ਰੀਲ ਬਣਾਉਂਦੇ ਕੁੜੀ ਨੇ ਕਰ ਦਿੱਤਾ ਅਜਿਹਾ ਕੰਮ, ਮੁੰਡਾ ਰਹਿ ਗਿਆ ਹੈਰਾਨ, ਵੀਡੀਓ ਵਾਇਰਲ
Trending News: ਤੁਸੀਂ ਸੋਸ਼ਲ ਮੀਡੀਆ ਤੇ ਰੀਲਾਂ ਦੇਖੀਆਂ ਹੋਣਗੀਆਂ ਅਤੇ ਆਪਣੇ ਆਲੇ ਦੁਆਲੇ ਰੀਲਾਂ ਬਣਾਉਣ ਵਾਲੇ ਮੁੰਡੇ ਕੁੜੀਆਂ । ਦਿੱਲੀ ਦੀ ਭੀੜ-ਭਾੜ ਵਾਲੇ ਇਲਾਕੇ ਕਨਾਟ ਪਲੇਸ ਵਿੱਚ ਇੱਕ ਲੜਕੀ ਨੇ ਇੱਕ ਰੀਲ ਬਣਾਈ ਹੈ ਜੋ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਿਸ ਬਾਰੇ ਲੋਕ ਆਪਣੀ ਵੱਖਰੀ ਵੱਖਰੀ ਪ੍ਰਤੀਕ੍ਰਿਆ ਦੇ ਰਹੇ ਹਨ। ਵੀਡੀਓ ਵਿੱਚ ਲੜਕੀ ਇੱਕ ਲੜਕੇ ਨਾਲ ਟਕਰਾਉਂਦੀ ਵਾਲ- ਵਾਲ ਬਚ ਜਾਂਦੀ ਹੈ ਅਤੇ ਲੜਕੀ ਦੀ ਅਚਾਨਕ ਅਜਿਹੀ ਗਤੀਵਿਧੀ ਦੇਖਕੇ ਲੜਕਾ ਦੇਖਕੇ ਹੈਰਾਨ ਰਹਿ ਜਾਂਦਾ ਹੈ।

Pic Credit: Instagram/sreya646_
ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਰੀਲਾਂ ਦਾ ਕਾਫ਼ੀ ਟ੍ਰੈਂਡ ਚਲ ਰਿਹਾ ਹੈ। ਜਿਸ ਕਰਕੇ ਅਕਸਰ ਹੀ ਕੁੜੀਆਂ ਤੇ ਮੁੰਡੇ ਤੁਹਾਨੂੰ ਆਪਣੇ ਆਸ ਪਾਸ ਵੀਡੀਓ ਬਣਾਉਂਦੇ ਮਿਲ ਜਾਣਗੇ। ਹੁਣ ਦਿੱਲੀ ਦੀ ਇੱਕ ਵੀਡੀਓ ਸ਼ੋਸਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਲੜਕੀ ਆਪਣੀ ਰੀਲ ਲਈ ਡਾਂਸ ਕਰਨਾ ਸ਼ੁਰੂ ਕਰ ਦਿੰਦੀ ਹੈ ਪਰ ਨੇੜਿਓਂ ਹੀ ਲੰਘ ਰਹੇ ਮੁੰਡੇ ਨੂੰ ਇਹ ਪਤਾ ਨਹੀਂ ਹੁੰਦਾ ਕਿ ਕੁੜੀ ਅਜਿਹਾ ਕੁੱਝ ਕਰਨ ਵਾਲੀ ਹੈ। ਅਚਾਨਕ ਹੀ ਹੋਈ ਇਸ ਘਟਨਾ ਤੋਂ ਬਾਅਦ ਲੜਕਾ ਕੁੱਝ ਸਮੇਂ ਲਈ ਹੈਰਾਨ ਰਹਿ ਜਾਂਦਾ ਹੈ ਅਤੇ ਆਲੇ ਦੁਆਲੇ ਦੇ ਲੋਕ ਵੀ ਖੜ੍ਹੇ ਇਸ ਲੜਕੀ ਨੂੰ ਦੇਖਦੇ ਰਹਿੰਦੇ ਹਨ।
ਸ਼ੋਸਲ ਮੀਡੀਆ ਤੇ ਵਾਇਰਲ ਹੋ ਰਿਹਾ ਇਹ ਵੀਡੀਓ ਦਿੱਲੀ ਦੇ ਕਨਾਟ ਪਲੇਸ ਦੀ ਹੈ ਜਿੱਥੇ ਅਕਸਰ ਹੀ ਭੀੜ ਭੜੱਕਾ ਰਹਿੰਦਾ ਹੈ। ਅਜਿਹੇ ਵੀ ਵੀਡੀਓ ਬਣਾਉਣ ਵਾਲੇ ਲੜਕੀ ਜਾਂ ਲੜਕੇ ਇਹ ਨਹੀਂ ਸੋਚਦੇ ਕਿ ਜੇਕਰ ਉਹ ਭੀੜ ਭਾੜ ਵਾਲੇ ਇਲਾਕੇ ਅਜਿਹਾ ਕਰਨਗੇ ਤਾਂ ਉੱਥੋ ਦੀ ਲੰਘਣ ਵਾਲੇ ਮੁਸਾਫਿਰਾਂ ਨੂੰ ਕਈ ਪ੍ਰਕਾਰ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੜਕਾ ਅਚਾਨਕ ਹੀ ਕੁੜੀ ਵੱਲੋਂ ਕੀਤੇ ਗਏ ਅਜਿਹੇ ਵਿਵਹਾਰ ਤੋਂ ਬਾਅਦ ਹੈਰਾਨ ਰਹਿ ਜਾਂਦਾ ਹੈ।