟਿੰਗ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਇਸ ਦੌਰਾਨ ਸੜਕੀ ਅਤੇ ਰੇਲ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ। ਮੀਟਿੰਗ ਵਿੱਚ ਟੀਚਿੰਗ, ਟਰਾਂਸਪੋਰਟ, ਬਿਜਲੀ ਕਾਮਿਆਂ, ਆਸ਼ਾ ਵਰਕਰਾਂ, ਸਾਬਕਾ ਸੈਨਿਕਾਂ, ਪ੍ਰੋਫੈਸਰਾਂ, ਪੱਤਰਕਾਰ ਸੰਘ, ਵਪਾਰ ਮੰਡਲ ਦੇ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਸਾਰਿਆਂ ਨੇ ਸਹਿਯੋਗ ਦਿੱਤਾ।

33 ਦਿਨਾਂ ਤੋਂ ਮਰਨ ਵਰਤ ‘ਤੇ ਡੱਲੇਵਾਲ

ਕਿਸਾਨ ਆਗੂ ਜਗਜੀਤ ਡੱਲੇਵਾਲ ਬੀਤੇ 33 ਦਿਨਾਂ ਤੋਂ ਮਰਨ ਵਰਤ ‘ਤੇ ਹਨ। ਪਹਿਲਾਂ ਉਨ੍ਹਾਂ ਨੇ ਖਾਣਾ ਖਾਣਾ ਛੱਡ ਦਿੱਤਾ ਸੀ, ਹੁਣ ਉਹ ਪਾਣੀ ਵੀ ਨਹੀਂ ਪੀ ਰਿਹਾ। ਪਾਣੀ ਪੀਣ ਤੋਂ ਬਾਅਦ ਉਨ੍ਹਾਂ ਨੂੰ ਉਲਟੀਆਂ ਆ ਰਹੀਆਂ ਹਨ।

ਮਨਮੋਹਨ ਸਿੰਘ ਦਾ ਦਿਹਾਂਤ: ਚੰਡੀਗੜ੍ਹ ਦਾ ਉਹ ਘਰ ਜੋ ਸਾਬਕਾ ਪ੍ਰਧਾਨ ਮੰਤਰੀ ਦੇ ਦਿਲ ਦੇ ਬਹੁਤ ਕਰੀਬ ਸੀ
ਮਨਮੋਹਨ ਸਿੰਘ ਦਾ ਦਿਹਾਂਤ: ਚੰਡੀਗੜ੍ਹ ਦਾ ਉਹ ਘਰ ਜੋ ਸਾਬਕਾ ਪ੍ਰਧਾਨ ਮੰਤਰੀ ਦੇ ਦਿਲ ਦੇ ਬਹੁਤ ਕਰੀਬ ਸੀ...
ਮਾਨਾ ਕੀ ਤੇਰੇ ਦੀਦ ਕੇ ਕਾਬਿਲ ਨਹੀਂ ਹੂੰ ਮੈਂ...ਜਦੋਂ ਮਨਮੋਹਨ ਸਿੰਘ ਦੀ ਸ਼ਾਇਰੀ ਤੋਂ ਸੰਸਦ ਵਿੱਚ ਲਗੇ ਸੀ ਠਹਾਕੇ
ਮਾਨਾ ਕੀ ਤੇਰੇ ਦੀਦ ਕੇ ਕਾਬਿਲ ਨਹੀਂ ਹੂੰ ਮੈਂ...ਜਦੋਂ ਮਨਮੋਹਨ ਸਿੰਘ ਦੀ ਸ਼ਾਇਰੀ ਤੋਂ  ਸੰਸਦ ਵਿੱਚ ਲਗੇ ਸੀ ਠਹਾਕੇ...
ਕਿਸਾਨ ਆਗੂ ਡੱਲੇਵਾਲ ਨੇ 'ਆਪ' ਵਫ਼ਦ ਨੂੰ ਕਿਹਾ- ਜੇ ਮੈਨੂੰ ਕੁਝ ਹੋਇਆ ਤਾਂ ਪੰਜਾਬ 'ਚ ਲਗਾਇਆ ਜਾ ਸਕਦਾ ਹੈ ਰਾਸ਼ਟਰਪਤੀ ਰਾਜ
ਕਿਸਾਨ ਆਗੂ ਡੱਲੇਵਾਲ ਨੇ 'ਆਪ' ਵਫ਼ਦ ਨੂੰ ਕਿਹਾ- ਜੇ ਮੈਨੂੰ ਕੁਝ ਹੋਇਆ ਤਾਂ ਪੰਜਾਬ 'ਚ ਲਗਾਇਆ ਜਾ ਸਕਦਾ ਹੈ ਰਾਸ਼ਟਰਪਤੀ ਰਾਜ...
PM ਮੋਦੀ ਨੇ ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ ਨਾਲ ਕੀਤੀ ਮੁਲਾਕਾਤ, ਯੁਵਾ ਸਸ਼ਕਤੀਕਰਨ ਦੀ ਕੀਤੀ ਗੱਲ
PM ਮੋਦੀ ਨੇ ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ ਨਾਲ ਕੀਤੀ ਮੁਲਾਕਾਤ, ਯੁਵਾ ਸਸ਼ਕਤੀਕਰਨ ਦੀ ਕੀਤੀ ਗੱਲ...
ਚੰਡੀਗੜ੍ਹ ਨਗਰ ਨਿਗਮ 'ਚ ਹੰਗਾਮੇ ਤੋਂ ਬਾਅਦ ਕੌਂਸਲਰਾਂ ਨੇ ਦੱਸਿਆ ਸੱਚ
ਚੰਡੀਗੜ੍ਹ ਨਗਰ ਨਿਗਮ 'ਚ ਹੰਗਾਮੇ ਤੋਂ ਬਾਅਦ ਕੌਂਸਲਰਾਂ ਨੇ ਦੱਸਿਆ ਸੱਚ...
ਦਿੱਲੀ: ਚੋਣਾਂ ਤੋਂ ਪਹਿਲਾਂ 'ਆਪ' ਦਾ ਵੱਡਾ ਦਾਅ, ਮਹਿਲਾ ਸਨਮਾਨ ਅਤੇ ਸੰਜੀਵਨੀ ਯੋਜਨਾ ਲਈ ਰਜਿਸਟ੍ਰੇਸ਼ਨ ਸ਼ੁਰੂ
ਦਿੱਲੀ: ਚੋਣਾਂ ਤੋਂ ਪਹਿਲਾਂ 'ਆਪ' ਦਾ ਵੱਡਾ ਦਾਅ, ਮਹਿਲਾ ਸਨਮਾਨ ਅਤੇ ਸੰਜੀਵਨੀ ਯੋਜਨਾ ਲਈ ਰਜਿਸਟ੍ਰੇਸ਼ਨ ਸ਼ੁਰੂ...
ਮੰਗੇਤਰ ਪੀਜੀ ਦੇ ਹੇਠਾਂ ਉਡੀਕ ਰਿਹਾ ਸੀ, ਇਮਾਰਤ ਤਾਸ਼ ਦੇ ਘਰ ਵਾਂਗ ਢਹਿ ਗਈ
ਮੰਗੇਤਰ ਪੀਜੀ ਦੇ ਹੇਠਾਂ ਉਡੀਕ ਰਿਹਾ ਸੀ, ਇਮਾਰਤ ਤਾਸ਼ ਦੇ ਘਰ ਵਾਂਗ ਢਹਿ ਗਈ...
ਪੰਜਾਬ ਨਗਰ ਨਿਗਮ ਚੋਣਾਂ 'ਚ ਕਾਂਗਰਸ ਨੇ ਜਿੱਤੀਆਂ ਇੰਨੀਆਂ ਸੀਟਾਂ, ਇਹ ਹੈ 'ਆਪ'-ਭਾਜਪਾ ਦੀ ਹਾਲਤ!
ਪੰਜਾਬ ਨਗਰ ਨਿਗਮ ਚੋਣਾਂ 'ਚ ਕਾਂਗਰਸ ਨੇ ਜਿੱਤੀਆਂ ਇੰਨੀਆਂ ਸੀਟਾਂ, ਇਹ ਹੈ 'ਆਪ'-ਭਾਜਪਾ ਦੀ ਹਾਲਤ!...
ਮੋਹਾਲੀ ਹਾਦਸੇ 'ਚ 2 ਦੀ ਮੌਤ, ਕਈ ਲੋਕ ਫਸੇ... ਇਹ ਹੈ ਹਾਦਸੇ ਦੀ ਪੂਰੀ ਕਹਾਣੀ
ਮੋਹਾਲੀ ਹਾਦਸੇ 'ਚ 2 ਦੀ ਮੌਤ, ਕਈ ਲੋਕ ਫਸੇ... ਇਹ ਹੈ ਹਾਦਸੇ ਦੀ ਪੂਰੀ ਕਹਾਣੀ...