Shocking Video: ਪ੍ਰੀ-ਵੇਡਿੰਗ ਸ਼ੂਟ ‘ਚ ਪੋਜ਼ ਦੇਣ ‘ਤੇ ਸ਼ਰਮਾਇਆ ਲਾੜਾ, ਪਰ ਫਿਰ ਜੋ ਹੋਇਆ ਦੇਖ ਕੇ ਕੈਮਰਾਮੈਨ ਵੀ ਹੋ ਗਿਆ Shocked!
Pre-Wedding Shoot Video Viral: ਇਹ ਮਜ਼ੇਦਾਰ ਪ੍ਰੀ-ਵੇਡਿੰਗ ਸ਼ੂਟ ਦਾ ਵੀਡੀਓ ਇੰਸਟਾਗ੍ਰਾਮ ਤੇ @fotographar ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤੀ ਗਈ ਹੈ, ਜਿਸਨੂੰ ਹੁਣ ਤੱਕ 90 ਹਜ਼ਾਰ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ ਅਤੇ ਇਹ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਲੋਕਾਂ ਨੇ ਕਮੈਂਟ ਸੈਕਸ਼ਨ ਚ ਮਜ਼ੇਦਾਰ ਕੁਮੈਂਟਸ ਦੀ ਬਰਸਾਤ ਵੀ ਕੀਤੀ ਹੈ। ਕੁਝ ਸਕਿੰਟਾਂ ਦਾ ਇਹ ਵੀਡੀਓ ਇੰਨਾ ਮਜ਼ੇਦਾਰ ਹੈ ਕਿ ਦੇਖਣ ਵਾਲੇ ਹੈਰਾਨ ਵੀ ਹਨ ਅਤੇ ਹੱਸ ਵੀ ਰਹੇ ਹਨ।
Image Credit source: Instagram/@fotographar
Viral Video:ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਤੇ ਇਕ ਪ੍ਰੀ-ਵੇਡਿੰਗ ਸ਼ੂਟ ਦਾ ਵੀਡੀਓ (Pre Wedding Shoot Video) ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਲਾੜੇ ਦੇ ਰਿਐਕਸ਼ਨਸ ਨੇ ਨਾ ਸਿਰਫ਼ ਨੇਟਿਜ਼ਨਸ ਨੂੰ ਹਸਾ-ਹਸਾ ਕੇ ਕਮਲਾ ਕਰ ਦਿੱਤਾ ਹੈ, ਸਗੋ ਕੈਮਰਾਮੈਨ ਨੂੰ ਵੀ ਹੈਰਾਨ ਕਰ ਦਿੱਤਾ। ਕੁਝ ਸਕਿੰਟਾਂ ਦਾ ਇਹ ਵੀਡੀਓ ਇੰਨਾ ਮਜ਼ੇਦਾਰ ਹੈ ਕਿ ਦੇਖਣ ਵਾਲੇ ਹੈਰਾਨ ਹੋਣ ਦੇ ਨਾਲ-ਨਾਲ ਢਿੱਡ ਫੱੜ ਕੇ ਹੱਸ ਵੀ ਰਹੇ ਹਨ।
ਵਾਇਰਲ ਵੀਡੀਓ ਵਿੱਚ ਨਜਰ ਆ ਰਿਹਾ ਹੈ ਕਿ ਇਕ ਜੋੜਾ ਆਪਣਾ ਪ੍ਰੀ-ਵੇਡਿੰਗ ਸ਼ੂਟ ਕਰਵਾ ਰਿਹਾ ਸੀ। ਇਸ ਦੌਰਾਨ ਕੈਮਰਾਮੈਨ ਨੇ ਲਾੜੇ ਨੂੰ ਕਿਹਾ ਕਿ ਉਹ ਆਪਣੀ ਲਾੜੀ ਦੇ ਮੱਥੇ ਤੇ KISS ਕਰੇ। ਇਹ ਸੁਣ ਕੇ ਲਾੜਾ ਅਚਾਨਕ ਪੋਜ਼ ਦੇਣ ਤੋਂ ਰੁਕ ਗਿਆ ਅਤੇ ਕਿਹਾ ਮੈਂ ਇਸ ਚ Comfortable ਨਹੀਂ ਹਾਂ, ਪਰਿਵਾਰ ਵਾਲੇ ਦੇਖਣਗੇ ਤਾਂ ਥੋੜ੍ਹਾ ਅਜੀਬ ਲੱਗੇਗਾ।
ਇਹ ਸੁਣ ਕੇ ਕੈਮਰਾਮੈਨ ਨੇ ਵੀ ਉਸਦੀ ਗੱਲ ਮੰਨ ਲਈ ਅਤੇ ਕਿਹਾ ਠੀਕ ਹੈ, ਤੁਸੀਂ ਜਿਸ ਚ Comfortable ਹੋ, ਉਹੀ ਕਰੋ। ਪਰ ਅਗਲੇ ਹੀ ਪਲ ਜੋ ਹੋਇਆ, ਉਸਨੇ ਉਥੇ ਮੌਜੂਦ ਲੋਕਾਂ ਨੂੰ ਹੈਰਾਨ ਕਰ ਦਿੱਤਾ।
ਲਾੜੇ ਨੇ ਪਲਟ ਦਿੱਤੀ ਬਾਜੀ!
ਜਿਵੇਂ ਹੀ ਸ਼ੂਟ ਮੁੜ ਸ਼ੁਰੂ ਹੁੰਦਾ ਹੈ, ਤੁਸੀਂ ਦੇਖੋਗੇ ਕਿ ਉਹੀ ਜੋੜਾ ਅਚਾਨਕ ਹੀ ਇਕ-ਦੂਜੇ ਨੂੰ Lip Kiss ਕਰਨ ਲੱਗਦਾ ਹੈ! ਇਹ ਦੇਖ ਕੇ ਕੈਮਰਾਮੈਨ ਦੀਆਂ ਅੱਖਾਂ ਖੁੱਲੀਆਂ ਦੀ ਖੁੱਲੀਆਂ ਰਹਿ ਜਾਂਦੀਆਂ ਹਨ ਅਤੇ ਉਹ ਹੈਰਾਨੀ ਨਾਲ ਮਨ ਹੀ ਮਨ ਵਿੱਚ ਕਹਿੰਦਾ ਹੈ ਓ ਭਰਾ, ਇਹ ਕੀ ਹੋ ਰਿਹਾ ਹੈ!
ਇਹ ਮਜ਼ੇਦਾਰ ਵੀਡੀਓ ਇੰਸਟਾਗ੍ਰਾਮ ਤੇ @fotographar ਅਕਾਊਂਟ ਤੋਂ ਸ਼ੇਅਰ ਕੀਤੀ ਗਈ ਹੈ, ਜਿਸਨੂੰ ਹੁਣ ਤੱਕ 90 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਲੋਕਾਂ ਨੇ ਕਮੈਂਟਸ ਚ ਮਜ਼ੇਦਾਰ ਰਿਐਕਸ਼ਨਸ ਵੀ ਦਿੱਤੇ ਹਨ —ਇੱਕ ਯੂਜ਼ਰ ਨੇ ਲਿਖਿਆ ਇਹ ਆਪ ਤਾਂ Comfortable ਹੋ ਗਏ, ਪਰ ਕੈਮਰਾਮੈਨ ਨੂੰ UnComfortable ਕਰ ਦਿੱਤਾ।
ਇਹ ਵੀ ਪੜ੍ਹੋ
ਦੂਜੇ ਨੇ ਕਿਹਾ ਇਹਨਾਂ ਦੇ Comfort Level ਨਾਲ ਕੈਮਰਾਮੈਨ ਬੇਚਾਰਾ DisComfort ਵਿੱਚ ਆ ਗਿਆ। ਹੋਰ ਇੱਕ ਨੇ ਕਮੈਂਟ ਕੀਤਾ ਕੈਮਰਾਮੈਨ ਵੀ ਮਨ ਹੀ ਮਨ ਵਿੱਚ ਕਹਿ ਰਿਹਾ ਹੋਵੇਗਾ- ਨਾ ਕਰ ਲਾਲਾ।
