AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਵਿਆਹ ਵਿੱਚ ਦੋਸਤਾਂ ਨੇ ਅਜਿਹਾ ਤੋਹਫ਼ਾ ਦਿੱਤਾ ਕਿ ਲਾੜੀ ਮੂੰਹ ਲੁਕਾਉਣ ਲਈ ਹੋਈ ਮਜਬੂਰ, ਲਾੜਾ ਵੀ ਸ਼ਰ ਨਾਲ-ਨਾਲ ਹੋਇਆ ਪਾਣੀ-ਪਾਣੀ

Viral Video : ਭਾਰਤੀ ਵਿਆਹਾਂ ਵਿੱਚ ਦੋਸਤਾਂ ਦਾ ਹੱਸੀ ਮਜ਼ਾਕ ਕਰਨਾ ਆਮ ਗੱਲ ਹੈ। ਦੋਸਤ ਅਕਸਰ ਅਜਿਹੇ ਮੌਕਿਆਂ 'ਤੇ ਮਜ਼ਾਕੀਆ ਤੋਹਫ਼ੇ ਦੇ ਕੇ ਮੂਡ ਬਣਾਉਂਦੇ ਹਨ। ਇਸ ਵੀਡੀਓ ਵਿੱਚ ਵੀ ਦੋਸਤਾਂ ਨੇ ਇਕ ਅਜਿਹਾ ਗਿਫ਼ਟ ਦਿੱਤਾ ਕਿ ਜੋੜੇ ਨੂੰ ਸ਼ਰਮ ਨਾਲ ਆਪਣੇ ਮੂੰਹ ਲੁਕਾਉਣ ਲਈ ਮਜਬੂਰ ਹੋਣਾ ਪਿਆ। ਦੋਸਤਾਂ ਦੇ ਮਜ਼ਾਕ ਦਾ ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ @epic.insta.daily ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ

ਵਿਆਹ ਵਿੱਚ ਦੋਸਤਾਂ ਨੇ ਅਜਿਹਾ ਤੋਹਫ਼ਾ ਦਿੱਤਾ ਕਿ ਲਾੜੀ ਮੂੰਹ ਲੁਕਾਉਣ ਲਈ ਹੋਈ ਮਜਬੂਰ, ਲਾੜਾ ਵੀ ਸ਼ਰ ਨਾਲ-ਨਾਲ ਹੋਇਆ ਪਾਣੀ-ਪਾਣੀ
Image Source : SOCIAL MEDIA
tv9-punjabi
| Published: 07 Jun 2025 20:00 PM IST

Trending Video : ਕਈ ਵਾਰ ਵਿਆਹਾਂ ਵਿੱਚ ਦੋਸਤਾਂ ਦੀ ਮਜ਼ਾਕ ਮਸਤੀ ਕਾਰਨ ਲਾੜੀ ਜਾਂ ਲਾੜੇ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ। ਕਈ ਵਾਰ ਦੋਸਤ ਤਾਂ ਸਾਰੀਆਂ ਹੱਦਾਂ ਪਾਰ ਕਰ ਦਿੰਦੇ ਹਨ। ਦੋਸਤਾਂ ਦੇ ਇਹ ਮਜ਼ਾਕ ਅਤੇ ਸ਼ਰਾਰਤੀ ਹਰਕਤਾਂ ਵਿਆਹ ਨੂੰ ਹੋਰ ਵੀ ਯਾਦਗਾਰ ਬਣਾ ਦਿੰਦੀਆਂ ਹਨ। ਹਾਲ ਹੀ ਵਿੱਚ, ਇੱਕ ਅਜਿਹਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਲਾੜੇ ਦੇ ਦੋਸਤਾਂ ਨੇ ਵਿਆਹ ਵਿੱਚ ਜੋੜੇ ਨੂੰ ਅਜਿਹਾ ਤੋਹਫ਼ਾ ਦਿੱਤਾ ਕਿ ਲਾੜੀ ਸ਼ਰਮ ਨਾਲ ਆਪਣਾ ਮੂੰਹ ਲੁਕਾਉਣ ਲਈ ਮਜਬੂਰ ਹੋ ਗਈ ਅਤੇ ਲਾੜਾ ਵੀ ਸ਼ਰਮ ਨਾਲ ਪਾਣੀ ਪਾਣੀ ਹੋ ਗਿਆ।

ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਆਹ ਦੌਰਾਨ, ਲਾੜਾ-ਲਾੜੀ ਸਟੇਜ ‘ਤੇ ਖੜ੍ਹੇ ਹੋ ਕੇ ਲੋਕਾਂ ਨੂੰ ਮਿਲ ਰਹੇ ਹਨ। ਇਸ ਦੌਰਾਨ, ਲਾੜੇ ਦੇ ਕੁਝ ਦੋਸਤ ਸਟੇਜ ‘ਤੇ ਆਉਂਦੇ ਹਨ ਅਤੇ ਲਾੜੇ-ਲਾੜੀ ਨੂੰ ਅਜਿਹਾ ਤੋਹਫ਼ਾ ਦਿੰਦੇ ਹਨ ਕਿ ਲਾੜਾ-ਲਾੜੀ ਦੋਵੇਂ ਸ਼ਰਮ ਨਾਲ ਲਾਲ ਹੋ ਜਾਂਦੇ ਹਨ। ਤੋਹਫ਼ੇ ਵਜੋਂ, ਤੁਸੀਂ ਦੇਖੋਗੇ ਕਿ ਲਾੜੀ ਦੇ ਹੱਥ ਵਿੱਚ ਇੱਕ ਬੱਚੇ ਦੀ ਦੁੱਧ ਦੀ ਬੋਤਲ ਹੈ ਅਤੇ ਲਾੜੇ ਦੇ ਹੱਥ ਵਿੱਚ ਇੱਕ ਬੱਚੇ ਦਾ ਰੈਟਲ ਹੈ।

ਨਾਲ ਹੀ, ਦੋਵਾਂ ਦੇ ਹੱਥਾਂ ਵਿੱਚ ਇੱਕ ਪੋਸਟਰ ਵੀ ਦੇਖਿਆ ਜਾ ਸਕਦਾ ਹੈ। ਜਿਸ ‘ਤੇ ਦੋ ਛੋਟੇ ਬੱਚਿਆਂ ਦੀ ਤਸਵੀਰ ਦਿਖਾਈ ਦੇ ਰਹੀ ਹੈ ਅਤੇ ਇਸ ‘ਤੇ ਲਿਖਿਆ ਹੈ – ‘ਥੋੜਾ ਇੰਤਜ਼ਾਰ ਕਰੋ, ਅਸੀਂ ਵੀ 9 ਮਹੀਨਿਆਂ ਵਿੱਚ ਆ ਰਹੇ ਹਾਂ।’ ਦੋਸਤਾਂ ਦੁਆਰਾ ਦਿੱਤੇ ਗਏ ਇਸ ਤੋਹਫ਼ੇ ਨੂੰ ਦੇਖ ਕੇ, ਲਾੜੀ ਲਾਲ ਹੋ ਜਾਂਦੀ ਹੈ ਅਤੇ ਉਹ ਆਪਣਾ ਚਿਹਰਾ ਲੁਕਾਉਂਦੇ ਹੋਏ ਹੱਸਣ ਲੱਗ ਪੈਂਦੀ ਹੈ। ਲਾੜਾ ਵੀ ਸ਼ਰਮ ਨਾਲ ਆਪਣਾ ਚਿਹਰਾ ਲੁਕਾਉਂਦੇ ਹੋਏ ਆਪਣੇ ਹਾਸੇ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰਦਾ ਹੈ।

ਦੋਸਤਾਂ ਦੇ ਮਜ਼ਾਕ ਦਾ ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ @epic.insta.daily ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ, ਯੂਜ਼ਰਸ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ। ਲੋਕਾਂ ਨੇ ਇਸ ਵੀਡੀਓ ਨੂੰ “ਦੋਸਤਾਂ ਦੀ ਮਸਤੀ” ਦੀ ਇੱਕ ਵਧੀਆ ਉਦਾਹਰਣ ਕਿਹਾ ਅਤੇ ਕਿਹਾ ਕਿ ਦੋਸਤ ਇਸ ਤਰ੍ਹਾਂ ਦੇ ਹੁੰਦੇ ਹਨ।

ਇਹ ਵੀ ਪੜ੍ਹੋ- Viral Video: ਆਪਣੀ ਗਲਤੀ ਕਾਰਨ ਨਾਲੇ ਵਿੱਚ ਡਿੱਗਿਆ ਚੋਰ, CCTV ਵਿੱਚ ਕੈਦ ਹੋਈ ਸ਼ਖਸ ਦੀ ਹਰਕਤ

ਇੱਕ ਯੂਜ਼ਰ ਨੇ ਕੁਮੈਂਟ ਕੀਤਾ, “ਹਰ ਵਿਆਹ ਨੂੰ ਅਜਿਹੇ ਦੋਸਤਾਂ ਦੀ ਲੋੜ ਹੁੰਦੀ ਹੈ, ਜੋ ਮਾਹੌਲ ਨੂੰ ਇੰਨਾ ਮਜ਼ੇਦਾਰ ਬਣਾਉਂਦੇ ਹਨ।” ਇੱਕ ਹੋਰ ਨੇ ਲਿਖਿਆ, “ਲਾੜੀ ਦੀ ਪ੍ਰਤੀਕਿਰਿਆ ਦੇਖ ਕੇ ਮੈਂ ਹਾਸਾ ਨਹੀਂ ਰੋਕ ਸਕਦਾ।” ਤੀਜੇ ਨੇ ਲਿਖਿਆ, “ਮੇਰੇ ਵਿਆਹ ਵਿੱਚ ਵੀ ਦੋਸਤਾਂ ਨੇ ਅਜਿਹਾ ਹੀ ਪ੍ਰੈਂਕ ਖੇਡਿਆ ਸੀ, ਇਹ ਪਲ ਜ਼ਿੰਦਗੀ ਭਰ ਯਾਦ ਰਹਿੰਦੇ ਹਨ।”

Follow Us
Suvendu Adhikari Sworn as Chief Minister: ਸ਼ੁਭੇਂਦੂ ਅਧਿਕਾਰੀ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, PM ਮੋਦੀ ਤੇ ਰਾਜਪਾਲ ਆਰਐਨ ਰਵੀ ਰਹੇ ਮੌਜੂਦ
Suvendu Adhikari Sworn as Chief Minister: ਸ਼ੁਭੇਂਦੂ ਅਧਿਕਾਰੀ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, PM ਮੋਦੀ ਤੇ ਰਾਜਪਾਲ ਆਰਐਨ ਰਵੀ ਰਹੇ ਮੌਜੂਦ...
ਸੁਖਬੀਰ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਹੋਈ ਸਾਈਡਲਾਈਨ... ਕਿਵੇਂ ਹੋਵੇਗਾ Comeback?
ਸੁਖਬੀਰ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਹੋਈ ਸਾਈਡਲਾਈਨ... ਕਿਵੇਂ ਹੋਵੇਗਾ Comeback?...
ਆਪ੍ਰੇਸ਼ਨ ਸਿੰਦੂਰ ਦੀ Untold Story, Ex IAF ਪਾਇਲਟ ਅਕਸ਼ੈ ਚੋਪੜਾ ਦੀ ਜੁਬਾਨੀ
ਆਪ੍ਰੇਸ਼ਨ ਸਿੰਦੂਰ ਦੀ Untold Story, Ex IAF ਪਾਇਲਟ ਅਕਸ਼ੈ ਚੋਪੜਾ ਦੀ ਜੁਬਾਨੀ...
ਮੁੱਖ ਮੰਤਰੀ ਭਗਵੰਤ ਮਾਨ ਦੀ "ਸ਼ੁਕਰਾਨਾ ਯਾਤਰਾ", ਕੀ ਵਿਧਾਨਸਭਾ ਚੋਣ ਦੀ ਤਿਆਰੀ?
ਮੁੱਖ ਮੰਤਰੀ ਭਗਵੰਤ ਮਾਨ ਦੀ
ਕਾਂਗਰਸ ਦੇ 4 ਸਾਲ ਸਭ ਤੋਂ ਖ਼ਰਾਬ, ਫਿਰ ਕਿਵੇਂ ਹੋਵੇਗਾ ਚੋਣਾਂ 'ਚ ਬੇੜਾ ਪਾਰ?
ਕਾਂਗਰਸ ਦੇ 4 ਸਾਲ ਸਭ ਤੋਂ ਖ਼ਰਾਬ, ਫਿਰ ਕਿਵੇਂ ਹੋਵੇਗਾ ਚੋਣਾਂ 'ਚ ਬੇੜਾ ਪਾਰ?...
Operation Sindoor ਨੂੰ ਪੂਰਾ ਹੋਇਆ ਇੱਕ ਸਾਲ, PM ਨੇ ਬਦਲੀ ਸੋਸ਼ਲ ਮੀਡੀਆ ਪ੍ਰੋਫਾਈਲ ਪਿਕ
Operation Sindoor ਨੂੰ ਪੂਰਾ ਹੋਇਆ ਇੱਕ ਸਾਲ, PM ਨੇ ਬਦਲੀ ਸੋਸ਼ਲ ਮੀਡੀਆ ਪ੍ਰੋਫਾਈਲ ਪਿਕ...
ਪੰਜਾਬ ਵਿੱਚ 3 ਘੰਟਿਆਂ ਦੇ ਅੰਦਰ 2 ਸ਼ੱਕੀ ਧਮਾਕੇ, ਜਲੰਧਰ ਵਿੱਚ ਬੀਐਸਐਫ ਹੈੱਡਕੁਆਰਟਰ ਦੇ ਬਾਹਰ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ
ਪੰਜਾਬ ਵਿੱਚ 3 ਘੰਟਿਆਂ ਦੇ ਅੰਦਰ 2 ਸ਼ੱਕੀ ਧਮਾਕੇ, ਜਲੰਧਰ ਵਿੱਚ ਬੀਐਸਐਫ ਹੈੱਡਕੁਆਰਟਰ ਦੇ ਬਾਹਰ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ...
ਪੰਜਾਬ ਨੂੰ ਦਹਿਲਾਉਣ ਦੀ ਕੌਣ ਕਰ ਰਿਹਾ ਸਾਜਿਸ਼? 3 ਘੰਟਿਆਂ ਵਿੱਚ 2 ਧਮਾਕਿਆਂ ਨਾਲ ਫੈਲੀ ਦਹਿਸ਼ਤ
ਪੰਜਾਬ ਨੂੰ ਦਹਿਲਾਉਣ ਦੀ ਕੌਣ ਕਰ ਰਿਹਾ ਸਾਜਿਸ਼? 3 ਘੰਟਿਆਂ ਵਿੱਚ 2 ਧਮਾਕਿਆਂ ਨਾਲ ਫੈਲੀ ਦਹਿਸ਼ਤ...
SAD ਪੁਨਰ ਸੁਰਜੀਤ ਵੱਲੋਂ ਮਹਿਲਾ ਵਿੰਗ ਦਾ ਐਲਾਨ, ਜਾਣੋ ਕੀ ਬੋਲੇ ਬੀਬੀ ਜਗੀਰ ਕੌਰ?
SAD ਪੁਨਰ ਸੁਰਜੀਤ ਵੱਲੋਂ ਮਹਿਲਾ ਵਿੰਗ ਦਾ ਐਲਾਨ, ਜਾਣੋ ਕੀ ਬੋਲੇ ਬੀਬੀ ਜਗੀਰ ਕੌਰ?...