Dadi Dance: ‘ਪੁਸ਼ਪਾ 2’ ਦੇ SOOSEKI ਗੀਤ ‘ਤੇ ਦਾਦੀ ਨੇ ਕੀਤਾ ਜਬਰਦਸਤ ਡਾਂਸ, ਅੱਲੂ ਅਰਜੁਨ-ਰਸ਼ਮੀਕਾ ਵੀ ਪੈ ਗਏ ਫਿੱਕੇ!
Dadi Dance Video: ਇਸ ਵੀਡੀਓ ਨੂੰ ਦੇਖ ਕੇ ਇੰਟਰਨੈੱਟ ਯੂਜ਼ਰਸ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਜ਼ਿਆਦਾਤਰ ਲੋਕਾਂ ਨੇ ਦਾਦੀ ਦੇ ਇਸ ਪ੍ਰਦਰਸ਼ਨ ਨੂੰ ਬਹੁਤ ਕਿਊਟ ਦੱਸਿਆ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਕਈ ਲੋਕਾਂ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ।
‘ਪੁਸ਼ਪਾ 2’ ਦੇ SOOSEKI ਗੀਤ ‘ਤੇ ਦਾਦੀ ਨੇ ਕੀਤਾ ਜਬਰਦਸਤ ਡਾਂਸ
‘ਪੁਸ਼ਪਾ 2’ ਦੇ ਰਿਲੀਜ਼ ਹੋਣ ‘ਚ ਅਜੇ ਕੁਝ ਸਮਾਂ ਬਾਕੀ ਹੈ ਪਰ ਇਹ ਫਿਲਮ ਆਪਣੀ ਜ਼ਬਰਦਸਤ ਧੂਮ ਕਾਰਨ ਲਗਾਤਾਰ ਸੁਰਖੀਆਂ ‘ਚ ਬਣੀ ਹੋਈ ਹੈ। ਫਿਲਮ ਦੇ ਹੁਣ ਤੱਕ ਦੋ ਗੀਤ ਰਿਲੀਜ਼ ਹੋ ਚੁੱਕੇ ਹਨ ਅਤੇ ਉਹ ਇੰਟਰਨੈੱਟ ‘ਤੇ ਧਮਾਲ ਮਚਾ ਰਹੇ ਹਨ। ਫਿਲਮ ਦੇ ਗੀਤ ‘SOOSEKI”ਤੇ ਲੋਕ ਖਾਸ ਤੌਰ ‘ਤੇ ਰੀਲ ਕਰ ਰਹੇ ਹਨ। ਇਸ ਗੀਤ ਦਾ ਕ੍ਰੇਜ਼ ‘ਪੁਸ਼ਪਾ : ਦਿ ਰਾਈਜ਼’ ਦੇ ਰਿਲੀਜ਼ ਹੋਣ ਸਮੇਂ ‘ਸ਼ੰਮੀ ਸ਼ਮੀ’ ਗੀਤ ਦੇ ਕ੍ਰੇਜ਼ ਵਰਗਾ ਹੀ ਹੈ।
ਹਾਲਾਂਕਿ ਯੂਜ਼ਰਸ ਇਸ SOOSEKI ‘ਤੇ ਕਾਫੀ ਰੀਲਜ਼ ਬਣਾ ਰਹੇ ਹਨ ਪਰ ਇਕ ‘ਦਾਦੀ’ ਨੇ ਇਸ ਗੀਤ ‘ਤੇ ਇੰਨੀ ਸ਼ਾਨਦਾਰ ਰੀਲ ਬਣਾਈ ਹੈ ਕਿ ਯੂਜ਼ਰਸ ਇਸ ‘ਤੇ ਖੂਬ ਪਿਆਰ ਬਰਸਾ ਰਹੇ ਹਨ। ਇਸ ਨੂੰ ਇੰਸਟਾਗ੍ਰਾਮ ਹੈਂਡਲ @akshay_partha ‘ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ‘ਚ ਤੁਸੀਂ ਦਾਦੀ ਦਾ ਜ਼ਬਰਦਸਤ ਅੰਦਾਜ਼ ਦੇਖਦੇ ਹੀ ਰਹਿ ਜਾਓਗੇ।
ਇਹ ਵੀ ਪੜ੍ਹੋ- ਕਿਚਨ ਚ ਕੰਮ ਕਰ ਰਹੀ ਸੀ ਔਰਤ ਕਿ ਅਚਾਨਕ ਫਟ ਗਿਆ ਸਿਲੰਡਰ, ਵੀਡੀਓ ਦੇਖ ਕੇ ਹੋ ਜਾਓਗੇ ਹੈਰਾਨ ਰੈੱਡ ਸਾੜੀ ਵਿੱਚ ਦਾਦੀ ਅੱਲੂ ਅਰਜੁਨ ਅਤੇ ਰਸ਼ਮਿਕਾ ਮੰਡਨਾ ਦੇ ਸਿਗਨੇਚਰ ਸਟੈਪ ਕਰਦੇ ਨਜ਼ਰ ਆ ਰਹੇ ਹਨ। ਪਰਫੈਕਸ਼ਨ ਨਾਲ ਉਨ੍ਹਾਂ ਨੂੰ ਡਾਂਸ ਕਰਦੇ ਦੇਖ ਕੇ ਤੁਸੀਂ ਵੀ ਮਹਿਸੂਸ ਕਰੋਗੇ ਕਿ ਉਨ੍ਹਾਂ ਨੇ ਫਿਲਮ ਦੇ ਸਟਾਰਸ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਯੂਜ਼ਰਸ ਇਸ ਵੀਡੀਓ ਨੂੰ ਬਹੁਤ ਹੀ ਜ਼ਿਆਦਾ ਪਸੰਦ ਕਰ ਰਹੇ ਹਨ। ਇਸ ‘ਤੇ ਕਈ ਯੂਜ਼ਰਸ ਨੇ ਕੁਮੈਂਟ ਵੀ ਕੀਤੇ ਹਨ। ਇਸ ਵੀਡੀਓ ਨੂੰ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ 2 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।


