Dance Viral: Cousins ਨੇ ਮਿਲ ਕੇ ਦਿੱਤੀ ਅਜਿਹੀ ਪਰਫਾਰਮੈਂਸ, ਦੇਖ ਕੇ ਨਹੀਂ ਰੋਕ ਪਾਓਗੇ ਹਾਸਾ
Cousins Dance Performance Viral: Cousins ਕਿਸੇ ਵੀ ਵਿਆਹ ਵਿੱਚ ਰੌਣਕ ਦੋਗੁਣੀ ਕਰ ਦਿੰਦੇ ਹਨ, ਜੇਕਰ ਉਹ ਨਾ ਹੋਣ ਤਾਂ ਵਿਆਹ ਵਿੱਚ ਕੋਈ ਮੌਜ ਨਹੀਂ ਰਹਿੰਦੀ। ਫਿਲਹਾਲ ਇਸ ਨਾਲ ਜੁੜਿਆ ਇਕ ਵੀਡੀਓ ਸਾਹਮਣੇ ਆਇਆ ਹੈ। ਜਿੱਥੇ Cousins ਨੇ ਆਪਣੇ ਭਰਾ ਦੇ ਵਿਆਹ 'ਤੇ ਅਜਿਹੀ ਮਹਿਫਿਲ ਸਜਾਈ ਜਿਸ ਨੂੰ ਦੇਖ ਤੁਸੀਂ ਦੰਗ ਰਹਿ ਜਾਓਗੇ। ਇਸ ਵੀਡੀਓ ਨੂੰ ਇੰਸਟਾ 'ਤੇ theweddingvibesindia ਨਾਮ ਦੇ ਅਕਾਊਂਟ ਨੇ ਸ਼ੇਅਰ ਕੀਤਾ ਹੈ। ਇਹ ਖਬਰ ਲਿਖੇ ਜਾਣ ਤੱਕ ਬਹੁਤ ਲੋਕ ਇਸ ਨੂੰ ਦੇਖ ਚੁੱਕੇ ਹਨ।
ਹੁਣ ਇੱਥੇ ਵਿਆਹਾਂ ਦਾ ਸੀਜ਼ਨ ਜ਼ੋਰਾਂ ਤੇ ਚੱਲ ਰਿਹਾ ਹੈ। ਹਰ ਰੋਜ਼ ਸੋਸ਼ਲ ਮੀਡੀਆ ‘ਤੇ ਵਿਆਹ ਨਾਲ ਜੁੜੀ ਕੋਈ ਨਾ ਕੋਈ ਵੀਡੀਓ ਦੇਖਣ ਨੂੰ ਮਿਲ ਹੀ ਜਾਂਦੀ ਹੈ। North ਇੰਡੀਆ ਵਿੱਚ ਵਿਆਹ ਦਾ ਲੇਵਲ ਇਕਦਮ ਨੈਕਸਟ ਲੇਵਲ ਹੁੰਦਾ ਹੈ। ਇੱਥੇ ਹੋਣ ਵਾਲੇ ਸਾਰੇ ਫੰਕਸ਼ਨ ਕਾਫੀ ਮਸਤੀ ਨਾਲ ਭਰੇ ਹੋਏ ਹੁੰਦੇ ਹਨ। ਇਸ ਪਿੱਛੇ ਸਭ ਤੋਂ ਵੱਡਾ ਕਾਰਨ Cousins ਅਤੇ ਦੋਸਤ ਹੁੰਦੇ ਹਨ ਜੋ ਮਿਲ ਕੇ ਵਿਆਹ ਦਾ ਮਾਹੌਲ ਬਣਾਉਂਦੇ ਹਨ। ਅਜਿਹੇ ‘ਚ ਸੋਸ਼ਲ ਮੀਡੀਆ ‘ਤੇ ਮਸਤੀ ਨਾਲ ਜੁੜੇ ਕਈ ਵੀਡੀਓਜ਼ ਸ਼ੇਅਰ ਕੀਤੇ ਜਾਂਦੇ ਹਨ। ਜਿਸ ਨੂੰ ਦੇਖ ਕੇ ਲੋਕ ਆਪਣੇ ਹਾਸੇ ‘ਤੇ ਕੰਟਰੋਲ ਨਹੀਂ ਕਰ ਪਾਉਂਦੇ। ਹਾਲ ਹੀ ਵਿੱਚ ਅਜਿਹਾ ਹੀ ਇਕ ਵੀਡੀਓ ਕਾਫੀ ਸ਼ੇਅਰ ਕੀਤਾ ਗਿਆ ਹੈ।
ਜੇਕਰ ਦੇਖਿਆ ਜਾਵੇ ਤਾਂ ਵਿਆਹਾਵਾਂ ਵਿੱਚ ਲਾੜੇ ਦੇ ਭਰਾ ਅਤੇ ਦੋਸਤ ਕਾਫੀ ਮਜ਼ੇ ਕਰਦੇ ਨਜ਼ਰ ਆਉਂਦੇ ਹਨ। ਹਾਲਾਂਕਿ ਇਨ੍ਹਾਂ ‘ਚੋਂ ਕਈ ਅਜਿਹੀ ਹਰਕਤ ਕਰਦੇ ਹਨ ਜਿਸ ਨਾਲ ਲਾੜਾ-ਲਾੜੀ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ ਪਰ ਇਹ ਉਹ ਭਾਈਚਾਰਾ ਹੈ ਜਿੱਥੇ ਮੌਜ-ਮਸਤੀ ਪੂਰੀ ਹੁੰਦੀ ਹੈ। ਹੁਣ ਦੇਖੋ ਇਹ ਵੀਡੀਓ ਜਿੱਥੇ ਲਾੜੇ ਦੇ ਭਰਾਵਾਂ ਨੇ ਅਜਿਹਾ ਕੰਮ ਕੀਤਾ ਜਿਸ ਨੂੰ ਦੇਖਣ ਤੋਂ ਬਾਅਦ ਲੋਕ ਕਹਿ ਰਹੇ ਹਨ ਕਿ ਸਾਨੂੰ ਅਜਿਹੇ Cousins rent ‘ਤੇ ਦਵਾ ਦਓ। ਇਸ ਨਾਲ ਸਾਡਾ ਵਿਆਹ ਵੀ ਸ਼ਾਨਦਾਰ ਹੋ ਜਾਵੇ।
View this post on Instagram
ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਲਾੜੇ ਦੇ ਭਰਾ ਜ਼ਮੀਨ ‘ਤੇ ਬੈਠੇ ਹਨ ਅਤੇ ਸਿਰ ‘ਤੇ ਚੁੰਨੀ ਰੱਖ ਕੇ ਖੁਸ਼ੀ ਨਾਲ ਨੱਚਦੇ ਨਜ਼ਰ ਆ ਰਹੇ ਹਨ। ਇਹ ਸਾਰੇ ‘ਬੇਦਰਦੀ ਰਾਜਾ’ ਗੀਤ ‘ਤੇ ਇਕੱਠੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਹਰ ਮੂਵਜ਼ ਨੂੰ ਸਾਰੇ ਬੜੀ ਪਰਫੈਕਸ਼ਨ ਨਾਲ ਕਰਦੇ ਨਜ਼ਰ ਆ ਰਹੇ ਹਨ। ਆਲੇ-ਦੁਆਲੇ ਬੈਠੇ ਰਿਸ਼ਤੇਦਾਰ ਪਰਫ੍ਰਾਰਮੈਂਸ ਦੇਖ ਕੇ ਕਾਫੀ ਹੁਟਿੰਗ ਕਰਦੇ ਦਿਖਾਈ ਦੇ ਰਹੇ ਹਨ। ਇਹ ਪਰਫਾਰਮੈਂਸ ਇੰਨੀ ਜ਼ਬਰਦਸਤ ਹੈ ਕਿ ਇਸ ਨੂੰ ਦੇਖ ਕੇ ਤੁਸੀਂ ਵੀ ਤਾਰੀਫ ਕੀਤੇ ਬਿਨਾਂ ਨਹੀਂ ਰਹਿ ਸਕੋਗੇ।
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਦੋਸਤ ਦੇ ਵਿਆਹ ਚ ਮੁੰਡੇ ਨੇ ਕੀਤਾ ਅਜੀਬੋ-ਗਰੀਬ ਡਾਂਸ, ਦੇਖ ਕੇ ਹਾਸੇ ਤੇ ਕਾਬੂ ਨਾ ਰੱਖ ਸਕੀ ਲਾੜੀ
ਇਸ ਵੀਡੀਓ ਨੂੰ ਇੰਸਟਾ ‘ਤੇ theweddingvibesindia ਨਾਮ ਦੇ ਅਕਾਊਂਟ ਨੇ ਸ਼ੇਅਰ ਕੀਤਾ ਹੈ। ਇਹ ਖਬਰ ਲਿਖੇ ਜਾਣ ਤੱਕ ਬਹੁਤ ਲੋਕ ਇਸ ਨੂੰ ਦੇਖ ਚੁੱਕੇ ਹਨ ਅਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਵੀਡੀਓ ‘ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, ‘Cousins ਵਿਆਹ ‘ਚ ਮਾਹੌਲ ਬਣਾ ਦਿੰਦੇ ਹਨ। ਇਸ ਦੇ ਨਾਲ ਹੀ ਕਈ ਯੂਜ਼ਰਸ ਨੇ ਇਸ ‘ਤੇ ਮਜ਼ੇਦਾਰ ਕਮੈਂਟਸ ਵੀ ਕੀਤੇ ਹਨ।