ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Viral Video: ਸ਼ੇਰ ਨੇ ਪਹਿਲੀ ਵਾਰ ਚੱਖਿਆ ਸਬਜ਼ੀ ਦਾ ਸੁਆਦ , ਦੇਖਣ ਯੋਗ ਹਨ ‘ਜੰਗਲ ਦੇ ਰਾਜੇ’ ਦੇ Reactions

Viral Video: ਸ਼ੇਰ ਦੇ Reactions ਇੰਨੇ Reactions ਹਨ ਕਿ ਨੇਟੀਜ਼ਨ ਆਪਣਾ ਹਾਸਾ ਨਹੀਂ ਰੋਕ ਪਾ ਰਹੇ ਹਨ। ਵੀਡੀਓ ਦੇਖ ਕੇ ਇੰਝ ਲੱਗੇਗਾ ਜਿਵੇਂ ਉਹ ਪੁੱਛ ਰਿਹਾ ਹੋਵੇ, ਇਹ ਕੀ ਖਵਾ ਦਿੱਤੀ ਹੈ। @enjoyperday ਇੰਸਟਾਗ੍ਰਾਮ ਹੈਂਡਲ ਤੋਂ ਅਪਲੋਡ ਕੀਤੇ ਗਏ ਇਸ ਵੀਡੀਓ ਨੂੰ ਦੇਖ ਕੇ ਨੇਟੀਜ਼ਨ ਖੂਬ Enjoy ਕਰ ਰਹੇ ਹਨ।

Viral Video: ਸ਼ੇਰ ਨੇ ਪਹਿਲੀ ਵਾਰ ਚੱਖਿਆ ਸਬਜ਼ੀ ਦਾ ਸੁਆਦ , ਦੇਖਣ ਯੋਗ ਹਨ ‘ਜੰਗਲ ਦੇ ਰਾਜੇ’ ਦੇ Reactions
Follow Us
tv9-punjabi
| Published: 19 May 2025 21:30 PM

ਇਹ ਸੱਚਮੁੱਚ ਬਹੁਤ ਹੀ ਮਜ਼ੇਦਾਰ ਵੀਡੀਓ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਹੱਸਣ ਲਈ ਮਜ਼ਬੂਰ ਹੋ ਜਾਓਗੇ। ਕਲਪਨਾ ਕਰੋ ਕਿ ਇੱਕ ਸ਼ੇਰ, ਜੋ ਮਾਸਾਹਾਰੀ ਭੋਜਨ ਖਾਣ ਦਾ ਆਦੀ ਹੈ, ਜੇਕਰ ਉਸਨੂੰ ਸਬਜ਼ੀਆਂ ਖੁਆਈਆਂ ਜਾਣ ਤਾਂ ਉਹ ਕਿਵੇਂ React ਕਰੇਗਾ। ਇਸ ਵੇਲੇ, ਇੱਕ ਅਜਿਹੀ ਵੀਡੀਓ ਨੇ ਸੋਸ਼ਲ ਮੀਡੀਆ ‘ਤੇ ਧਿਆਨ ਖਿੱਚਿਆ ਹੈ ਜਿੱਥੇ ‘ਜੰਗਲ ਦੇ ਰਾਜੇ’ ਦੀ ਪ੍ਰਤੀਕਿਰਿਆ ਦੇਖ ਕੇ ਨੇਟੀਜ਼ਨ ਆਪਣੇ ਹਾਸੇ ‘ਤੇ ਕਾਬੂ ਨਹੀਂ ਪਾ ਰਹੇ ਹਨ।

ਵਾਇਰਲ ਹੋ ਰਹੇ ਵੀਡੀਓ ਵਿੱਚ ਇੱਕ ਸ਼ੇਰ ਆਪਣੇ ਵਾੜੇ ਵਿੱਚ ਘੁੰਮਦਾ ਦੇਖਿਆ ਜਾ ਸਕਦਾ ਹੈ। ਫਿਰ ਕੈਮਰਾ ‘ਜੰਗਲ ਦੇ ਰਾਜੇ’ ਦੇ ਸਾਹਮਣੇ ਰੱਖੀ ਸਬਜ਼ੀ ‘ਤੇ ਕੇਂਦ੍ਰਤ ਹੁੰਦਾ ਹੈ। ਕਲਿੱਪ ਦੇਖਣ ਤੋਂ ਬਾਅਦ ਇੱਕ ਗੱਲ ਸਪੱਸ਼ਟ ਹੋ ਗਈ ਹੈ ਕਿ ਸ਼ੇਰ ਨੇ ਸ਼ਾਇਦ ਇਸ ਹਰੀ ਚੀਜ਼ ਨੂੰ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ, ਅਤੇ ਇਸਦੀ ਉਤਸੁਕਤਾ ਦੇਖਣ ਯੋਗ ਹੈ।

ਅਗਲੇ ਹੀ ਪਲ ਸ਼ੇਰ ਆਪਣੇ ਸ਼ਕਤੀਸ਼ਾਲੀ ਪੰਜਿਆਂ ਨਾਲ ਸਬਜ਼ੀ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ, ਅਤੇ ਇਹ ਉਹ ਥਾਂ ਹੈ ਜਿੱਥੇ ਇਸ ਵੀਡੀਓ ਦਾ ਸਭ ਤੋਂ ਮਜ਼ੇਦਾਰ ਹਿੱਸਾ ਆਉਂਦਾ ਹੈ। ਵੀਡੀਓ ਵਿੱਚ, ਤੁਸੀਂ ਦੇਖੋਗੇ ਕਿ ਜਿਵੇਂ ਹੀ ਸ਼ੇਰ ਸਬਜ਼ੀ ਨੂੰ ਆਪਣੇ ਜਬਾੜਿਆਂ ਵਿੱਚ ਲੈਂਦਾ ਹੈ, ਉਸਦਾ ਚਿਹਰਾ ਇੱਕ ਅਜੀਬ ਹਾਵ-ਭਾਵ ਨਾਲ ਭਰ ਜਾਂਦਾ ਹੈ। ਭਿਆਨਕ ਸ਼ਿਕਾਰੀ ਦੀਆਂ ਅੱਖਾਂ ਅਤੇ ਬੁੱਲ੍ਹ ਇਸ ਤਰ੍ਹਾਂ ਮਰੋੜਦੇ ਹਨ ਜਿਵੇਂ ਉਹ ਸੋਚ ਰਿਹਾ ਹੋਵੇ – ਓ ਮੇਰੀ ਮਾਂ, ਇਹ ਕੀ ਹੈ?

ਸ਼ੇਰ ਦੇ Reactions ਇੰਨੇ ਮਜ਼ੇਦਾਰ ਹਨ ਕਿ ਨੇਟੀਜ਼ਨ ਆਪਣਾ ਹਾਸਾ ਨਹੀਂ ਰੋਕ ਸਕਦੇ। ਇੰਝ ਲੱਗਦਾ ਹੈ ਜਿਵੇਂ ਉਹ ਸਾਨੂੰ ਮਨੁੱਖਾਂ ਤੋਂ ਪੁੱਛ ਰਿਹਾ ਹੋਵੇ, ਹੇ ਭਰਾ, ਤੁਸੀਂ ਮੈਨੂੰ ਕੀ ਖੁਆਇਆ ਹੈ। ਲੋਕ ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਦਾ ਬਹੁਤ Enjoy ਕਰ ਰਹੇ ਹਨ। ਇਹ ਵੀਡੀਓ ਇੰਸਟਾਗ੍ਰਾਮ ‘ਤੇ @enjoyperday ਨਾਮ ਦੇ ਪੇਜ ‘ਤੇ ਅਪਲੋਡ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ ਲੱਖਾਂ ਲਾਈਕਸ ਮਿਲ ਚੁੱਕੇ ਹਨ ਅਤੇ ਕਮੈਂਟ ਸੈਕਸ਼ਨ ਵਿੱਚ ਮਜ਼ੇਦਾਰ ਕਮੈਂਟਸ ਦੀ ਭਰਮਾਰ ਹੈ।

ਇੱਕ ਯੂਜ਼ਰ ਨੇ ਕਮੈਂਟ ਕੀਤਾ, ਸ਼ੇਰ ਵੀ ਆਪਣੇ ਮਨ ਵਿੱਚ ਸੋਚ ਰਿਹਾ ਹੋਵੇਗਾ ਕਿ ਉਸਨੂੰ ਕਿਹੋ ਜਿਹੀ ਚੀਜ਼ ਖੁਆ ਦਿੱਤੀ ਹੈ। ਜਦੋਂ ਕਿ ਇੱਕ ਹੋਰ ਯੂਜ਼ਰ ਨੇ ਲਿਖਿਆ, ਜੇਕਰ ਕਿਸੇ ਵੀ ਸ਼ਾਕਾਹਾਰੀ ਨੂੰ ਕੱਚੀਆਂ ਸਬਜ਼ੀਆਂ ਖੁਆਈਆਂ ਜਾਂਦੀਆਂ ਹਨ, ਤਾਂ ਉਸਨੂੰ ਵੀ ਇਸੇ ਤਰ੍ਹਾਂ ਦੀ ਪ੍ਰਤੀਕਿਰਿਆ ਹੋਵੇਗੀ।

ਇਹ ਵੀ ਪੜ੍ਹੋ- ਹਿਮਾਚਲ ਚ Solo Travel ਕਰ ਰਹੀ ਸੀ ਵਿਦੇਸ਼ੀ ਔਰਤ, ਪਰ ਜੋ ਹੋਇਆ ਉਹ ਦੇਖ ਕੇ ਭੜਕ ਗਏ ਲੋਕ

ਇੱਕ ਹੋਰ ਯੂਜ਼ਰ ਨੇ ਆਪਣੀ ਕਲਪਨਾ ਦੇ ਘੋੜੇ ਦੌੜਾਉਂਦੇ ਹੋਏ ਕਿਹਾ ਕਿ ਸ਼ੇਰ ਸ਼ਾਇਦ ਗੁੱਸੇ ਨਾਲ ਕਹਿ ਰਿਹਾ ਹੋਵੇਗਾ, ਮੈਨੂੰ ਇੱਕ ਵਾਰ ਬਾਹਰ ਜਾਣ ਦਿਓ, ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਮੈਨੂੰ ਇਸਦਾ ਟੇਸਟ ਕਿਵੇਂ ਲਗਿਆ । ਇਸ ਦੇ ਨਾਲ ਹੀ ਇੱਕ ਯੂਜ਼ਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਸ਼ੇਰ ਦੀ ਪ੍ਰਤੀਕਿਰਿਆ ਦੇਖ ਕੇ ਉਹ ਆਪਣੇ ਹਾਸੇ ‘ਤੇ ਕੰਟਰੋਲ ਨਹੀਂ ਕਰ ਪਾ ਰਿਹਾ।

ਲਾਰੈਂਸ ਬਿਸ਼ਨੋਈ ਦੀ ਗੋਲਡੀ ਬਰਾੜ ਨਾਲ ਹੋਈ ਸੀ ਲੜਾਈ, ਭਰਾ ਅਨਮੋਲ ਬਿਸ਼ਨੋਈ ਬਣਿਆ ਕਾਰਨ!
ਲਾਰੈਂਸ ਬਿਸ਼ਨੋਈ ਦੀ ਗੋਲਡੀ ਬਰਾੜ ਨਾਲ ਹੋਈ ਸੀ ਲੜਾਈ, ਭਰਾ ਅਨਮੋਲ ਬਿਸ਼ਨੋਈ ਬਣਿਆ ਕਾਰਨ!...
Sonipat ਮਸ਼ਹੂਰ ਹਰਿਆਣਵੀ ਮਾਡਲ ਸ਼ੀਤਲ ਦਾ ਕਤਲ...ਨਹਿਰ 'ਚੋਂ ਮਿਲੀ ਲਾਸ਼
Sonipat ਮਸ਼ਹੂਰ ਹਰਿਆਣਵੀ ਮਾਡਲ ਸ਼ੀਤਲ ਦਾ ਕਤਲ...ਨਹਿਰ 'ਚੋਂ ਮਿਲੀ ਲਾਸ਼...
Video : ਫਿਰੋਜ਼ਪੁਰ ਵਿੱਚ ਪਿਆ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
Video : ਫਿਰੋਜ਼ਪੁਰ ਵਿੱਚ ਪਿਆ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ...
ਟਰੰਪ ਨੇ ਈਰਾਨ ਨੂੰ ਦਿੱਤੀ ਚੇਤਾਵਨੀ, ਅਮਰੀਕਾ 'ਤੇ ਹਮਲਾ ਹੋਇਆ ਤਾਂ ਤਿਆਰ ਹੈ ਫੌਜ
ਟਰੰਪ ਨੇ ਈਰਾਨ ਨੂੰ ਦਿੱਤੀ ਚੇਤਾਵਨੀ,  ਅਮਰੀਕਾ 'ਤੇ ਹਮਲਾ ਹੋਇਆ ਤਾਂ ਤਿਆਰ ਹੈ ਫੌਜ...
ਕੇਜਰੀਵਾਲ ਦਾ ਸਿਆਸੀ ਭਵਿੱਖ ਲੁਧਿਆਣਾ ਉਪ ਚੋਣ ਨਾਲ ਹੋਵੇਗਾ ਤੈਅ!
ਕੇਜਰੀਵਾਲ ਦਾ ਸਿਆਸੀ ਭਵਿੱਖ ਲੁਧਿਆਣਾ ਉਪ ਚੋਣ ਨਾਲ ਹੋਵੇਗਾ ਤੈਅ!...
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ...
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'...
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ...
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ...