ਰੀਲ ਬਣਾਉਂਦੇ ਕੁੜੀ ਨੇ ਕਰ ਦਿੱਤਾ ਅਜਿਹਾ ਕੰਮ, ਮੁੰਡਾ ਰਹਿ ਗਿਆ ਹੈਰਾਨ, ਵੀਡੀਓ ਵਾਇਰਲ
Trending News: ਤੁਸੀਂ ਸੋਸ਼ਲ ਮੀਡੀਆ ਤੇ ਰੀਲਾਂ ਦੇਖੀਆਂ ਹੋਣਗੀਆਂ ਅਤੇ ਆਪਣੇ ਆਲੇ ਦੁਆਲੇ ਰੀਲਾਂ ਬਣਾਉਣ ਵਾਲੇ ਮੁੰਡੇ ਕੁੜੀਆਂ । ਦਿੱਲੀ ਦੀ ਭੀੜ-ਭਾੜ ਵਾਲੇ ਇਲਾਕੇ ਕਨਾਟ ਪਲੇਸ ਵਿੱਚ ਇੱਕ ਲੜਕੀ ਨੇ ਇੱਕ ਰੀਲ ਬਣਾਈ ਹੈ ਜੋ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਿਸ ਬਾਰੇ ਲੋਕ ਆਪਣੀ ਵੱਖਰੀ ਵੱਖਰੀ ਪ੍ਰਤੀਕ੍ਰਿਆ ਦੇ ਰਹੇ ਹਨ। ਵੀਡੀਓ ਵਿੱਚ ਲੜਕੀ ਇੱਕ ਲੜਕੇ ਨਾਲ ਟਕਰਾਉਂਦੀ ਵਾਲ- ਵਾਲ ਬਚ ਜਾਂਦੀ ਹੈ ਅਤੇ ਲੜਕੀ ਦੀ ਅਚਾਨਕ ਅਜਿਹੀ ਗਤੀਵਿਧੀ ਦੇਖਕੇ ਲੜਕਾ ਦੇਖਕੇ ਹੈਰਾਨ ਰਹਿ ਜਾਂਦਾ ਹੈ।
Pic Credit: Instagram/sreya646_
ਵਾਇਰਲ ਹੋ ਰਹੀ ਵੀਡੀਓ
ਰੀਲ ਬਣਾਉਂਦੇ ਸਮੇਂ ਹੋ ਸਕਦਾ ਸੀ ਹਾਦਸਾ
ਕਨਾਟ ਪਲੇਸ ਵਰਗੇ ਬਜ਼ਾਰਾਂ ਵਿੱਚ ਲੋਕ ਖਰੀਦਦਾਰੀ ਕਰਨ ਜਾਂ ਘੁੰਮਣ ਫਿਰਨ ਜਾਂ ਮੌਜ-ਮਸਤੀ ਕਰਨ ਲਈ ਜਾਂਦੇ ਹਨ ਪਰ ਹੁਣ ਸੋਸ਼ਲ ਮੀਡੀਆ ‘ਤੇ ਵੀਡੀਓ ਬਣਾਉਣ ਵਾਲੇ ਲੋਕ ਇਨ੍ਹਾਂ ਥਾਵਾਂ ਤੇ ਜ਼ਿਆਦਾ ਦੇਖੇ ਸਕਦੇ ਹਨ। ਅਜਿਹੇ ਵਿੱਚ ਵੀਡੀਓ ਬਣਾਉਣ ਵਾਲੇ ਲੜਕਾ ਜਾਂ ਲੜਕੀ ਇੱਕ ਪਲ ਲਈ ਇਹ ਨਹੀਂ ਸੋਚਦੇ ਕਿ ਉਹ ਕਿਸੇ ਵਿਸ਼ੇ ਤੇ ਵੀਡੀਓ ਬਣਾ ਰਹੇ ਹਨ ਜਾਂ ਬਿਨਾਂ ਕਿਸੇ ਵਿਸ਼ੇ ਤੋਂ। ਜੇਕਰ ਭੀੜ ਭਾੜ ਵਾਲੀਆਂ ਥਾਵਾਂ ਤੇ ਕੋਈ ਅਜਿਹੀ ਗਤੀਵਿਧੀ ਕਰਨਗੇ ਜੋ ਸਰਵਜਨਕ ਥਾਵਾਂ ਤੇ ਨਹੀਂ ਕਰਨੀ ਚਾਹੀਦੀ ਤਾਂ ਇਸਦਾ ਕੀ ਅਸਰ ਹੋਵੇਗਾ। ਵਾਇਰਲ ਹੋ ਰਹੀ ਵੀਡੀਓ ਵਿੱਚ ਵੀ ਹਾਦਸਾ ਹੁੰਦੇ ਹੁੰਦੇ ਹੀ ਬਚਿਆ ਹੈ।ਟਿੱਪਣੀ ਕਰ ਰਹੇ ਹਨ ਲੋਕ
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ‘ਤੇ ਲੋਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਆ ਰਹੇ ਹਨ। ਜਿੱਥੇ ਕੁਝ ਲੋਕ ਲੜਕੀ ਨੂੰ ਬਾਰੇ ਮਾੜਾ ਬੋਲ ਰਹੇ ਹਨ, ਉੱਥੇ ਹੀ ਕੁਝ ਲੋਕ ਉਸ ਲੜਕੇ ਪ੍ਰਤੀ ਹਮਦਰਦ ਵੀ ਦਿਖਾ ਰਹੇ ਹਨ। ਇਸ ‘ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, ‘ਉਹ ਗਰੀਬ ਅਜੇ ਵੀ ਸਦਮੇ ‘ਚ ਹੈ।’
Follow Us
