Funny Video: ਦਫ਼ਤਰ ਚ ਕੰਮ ਕਰ ਰਿਹਾ “ਬਾਂਦਰ ਮਾਮਾ”, ਕੀਬੋਰਡ ‘ਤੇ ਇਨਸਾਨਾਂ ਵਾਂਗ ਚਲਾ ਰਿਹਾ ਉਂਗਲਾਂ, ਵੋਖੋ ਮਜ਼ੇਦਾਰ VIDEO
Funny Video: ਇਸ ਵੀਡੀਓ ਤੇ ਕਮੈਂਟਸ ਕਰਦਿਆਂ ਇੱਕ ਯੂਜ਼ਰ ਨੇ ਲਿੱਖਿਆ, "ਇੱਕ ਵਿਚਾਰਾ ਬਾਂਦਰ ਹੈ। ਇਸ ਦਾ ਮਤਲਬ ਹੈ ਕਿ ਉੱਥੇ ਦੇ ਕਰਮਚਾਰੀ ਕਿੰਨੇ ਆਲਸੀ ਹਨ। ਇੱਕ ਹੋਰ ਯੂਜ਼ਰ ਨੇ ਕਿਹਾ ਕਿ ਮਨੁੱਖਤਾ ਹੁਣ ਸੰਕਟ ਵਿੱਚ ਹੈ। ਡੀਕੇ ਨਾਮ ਦੇ ਇੱਕ ਹੋਰ ਯੂਜਰ ਨੇ ਤੰਜ ਭਰੇ ਅੰਦਾਜ਼ ਨਾਲ ਇਸ ਵੀਡੀਓ ਨੂੰ ਲੋਟਾਸਾਰਾ ਦੇ ਨਤੀਜੇ ਵਿੱਚ ਹੇਰਾਫੇਰੀ ਦੱਸਿਆ ਹੈ।

Monkey Video: ਸੋਸ਼ਲ ਮੀਡੀਆ ‘ਤੇ ਹਰ ਰੋਜ਼ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਚੋਂ ਕਈ ਬਹੁਤ ਹੀ ਹੈਰਾਨ ਕਰਨ ਵਾਲੀਆਂ ਹੁੰਦੀਆਂ ਹਨ ਤਾਂ ਕਈ ਫਨੀ ਟਾਈਪ ਦੀਆਂ ਹੁੰਦੀਆਂ ਹਨ। ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਟਵਿੱਟਰ) ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਬਾਂਦਰ ਬੜੇ ਹੀ ਧਿਆਨ ਨਾਲ ਕੰਪਿਊਟਰ ਤੇ ਕੰਮ ਕਰਦਾ ਨਜ਼ਰ ਆ ਰਿਹਾ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇਸ ਵੀਡੀਓ ‘ਚ ਇਕ ਬਾਂਦਰ ਦਫਤਰ ‘ਚ ਕੰਪਿਊਟਰ ਦੇ ਸਾਹਮਣੇ ਬੈਠਾ ਕੰਮ ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਉਹ ਕੀ-ਬੋਰਡ ਤੇ ਇਨਸਾਨਾਂ ਵਾਂਗ ਉਂਗਲੀਆਂ। ਇਸ ਵੀਡੀਓ ਨੂੰ ਐਕਸ ਯੂਜ਼ਰ ਹੈਂਡਲ @BiharTeacherCan ਦੁਆਰਾ ਪੋਸਟ ਕੀਤਾ ਗਿਆ ਹੈ। ਹੁਣ ਤੱਕ ਇਸ ਵੀਡੀਓ ਨੂੰ 1 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ,, ਜਦਕਿ 500 ਤੋਂ ਵੱਧ ਲੋਕ ਉਸ ਵੀਡੀਓ ਨੂੰ ਰੀਟਵੀਟ ਵੀ ਕਰ ਚੁੱਕੇ ਹਨ। ਇਸ ਵੀਡੀਓ ਵਿੱਚ ਇੱਕ ਵਿਅਕਤੀ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਹੁਣ ਕੰਮ ਤੇਜ਼ ਚੱਲੇਗਾ।
अभ्यर्थियों का इंतज़ार हुआ खत्म, अब रिज़ल्ट जारी होने ही वाला है.. 😆😂 pic.twitter.com/BFwWZjV9VF
— Educators of Bihar (@BiharTeacherCan) September 18, 2023
ਇਹ ਵੀ ਪੜ੍ਹੋ
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਯੂਜ਼ਰਸ ਨੇ ਕਮੈਂਟ ਕਰਨਾ ਸ਼ੁਰੂ ਕਰ ਦਿੱਤਾ। ਵਿਕਰਮ ਨਾਂ ਦੇ ਯੂਜ਼ਰ ਨੇ ਲਿਖਿਆ ਕਿ ਬਿਹਾਰ ਦੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਉਹ ਆਪਣੀ ਇੱਜ਼ਤ ਖਰਾਬ ਕਰ ਰਹੇ ਹਨ। ਉਹ ਆਪਣੇ ਆਪ ਨੂੰ ਬੇਕਾਰ ਕਹਿ ਰਹੇ ਹਨ।